Ambala – ਜਗਦੀਸ਼ ਸਿੰਘ ਝੀਂਡਾ ਨੇ ਦੋਸ਼ ਲਗਾਇਆ ਕਿ ਸਿੱਖਾਂ ਨੂੰ ਗੁੰਮਰਾਹ ਕਰਕੇ ਕੀਤਾ ਗਿਆ ਧੋ/ਖਾ
ਪੁਲਿਸ ਨੇ ਲਾਠੀਚਾਰਜ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ;
ਝੀਂਡਾ ਨੇ ਦੋਸ਼ ਲਗਾਇਆ ਕਿ ਸਿੱਖਾਂ ਨੂੰ ਗੁੰਮਰਾਹ ਕਰਕੇ ਕੀਤਾ ਗਿਆ ਧੋਖਾ
ਗੁਰਸਿਮਰਨ ਮੰਡ ਦੀ ਕੁੱਟਮਾਰ ਦੇ ਮਾਮਲੇ ’ਚ ਨੌਜਵਾਨਾਂ ਦੀਆਂ
ਗ੍ਰਿਫ਼ਤਾਰੀਆਂ ਵਿਰੁੱਧ ਸਿੱਖ ਭਾਈਚਾਰੇ ਨੇ ਅੰਬਾਲਾ ’ਚ ਜੀਟੀ ਰੋਡ ਕੀਤਾ ਜਾਮ;
ਮੰਡ ਤੇ ਉਸ ਦੇ ਮੁੰਡੇ ਵਿਰੁੱਧ ਖ਼ਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ,
ਜੀਟੀ ਰੋਡ ਖਾਲੀ ਕਰਵਾਉਣ ਲਈ ਪੁਲਿਸ ਨੇ ਲਾਠੀਚਾਰਜ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ;
ਡੀਐੱਸਪੀ ਸਮੇਤ 5-6 ਪੁਲਿਸ ਮੁਲਾਜ਼ਮ ਜ਼ਖ਼ਮੀ, ਕਈ ਸਿੱਖਾਂ ਦੇ ਫੱਟੜ ਹੋਣ ਦੀ ਵੀ ਖ਼ਬਰ
-ਮੁੱਖ ਮੰਤਰੀ ਨੇ ਸੰਧੂ ਰਾਹੀਂ ਝੀਂਡਾ ਨਾਲ ਫੋਨ ’ਤੇ ਗੱਲ ਕਰਕੇ ਨੌਜਵਾਨਾਂ ਨੂੰ 2 ਦਿਨਾਂ ’ਚ ਰਿਹਾਅ ਕਰਨ ਦਾ ਦਿੱਤਾ ਸੀ ਭਰੋਸਾ
ਜਗਦੀਸ਼ ਸਿੰਘ ਝੀਂਡਾ ਨੇ ਦੋਸ਼ ਲਗਾਇਆ ਕਿ ਸਿੱਖਾਂ ਨੂੰ ਗੁੰਮਰਾਹ ਕਰਕੇ ਕੀਤਾ ਗਿਆ ਧੋਖਾ
ਅੰਬਾਲਾ: ਲੁਧਿਆਣਾ ਵਾਸੀ ਇੰਟਰਨੈਸ਼ਨਲ ਐਂਟੀ-ਖਾਲਿਸਤਾਨ ਟੈਰਰਿਸਟ ਫਰੰਟ ਦੇ ਮੁਖੀ ਗੁਰਸਿਮਰਨ ਮੰਡ ਦੀ 7 ਅਗਸਤ ਨੂੰ ਪੰਜੋਖਰਾ ਸਾਹਿਬ ਵਿਖੇ ਹੋਈ ਕੁੱਟਮਾਰ ਦੇ ਮਾਮਲੇ ’ਚ ਦੋ ਸਿੱਖ ਨੌਜਵਾਨਾਂ ਦੀ ਗ੍ਰਿਫ਼ਤਾਰੀ ਤੋਂ ਰੋਸ ਵਿੱਚ ਵੱਡੀ ਗਿਣਤੀ ’ਚ ਸਿੱਖ ਭਾਈਚਾਰੇ ਨੇ ਵੀਰਵਾਰ ਨੂੰ ਅੰਬਾਲਾ ਜ਼ਿਲ੍ਹੇ ’ਚ ਜੱਗੀ ਸਿਟੀ ਸੈਂਟਰ ਨੇੜੇ ਨੈਸ਼ਨਲ ਹਾਈਵੇਅ-44 (ਜੀਟੀ ਰੋਡ) ਨੂੰ ਜਾਮ ਕਰ ਦਿੱਤਾ। ਇਸ ਕਾਰਨ ਇਸ ਮਹੱਤਵਪੂਰਨ ਕੌਮੀ ਮਾਰਗ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਸਿੱਖਾਂ ਨੇ ਗ੍ਰਿਫ਼ਤਾਰ ਕੀਤੇ ਦੋਵੇਂ ਸਿੱਖ ਨੌਜਵਾਨਾਂ ਹਰਵਿੰਦਰ ਸਿੰਘ ਤੇ ਅਨਮੋਲ ਸਿੰਘ ਵਾਸੀ ਪੰਜੋਖਰਾ ਸਾਹਿਬ ਨੂੰ ਰਿਹਾਅ ਕਰਨ ਅਤੇ ਉਨ੍ਹਾਂ ਖ਼ਿਲਾਫ਼ ਦਰਜ ਮਾਮਲਾ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਮੰਡ ਅਤੇ ਉਸ ਦੇ ਮੁੰਡੇ ਭਵਜੋਤ ਸਿੰਘ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਸਿੱਖਾਂ ਦਾ ਦੋਸ਼ ਸੀ ਕਿ ਪੰਜੋਖਰਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮੌਕੇ ਤੇਜ਼ ਰਫ਼ਤਾਰ ਨਾਲ ਚਲਾਈ ਗਈ ਮੰਡ ਦੀ ਗੱਡੀ ਨੇ ਸ਼ਰਧਾਲੂਆਂ ਨੂੰ ਦਰੜ ਦਿੱਤਾ ਸੀ, ਜਿਸ ਕਾਰਨ ਅੰਬਾਲਾ ਕੈਂਟ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੇ ਕੇਂਦਰੀ ਪੈਰਾ-ਮਿਲਟਰੀ ਸੁਰੱਖਿਆ ਪ੍ਰਾਪਤ ਮੰਡ ਵੱਲੋਂ ਗੁਰਦੁਆਰਾ ਮਰਿਆਦਾ ਦੀ ਉਲੰਘਣਾ ਕਰਨ ਲਈ ਵੀ ਕਾਰਵਾਈ ਦੀ ਮੰਗ ਕੀਤੀ।
ਐੱਨਐੱਚ-44 ’ਤੇ ਜਾਮ ਦੁਪਹਿਰ ਕਰੀਬ 3 ਵਜੇ ਸ਼ੁਰੂ ਹੋਇਆ ਅਤੇ ਦੋਵੇਂ ਪਾਸਿਓਂ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਰਾਤ ਕਰੀਬ 8:45 ਵਜੇ ਕਈ ਦੌਰ ਦੀ ਗੱਲਬਾਤ ਅਸਫਲ ਰਹਿਣ ਮਗਰੋਂ ਅੰਬਾਲਾ ਪੁਲਿਸ ਨੇ ਧਰਨਾ ਦੇ ਰਹੇ ਸਿੱਖਾਂ ਨੂੰ ਹਟਾਉਣ ਲਈ ਲਾਠੀਚਾਰਜ ਅਤੇ ਭਾਰੀ ਮਾਤਰਾ ’ਚ ਅੱਥਰੂ ਗੈਸ ਦੇ ਗੋਲੇ ਦਾਗੇ।
ਅੰਬਾਲਾ ਦੇ ਪੁਲਿਸ ਕਪਤਾਨ ਅਜੀਤ ਸਿੰਘ ਸ਼ੇਖਾਵਤ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਸਨ, ਜਿਨ੍ਹਾਂ ’ਚ ਮੰਡ ਵੱਲੋਂ ਇੱਕ ਵਿਅਕਤੀ ਨੂੰ ਗੱਡੀ ਨਾਲ ਦਰੜਨ ਸਬੰਧੀ ਪਰਚਾ ਦਰਜ ਕਰਨਾ ਵੀ ਸ਼ਾਮਲ ਸੀ। ਹਾਲਾਂਕਿ, ਪ੍ਰਦਰਸ਼ਨਕਾਰੀ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਅੱਜ ਹੀ ਰਿਹਾਈ ’ਤੇ ਅੜੇ ਰਹੇ, ਜੋ ਅਦਾਲਤੀ ਹੁਕਮ ਅਤੇ ਬਣਦੀ ਪ੍ਰਕਿਰਿਆ ਤੋਂ ਬਿਨਾਂ ਸੰਭਵ ਨਹੀਂ ਸੀ। ਉਨ੍ਹਾਂ ਨੂੰ ਦੋ ਦਿਨਾਂ ’ਚ ਬਣਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਰਿਹਾਅ ਕਰਨ ਦਾ ਭਰੋਸਾ ਦਿੱਤਾ ਗਿਆ ਸੀ।
ਐੱਸਪੀ ਸ਼ੇਖਾਵਤ ਨੇ ਦਾਅਵਾ ਕੀਤਾ ਕਿ ਹਨ੍ਹੇਰਾ ਹੋਣ ’ਤੇ ਭੀੜ ’ਚ ਮੌਜੂਦ ਕੁਝ ਸ਼ਰਾਰਤੀ ਅਨਸਰਾਂ ਨੇ ਪੁਲਿਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਕੋਲ ਬਰਛੇ, ਕੁਹਾੜੀਆਂ ਅਤੇ ਤੇਜ਼ਧਾਰ ਹਥਿਆਰ ਸਨ ਅਤੇ ਉਨ੍ਹਾਂ ਨੇ ਕੁਝ ਟਰੱਕਾਂ ਦੀਆਂ ਚਾਬੀਆਂ ਵੀ ਖੋਹ ਲਈਆਂ ਤਾਂ ਜੋ ਹਾਈਵੇਅ ਖਾਲੀ ਨਾ ਕਰਵਾਇਆ ਜਾ ਸਕੇ। ਪੁਲਿਸ ਮੁਤਾਬਕ ਇੱਕ ਗੈਸ ਟੈਂਕਰ ਦੀ ਚਾਬੀ ਵੀ ਖੋਹੀ ਗਈ ਅਤੇ ਡਰਾਈਵਰ ਨੂੰ ਉੱਥੋਂ ਭੱਜਣ ਲਈ ਡਰਾਇਆ ਗਿਆ।
ਐੱਸਪੀ ਸ਼ੇਖਾਵਤ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਡੀਐੱਸਪੀ ਵਰਿੰਦਰ ਸ਼ਰਮਾ ਸਮੇਤ 5-6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਡੀਐੱਸਪੀ ਵਰਿੰਦਰ ਸ਼ਰਮਾ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਇਆ, ਜਿਸ ਕਾਰਨ ਉਨ੍ਹਾਂ ਦੇ ਹੱਥ ਉੱਤੇ ਗੰਭੀਰ ਸੱਟ ਲੱਗੀ ਤੇ ਅੰਗੂਠਾ ਵੱਖ ਹੋਣ ਤੋਂ ਬਚ ਗਿਆ। ਪੁਲਿਸ ਨੇ ਹਾਈਵੇਅ ਖਾਲੀ ਕਰਵਾਉਣ ਲਈ ਬਲ ਦੀ ਵਰਤੋਂ ਕੀਤੀ।
ਦੂਜੇ ਪਾਸੇ, ਧਰਨਾ ਦੇ ਰਹੇ ਸਿੱਖਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਲਾਠੀਚਾਰਜ ਕਰਕੇ ਕਈ ਲੋਕਾਂ ਨੂੰ ਜ਼ਖ਼ਮੀ ਕੀਤਾ ਅਤੇ ਅੱਥਰੂ ਗੈਸ ਦੇ ਵੱਡੀ ਗਿਣਤੀ ਵਿੱਚ ਗੋਲੇ ਦਾਗੇ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਦੀਆਂ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਨੁਕਸਾਨ ਪਹੁੰਚਾਇਆ।
ਹਰਿਆਣਾ ਗੁਰਦੁਆਰਾ ਕਮੇਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਫੋਨ ’ਤੇ ਗੱਲ ਕਰਕੇ ਭਰੋਸਾ ਦਿੱਤਾ ਸੀ ਕਿ ਗ੍ਰਿਫ਼ਤਾਰ ਨੌਜਵਾਨਾਂ ਨੂੰ ਦੋ ਦਿਨਾਂ ’ਚ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਇਸ ਲਈ ਹਾਈਵੇਅ ਤੋਂ ਜਾਮ ਹਟਾਇਆ ਜਾਵੇ। ਝੀਂਡਾ ਵੀ ਰਾਤ ਨੂੰ ਹੋਏ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਕਾਰਵਾਈ ਦੌਰਾਨ ਜ਼ਖ਼ਮੀ ਹੋਏ।
ਦੇਰ ਰਾਤ ਜ਼ਖਮੀ ਹਾਲਤ ਵਿੱਚ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਜਦੋਂ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਸਿੱਖਾਂ ਦੀ ਮੰਗ ਸਬੰਧ ਗੱਲਬਾਤ ਹੋ ਰਹੀ ਸੀ ਤਾਂ ਰਾਤ 8:13 ਵਜੇ ਉਨ੍ਹਾਂ ਨੂੰ ਸੰਧੂ ਸਾਹਿਬ ਦਾ ਫ਼ੋਨ ਆਉਂਦਾ ਹੈ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਗੱਲ ਹੋ ਗਈ ਹੈ ਕਿ ਮੁੰਡੇ ਦੋ ਦਿਨ ਤੱਕ ਬਾਹਰ ਆ ਜਾਣਗੇ ਤੁਸੀਂ ਧਰਨਾ ਸਮਾਪਤ ਕਰ ਦਿਓ। ਉਨ੍ਹਾਂ ਕਿਹਾ ਕਿ ਇਹ ਗੱਲ ਹੋਣ ਤੋਂ ਪੰਜ ਮਿੰਟ ਬਾਅਦ ਹੀ ਪੁਲਿਸ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ, ਸਾਨੂੰ ਗੁੰਮਰਾਹ ਕੀਤਾ ਗਿਆ ਅਤੇ ਸਾਡੇ ਨਾਲ ਧੋਖਾ ਕੀਤਾ ਗਿਆ – ਜਦੋਂ ਅਸੀਂ ਫੈਸਲਾ ਲੈਣ ਲਈ ਆਪਣੀ ਬੈਠਕ ਕਰ ਰਹੇ ਸੀ ਅਤੇ ਇਹ ਐਲਾਨ ਕਰਨ ਵਾਲੇ ਸੀ ਕਿ ਧਰਨਾ ਸਮਾਪਤ ਹੋ ਗਿਆ ਹੈ ਤੇ ਮੁੱਖ ਮੰਤਰੀ ਨਾਲ ਗੱਲ ਹੋ ਗਈ ਹੈ – ਤਾਂ ਅਚਾਨਕ ਸਾਡੇ ਉੱਤੇ ਅੱਥਰੂ ਗੈਸ ਦੇ ਗੋਲੇ ਅਤੇ ਲਾਠੀਆਂ ਬਰਸਾਈਆਂ ਗਈਆਂ। ਝੀਂਡਾ ਨੇ ਸਵਾਲ ਚੁੱਕਿਆ ਕਿ ਇਹ ਕਿਸ ਦੇ ਦਬਾਅ ਹੇਠ ਅਤੇ ਕਿਸ ਦੇ ਕਹਿਣ ਉੱਤੇ ਹੋਇਆ ਹੈ?
ਇਸੇ ਦੌਰਾਨ ਹਰਿਆਣਾ ਪੁਲਿਸ ਦੇ ਡੀਜੀਪੀ ਅਜੇ ਸਿੰਘਲ ਨੇ ਦੇਰ ਰਾਤ ਅੰਬਾਲਾ ਸਿਵਲ ਹਸਪਤਾਲ ਪਹੁੰਚ ਕੇ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਦੇ ਨਾਲ ਅੰਬਾਲਾ ਰੇਂਜ ਦੇ ਆਈਜੀਪੀ ਪੰਕਜ ਨੈਨ ਅਤੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਸਚਿਨ ਗੁਪਤਾ ਵੀ ਮੌਜੂਦ ਸਨ। ਡੀਜੀਪੀ ਨੇ ਜ਼ਖ਼ਮੀ ਮੁਲਾਜ਼ਮਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਜਲਦੀ ਅਤੇ ਪੂਰੀ ਸਿਹਤਯਾਬੀ ਦੀ ਕਾਮਨਾ ਕੀਤੀ।
ਮੁੱਢਲੀ ਜਾਣਕਾਰੀ ਮੁਤਾਬਕ ਹਾਈਵੇਅ ਖਾਲੀ ਕਰਵਾਉਣ ਦੌਰਾਨ ਪੁਲਿਸ ’ਤੇ ਹੋਏ ਹਮਲੇ ਵਿੱਚ ਕਰੀਬ 6-7 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ। ਇਨ੍ਹਾਂ ਵਿੱਚ ਡੀਐੱਸਪੀ ਵਰਿੰਦਰ ਸ਼ਰਮਾ, ਕਾਂਸਟੇਬਲ ਰਕਸ਼ਿਤ ਅਤੇ ਨਵੀਨ ਕੁਮਾਰ, ਹੈੱਡ ਕਾਂਸਟੇਬਲ ਸੰਦੀਪ ਕੁਮਾਰ, ਏਐੱਸਆਈ ਸਤੀਸ਼ ਅਤੇ ਏਐੱਸਆਈ ਪੰਕਜ ਸ਼ਾਮਲ ਹਨ।
ਡੀਜੀਪੀ ਸਿੰਘਲ ਨੇ ਕਿਹਾ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣਾ ਪੁਲਿਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਸ਼ਾਂਤੀਪੂਰਵਕ ਢੰਗ ਨਾਲ ਉਠਾਉਣ, ਕਾਨੂੰਨ ਆਪਣੇ ਹੱਥ ’ਚ ਨਾ ਲੈਣ ਅਤੇ ਜਨਤਕ ਸੜਕਾਂ ਨੂੰ ਨਾ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਦੋਸ਼ੀ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਪ੍ਰਦਰਸ਼ਨ ਦੀ ਸ਼ੁਰੂਆਤ ਪੰਜੋਖਰਾ ਸਾਹਿਬ ਗੁਰਦੁਆਰੇ ਦੇ ਇੱਕ ਹਾਲ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਬੈਠਕ ਤੋਂ ਬਾਅਦ ਹੋਈ, ਜਿੱਥੇ ਗ੍ਰਿਫ਼ਤਾਰੀਆਂ ਦੇ ਮੁੱਦੇ ’ਤੇ ਚਰਚਾ ਤੋਂ ਬਾਅਦ ਜੀਟੀ ਰੋਡ ਜਾਮ ਕਰਨ ਦਾ ਸੱਦਾ ਦਿੱਤਾ ਗਿਆ। ਹਰਿਆਣਾ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਬੈਠਕ ਉਪਰੰਤ ਪਹਿਲਾਂ ਐੱਨਐੱਚ-344 ’ਤੇ ਪੰਜੋਖਰਾ ਸਾਹਿਬ ਥਾਣੇ ਨੂੰ ਘੇਰਨ ਕਰਨ ਦਾ ਸੁਝਾਅ ਦਿੱਤਾ ਸੀ, ਪਰ ਸੰਗਤ ਨੇ ਜੀਟੀ ਰੋਡ (ਐੱਨਐੱਚ-44) ਵੱਲ ਮਾਰਚ ਕਰਨ ਦਾ ਫ਼ੈਸਲਾ ਕੀਤਾ। ਝੀਂਡਾ ਨੇ ਇਸ ਉੱਤੇ ਸਹਿਮਤੀ ਦਿੱਤੀ।
ਇਕੱਠ ਵਿੱਚ ਇੱਕ ਸਟੇਜ ਬੈਨਰ ਵਿੱਚ ਸਿੱਖ ਨੌਜਵਾਨਾਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ ਦੀ ਕਥਿਤ ਇਕਤਰਫਾ ਕਾਰਵਾਈ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ।
ਜਿਵੇਂ ਹੀ ਸਿੱਖ ਧਰਨਾਕਾਰੀਆਂ ਨੇ ਪੰਜੋਖਰਾ ਸਾਹਿਬ ਤੋਂ ਜੀਟੀਰੋਡ ਵੱਲ ਮਾਰਚ ਕਰਨਾ ਸ਼ੁਰੂ ਕੀਤਾ, ਪੁਲਿਸ ਨੇ ਐੱਨਐੱਚ-344 (ਅੰਬਾਲਾ-ਦੇਹਰਾਦੂਨ ਹਾਈਵੇਅ) ‘ਤੇ ਐੱਨਸੀਸੀ ਸਕੂਲ ਨੇੜੇ ਬੈਰੀਕੇਡ ਲਗਾ ਦਿੱਤੇ ਤਾਂ ਜੋ ਉਨ੍ਹਾਂ ਨੂੰ ਜੀਟੀ ਰੋਡ ਤੱਕ ਪਹੁੰਚਣ ਤੋਂ ਰੋਕਿਆ ਜਾ ਸਕੇ। ਪੁਲਿਸ ਨੇ ਅੱਥਰੂ ਗੈਸ ਦੇ ਕਈ ਗੋਲੇ ਵੀ ਛੱਡੇ। ਐੱਨਐੱਚ-344 ‘ਤੇ ਆਵਾਜਾਈ ਪ੍ਰਭਾਵਿਤ ਹੋਈ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਏ ਟਕਰਾਅ ਕਾਰਨ ਅੰਬਾਲਾ ‘ਚ ਤਣਾਅ ਪੈਦਾ ਹੋ ਗਿਆ। ਝੀਂਡਾ ਦੇ ਸੱਜੇ ਹੱਥ ‘ਤੇ ਵੀ ਦਿਨ ਵੇਲੇ ਪੁਲਿਸ ਦੇ ