ਭਗਤ ਰਵਿਦਾਸ ਜੀ ਨੂੰ ਇਕ ਜਾਤ ਤੱਕ ਸੀਮਤ ਕਰਕੇ ਠੇਕੇਦਾਰੀ ਕਰਨ ਵਾਲਿਆਂ ਨੇ ਕੀ ਕਦੇ ਇਹੋ ਜਿਹਾ ਕੋਈ ਮਾੜਾ ਮੋਟਾ ਸਰਵੇ ਵੀ ਕੀਤਾ ਹੈ ਕਿ ਕਿ ਕੁਝ ਸਾਲ ਪਹਿਲਾਂ ਤੱਕ ਰਵਿਦਾਸੀਏ ਅਖਵਾਉਣ ਵਾਲੇ ਕਿੰਨੇ ਘਰਾਂ ਅਤੇ ਮਨਾਂ ਵਿਚੋਂ ਭਗਤ ਜੀ ਨੂੰ ਬਾਹਰ ਕਰ ਦਿੱਤਾ ਗਿਆ ਹੈ ?
ਪੰਜਾਬ ਵਿੱਚ ਪਾਸਟਰਾਂ ਦੀਆਂ ਸਭ ਤੋਂ ਵੱਡੀਆਂ ਪ੍ਰਾਈਵੇਟ ਚਰਚਾਂ ਜਲੰਧਰ ਦੇ ਇਲਾਕੇ ਵਿੱਚ ਹਨ, ਜਿੱਥੇ ਚਮਾਰ ਭਾਈਚਾਰੇ ਦੀ ਵੱਡੀ ਗਿਣਤੀ ਹੈ।
ਇਸਾਈ ਪਾਸਟਰਾਂ ਦੇ ਬਥੇਰੇ ਸ਼ਰਧਾਲੂ ਰਵਿਦਾਸੀਆਂ ਜਾਂ ਚਮਾਰ ਭਾਈਚਾਰੇ ਦੇ ਲੋਕ ਬਣ ਰਹੇ ਨੇ। ਜੇ ਦੁਆਬੇ ਵਿਚ, ਜਿੱਥੇ ਇਸ ਭਾਈਚਾਰੇ ਦੀ ਸਭ ਤੋਂ ਵੱਧ ਗਿਣਤੀ ਹੈ, ਇਨ੍ਹਾਂ ਪਾਸਟਰਾਂ ਦੇ ਵੱਡੇ- ਵੱਡੇ ਚਰਚ ਬਣ ਚੁੱਕੇ ਨੇ ਤਾਂ ਇਹ ਗੱਲ ਪੱਕੀ ਹੈ ਕਿ ਇਨ੍ਹਾਂ ਦੇ ਬਹੁਤ ਸ਼ਰਧਾਲੂ ਵੀ ਇਸ ਭਾਈਚਾਰੇ ਵਿਚੋਂ ਹੋਣਗੇ। ਇਨ੍ਹਾਂ ਵੱਡੇ ਚਰਚਾਂ ਤੋਂ ਇਲਾਵਾ ਬਥੇਰੇ ਪਿੰਡਾਂ, ਮਹੱਲਿਆਂ ‘ਚ ਵੀ ਇਨ੍ਹਾਂ ਦਾ ਪ੍ਰਚਾਰ ਜ਼ੋਰਾਂ ‘ਤੇ ਹੈ ਤੇ ਇਨ੍ਹਾਂ ਵੱਲ ਲੋਕਾਂ ਦੇ ਆਉਣ ਦਾ ਵੱਡਾ ਕਾਰਨ ਇਨ੍ਹਾਂ ਵੱਲੋ ਚਮਤਕਾਰਾਂ ਦਾ ਦਾਆਵਾ ਕਰਨਾ ਹੀ ਹੈ।
ਚਮਾਰ ਭਾਈਚਾਰੇ ਦੇ ਜਿਹੜੇ ਲੋਕ ਵੀ ਉਧਰ ਜਾਂਦੇ ਨੇ, ਉਹ ਭਗਤ ਰਵਿਦਾਸ ਜੀ ਨੂੰ ਭਗਤ ਜਾਂ ਗੁਰੂ ਨਹੀਂ ਮੰਨਦੇ। ਕੀ ਉਹ ਰਵਿਦਾਸ-ਪੁਰਬ ਜਾਂ ਸ਼ੋਭਾ ਯਾਤਰਾ ਵਿਚ ਸ਼ਾਮਲ ਹੁੰਦੇ ਨੇ? ਜੇ ਚੌਧਰੀਆਂ ਨੂੰ ਕੋਈ ਸ਼ੱਕ ਹੋਵੇ ਤਾਂ ਉਹ ਜ਼ਮੀਨੀ ਪੜਤਾਲ ਕਰ ਲੈਣ।
ਹਾਲੇ ਤੱਕ ਕੋਈ ਉਦਾਹਰਣ ਸਾਹਮਣੇ ਨਹੀਂ ਆਈ ਕਿ ਜਿਹੜੇ ਬੰਦੇ ਰਵਿਦਾਸ ਜੀ ਨੂੰ ਭਗਤ ਕਹਿਣ/ਲਿਖਣ ‘ਤੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੰਦੇ ਨੇ ਤੇ ਕੇਸ ਦਰਜ ਕਰਾਉਣ ਦੀਆਂ ਧਮਕੀਆਂ ਦਿੰਦੇ ਨੇ ਕਦੇ ਇਸ ਮਸਲੇ ‘ਤੇ ਬੋਲੇ ਹੋਣ।
ਜਿਹੜਾ ਵਰਤਾਰਾ ਭਗਤ ਰਵਿਦਾਸ ਜੀ ਨੂੰ ਉਨ੍ਹਾਂ ਦੇ ਸ਼ਰਧਾਲੂ ਕਹਾਉਣ ਵਾਲਿਆਂ ਦੇ ਮਨਾਂ ਜਾਂ ਘਰਾਂ ਚੋਂ ਬਾਹਰ ਕੱਢ ਰਿਹਾ ਹੈ ਤੇ ਉਸ ‘ਤੇ ਕੋਈ ਜ਼ੁਬਾਨ ਕਿਉਂ ਨਹੀਂ ਖੋਲ੍ਹ ਰਿਹਾ?
