Chandigarh: Over 500 intellectuals, writers, artists, students, and social activists have issued a powerful appeal urging Punjabis to unite against recent incidents of violence targeting migrant workers, following the brutal assault on a 5-year-old child in Hoshiarpur. They describe such attacks as heinous crimes committed by “diseased minds” and demand swift legal action, while condemning the broader demonization of entire communities based on isolated acts.
ਪੰਜਾਬ ਦੇ ਕੁਝ ਲੇਖਕਾਂ ਅਤੇ ਬੁੱਧੀਜੀਵੀਆਂ, ਜਿਹੜੇ ਮੁੱਖ ਤੌਰ ‘ਤੇ ਖੱਬੇ ਪੱਖੀ ਹਨ, ਨੇ ਪੱਛਮੀ ਦੇਸ਼ਾਂ ਵਿੱਚ ਪੰਜਾਬ ਦੇ ਲੋਕਾਂ ਦੇ ਨਿਯੰਤਰਿਤ ਪ੍ਰਵਾਸ (Controlled Immigration) ਦੀ ਤੁਲਨਾ ਪੂਰਬੀ ਭਾਰਤੀਆਂ ਦੁਆਰਾ ਪੰਜਾਬ ਵਿੱਚ ਬੇਕਾਬੂ ਪ੍ਰਵਾਸ (Uncontrolled Migration) ਨਾਲ ਕਰਕੇ ਆਪਣਾ ਬੌਧਿਕ ਹੌਲਾਪਣ ਹੀ ਵਿਖਾਇਆ ਹੈ।
ਜਦੋਂ ਪੰਜਾਬੀ ਪੱਛਮੀ ਦੇਸ਼ਾਂ ਵਿੱਚ ਪ੍ਰਵਾਸ ਕਰਦੇ ਹਨ ਤਾਂ ਉਹ ਉਨ੍ਹਾਂ ਦੇਸ਼ਾਂ ਦੇ ਜਨਸੰਖਿਆ ਸੰਤੁਲਨ ਨੂੰ ਨਹੀਂ ਬਦਲ ਰਹੇ ਹੁੰਦੇ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਬਾਹਰਲੇ ਮੁਲਕਾਂ ਵਿੱਚ ਰਿਹਾਇਸ਼ ਪ੍ਰਾਪਤ ਕਰਨ ਲਈ ਭਾਸ਼ਾ ਹੁਨਰ, ਪੁਲਿਸ ਤਸਦੀਕ, ਸਿਹਤ ਤਸਦੀਕ ਮਾਪਦੰਡ ਅਤੇ ਹੁਨਰ ਟੈਸਟ ‘ਤੇ ਅੰਕ ਪ੍ਰਾਪਤ ਕਰਨੇ ਪੈਂਦੇ ਹਨ। ਵੋਟ ਪਾਉਣ ਦਾ ਅਧਿਕਾਰ ਪੰਜ ਤੋਂ ਦਸ ਸਾਲਾਂ ਦੀ ਰਿਹਾਇਸ਼ ਤੋਂ ਬਾਅਦ ਹੀ ਮਿਲਦਾ ਹੈ ਅਤੇ ਇਹ ਤੁਰੰਤ ਨਹੀਂ ਹੁੰਦਾ।
ਇਸ ਤੋਂ ਇਲਾਵਾ ਪੰਜਾਬੀ ਪੱਛਮੀ ਦੇਸ਼ਾਂ ਵਿੱਚ ਜਾ ਕੇ ਝੁੱਗੀਆਂ-ਝੌਂਪੜੀਆਂ ਨਹੀਂ ਬਣਾ ਰਹੇ ਹਨ ਅਤੇ ਯੋਜਨਾਬੱਧ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਹਨ।
ਜੇਕਰ ਇਹ ਸੱਜਣ ਬੌਧਿਕ ਯੋਗਤਾਵਾਂ ਹੋਣ ਦਾ ਦਾਅਵਾ ਕਰਦੇ ਹਨ, ਤਾਂ ਉਨ੍ਹਾਂ ਨੂੰ ਬਹਿਸ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ ਸੰਤੁਲਿਤ ਦ੍ਰਿਸ਼ਟੀਕੋਣ ਪੇਸ਼ ਕਰਕੇ ਨਿਆਂ ਕਰਨਾ ਚਾਹੀਦਾ ਹੈ।
ਤੁਸੀਂ ਭੜਕਾਊ ਨਾਅਰਿਆਂ ਦਾ ਵਿਰੋਧ ਕਰੋ ਪਰ ਪ੍ਰਵਾਸੀਆਂ ਦੇ ਪੰਜਾਬ ਵਿੱਚ ਪੱਕੇ ਵੱਸਣ ਵਾਲੇ ਪੱਖਾਂ ‘ਤੇ ਕਿਉਂ ਨਹੀਂ ਬੋਲ ਰਹੇ?
