Breaking News

EU DisinfoLab ( ਯੂਰਪ ਸਥਿਤ ਝੂਠ ਫ਼ੜ੍ਹਨ ਵਾਲੀ ਸੰਸਥਾ ) ਵਲੋਂ ਭਾਰਤੀ ਮੀਡੀਆ ਦਾ ਪਰਦਾ ਫ਼ਾਸ਼ —

ਅਤਿ ਜ਼ਰੂਰੀ ਪੋਸਟ :
EU DisinfoLab ( ਯੂਰਪ ਸਥਿਤ ਝੂਠ ਫ਼ੜ੍ਹਨ ਵਾਲੀ ਸੰਸਥਾ ) ਵਲੋਂ ਭਾਰਤੀ ਮੀਡੀਆ ਦਾ ਪਰਦਾ ਫ਼ਾਸ਼ —-
EU DisinfoLab ਦੁਨੀਆਂ ਚ ਅਫ਼ਵਾਹਾਂ ਫ਼ੈਲਾਉਣ ਵਾਲ਼ੇ ਅਦਾਰਿਆਂ ਦਾ ਝੂਠ ਨਸ਼ਰ ਕਰਦੀ ਹੈ , ਇਸ ਸੰਸਥਾ ਨੇ ਕਿਹਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਝੂਠ ਫ਼ੈਲਾਉਣ ਵਾਲ਼ਾ ਨੈੱਟਵਰਕ ਭਾਰਤੀ ਏਜੇਂਸੀਆਂ ਦੁਆਰਾ ਚਲਾਇਆ ਜਾ ਰਿਹਾ ਹੈ —

1/.ਦਿੱਲੀ ਦੀ ਇੱਕ ਕੰਪਨੀ ਆ ਸ਼੍ਰੀ ਵਾਸਤਵਾ ਗਰੁੱਪ — ਇਹਨਾਂ ਦਾ ਕੰਮ ਆ UNO ਨਾਲ ਕੰਮ ਕਰਦੀਆਂ ਰਹੀਆਂ ਦੁਨੀਆਂ ਦੀਆਂ ਪੁਰਾਣੀਆਂ ਮਸ਼ੂਹਰ ਪਰ ਬੰਦ ਹੋ ਚੁੱਕੀਆਂ NGO ਖ੍ਰੀਦਣੀਆਂ ਜਾਂ ਕਿਸੇ ਤਰੀਕੇ ਓਹਨਾ ਤੇ ਕਬਜ਼ਾ ਕਰਨਾਂ ——-ਅਤੇ ਫ਼ਿਰ ਇਹਨਾਂ ਹੀ NGO ਦੁਆਰਾ UNO ਤੋਂ ਆਪਣੀ ਇੱਛਾ ਮੁਤਾਬਿਕ ਕੰਮ ਕਰਵਾਉਣੇ—
ਉਦਾਹਰਣ ਦੇ ਤੌਰ ਤੇ:
World Environment and Resources Council (WERC) ਜੋ ਕੀ 2000 ਦੇ ਨੇੜੇ ਤੇੜੇ ਬੰਦ ਹੋ ਚੁੱਕੀ ਸੀ ਨੂੰ ਦੁਬਾਰਾ ਖ਼ੜ੍ਹੀ ਕਰਕੇ ਉਸ ਵਲੋਂ ਪਾਕਿਸਤਾਨ ਚ ਚੱਲ ਰਹੇ ਵਿਕਾਸ ਕਾਰਜਾਂ ਖ਼ਿਲਾਫ਼ ਵਾਤਾਵਰਣ ਦੂਸ਼ਿਤ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਝੂਠੇ ਇਲਜ਼ਾਮ ਲਾਏ—ਤਾਂ ਜੋ ਪਾਕਿਸਤਾਨ ਦਾ ਦੁਨੀਆ ਤੇ ਅਕਸ ਵਿਗੜੇ।
