Punjab pastor Jashan Gill
ਪਿਛਲੇ ਕੁਝ ਸਮਿਆਂ ਤੋਂ ਪੰਜਾਬ ‘ਚ ਕਈ ਅਜਿਹੇ ਪਾਸਟਰ ਜੋ ਆਪਣੀਆਂ “ਚਰਚਾਂ” ਨੂੰ ਆਪਣੀ ਜਾਇਦਾਦ ਵਾਂਗ ਚਲਾਉਂਦੇ ਹਨ, ਲਗਾਤਾਰ ਭਾਰੀ ਗੰਭੀਰ ਅਪਰਾਧਾਂ ‘ਚ ਫਸ ਰਹੇ ਹਨ।
ਤਾਜ਼ਾ ਮਾਮਲੇ ਵਿੱਚ ਪਾਸਟਰ ਜਸ਼ਨ ਗਿੱਲ ਉਤੇ ਦੁਰਵਿਵਹਾਰ, ਗਰਭਪਾਤ ਅਤੇ ਪੁਲਿਸ ਨੂੰ ਰਿਸ਼ਵਤ ਦੇਣ ਦੇ ਦੋਸ਼ ਲੱਗੇ ਹਨ।
ਅਜਿਹੇ ਗਰੁੱਪ, ਜੋ ਮੁੱਖ ਧਾਰਾ ‘ਚ ਰਹਿੰਦੇ ਪ੍ਰੋਟੈਸਟੈਂਟ ਜਾਂ ਕੈਥਲਿਕ ਗਿਰਜਾਘਰਾਂ ਨਾਲ ਨਹੀਂ ਜੁੜੇ, ਆਪਣਾ ਚਰਚ ਇੱਕ “ਡੇਰਾ” ਜਾਂ ਨਿੱਜੀ ਰਾਜ” ਵਾਂਗ ਚਲਾਉਂਦੇ ਹਨ, ਜਿਵੇਂ ਰਾਮ ਰਹੀਮ ਵਰਗੇ ਡੇਰੇ ਚਲਾਉਂਦੇ ਹਨ।
ਇਨ੍ਹਾਂ ਦਾ ਸੰਗਠਨਾਤਮਕ ਢਾਂਚਾ ਵੀ ਇਹੋ ਜਿਹਾ ਹੀ ਹੁੰਦਾ ਹੈ — ਨਾ ਕਿਸੇ ਨਿਯਮ ਦੇ ਅਧੀਨ, ਨਾ ਕਿਸੇ ਸਮੀਖਿਆ ਤੰਤ੍ਰ ਦੇ ਅਧੀਨ।
ਸਮਾਜ ‘ਚ ਕੁਝ ਮਨੋਵਿਗਿਆਨਕ ਤੌਰ ‘ਤੇ ਅਸਥਿਰ ਲੋਕ ਹਮੇਸ਼ਾ ਸੁਖੀ ਜ਼ਿੰਦਗੀ ਦੇ ਅਸਾਨ ਰਸਤੇ ਲੱਭ ਰਹੇ ਹੁੰਦੇ ਹਨ, ਜਿੱਥੇ ਕੋਈ “ਬਾਬਾ” ਉਨ੍ਹਾਂ ਦੇ ਹਰੇਕ ਦੁੱਖ ਦਾ ਰਾਹ ਸਿੱਧਾ ਕਰੇ।
ਅਜਿਹੀ ਮਨੋਬਿਰਤੀ ਵਾਲੇ ਲੋਕ ਪਹਿਲਾਂ ਸੌਦਾ ਸਾਧ ਵਰਗਿਆਂ ਕੋਲ ਜਾਂਦੇ ਸਨ, ਅੱਜ ਕੱਲ੍ਹ ਇਨ੍ਹਾਂ ਪਾਸਟਰਾਂ ਦੀਆਂ ਚਰਚਾਂ ‘ਚ ਫਸ ਰਹੇ ਹਨ —ਜਿੱਥੇ ਨਾ ਗਿਆਨ ਹੈ, ਨਾ ਨੈਤਿਕਤਾ, ਸਿਰਫ਼ ਲਾਭ, ਲਾਲਚ ਅਤੇ ਦਬਾਉ।
ਜਿਨ੍ਹਾਂ ਵੀ ਧਾਰਮਿਕ ਅਗਵਾਈ ਵਾਲਿਆਂ ਕੋਲ ਲੋਕ ਜਾਂਦੇ ਹਨ, ਉਥੇ ਨਿਗਰਾਨੀ ਅਤੇ ਵਿਚਾਰ ਕਰਨਾ ਅਸਲ ਚਿਤਾਵਨੀ ਹੋਣੀ ਚਾਹੀਦੀ ਹੈ। ਵਿਸ਼ਵਾਸ ਕਰਨਾ ਠੀਕ ਹੈ, ਪਰ ਅੰਧ ਵਿਸ਼ਵਾਸ ਖਤਰਨਾਕ ਹੋ ਜਾਂਦਾ ਹੈ।
ਜੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਜਾਣਦੇ ਹੋ, ਜਿਹੜੇ ਅਜਿਹੀ ਠੱਗੀ ਦੇ ਗਵਾਹ ਜਾਂ ਪੀੜਤ ਨੇ ਤਾਂ ਉਨ੍ਹਾਂ ਨੂੰ ਕਾਨੂੰਨੀ ਰਾਹ ਅਪਣਾਉਣ, ਪੁਲਿਸ ਜਾਂ ਮੀਡੀਆ ਕੋਲ ਅਵਾਜ਼ ਚੁੱਕਣ ਲਈ ਪ੍ਰੇਰਿਤ ਕਰੋ ਤੇ ਹੌਸਲਾ ਦਿਓ।
#Unpopular_Opinions
#Unpopular_Ideas
#Unpopular_Facts
ਪਾਸਟਰ ਜਸ਼ਨ ਗਿੱਲ ਦਾ ਭਰਾ ਜੰਮੂ ਤੋਂ ਗ੍ਰਿਫ਼ਤਾਰ, BCA ਦੀ ਵਿਦਿਆਰਥਣ ਨਾਲ ਜਬਰ ਜਨਾਹ ਮਾਮਲੇ ‘ਚ ਐਕਸ਼ਨ ‘ਚ ਗੁਰਦਾਸਪੁਰ ਪੁਲਿਸ
SSP Gurdaspur ਨੂੰ ਮਿਲਣ ਪਹੁੰਚੇ ਮ੍ਰਿਤਕ ਵਿਦਿਆਰਥਣ ਦੇ ਪਿਤਾ ਨੂੰ ਪੁਲਿਸ ਨੇ ਯਕੀਨ ਦਿਵਾਇਆ ਹੈ ਕਿ ਕੁਝ ਹੀ ਦਿਨਾਂ ‘ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਦੇ ਹਰਕਤ ‘ਚ ਆਉਣ ਤੋਂ ਬਾਅਦ ਹੁਣ ਪੀੜਤ ਪਰਿਵਾਰ ‘ਚ ਇਨਸਾਫ ਦੀ ਉਮੀਦ ਜਾਗੀ ਹੈ।
ਬੀਸੀਏ ਦੀ ਵਿਦਿਆਰਥਣ ਨਾਲ ਪਾਸਟਰ ਵੱਲੋਂ ਜਬਰ ਜਨਾਹ ਦੇ ਮਾਮਲੇ (BCA Student Rape Case) ‘ਚ ਦੋ ਸਾਲਾਂ ਤੋਂ ਸੁਸਤ ਪਈ ਗੁਰਦਾਸਪੁਰ ਪੁਲਿਸ (Gurdaspur Police) ਹੁਣ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੋ ਗਈ ਹੈ। ਜ਼ਿਲ੍ਹਾ ਪੁਲਿਸ ਨੇ ਡੀਐਸਪੀ ਅਮੋਲਕ ਸਿੰਘ ਦੀ ਅਗਵਾਈ ‘ਚ ਛੇ ਮੈਂਬਰੀ ਟੀਮ ਬਣਾਈ ਤੇ ਮੋਹਾਲੀ ਟੈਕਨੀਕਲ ਟੀਮ ਦੀ ਸਹਾਇਤਾ ਵੀ ਲਈ ਹੈ। ਨਤੀਜੇ ਵਜੋਂ ਪੁਲਿਸ ਨੇ ਮੁਲਜ਼ਮ ਪਾਸਟਰ ਜਸ਼ਨ ਗਿੱਲ (Pastor Jashan Gill) ਦੇ ਭਰਾ ਪ੍ਰੇਮ ਮਸੀਹ (Prem Masih) ਨੂੰ ਜੰਮੂ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜਿਸਨੂੰ ਇਸ ਮਾਮਲੇ ‘ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁਲਜ਼ਮ ਪਾਸਟਰ ਦੇ ਕੁਝ ਰਿਸ਼ਤੇਦਾਰਾਂ ਨੂੰ ਵੀ ਰਾਊਂਡਅੱਪ ਕੀਤਾ ਗਿਆ ਹੈ।
ਸੋਮਵਾਰ ਨੂੰ ਐੱਸਐੱਸਪੀ ਨੂੰ ਮਿਲਣ ਪਹੁੰਚੇ ਮ੍ਰਿਤਕ ਵਿਦਿਆਰਥਣ ਦੇ ਪਿਤਾ ਨੂੰ ਪੁਲਿਸ ਨੇ ਯਕੀਨ ਦਿਵਾਇਆ ਹੈ ਕਿ ਕੁਝ ਹੀ ਦਿਨਾਂ ‘ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਦੇ ਹਰਕਤ ‘ਚ ਆਉਣ ਤੋਂ ਬਾਅਦ ਹੁਣ ਪੀੜਤ ਪਰਿਵਾਰ ‘ਚ ਇਨਸਾਫ ਦੀ ਉਮੀਦ ਜਾਗੀ ਹੈ।
ਸੋਮਵਾਰ ਨੂੰ ਐੱਸਐੱਸਪੀ ਗੁਰਦਾਸਪੁਰ ਦਫਤਰ ਪਹੁੰਚੇ ਮ੍ਰਿਤਕਾ ਦੇ ਪਿਤਾ ਨੇ ਐੱਸਪੀ (ਡੀ) ਬਲਵਿੰਦਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਇਸ ਮਾਮਲੇ ‘ਚ ਲੜਕੀ ਦਾ ਗਰਭਪਾਤ ਕਰਨ ਵਾਲੀ ਨਰਸ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਨੂੰ ਜਸ਼ਨ ਗਿਲ ਦੇ ਜੰਮੂ ‘ਚ ਹੋਣ ਦੇ ਪੱਕੇ ਵੀਡੀਓ ਤੇ ਹੋਰ ਸਬੂਤ ਵੀ ਪ੍ਰਦਾਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਦੇ ਕੁਝ ਰਿਸ਼ਤੇਦਾਰਾਂ ਨੂੰ ਹਿਰਾਸਤ ‘ਚ ਲਿਆ ਹੈ। ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਪੁਲਿਸ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਇਨਸਾਫ ਦੇਵੇਗੀ।
ਉਨ੍ਹਾਂ ਦੋਸ਼ ਲਗਾਇਆ ਕਿ ਤਤਕਾਲੀਨ ਐੱਸਐਚਓ ਦੀਨਾਨਗਰ ਤੇ ਕੁਝ ਹੋਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇਨਸਾਫ ਦੇਣ ਦੀ ਬਜਾਏ ਮਾਮਲੇ ਨੂੰ ਰਫਾ-ਦਫਾ ਕਰਨ ਦਾ ਦਬਾਅ ਬਣਾਇਆ ਜਾਂਦਾ ਰਿਹਾ ਹੈ, ਪਰ ਹੁਣ ਅਧਿਕਾਰੀਆਂ ਦੇ ਰਵੱਈਏ ਨਾਲ ਉਨ੍ਹਾਂ ਨੂੰ ਜਲਦੀ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ।