Breaking News

Canada: ਫਿਰੌਤੀ ਅਤੇ ਗੋਲੀਬਾਰੀ ਦੇ 59 ਮਾਮਲਿਆਂ ਵਿੱਚ ਲੋੜੀਂਦੇ 17 ਵਿਅਕਤੀਆਂ ਦੀਆਂ ਫ਼ੋਟੋਆਂ ਜਾਰੀ

Canada: ਫਿਰੌਤੀ ਅਤੇ ਗੋਲੀਬਾਰੀ ਦੇ 59 ਮਾਮਲਿਆਂ ਵਿੱਚ ਲੋੜੀਂਦੇ 17 ਵਿਅਕਤੀਆਂ ਦੀਆਂ ਫ਼ੋਟੋਆਂ ਜਾਰੀ

ਕੈਨੇਡਾ ਵਿੱਚ ਸਟੱਡੀ ਪਰਮਿਟ ’ਤੇ ਆਏ ਨੌਜਵਾਨ ਅਪਰਾਧਿਕ ਮਾਮਲਿਆਂ ਵਿੱਚ ਘਿਰੇ

ਫਿਰੌਤੀ ਤੇ ਗੋ/ਲੀ/ਬਾ/ਰੀ ਮਾਮਲੇ ‘ਚ ਸਵਾਲਾਂ ‘ਚ ਪੰਜਾਬੀ ਕੈਨੇਡਾ ‘ਚ 59 ਮਾਮਲਿਆਂ ‘ਚ ਪੁਲਿਸ ਦਾ ਐਕਸ਼ਨ
17 ਪੰਜਾਬੀਆਂ ਦੀਆਂ ਫੋਟੋਆਂ ਜਾਰੀ

ਕੈਲਗਰੀ ਪੁਲੀਸ ਨੇ ਲੰਮੀ ਜਾਂਚ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ ਉੱਤੇ ਫਿਰੌਤੀ ਅਤੇ ਗੋਲੀਬਾਰੀ ਦੇ 59 ਮਾਮਲਿਆਂ ਵਿੱਚ ਸ਼ਾਮਲ 17 ਵਿਅਕਤੀਆਂ ਦੀਆਂ ਫ਼ੋਟੋਆਂ ਜਾਰੀ ਕੀਤੀਆਂ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਸਟੱਡੀ ਪਰਮਿਟ ‘ਤੇ ਕੈਨੇਡਾ ਪੜ੍ਹਨ ਆਏ ਸਨ।

ਪੁਲੀਸ ਅਨੁਸਾਰ ਇਨ੍ਹਾਂ ਵਿੱਚੋਂ ਬਹੁਤੇ ਨੌਜਵਾਨ ਪੜ੍ਹਾਈ ਕਰਨ ਦੀ ਥਾਂ ਗ਼ਲਤ ਸੰਗਤ ਵਿੱਚ ਪੈ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਏ।ਪੁਲੀਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਵਿੱਚ ਜ਼ਿਆਦਾਤਰ ਛੋਟੀ ਉਮਰ ਦੇ ਨੌਜਵਾਨ ਹਨ। ਪੁਲੀਸ ਨੇ ਭਰੋਸਾ ਪ੍ਰਗਟਾਇਆ ਹੈ ਕਿ ਤਸਵੀਰਾਂ ਅਤੇ ਨਾਮ ਜਾਰੀ ਹੋਣ ਤੋਂ ਬਾਅਦ ਲੋਕ ਇਨ੍ਹਾਂ ਦੀ ਪਛਾਣ ਕਰਕੇ ਪੁਲੀਸ ਨੂੰ ਜ਼ਰੂਰ ਸੂਚਿਤ ਕਰਨਗੇ। ਸੂਚਨਾ ਦੇਣ ਵਾਲਿਆਂ ਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ, ਇਸ ਲਈ ਉਹ ਬਿਨਾਂ ਕਿਸੇ ਡਰ ਤੋਂ ਪੁਲੀਸ ਨਾਲ ਸੰਪਰਕ ਕਰ ਸਕਦੇ ਹਨ।

ਪੁਲੀਸ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ 59 ਮਾਮਲੇ ਪਹਿਲਾਂ ਹੀ ਦਰਜ ਹੋ ਚੁੱਕੇ ਹਨ। ਇਹ ਵੀ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਕੁਝ ਮੁਲਜ਼ਮ ਭਾਰਤ ਵੀ ਫ਼ਰਾਰ ਹੋ ਗਏ ਹੋ ਸਕਦੇ ਹਨ। ਜੇਕਰ ਕੋਈ ਉਨ੍ਹਾਂ ਦੇ ਟਿਕਾਣੇ ਬਾਰੇ ਸਹੀ ਜਾਣਕਾਰੀ ਦਿੰਦਾ ਹੈ, ਤਾਂ ਇੰਟਰਪੋਲ (Interpol) ਦੀ ਮਦਦ ਨਾਲ ਉਨ੍ਹਾਂ ਨੂੰ ਵਾਪਸ ਕੈਨੇਡਾ ਲਿਆ ਕੇ ਮੁਕੱਦਮਾ ਚਲਾਇਆ ਜਾਵੇਗਾ।

ਪੁਲੀਸ ਵੱਲੋਂ ਜਾਰੀ ਕੀਤੀਆਂ ਗਈਆਂ ਫ਼ੋਟੋਆਂ ਮੁਤਾਬਿਕ ਲੋੜੀਂਦੇ ਵਿਅਕਤੀਆਂ ਦੀ ਪਛਾਣ ਗਗਨਦੀਪ ਸਿੰਘ ਉਰਫ਼ ਗੱਗੀ (29), ਤਨਵੀਰ ਸਿੰਘ (21), ਕਨੁਰੀਤ ਕੌਰ (23), ਰਵਜੋਤ ਤੂਰ (20), ਆਕਾਸ਼ਦੀਪ ਸਿੰਘ (19), ਗੁਰਕਰਨ ਧਾਲੀਵਾਲ (21), ਇਸ਼ਾਨਦੀਪ ਸਿੰਘ (19), ਜਰਮਨਜੀਤ ਸਿੰਘ ਉਰਫ਼ ਗੈਰੀ ਸਿੰਘ (20), ਅਮਨਦੀਪ ਸਿੰਘ (21), ਤਰਨਵੀਰ ਸਿੰਘ (24), ਕਰਨਬੀਰ ਸਿੰਘ (21), ਅਮਨਦੀਪ ਮੱਲੀ (39), ਸੰਦੀਪ ਸਿੰਘ ਉਰਫ਼ ਹਰਮਨ ਗਿੱਲ (32), ਪਰਦੀਪ ਸਿੰਘ (24), ਜਸਕਰਨ ਸਿੰਘ ਉਰਫ਼ ਜੱਸੀ ਬੁੱਟਰ (21), ਅਨੁਰਾਗ ਸਿੰਘ ਸਿੱਧੂ (21) ਅਤੇ ਦਕਸ਼ ਗੌਤਮ (25) ਵਜੋਂ ਕੀਤੀ ਗਈ ਹੈ।