ਇਨ੍ਹਾਂ ਖੱਬੇ ਪੱਖੀ ਅਖੌਤੀ ਬੁੱਧੀਜੀਵੀਆਂ ਦੀ ਪਹੁੰਚ ਅਤੇ ਗੱਲ ਦਾ ਪੱਧਰ ਵੀ ਨਾਅਰੇਬਾਜ਼ੀ ਵਾਲਾ ਹੀ ਹੈ।
ਇਨ੍ਹਾਂ ਸੱਜਣਾ ਨੂੰ ਸੁਆਲ ਹੈ ਕਿ ਜੇ ਅਖੌਤੀ ਹਿੰਦੀ ਭਾਸ਼ੀ ਖੇਤਰਾਂ ਜਾਂ ਹਿਮਾਚਲ ਤੋਂ ਲੋਕ ਪੱਕੇ ਤੌਰ ‘ਤੇ ਕਸ਼ਮੀਰ ਵਿੱਚ ਵਸਾਉਣ ਦੀ ਨੀਤੀ ਲਾਗੂ ਕੀਤੀ ਜਾਵੇ ਤਾਂ ਉਸ ਬਾਰੇ ਉਨ੍ਹਾਂ ਦਾ ਕੀ ਵਿਚਾਰ ਹੋਵੇਗਾ?
ਇਨ੍ਹਾਂ ਅਤੇ ਹੋਰ ਇਹੋ ਜਿਹੀਆਂ ਦਲੀਲਾਂ ਦੇਣ ਵਾਲਿਆਂ ਲਈ ਕੁਝ ਤੱਥ:
-1960 ਤੋਂ 1980 ਦੇ ਦਹਾਕੇ ਤੱਕ ਹਰੀ ਕ੍ਰਾਂਤੀ ਆਈ ਜਿਸ ਵਿੱਚ ਕਿਸਾਨਾਂ ਨੇ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਣਾਇਆ। ਉਸ ਸਮੇਂ ਸਿਰਫ਼ ਸਥਾਨਕ ਲੋਕਾਂ ਨੇ ਹੀ ਹਰੀ ਕ੍ਰਾਂਤੀ ਲਿਆਉਣ ਵਿੱਚ ਹਿੱਸਾ ਲਿਆ ਸੀ।
-ਪੂਰਬੀਆ ਦਾ ਪ੍ਰਵਾਸ ਸਿਰਫ਼ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਅਸਥਾਈ ਤੌਰ ‘ਤੇ ਸ਼ੁਰੂ ਹੋਇਆ ਸੀ।
-ਸਭ ਤੋਂ ਪਹਿਲਾਂ ਪ੍ਰਵਾਸੀਆਂ ਦੇ ਪੱਕੇ ਵੱਸਣ ਦੀ ਵੱਡੀ ਗਿਣਤੀ ਵਿੱਚ ਸ਼ੁਰੂਆਤ ਫੈਕਟਰੀਆਂ ਦੀ ਲੇਬਰ ਤੋਂ ਹੋਈ। ਲੁਧਿਆਣਾ ਸ਼ਹਿਰ ਅਤੇ ਲਾਗਲੇ ਪਿੰਡ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ।
-ਅਸਥਾਈ ਪ੍ਰਵਾਸ ਸਿਰਫ਼ ਸਥਾਈ ਪ੍ਰਵਾਸ ਨਾਲ ਬਦਲਿਆ ਗਿਆ ਹੈ ਜਿਸ ਵਿੱਚ ਆਧਾਰ ਕਾਰਡ ਕਾਰਨ ਆਸਾਨੀ ਨਾਲ ਪ੍ਰਵਾਸ ਹੋ ਰਿਹਾ ਹੈ ਤੇ ਵੋਟਾਂ ਵੀ ਬਣਦੀਆਂ ਹਨ। ਆਧਾਰ ਕਾਰਡ ਤੋਂ ਪਹਿਲਾਂ, ਸਥਾਈ ਤੌਰ ‘ਤੇ ਪ੍ਰਵਾਸ ਕਰਨਾ ਆਸਾਨ ਨਹੀਂ ਸੀ।
-ਲੋਕਤੰਤਰ ਦੇ ਇਹ ਅਖੌਤੀ ਚੈਂਪੀਅਨ ਬੌਧਿਕ ਤੌਰ ‘ਤੇ ਸੁਸਤ ਰਹੇ ਹਨ ਅਤੇ ਰੋਜ਼ਾਨਾ ਹੋ ਰਹੇ ਵਾਧੂ ਨਿਆਂਇਕ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਹੋਰ ਉਲੰਘਣਾ ਵਿਰੁੱਧ ਨਹੀਂ ਬੋਲੇ। ਜਾਂ ਤਾਂ ਇਹ ਇਨ੍ਹਾਂ ਖੱਬੇ ਪੱਖੀ ਬੁੱਧੀਜੀਵੀਆਂ ਦੀ ਬੇਈਮਾਨੀ ਹੈ ਜਾਂ ਫਿਰ ਇਹ ਬੌਧਿਕ ਦੀਵਾਲੀਆਪਨ ਕਾਰਨ ਹੈ।
#Unpopular_Opinions
#Unpopular_Ideas
