Breaking News

Punjab -ਪੰਜਾਬ ਦੇ ਨੀਂਹ ਪੱਥਰਾਂ ‘ਤੇ ਲਿਖੇ ਜਾ ਰਹੇ ਨੇ ਦਿੱਲੀ ਵਾਲਿਆਂ ਦੇ ਨਾਂ

Punjab -ਕੇਜਰੀਵਾਲ ਅਤੇ ਸਿਸੋਦੀਆ ਦੇ ਨਾਂ ਨੀਹ ਪੱਥਰਾਂ ‘ਤੇ ਲਿਖੇ ਜਾ ਰਹੇ ਨੇ।

Punjab – ਦੇ ਰਾਜ ਵੇਲੇ ਜਾਂ 1947 ਦੀ ਵੰਡ ਵੇਲੇ ਗਾਂਧੀ ਅਤੇ ਨਹਿਰੂ ਨੇ ਪੰਜਾਬ ਦਾ ਕੁਝ ਨਹੀਂ ਸੀ ਸਵਾਰਿਆ ਸਗੋਂ ਵੰਡ ਦੀ ਜਿੰਮੇਵਾਰੀ ਉਨ੍ਹਾਂ ਦੇ ਸਿਰ ਵੀ ਸੀ। ਵੰਡ ਤੋਂ ਬਾਅਦ ਇਹ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਤੇ ਨੰਗੀ ਚਿੱਟੀ ਧੋਖੇਬਾਜ਼ੀ ‘ਤੇ ਆ ਗਏ। ਉਨ੍ਹਾਂ ਨੂੰ ਪੰਜਾਬ ਦਾ ਫਾਇਦਾ ਹੋਇਆ ਸੀ, ਨਾ ਕਿ ਉਨ੍ਹਾਂ ਦਾ ਪੰਜਾਬ ਸਿਰ ਕੋਈ ਅਹਿਸਾਨ ਸੀ।

 

ਪਰ ਵੰਡ ਤੋਂ ਬਾਅਦ ਅੰਗਰੇਜ਼ੀ ਰਾਜ ਵੇਲੇ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਪੰਜਾਬੀਆਂ ਦੀ ਬਜਾਏ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਵਿੱਚ ਗਾਂਧੀ, ਨਹਿਰੂ ਅਤੇ ਕੁਝ ਹੋਰ ਕਾਂਗਰਸੀ ਆਗੂਆਂ ਦੇ ਨਾਂ ‘ਤੇ ਇਲਾਕਿਆਂ ਜਾਂ ਥਾਵਾਂ ਦੇ ਨਾਂ ਰੱਖੇ ਗਏ, ਕਈ ਥਾਵਾਂ ‘ਤੇ ਬੁੱਤ ਵੀ ਲਾਏ ਗਏ।

 

ਜੇ ਪੰਜਾਬ ਵਿੱਚੋਂ ਕੋਈ ਉਭਾਰਿਆ ਵੀ ਗਿਆ ਤਾਂ ਉਹ ਮੁਲਕ ਦੀ ਫਿਰਕੂ ਵੰਡ ਦਾ ਪਹਿਲਾ ਸਿਧਾਂਤਕਾਰ ਲਾਲਾ ਲਾਜਪਤ ਰਾਏ ਸੀ। ਜਾਨਾਂ ਦੇਣ ਵਾਲਿਆਂ ਵਿੱਚੋਂ ਸਿਰਫ ਭਗਤ ਸਿੰਘ ਨੂੰ ਉਭਾਰਿਆ ਗਿਆ ਅਤੇ ਉਹ ਵੀ ਇਸ ਤਰੀਕੇ ਨਾਲ ਕੀਤਾ ਕਿ ਬਾਕੀ ਸ਼ਹੀਦਾਂ, ਖਾਸ ਕਰਕੇ ਸਿੱਖ ਧਾਰਾ ਨਾਲ ਸੰਬੰਧਿਤ, ਨੂੰ ਦੂਜੇ ਦਰਜੇ ‘ਤੇ ਧੱਕਿਆ ਜਾਵੇ।