ਸ਼੍ਰੀ ਵਾਸਤਵਾ ਗਰੁੱਪ ਕੋਲ਼ 750 ਨਕਲੀ ਔਨਲਾਈਨ ਅਖ਼ਬਾਰਾਂ ਹਨ ਜਿਹੜੀਆਂ 119 ਦੇਸ਼ਾਂ ਚ ਚੱਲ ਰਹੀਆਂ ਹਨ —- ਇਹਨਾਂ ਦਾ ਕੰਮ ਆ ਕੁਛ ਖ਼ਬਰਾਂ ਨੂੰ ਪੁੱਠਾ ਗੇੜਾ ਦੇ ਕੇ ਜਾਂ ਆਪਣੇਂ ਵਲੋਂ ਕੁਛ ਝੂਠੀਆਂ ਖ਼ਬਰਾਂ ਘੜ ਕੇ ਭਾਰਤ ਚ ਰਹਿ ਰਹੀਆਂ ਘੱਟ ਗਿਣਤੀਆਂ ਅਤੇ ਭਾਰਤ ਦੇ ਵਿਰੋਧੀ ਦੇਸ਼ਾਂ ਦਾ ਸਾਰੀ ਦੁਨੀਆਂ ਸਾਹਮਣੇ ਅਕਸ ਵਿਗਾੜਨਾਂ — ਏਸ਼ੀਅਨ ਨਿਊਜ਼ ਇੰਟਰਨੈਸ਼ਨਲ ( ANI ) ਸ਼੍ਰੀ ਵਾਸਤਵਾ ਦੇ ਦਿਸ਼ਾ ਨਿਰਦੇਸ਼ਾਂ ਨਾਲ਼ ਇਸ ਟੀਚੇ ਨੂੰ ਸਿਰੇ ਚੜ੍ਹਾਉਂਦੀ ਹੈ —
2: ਥਿੰਕ ਟੈਂਕ :ਦੁਨੀਆਂ ਚ ਕੋਈ ਵੀ ਨੀਤੀ ਬਣਾਉਣ ਲਈ ਹਰੇਕ ਦੇਸ਼ ਜਾਂ ਕੌਮਾਂ ਕੋਲ ਨੀਤੀਘਾੜੇ ਹੁੰਦੇ ਆ — ਭਾਰਤ ਨੇ ਆਪਣੇ ਅਸਲੀ ਥਿੰਕ ਟੈਂਕਾਂ ਨਾਲ ਕਈ ਫ਼ਰਜ਼ੀ ਥਿੰਕ ਟੈਂਕ ਖ਼ੜ੍ਹੇ ਕੀਤੇ ਹੋਏ ਹਨ ਜਿਹਨਾਂ ਦਾ ਕੰਮ ਖ਼ੁਫ਼ੀਆ ਏਜੇਂਸੀਆਂ ਦਾ ਮੋਹਰਾ ਬਣਕੇ ਦੂਜੇ ਦੇਸ਼ਾਂ ਦੇ ਲੀਡਰਾਂ ਤੇ ਭਾਰਤ ਦਾ ਪ੍ਰਭਾਵ ਪਾਉਣਾ ਹੈ —-
ਉਦਾਹਰਣ ਦੇ ਤੌਰ ਤੇ :
ਕਸ਼ਮੀਰ ਦੀ ਧਾਰਾ 370 ਰੱਦ ਕਰਨ ਤੋਂ ਬਾਅਦ ਕੀਤੇ ਜ਼ੁਲਮਾਂ ਤੇ ਮਿੱਟੀ ਪਾਉਣ ਲਈ ਇੱਕ WESTT ਨਾਮ ਦਾ ਥਿੰਕ ਟੈਂਕ ਖ਼ੜ੍ਹਾ ਕੀਤਾ ਗਿਆ , ਜਿਸ ਵਲੋਂ ਕਸ਼ਮੀਰ ਵਿਚ ਜ਼ਨਾਨੀਆਂ ਦੇ ਵਿਕਾਸ ਦਾ ਬਹਾਨਾਂ ਲਾ ਕੇ ਯੂਰਪੀਅਨ ਯੂਨੀਅਨ ਦੇ ਕੁਛ ਮੈਂਬਰਾਂ ਨੂੰ ਕਸ਼ਮੀਰ ਚ ਆਪਣੀਆਂ ਕੁਛ ਮਨਪਸੰਦ ਥਾਵਾਂ ਦਾ ਦੌਰਾ ਕਰਵਾਕੇ ਓਹਨਾ ਨੂੰ ਭਾਰਤੀ ਫ਼ੌਜੀਆਂ ਨਾਲ ਮਿਲਵਾਇਆ ਗਿਆ ਅਤੇ ਓਹਨਾਂ ਤੇ ਇਹ ਪ੍ਰਭਾਵ ਪਾਇਆ ਗਿਆ ਕਸ਼ਮੀਰ ਚ ” ਮਾਹੌਲ਼ ਠੀਕ ਹੈ ” ਅਤੇ ਓਹਨਾਂ ਨੂੰ ਇਹ ਦੱਸਿਆ ਕਿ ਕਸ਼ਮੀਰ ਚ ਗੜਬੜੀ ਕਰਨ ਵਾਲ਼ੇ ਲੋਕ ਪਾਕਿਸਤਾਨੀ ਘੁਸਪੈਠੀਏ ਹਨ — ਅਖ਼ਬਾਰਾਂ ਵਿਚ ਬਿਆਨ ਲੁਆਏ ਕਿ ਯੂਰਪੀਅਨ ਯੂਨੀਅਨ ਦੇ ਮੈਂਬਰ ਕਹਿ ਰਹੇ ਹਨ ਕਿ ਕਸ਼ਮੀਰ ਚ ਗੜਬੜ ਕਰਵਾਉਣ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ —ਇਸ ਝੂਠੀ ਖ਼ਬਰ ਨੂੰ ANI ਨੇ ਸ਼੍ਰੀ ਵਾਸਤਵਾ ਗਰੁੱਪ ਵਲੋਂ ਚਲਾਈਆਂ ਜਾ ਰਹੀਆਂ 119 ਦੇਸ਼ਾਂ ਦੀਆਂ ਨਕਲੀ ਅਖ਼ਬਾਰਾਂ ਰਾਹੀਂ ਫ਼ੈਲਾਇਆ ਗਿਆ —
3: EU Chronicle : ਸ਼੍ਰੀ ਵਾਸਤਵਾ ਗਰੁੱਪ ਨੇ ਯੂਰਪ ਚੋਂ ਭਾਰਤ ਦੇ ਹੱਕ ਵਾਲ਼ੀਆਂ ਖ਼ਬਰਾਂ ਘੜ੍ਹਕੇ ਉਸ ਨੂੰ ਯੂਰਪ ਅਤੇ ਬਾਕੀ ਦੁਨੀਆਂ ਵਿੱਚ ਫ਼ੈਲਾਉਣ ਲਈ 300 ਦੇ ਕਰੀਬ ਯੂਰਪੀਅਨ ਵੈਬਸਾਈਟਾਂ ਬਣਾਈਆਂ ਹੋਈਆਂ ਹਨ ਜਿਹਨਾਂ ਨੂੰ ਸ਼੍ਰੀ ਵਾਸਤਵਾ ਗਰੁੱਪ ਵਲੋਂ ਦੁਨੀਆਂ ਦੀਆਂ ਉੱਤਮ ਅਖ਼ਬਾਰਾਂ ਕਹਿ ਕੇ ਪ੍ਰਚਾਰਿਆ ਗਿਆ ਹੈ – EU Chronicle ਝੂਠੀਆਂ ਖ਼ਬਰਾਂ ਘੜ੍ਹਕੇ ਆਪਣੀਆਂ ਵੈਬਸਾਈਟਾਂ ਤੇ ਛਾਪਦਾ ਹੈ ਤੇ ਓਥੋਂ ਓਹੀ ਖ਼ਬਰਾਂ ਚੁੱਕ ਕੇ ANI ਭਾਰਤ ਦੀਆਂ ਹੋਰ ਅਖ਼ਬਾਰਾਂ ਵਿੱਚ ਫ਼ੈਲਾ ਦਿੰਦਾ ਹੈ — ਇਸ ਦੇ ਨਾਲ ਨਾਲ ਵਾਸਤਵਾ ਗਰੁੱਪ ਵਲੋਂ ਚਲਾਈਆਂ ਜਾ ਰਹੀਆਂ 119 ਦੇਸ਼ਾਂ ਦੀਆਂ ਨਕਲੀ ਅਖ਼ਬਾਰਾਂ ਰਾਹੀਂ ਬਾਕੀ ਦੁਨੀਆ ਖਿਲਾਰ ਦਿਤਾ ਜਾਂਦਾ ਹੈ—
4/. ਮਨੁੱਖੀ ਹੱਕਾਂ ਦੇ ਕਾਨੂੰਨਾਂ ਦੇ ਪਿਤਾਮਾਂ ਮੰਨੇ ਜਾਣ ਵਾਲੇ Luis B Sohn ਜ੍ਹਿਨਾਂ ਦੀ ਮੌਤ 2006 ਵਿਚ ਹੋ ਗਈ ਸੀ , ਭਾਰਤੀ ਏਜੇਂਸੀਆਂ ਨੇ ਓਹਦਾ ਫ਼ਰਜ਼ੀ twitter ਖ਼ਾਤਾ ਬਣਾ ਕੇ ਓਹਦੇ ਨਾਮ ਤੇ ਕਈ ਅਹਿਮ ਬਿਆਨ ਦਿੱਤੇ ਜਿਹੜੇ ਪਾਕਿਸਤਾਨ ਦੇ ਖ਼ਿਲਾਫ਼ ਸਨ ਅਤੇ ਭਾਰਤ ਦੇ ਹੱਕ ਵਿੱਚ —- ਭਾਰਤੀ ਏਜੇਂਸੀਆਂ ਨੇ ਲੁਈਸ ਦੇ ਮਰਨ ਤੋਂ ਇੱਕ ਸਾਲ ਬਾਅਦ ਓਹਦੇ ਫ਼ਰਜ਼ੀ ਟਵਿੱਟਰ ਖ਼ਾਤੇ ਤੋਂ ਇੱਕ ਬਿਆਨ ਦਿੱਤਾ ਕਿ ਗਿਲਗਿਤ (ਪਾਕਿਸਤਾਨ) ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਹੋ ਰਹੀ ਹੈ — ਇਹਨਾਂ ਵਲੋਂ ਇਸੇ ਤਰੀਕੇ ਵਿਦੇਸ਼ੀ ਨਾਮਵਰ ਹਸਤੀਆਂ ਦੀਆਂ ਹੋਰ ਵੀ ਬਹੁਤ ਸਾਰੀਆਂ ਫ਼ਰਜ਼ੀ ਆਈਡੀਆਂ ਚਲਾਈਆਂ ਜਾ ਰਹੀਆਂ ਹਨ —ਤੇ ਇਹਨਾਂ ਫਰਜ਼ੀ ਆਈਡੀਆਂ ਤੇ ਛਾਪੇ ਬਿਆਨਾਂ ਨੂੰ ਸਬੂਤ ਬਣਾ ਕੇ ਅਗੇ ਆਪਣੀਆਂ. ਵੈਬਸਾਈਟਾਂ ਰਾਹੀਂ ਦੁਨੀਆ ਵਿਚ ਪ੍ਰਚਾਰਿਆ ਜਾਂਦਾ ਹੈ—
ਪਿਛਲੇ ਸਾਲ ਇਸ ਸਾਰਾ ਨਕਲ਼ੀ ਤੰਤਰ ਫੜ੍ਹੇ ਜਾਣ ਦੇ ਬਾਵਜ਼ੂਦ ਹਾਲੇ ਵੀ ਭਾਰਤ ਚ ਘੱਟ ਗਿਣਤੀਆਂ ਨੂੰ ਬਦਨਾਮ ਕਰਨ , ਭਾਰਤੀ ਸਰਕਾਰ ਵਲੋਂ ਘੱਟ ਗਿਣਤੀਆਂ ਨਾਲ ਕੀਤੀ ਧੱਕੇਸ਼ਾਹੀ ਤੇ ਪਰਦਾ ਪਾਉਣ, ਵਿਦੇਸ਼ੀ ਨਾਮਵਰ ਹਸਤੀਆਂ ਦੇ ਬਿਆਨਾਂ ਨੂੰ ਘੁਮਾ ਕੇ ਭਾਰਤ ਦੇ ਹੱਕ ਚ ਪੇਸ਼ ਕਰਨ ਆਦਿ ਆਦਿ ਕੰਮਾਂ ਲਈ ਪੂਰੀ ਤਰ੍ਹਾਂ ਸਰਗਰਮ ਹੈ —
ਹੁਣ ਸਿੱਖ ਕੌਮ ਇਹ ਦੇਖੇ ਕਿ ਉਸ ਨੂੰ ਦੁਨੀਂਆ ਵਿਚ ਬਦਨਾਮ ਕਰਨ ਵਾਲ਼ੀਆਂ ਭਾਰਤੀ ਏਜੰਸੀਆਂ ਨੂੰ ਟੱਕਰ ਕਿੱਦਾਂ ਦੇਣੀਂ ਹੈ —– ਭਾਰਤੀ ਏਜੰਸੀਆਂ ਵਲੋੰ ਕੌਮ ਦਾ ਧੁੰਦਲਾ ਕੀਤਾ ਗਿਆ ਅਕਸ ਕਿੱਦਾਂ ਸਾਫ਼ ਕਰਨਾਂ ਹੈ—-
ਜੇ ਸ਼ੇਰ ਆਪਣੀ ਕਹਾਣੀ ਖੁਦ ਨਹੀਂ ਦਸ ਸਕਦੇ..ਤਾਂ ਫਿਰ ਓਹਨਾ ਦੀ ਕਹਾਣੀ ਸ਼ਿਕਾਰੀਆਂ ਵਲੋਂ ਆਪਣੇ ਹੀ ਤਰੀਕੇ ਨਾਲ਼ ਦੱਸੀ ਜਾਏਗੀ !!!
ਵਿਦੇਸ਼ਾਂ ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਆਪਣੇ ਨਿਆਣਿਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ਼ ਨਾਲ਼ ਅੰਤਰਰਾਸ਼ਟਰੀ ਪੱਧਰ ਤੇ ਕੀ ਵਾਪਰ ਰਿਹਾ ਹੈ ਅਤੇ ਉਸਦੇ ਸਾਡੀ ਕੌਮ ਤੇ ਕਿ ਪ੍ਰਭਾਵ ਪੈ ਰਹੇ ਹਨ ਤੇ ਨਿਗਾਹ ਰੱਖਣੀ ਸਿਖਾਓ —
ਪੂਰੀ ਰਿਪੋਰਟ:
https://www.disinfo.eu/…/indian-chronicles-deep-dive…
ਖ਼ਬਰ:
https://www.bbc.com/news/world-asia-india-55232432
ਸਰਦਾਰ ਜਪ ਸਿੰਘ