ਟਰਾਮਾਡੋਲ ਨਸ਼ੀਲੀਆਂ ਗੋਲੀਆਂ ਦੀ ਗ਼ੈਰਕਾਨੂੰਨੀ ਤਸਕਰੀ: ਕੀ ਅਫਰੀਕਾ ਨਾਲ ਇਸਦਾ ਨਿਸ਼ਾਨਾ ਪੰਜਾਬ ਅਤੇ ਨਾਲ ਲੱਗਦੇ ਇਲਾਕੇ ਵੀ ਹਨ?
ਮੁੰਬਈ ਅਤੇ ਗੁਜਰਾਤ ਦੀਆਂ ਬਹੁਤੀਆਂ ਫਾਰਮਾਸਿਉਟੀਕਲ ਕੰਪਨੀਆਂ, ਜਿਵੇਂ ਕਿ Aveo ਅਤੇ Deep Pharmaceuticals (ਇਨ੍ਹਾਂ ਨੇ ਨਾਂ ਬਦਲੇ ਹੋਏ ਨੇ), ਟਰਾਮਾਡੋਲ ਵਰਗੀਆਂ ਨਸ਼ੀਲੀ ਦਵਾਈਆਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਪੱਛਮੀ ਅਫਰੀਕਾ ਦੇ ਦੇਸ਼ਾਂ—ਘਾਨਾ, ਨਾਈਜੀਰੀਆ, ਤੇ ਆਈਵਰੀ ਕੋਸਟ ਤੱਕ ਭੇਜ ਰਹੀਆਂ ਹਨ।
ਇਹ ਦਵਾਈਆਂ ਉਥੇ ਨਸ਼ੀਲੇ ਪਦਾਰਥਾਂ ਵਜੋਂ ਵਰਤੀ ਜਾਂਦੀਆਂ ਹਨ, ਜਿਸ ਨਾਲ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਅਫਰੀਕਾ ‘ਚ ਇਹ ਨਸ਼ਾ “ਆਰਮੀ ਡਰੱਗ” ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਲੋਕਾਂ ਨੂੰ ਉੱਚ ਪੱਧਰੀ ਨਸ਼ਾ ਦਿੰਦਾ ਹੈ।
ਬੀਬੀਸੀ ਨੇ Aveo Pharma ਦੇ ਮਾਲਕ ਵਿਨੋਦ ਸ਼ਰਮਾ ਦੀ ਇਸ ਗੋਰਖ ਧੰਦੇ ਦੇ ਸਬੰਧ ਵਿੱਚ ਗੁਪਤ ਕੈਮਰੇ ਨਾਲ ਵੀਡੀਓ ਵੀ ਬਣਾ ਲਈ ਤੇ ਹੁਣ ਦੁਨੀਆਂ ਭਰ ‘ਚ ਇਸ ਦੀ ਮਸ਼ਹੂਰੀ ਹੋ ਰਹੀ ਹੈ ਤੇ ਮੁਲਕ ਦੀ ਬਦਨਾਮੀ।
ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇ ਇਹ ਕੰਪਨੀਆਂ ਇਨ੍ਹਾਂ ਦੇਸ਼ਾਂ ਨੂੰ ਨਸ਼ਾ ਭੇਜ ਸਕਦੀਆਂ ਨੇ, ਤਾਂ ਕੀ ਇਹ ਪੰਜਾਬ ‘ਚ ਵੀ ਪਹੁੰਚਾ ਰਹੀਆਂ ਹਨ?
ਪੰਜਾਬ ਸਰਕਾਰ ਅਤੇ ਐਨਫੋਰਸਮੈਂਟ ਏਜੰਸੀਆਂ ਨੂੰ ਵੀ ਇਹ ਤਫਤੀਸ਼ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਪੰਜਾਬ ਤੱਕ ਵੀ ਹੋ ਰਹੀ ਹੈ ਜਾਂ ਨਹੀਂ।
ਪੰਜਾਬ ਦੇ ਨੌਜਵਾਨਾਂ ਨੂੰ ਪਹਿਲਾਂ ਹੀ ਨਸ਼ਿਆਂ ਨੇ ਬਹੁਤ ਨੁਕਸਾਨ ਪਹੁੰਚਾਇਆ ਹੈ, ਅਤੇ ਜੇਕਰ ਇਹ ਗ਼ੈਰਕਾਨੂੰਨੀ ਤਸਕਰੀ ਇੱਥੇ ਵੀ ਚੱਲ ਰਹੀ ਹੈ, ਤਾਂ ਦੋਸ਼ੀਆਂ ‘ਤੇ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਲੋਕਾਂ ਨੂੰ ਵੀ ਚੌਕੰਨਾ ਰਹਿਣਾ ਚਾਹੀਦਾ ਹੈ ਅਤੇ ਜੇਕਰ ਉਨ੍ਹਾਂ ਨੂੰ ਇਹੋ ਜਿਹੀਆਂ ਦਵਾਈਆਂ ਬਾਰੇ ਜਾਣਕਾਰੀ ਮਿਲੇ, ਤਾਂ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ।
#Unpopular_Opinions
#Unpopular_Ideas
#Unpopular_Facts
Punjab Spectrum