ਰਾਜੀਵ ਗਾਂਧੀ, ਜਿਸ ਦੀ ਨੱਕ ਹੇਠ ਸਿੱਖਾਂ ਦੀ ਨਸਲਕੁਸ਼ੀ ਹੋਈ, ਉਸ ਦੇ ਨਾਂ ‘ਤੇ ਪੰਜਾਬ ਵਿੱਚ ਲਾਅ ਯੂਨੀਵਰਸਿਟੀ ਬਣਾਈ ਗਈ।

 

ਭਾਜਪਾ ਨੇ ਵੀ ਹਮੇਸ਼ਾ ਇਹ ਧਿਆਨ ਰੱਖਿਆ ਕਿ ਪੰਜਾਬੀ ਮੂਲ ਦੇ ਨਾਇਕਾਂ ਦੀ ਬਜਾਏ ਮੁਲਕ ਦੇ ਦੂਜੇ ਹਿੱਸਿਆਂ ਦੇ ਨਾਇਕਾਂ ਨੂੰ ਇੱਥੇ ਵੱਧ ਉਭਾਰਿਆ ਜਾਵੇ।

 

ਕੇਜਰੀਵਾਲ ਅਤੇ ਸਿਸੋਦੀਆ ਵਰਗਿਆਂ ਨੂੰ ਪੰਜਾਬ ਦਾ ਫਾਇਦਾ ਹੋਇਆ ਨਾ ਕਿ ਪੰਜਾਬ ਨੂੰ ਉਨ੍ਹਾਂ ਦਾ ਕੋਈ। 2014 ਦੀ ਲੋਕ ਸਭਾ ਚੋਣਾਂ ਵਿੱਚ ਪੰਜਾਬ ਨੇ ਹੀ ਅਸਲ ਵਿੱਚ ਉਨ੍ਹਾਂ ਦੇ ਪੈਰ ਲਵਾਏ ਸਨ। ਉਸ ਤੋਂ ਬਾਅਦ ਉਹਨਾਂ ਨੂੰ ਸੈਂਕੜੇ ਕਰੋੜਾਂ ਰੁਪਈਆ ਪੰਜਾਬੀਆਂ ਨੇ ਹੀ ਦਿੱਤਾ।

 

ਕੇਜਰੀਵਾਲ, ਸਿਸੋਦੀਆ ਅਤੇ ਇਨ੍ਹਾਂ ਦੇ ਹੋਰ ਕਰਿੰਦਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਵਿੱਚ ਨੀਹ ਪੱਥਰਾਂ ‘ਤੇ ਇਨ੍ਹਾਂ ਦੇ ਨਾਂ ਲੋਕ ਪਸੰਦ ਨਹੀਂ ਕਰਦੇ ਪਰ ਇਹ ਜਿੱਦ ਕੇ ਲਿਖਾ ਰਹੇ ਨੇ।

 

ਪੰਜਾਬ ਪ੍ਰਤੀ ਜਿਹੜੀ ਬਸਤੀਵਾਦੀ ਸੋਚ ਦਿੱਲੀ ਵਿਚਲੇ ਕਾਂਗਰਸ ਜਾਂ ਭਾਜਪਾ ਦੇ ਆਗੂਆਂ ਦੀ ਸੀ ਉਹੀ “ਆਪ” ਵਾਲਿਆਂ ਦੀ ਹੈ।
ਉਸੇ ਬਸਤੀਵਾਦੀ ਸੋਚ ‘ਚੋਂ ਕੇਜਰੀਵਾਲ ਅਤੇ ਸਿਸੋਦੀਆ ਦੇ ਨਾਂ ਨੀਹ ਪੱਥਰਾਂ ‘ਤੇ ਲਿਖੇ ਜਾ ਰਹੇ ਨੇ।

#Unpopular_Opinions
#Unpopular_Ideas
#Unpopular_Facts