ਕੀ ਜਲੰਧਰ ਵਿਚਲਾ ਡੇਰਾ ਬੱਲਾਂ ਇਸ ਮਸਲੇ ਤੇ ਕਦੇ ਬੋਲਿਆ ਹੈ ਜਾਂ ਕਦੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ? ਜਲੰਧਰ ਰਹਿੰਦਾ ਭਾਜਪਾ ਆਗੂ ਵਿਜੇ ਸਾਂਪਲਾ ਜਾਂ ਹੋਰ ਸੈਂਕੜੇ ਦੀ ਗਿਣਤੀ ਵਿੱਚ ਬਣੀਆਂ ਰਵਿਦਾਸੀਆ ਜਥੇਬੰਦੀਆਂ ਇਸ ਮਸਲੇ ਤੇ ਬੋਲੀਆਂ ਨੇ?
ਇਸ ਦੇ ਉਲਟ ਜਿਹੜੇ ਉਨ੍ਹਾਂ ਦਾ ਨਾਂ ਸਤਿਕਾਰ ਨਾਲ ਭਗਤ ਕਹਿ ਕੇ ਲੈਂਦੇ ਨੇ, ਉਨ੍ਹਾਂ ਖਿਲਾਫ ਅੱਗ ਵਰ੍ਹਾਈ ਜਾ ਰਹੀ ਹੈ ਤੇ ਕੇਸ ਦਰਜ ਕਰਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ।
ਇਹ ਅੱਗ ਵਰ੍ਹਾਉਣ ਵਾਲੇ ਮੋੜਵੀਂ ਦਲੀਲ ਦੇ ਸਕਦੇ ਨੇ ਕਿ ਧਰਮ ਪਰਿਵਰਤਨ ਨਿੱਜੀ ਮਾਮਲਾ ਹੈ, ਕੋਈ ਭਗਤ ਜੀ ਨੂੰ ਮੰਨੇ ਜਾਂ ਨਾ। ਬਿਲਕੁਲ, ਫਿਰ ਭਗਤ ਵਰਗਾ ਸਤਿਕਾਰਤ ਲਕਬ ਵਰਤਣ ‘ਤੇ ਸਮੱਸਿਆ ਕਿਉਂ ?
ਅਸਲ ‘ਚ ਇਸ ਸਾਰੇ ਕੁਝ ਮਗਰ ਨਾ ਸਿਰਫ ਕਈਆਂ ਦੀ ਜਾਤੀਵਾਦੀ/ਮਨੂਵਾਦੀ ਤੇ ਫਿਰਕੂ ਮਾਨਸਿਕਤਾ ਹੈ, ਹੁਣ ਇਸ ਸਾਰੇ ਕੁਝ ਨੂੰ ਹਿੰਦੂਤਵੀ ਸੰਘੀ ਏਜੰਡੇ ਤਹਿਤ ਵੀ ਹਵਾ ਦਿੱਤੀ ਜਾ ਰਹੀ ਹੈ।
ਇਹ ਕਿਉਂ ਨਾ ਸਮਝਿਆ ਜਾਵੇ ਕਿ ਇਸ ਮਸਲੇ ਤੇ ਚੁੱਪ ਇਸ ਲਈ ਜਾਰੀ ਹੈ ਕਿਉਂਕਿ ਇਸ ਲਈ ਪਿੱਛੋਂ ਕੋਈ ਇਸ਼ਾਰਾ ਨਹੀਂ ਹੋਇਆ?
