Dhruv Rathee
‘ਮੈਨੂੰ ਗ੍ਰਿਫ਼ਤਾਰ ਨਹੀਂ, ਅਗਵਾ ਕੀਤਾ ਗਿਆ ਸੀ..’: ਧਰੁਵ ਰਾਠੀ
‘ਮੈਂ ਭਾਰਤੀ ਨਾਗਰਿਕ ਸੀ, ਹਾਂ ਤੇ ਰਹਾਂਗਾ’
‘ਮੈਨੂੰ ਗ੍ਰਿਫ਼ਤਾਰ ਨਹੀਂ, ਅਗਵਾ ਕੀਤਾ ਗਿਆ ਸੀ..’; ਰਿਹਾਈ ਤੋਂ ਬਾਅਦ ਧਰੁਵ ਰਾਠੀ ਦਾ ਵੱਡਾ ਦਾਅਵਾ
ਗੁਰੂਗ੍ਰਾਮ ਪੁਲੀਸ ਦੀ ਕਾਰਵਾਈ ’ਤੇ ਚੁੱਕੇ ਸਵਾਲ

ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਨੇ ਉਸ ਦਾ ‘ਕਿਡਨੈਪ’ ਕਰਵਾਇਆ ਸੀ ਅਤੇ ਉਸ ਦੇ ਸੱਟ ਵੀ ਲੱਗੀ ਹੈ।
ਧਰੁਵ ਰਾਠੀ ਨੇ X’ਤੇ ਜਾਰੀ ਕੀਤੇ ਪੌਣੇ ਕੁ ਪੰਜ ਮਿੰਟਾਂ ਦੇ ਵੀਡੀਓ’ਚ ਕਿਹਾ ਕਿ ਉਹ ਭਾਰਤੀ ਨਾਗਰਿਕ ਹੈ। ਇਸ ਦੌਰਾਨ ਉਸ ਨੇ ਆਪਣਾ ਪਾਸਪੋਰਟ ਵੀ ਦਿਖਾਇਆ।
ਰਾਠੀ ਨੇ ਵੀਡੀਓ’ਚ ਕਿਹਾ, “ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਕਿ ਇਹ ਮੇਰਾ ਪਾਸਪੋਰਟ ਹੈ ਅਤੇ ਮੈਂ ਇੱਕ ਭਾਰਤੀ ਨਾਗਰਿਕ ਹਾਂ ਅਤੇ ਭਾਰਤੀ ਹੀ ਰਹਾਂਗਾ। ਇਹ ਸਰਾਸਰ ਝੂਠ ਹੈ ਕਿ ਮੈਂ ਵਿਦੇਸ਼ੀ ਪਾਸਪੋਰਟ ਹੋਲਡਰ ਹਾਂ ਅਤੇ ਪ੍ਰੋਟੈਸਟ ਵਿੱਚ ਸ਼ਾਮਲ ਨਹੀਂ ਹੋ ਸਕਦਾ। ਮੈਂ ਭਾਰਤੀ ਨਾਗਰਿਕ ਹਾਂ ਅਤੇ ਮੇਰੇ ਵੀ ਓਨੇ ਹੀ ਅਧਿਕਾਰ ਹਨ, ਜਿੰਨੇ ਕਿਸੇ ਇੱਕ ਆਮ ਨਾਗਰਿਕ ਦੇ ਹੋਣੇ ਚਾਹੀਦੇ ਹਨ।”
ਧਰੁਵ ਨੇ ਅੱਗੇ ਦੱਸਿਆ, “10 ਅਕਤੂਬਰ ਦੀ ਸਵੇਰ ਕਰੀਬ 7 ਵਜੇ ਮੈਂ ਆਪਣੇ ਬੈੱਡਰੂਮ ਵਿੱਚ ਸੌਂ ਰਿਹਾ ਸੀ ਅਤੇ ਮੇਰੀ ਮੰਮੀ ਸਵੇਰ ਉੱਠ ਕੇ ਦਰਵਾਜ਼ਾ ਖੋਲ੍ਹਦੀ ਹੈ, ਕਿਉਂਕਿ ਬਾਹਰ ਕਾਫੀ ਸਾਰੇ ਲੋਕ ਘੁੰਮ ਰਹੇ ਸਨ। ਇਹ ਲੋਕ ਪੁਲਿਸਕਰਮੀ ਨਹੀਂ ਸਨ ,ਬਲਕਿ ਆਮ ਕੱਪੜਿਆਂ ਵਿੱਚ ਸਨ ਅਤੇ ਇਹ ਇੱਕਦਮ ਉਨ੍ਹਾਂ ਨੂੰ ਧੱਕਾ ਮਾਰ ਕੇ ਘਰ ਵਿੱਚ ਵੜ ਗਏ। ਇਹ ਲੋਕ ਮੇਰੇ ਬੈੱਡਰੂਮ ਵਿੱਚ ਆ ਕੇ ਮੈਨੂੰ ਕਿਡਨੈਪ ਕਰ ਲੈ ਜਾਂਦੇ ਹਨ। ਮੈਂ ਇੱਥੇ ‘ਕਿਡਨੈਪ’ ਸ਼ਬਦ ਦੀ ਵਰਤੋਂ ਕਰ ਰਿਹਾ ਹਾਂ ਕਿਉਂਕਿ ਇਹ ਕੋਈ ਅਰੈਸਟ ਜਾਂ ਡਿਟੈਂਸ਼ਨ ਨਹੀਂ ਹੈ। ਡਿਟੈੰਸ਼ਨ ਤਾਂ ਉਦੋਂ ਹੁੰਦੀ ਜੇ ਮੈਂ ਪ੍ਰੋਟੈਸਟ ਵਿੱਚ ਜਾਂਦਾ। ਅਰੈਸਟ ਉਦੋਂ ਹੁੰਦਾ ਜੇ ਕੋਈ ਪੁਲਿਸ ਵਾਲਾ ਆਉਂਦਾ, ਆਪਣੀ ਵਰਦੀ ਦਿਖਾਉਂਦਾ, ਨੇਮ ਪਲੇਟ ਦਿਖਾਉਂਦਾ।”
ਰਾਠੀ ਨੇ ਵੀਡੀਓ’ਚ ਅੱਗੇ ਕਿਹਾ, “ਜਦੋਂ ਮੈਂ ਘਰੋਂ ਬਾਹਰ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਪੰਜਾਹ ਤੋਂ ਵੱਧ ਲੋਕ ਖੜ੍ਹੇ ਸਨ। ਇਨ੍ਹਾਂ ਨੂੰ ਚਾਹੇ ਪੁਲਿਸਕਰਮੀ ਕਹਿ ਲਓ ਜਾਂ ਕੋਈ ਏਜੰਸੀ ਵਾਲਾ ਕਹਿ ਦਿਓ। ਇਹ ਮੈਨੂੰ ਇਸ ਤਰ੍ਹਾਂ ਘੜੀਸ ਕੇ ਲੈ ਗਏ ਜਿਵੇਂ ਕਿਸੇ ਅਪਰਾਧੀ ਨੂੰ ਲਿਜਾਇਆ ਜਾਂਦਾ ਹੈ। ਮੈਨੂੰ ਕਾਫੀ ਸੱਟ ਵੀ ਲੱਗੀ ਹੈ। ਇਹ ਮੈਨੂੰ ਜੀਪ ਵਿੱਚ ਬਿਠਾ ਕੇ ਇੱਕ ਪੁਲਿਸ ਸਟੇਸ਼ਨ ਲੈ ਗਏ, ਉੱਥੋਂ ਦੂਜੇ ਸਟੇਸ਼ਨ ਲੈ ਗਏ। ਇਸਦਾ ਕੋਈ ਵੀਡੀਓ ਵੀ ਮੌਜੂਦ ਨਹੀਂ ਹੈ ਕਿਉਂਕਿ ਇਨ੍ਹਾਂ ਨੇ ਮੇਰਾ ਫੋਨ ਖੋਹ ਲਿਆ ਸੀ। ਇਨ੍ਹਾਂ ਨੇ ਮੈਨੂੰ ਵਕੀਲ ਜਾਂ ਫੋਨ ਐਕਸੈਸ ਵੀ ਨਹੀਂ ਦਿੱਤਾ। ਲਗਭਗ 22-23 ਘੰਟਿਆਂ ਤੱਕ ਇਨ੍ਹਾਂ ਨੇ ਮੈਨੂੰ ਬਿਠਾ ਕੇ ਰੱਖਿਆ।”