Condemnation of Vilification Against Migrant Workers in Punjab: Intellectuals’ Joint Appeal
Chandigarh: Over 500 intellectuals, writers, artists, students, and social activists have issued a powerful appeal urging Punjabis to unite against recent incidents of violence targeting migrant workers, following the brutal assault on a 5-year-old child in Hoshiarpur. They describe such attacks as heinous crimes committed by “diseased minds” and demand swift legal action, while condemning the broader demonization of entire communities based on isolated acts.Key Points:Crime vs. Community: Equating an individual’s depravity with an entire community is unjust and dangerous, with no basis in religion, caste, color, or region. The guilty must be punished without collective blame.
Economic and Cultural Role of Migrants: Demonizing migrants is both economic folly and a betrayal of Punjab’s spiritual heritage. They migrate out of necessity, not choice, and have been integral to Punjab’s prosperity—from the Green Revolution to industrial hubs. Their contributions are immortalized in Punjabi literature and poetry, like that of Shiv Kumar Batalvi. They are not “outsiders” but part of Punjab’s fabric.
Warning Against Division: Such targeting fractures society and serves narrow political interests ahead of elections. The appeal questions: If one individual’s crime condemns an entire community, should Punjabis abroad (in Canada, America, Europe) be punished for crimes by one among them? This thinking is unjust and self-destructive.
Signatories include Prof. Jagmohan Singh (Association for Democratic Rights), former editor Swarajbir Singh, political scientist Harish Gill, economist Ranjit Singh Ghuman, activist Navsharan Kaur, and writers like Surjit Judge. (Source: Hindustan Times)
ਅਜਿਹਾ ਬਿਆਨ ਦੇਣ ਵਾਲੇ ਪੁਲਸ ਅਫ਼ਸਰ ਲੱਗਦਾ ਸਵਿੰਧਾਨ ਦੇ ਢਾਂਚੇ ਤੋਂ ਵਾਕਫ ਨਹੀਂ ਹਨ ਜਿੱਥੇ ਭਾਰਤ ਦਾ ਸੰਵਿਧਾਨ ਹਰੇਕ ਖਿੱਤੇ ਦੇ ਲੋਕਾਂ ਨੂੰ ਆਪਣੀ ਪਛਾਣ ਅਤੇ ਆਪਣੇ ਸੱਭਿਆਚਾਰ ਨੂੰ ਕਿਸੇ ਬਾਹਰੀ ਅਸਰ ਤੋਂ ਬਚਾਉਣ ਅਤੇ ਆਪਣੇ ਸੂਬੇ ਦੇ ਲੋਕਾਂ ਦੇ ਵੱਡੇ ਹਿਤਾਂ ਲਈ ਬਾਹਰੀ ਬੰਦਿਆ ਦੀਆਂ ਵੋਟਾਂ ਬਣਾਉਣ ਤੋਂ ਰੋਕਣ ਅਤੇ ਜਾਇਦਾਦ ਸਬੰਧੀ ਕਾਨੂੰਨ ਬਣਾਉਣ ਦਾ ਹੱਕ ਦੇਂਦਾ ਹੈ
ਦੂਸਰੇ ਪਾਸੇ ਰਾਜੇਵਾਲ ਸਾਬ੍ਹ ਬਾਹਰ ਦੇ ਪ੍ਰਵਾਸ ਦੀ ਮਿਸਾਲ ਦੇਂਦੇ ਹਨ ਤਾਂ ਇਸ ਪ੍ਰਵਾਸ ਦੀ ਵੱਡੀ ਸੱਚਾਈ ਇਹ ਹੈ ਕੇ ਇੱਕ ਵੱਡਾ ਪ੍ਰਵਾਸ ਭਾਰਤ ਦੀ ਸਟੇਟ ਵੱਲੋ ਸਿੱਖ ਨਸਲ ਕੁਸ਼ੀ ਤੋਂ ਬਾਅਦ ਹੋਇਆ, ਹਿੰਦੀ ਖੇਤਰ ਦੇ ਪ੍ਰਵਾਸੀਆਂ ਦੇ ਧਾਰਮਿਕ ਪਛਾਣ ਕਰਕੇ ਵੱਖਵਾਦੀ ਕਹਿ ਕੇ ਫਰਜੀ ਮੁਕਾਬਲੇ ਨਹੀਂ ਹੋਏ ਇੱਕ ਵੱਡਾ ਦੌਰ ਅਜਿਹਾ ਰਿਹਾ ਜਿਸ ਵਿਚ ਪੰਜਾਬ ਦੇ ਕਾਮਰੇਡ ਸਟੇਟ ਵੱਲੋ ਚਲਾਏ ਇਸ ਸਲਵਾ ਜੂਡਮ ਦਾ ਹਿੱਸਾ ਬਣੇ
ਤੀਸਰਾ ਪ੍ਰਵਾਸ ਉਸ ਵੇਲੇ ਹੋਇਆ ਜਦੋ ਪੰਜਾਬ ਅਤੇ ਭਾਰਤ ਦੀ ਸਰਕਾਰ ਨੇ ਪੰਜਾਬ ਵਿਚ ਨਸ਼ਾ ਸਿੰਡੀ ਕੇਟ ਸ਼ੁਰੂ ਕੀਤਾ ਅਤੇ ਇੱਥੇ ਬੀਜ ਨਾਸ਼ ਸ਼ੁਰੂ ਹੋਇਆ ਜਿਸ ਤੋਂ ਡਰ ਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਜਵਾਕ ਬਾਹਰ ਭੇਜ ਛੱਡੇ
ਬਾਕੀ ਬਾਹਰ ਦੇ ਪ੍ਰਵਾਸ ਅਤੇ ਭਾਰਤ ਦੇ ਪਰਵਾਸ ਨੂੰ ਇੱਕੋ ਥਾਂ ਰੱਖ ਕੇ ਦੇਖਣ ਵਾਲੇ ਢਿੱਡੋ ਬਈਮਾਨ ਹਨ
ਪੰਜਾਬੀ ਬਾਹਰ ਜਾਂਦੇ ਹਨ ਵੱਡਾ ਸਰਮਾਇਆ ਖਰਚਦੇ ਹਨ, ਉੱਥੇ ਜਾ ਕੇ ਸਿੱਧੀ ਝੁੱਗੀ ਨਹੀਂ ਪਾ ਲੈਂਦੇ, ਪੰਜਾਬ ਦੇ ਪ੍ਰਵਾਸ ਵਿਚ ਜਿੱਥੇ ਉਹਨਾਂ ਦਾ ਆਰਥਿਕ ਸਰਮਾਇਆ ਲੱਗਾ ਹੁੰਦਾ ਹੈ ਉੱਥੇ ਉਹ ਉਸ ਮੁਲਕ ਦੀ ਬੋਲੀ ਸਿੱਖਦੇ ਹਨ, ਉਹਨਾਂ ਦੀ ਪੁਲਸ verification ਹੁੰਦੀ ਹੈ, ਬਕਾਇਦਾ ਉਹ ਉੱਥੇ ਕਯੀ ਸਾਲ ਟੈਕਸ ਭਰਦੇ ਹਨ ਅਤੇ ਫੇਰ ਜਾ ਕੇ 15-20 ਸਾਲ ਵਿਚ ਉਹਨਾਂ ਦੇ ਪੈਰ ਲੱਗਦੇ ਹਨ, ਕਯੀ ਮੁੰਡੇ ਕੁੜੀਆਂ ਤਾਂ ਇਸੇ ਚੱਕਰ ਵਿਚ ਵਿਆਹ ਦੀ ਉਮਰ ਲੰਘਾਂ ਜਾਂਦੇ ਹਨ
ਦੂਸਰੇ ਪਾਸੇ ਹਿੰਦੀ ਖੇਤਰ ਤੋਂ 250 ਰੁਪਏ ਦੀ ਟਰੇਨ ਦੀ ਟਿਕਟ ਲਵੋ ਸਿੱਧਾ ਲੁਧਿਆਣੇ ਉੱਤਰ ਜਾਓ ਤੇ ਕਿਸੇ ਥਾਂ ਝੁੱਗੀ ਦਾ ਜੁਗਾੜ ਕਰ ਲਵੋ ਅਗਲੇ ਪੰਜ ਸਾਲ ਵਿਚ ਬਿਨਾਂ ਕਿਸੇ ਵੈਰੀਫਿਕੇਸ਼ਨ ਦੇ ਤੁਹਾਡਾ ਰਾਸ਼ਨ ਕਾਰਡ, ਅਧਾਰ ਕਾਰਡ ਅਤੇ ਸਲਮ ਡਿਵੈਲਪਮੈਂਟ ਪ੍ਰੋਗਰਾਮ ਵਿਚ ਮਕਾਨ ਦਾ ਪ੍ਰਬੰਧ ਇੱਥੇ ਰਾਜੇ ਵੜਿੰਗ ਵਰਗੇ ਇੰਦਰਾ ਪੁੱਤਰ ਲੀਡਰ ਕਰ ਦੇਣਗੇ ਜਾਂ ਉਗਰਾਹਾਂ ਤੇ ਰਾਜਿੰਦਰ ਬੈਠੇ ਨੇ ਤੁਹਾਡੇ ਲਈ ਧਰਨਾ ਲਾਉਣ ਨੂੰ ਅਤੇ ਤੁਹਾਡੀਆਂ ਰੇਹੜੀਆਂ ਲਵਾਉਣ ਨੂੰ ਬੱਸ ਸ਼ਰਤ ਇਹ ਹੈ ਕੇ ਤੁਸੀ ਯੂਨੀਅਨ ਮੇਂਬਰ ਬਣ ਜਾਓ
ਤਾਮਿਲ ਨਾਡੂ ਵਰਗੇ ਸੂਬੇਆ ਵਿਚ ਪੁਲਸ ਪਿੰਡ ਵਿਚ ਜਾ ਕੇ ਪੰਚਾਇਤ ਦੀ ਮਰਜੀ ਤੋਂ ਬਿਨਾਂ ਦਾਖਲ ਨਹੀਂ ਹੋ ਸਕਦੀ
ਦੂਸਰੇ ਪਾਸੇ ਪੰਜਾਬ ਨੂੰ ਪੁਲਸ ਸਟੇਟ ਬਣਾਉਣ ਵਾਲੇ ਪੁਲਸੀਏ ਸਾਨੂੰ ਸੰਵਿਧਾਨ ਅਤੇ ਕਾਨੂੰਨ ਦਾ ਪਾਠ ਪੜ੍ਹਾਉਂਦੇ ਨੇ
ਪੁਲਸ ਅਫਸਰਾਂ ਨੂੰ ਕਾਨੂੰਨ ਅਤੇ ਸੰਵਿਧਾਨ ਸਮਝਣ ਦੇ ਨਾਲ ਨਾਲ ਇੱਕ ਟਰੇਨਿੰਗ ਲੈਣ ਦੀ ਵੀ ਲੋੜ੍ਹ ਹੈ ਕਿਉਂਕਿ ਹਥਿਆਰ ਰਿਕਵਰ ਕਰਵਾਉਣ ਗਿਆ ਕੈਦੀ ਇਹਨਾਂ ਦੀ ਪਕੜ ਵਿੱਚੋ ਨਿਕਲ ਕੇ ਪੁਲਸ ਤੇ ਫ਼ਾਇਰ ਕਰ ਦੇਂਦਾ ਹੈ ਅਤੇ ਮਜਬੂਰੀ ਵਿਚ ਬੇਚਾਰੀ ਪੁਲਸ ਨੂੰ ਫਰਜੀ ਮੁਕਾਬਲਾ ਬਣਾਉਣਾ ਪੈਂਦਾ ਹੈ|
ਸੋ ਅਜਿਹੇ ਲੋਕ ਦੱਸ ਰਹੇ ਹਨ ਕੇ ਰੂਲ ਆਫ ਲਾਅ ਕੀ ਹੈ!
Gangveer Singh Rathour