#Unpopular_Opinions
#Unpopular_Ideas
#Unpopular_Facts
1947 ਤੋਂ ਪਹਿਲਾਂ ਰਵਿਦਾਸੀਆ ਪਛਾਣ ਦਾ ਸਰਕਾਰੀ ਰਿਕਾਰਡਾਂ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਸੀ।
ਉੱਤਰ ਪ੍ਰਦੇਸ਼ ਵਿੱਚ ਅੱਜ ਵੀ ਪਛਾਣ ਕੇਵਲ ਜਾਟਵ ਜਾਂ ਚਮਾਰ ਹੈ।
ਗੂਗਲ ਮੈਪਸ ਤੋਂ ਤਸਵੀਰਾਂ ਅਟੈਚ ਕੀਤੀਆਂ ਜਾ ਰਹੀਆਂ ਹਨ।
ਉੱਤਰ ਪ੍ਰਦੇਸ਼ ਵਿੱਚ, ਮੰਦਰਾਂ ਦਾ ਨਾਂ ਸੰਤ ਰਵਿਦਾਸ ਜੀ ਦੇ ਨਾਂ ‘ਤੇ ਹੈ।
ਗੁਰੂ ਰਵਿਦਾਸ “ਮੰਦਰ” ਦੋਆਬੇ ਵਿੱਚ ਹੀ ਹਨ, ਜਿੱਥੇ ਆਰੀਆ ਸਮਾਜੀ ਪ੍ਰੈਸ ਦਾ ਸਭ ਤੋਂ ਵੱਧ ਪ੍ਰਭਾਵ ਸੀ।
ਮਾਲਵਾ ਪੱਟੀ ਵਿੱਚ ਜਿਵੇਂ ਕਿ 1935 ਦੇ ਦਮਦਮਾ ਸਾਹਿਬ ਵਾਲੇ ਰਾਮਦਾਸੀਆਂ ਦੇ ਬੁੰਗੇ ਦੇ ਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪਛਾਣ ਕੇਵਲ ਰਾਮਦਾਸੀਆ ਸੀ।
ਮਾਲਵੇ ਵਿੱਚ ਇੱਕੋ ਇੱਕ ਪ੍ਰਸਿੱਧ ਪਛਾਣ ਰਾਮਦਾਸੀਆ ਹੈ ਅਤੇ ਗੁਰਦੁਆਰੇ ਭਗਤ ਰਵਿਦਾਸ ਜੀ ਦੇ ਨਾਂ ‘ਤੇ ਹਨ।
1947 ਤੋਂ ਬਾਅਦ ਕਾਂਗਰਸੀਆਂ ਤੇ ਆਰੀਆ ਸਮਾਜੀ ਪ੍ਰੈਸ ਨੇ ਰਵਿਦਾਸੀਆ ਪਛਾਣ ਦਾ ਪ੍ਰਚਾਰ ਤੇਜ਼ ਕੀਤਾ। ਪਾੜੋ ਅਤੇ ਰਾਜ ਕਰੋ ਦੇ ਮਨਸੂਬੇ ਨਾਲ ਇਸ ਪਛਾਣ ਨੂੰ ਸਿੱਖ ਪਛਾਣ ਦੇ ਉਲਟ ਖੜਾ ਕਰਨ ਲਈ ਕੰਮ ਕੀਤਾ। ਇਹ ਸਾਰਾ ਪ੍ਰਚਾਰ ਪੰਜਾਬ, ਖਾਸ ਕਰਕੇ ਦੁਆਬੇ, ‘ਤੇ ਹੀ ਕੇਂਦਰਤ ਰੱਖਿਆ ਗਿਆ।
1947 ਤੋਂ ਬਾਅਦ ਇਕ ਪਾਸੇ ਸਿੱਖਾਂ, ਉਨ੍ਹਾਂ ਦੀ ਰਾਜਨੀਤੀ ਨੂੰ ਤੇ ਦੂਜੇ ਪਾਸੇ ਡਾ ਅੰਬੇਡਕਰ ਦੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਤੇ ਦਲਿਤ ਰਾਜਨੀਤੀ ਨੂੰ ਆਪਣੇ ਮੁਤਾਬਕ ਚਲਾਉਣ ਲਈ ਕਾਂਗਰਸੀਆਂ ਤੇ ਆਰੀਆ ਸਮਾਜੀਆਂ ਨੇ ਕਾਫੀ ਸੋਚ ਸਮਝ ਕੇ ਫਾਨੇ ਗੱਡੇ ਸਨ।
ਬਾਬੂ ਕਾਂਸ਼ੀ ਰਾਮ ਨੇ ਇਹ ਫਾਨੇ ਕੱਢਣ ਦਾ ਯਤਨ ਕੀਤਾ ਪਰ ਹੁਣ ਸੱਜੇ ਪੱਖੀ ਹਿੰਦੂਤਵੀ ਸਿਆਸਤ ਇਹ ਫਾਨੇ ਦੁਬਾਰਾ ਗੱਡਣ ਲਈ ਆਪਣੇ ਫੀਲੇ ਵਰਤ ਰਹੀ ਹੈ ਤੇ ਇਸ ਕੰਮ ਲਈ ਦਲਿਤਾਂ ਵਿਚਲੇ ਚਿਹਰੇ ਵਰਤੇ ਜਾ ਰਹੇ ਹਨ।
#Unpopular_Opinions
#Unpopular_Ideas
#Unpopular_Facts