ਲੋਕਾਂ ਨੂੰ ਮੁਖਾਤਿਬ ਹੁੰਦਿਆਂ ਧਰੁਵ ਨੇ ਵੀਡੀਓ ਦੇ ਵਿਚਕਾਰਲੇ ਹਿੱਸੇ’ਚ ਕਿਹਾ, “ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਕੀ ਤੁਸੀਂ ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਅਜਿਹਾ ਹੁੰਦਾ ਸੁਣਿਆ ਹੈ ਕਿ ਇੱਕ ਆਮ ਨਾਗਰਿਕ, ਜਿਸਨੇ ਕੋਈ ਕਾਨੂੰਨ ਨਹੀਂ ਤੋੜਿਆ, ਜਿਸਨੇ ਸਿਰਫ਼ ਸੱਚ ਲਈ ਅਤੇ ਦੇਸ਼ ਹਿਤ ਵਿੱਚ ਆਵਾਜ਼ ਉਠਾਈ, ਜਿਸਨੇ ਇੱਕ ਬਿਹਤਰ ਚੋਣ ਕਮਿਸ਼ਨ ਦੀ ਮੰਗ ਕੀਤੀ, ਉਸਨੂੰ ਉਸਦੇ ਘਰ ਵਿੱਚ ਵੜ ਕੇ ਬੈੱਡਰੂਮ ਤੋਂ ਉਠਾ ਲਿਆ ਜਾਵੇ, ਉਸਦਾ ਅਪਰਹਣ ਕਰ ਲਿਆ ਜਾਵੇ? ਉਸਦੇ ਮਾਤਾ-ਪਿਤਾ ਨਾਲ ਮਾਰਕੁੱਟ ਕੀਤੀ ਜਾਵੇ, ਹੱਥਾਪਾਈ ਕੀਤੀ ਜਾਵੇ ਅਤੇ ਫਿਰ ਉਸਨੂੰ ਇਸ ਤਰ੍ਹਾਂ ਆਪਣੇ ਨਾਲ ਲੈ ਜਾਇਆ ਜਾਵੇ?”
“ਇਹ ਕਿਸੇ ਡੈਮੋਕ੍ਰੈਟਿਕ ਦੇਸ਼ ਵਿੱਚ ਅਜਿਹਾ ਨਹੀਂ ਹੁੰਦਾ। ਨਰਿੰਦਰ ਮੋਦੀ ਨੇ ਇਸ ਦੇਸ਼ ਨੂੰ ਡਿਕਟੇਟਰਸ਼ਿਪ ਬਣਾ ਦਿੱਤਾ ਹੈ। ਇਹ ਸਿੱਧੇ ਤੌਰ ’ਤੇ ਇੱਕ ਅਨਆਫੀਸ਼ੀਅਲ ਐਮਰਜੈਂਸੀ ਹੈ। CJP ਲੀਡਰਾਂ ਸਮੇਤ 7 ਹਜ਼ਾਰ ਲੋਕਾਂ ਨੂੰ ਡਿਟੇਨ ਕੀਤਾ ਗਿਆ ਸੀ। ਇਹ ਚੀਜ਼ਾਂ ਐਮਰਜੈਂਸੀ ਅਤੇ ਉੱਤਰੀ ਕੋਰੀਆ ਵਿੱਚ ਹੁੰਦੀਆਂ ਹਨ, ਹੁਣ ਸਾਡੇ ਦੇਸ਼ ਵਿੱਚ ਹੋ ਰਹੀਆਂ ਹਨ।”
ਅੰਤ’ਤੇ ਰਾਠੀ ਨੇ ਇਲਜ਼ਾਮ ਲਾਇਆ, “ਮੇਰੇ ਚਾਰੇ ਪਾਸੇ ਇਨ੍ਹਾਂ ਲੋਕਾਂ ਨੇ ਘੱਟੋ-ਘੱਟ ਪੰਦਰਾਂ ਲੋਕ ਛੱਡ ਰੱਖੇ ਹਨ, ਜੋ ਮੇਰੇ ਉੱਪਰ ਨਿਗਰਾਨੀ ਰੱਖ ਰਹੇ ਹਨ। ਇਨ੍ਹਾਂ ਨੇ ਮੈਨੂੰ ਇੱਕ ਅਣਐਲਾਨੇ ਹਾਊਸ ਅਰੈਸਟ ’ਤੇ ਰੱਖਿਆ ਹੈ।”

ਰਾਠੀ ਨੇ ਕਿਹਾ, “ਮੈਂ ਨਰਿੰਦਰ ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਇੰਨਾ ਵੀ ਨਾ ਡਰਾਓ ਕਿਸੇ ਨੂੰ ਕਿ ਸਾਰਾ ਡਰ ਖ਼ਤਮ ਹੋ ਜਾਵੇ। ਸੋਨਮ ਵਾਂਗਚੁਕ ਜੀ ਦਾ ਧੰਨਵਾਦ, ਉਨ੍ਹਾਂ ਨੇ ਸਰਕਾਰ ਨੂੰ ਭੁੱਖ ਹੜਤਾਲ ਦੀ ਚੇਤਾਵਨੀ ਦਿੱਤੀ ਸੀ।”
ਗੌਰਤਲਬ ਹੈ ਕਿ ਕੱਲ੍ਹ ਗੁਰੂਗ੍ਰਾਮ ਤੋਂ ਹਿਰਾਸਤ ਵਿੱਚ ਲਏ ਗਏ ਧਰੁਵ ਰਾਠੀ ਨੂੰ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਅੱਜ ਵੱਡੇ ਤੜਕੇ 3 ਵਜੇ ਰਿਹਾਅ ਕਰ ਦਿੱਤਾ ਸੀ।

ਸਿੱਖ ਗੁਰੂ ਸਹਿਬਾਨ ਬਾਰੇ ਐਨੀਮੇਸ਼ਨ ਵੀਡੀਉ ਬਣਾ ਕੇ ਵੱਡਾ ਗੁਨਾਹ ਕਰਨ ਵਾਲੇ ਪੱਕੇ ਰਾਸ਼ਟਰਵਾਦੀ ਯੂਟਿਊਬਰ ਧਰੁਵ ਰਾਠੀ ਨੂੰ ਹੁਣ ਪਤਾ ਲੱਗਿਆ ਹੈ ਕਿ ਇੰਡੀਅਨ ਪੁਲਿਸ ਕੀ ਹੈ? MP ਅੰਮ੍ਰਿਤਪਾਲ ਸਿੰਘ ਮਾਮਲੇ ਵਿਚ ਇਸ ਨੇ ਭਾਰਤੀ ਸਟੇੇਟ ਦੀ ਬੋਲੀ ਹੀ ਬੋਲੀ ਸੀ। ਹੁਣ ਜਦੋਂ ਆਪਣੇ ਤੇ ਬੀਤੀ ਤੇ ਰੋਣ ਲੱਗ ਪਿਆ। ਉਦੋਂ ਤੇ ਕਹਿੰਦਾ ਸੀ ਆਹ ਕੰਮ ਪੁਲਿਸ ਦਾ ਹੈ, ਅੰਮ੍ਰਿਤਪਾਲ ਦਾ ਨਹੀਂ? ਉਦੋਂ ਤਾਂ ਪੁਲਿਸ ਬਹੁਤ ਚੰਗੀ ਲੱਗਦੀ ਸੀ? ਧਰੁਵ ਰਾਠੀ ਤੂੰ ਕਦੇ ਜੱਗੀ ਜੋਹਲ ਬਾਰੇ ਜਾਣੀ। ਉਹਨੂੰ ਬੇਕਸੂਰ ਨੂੰ ਕਿਵੇਂ ਅਗਵਾ ਕਰਕੇ 9 ਸਾਲ ਤਿਹਾੜ ਚ ਰੱਖਿਆ? ਫਿਰ ਤੈਨੂੰ ਪਤਾ ਲੱਗੂ ਅਗਵਾ ਕਰਨਾ ਕੀ ਹੁੰਦਾ?
Punjab Spectrum
You must be logged in to post a comment.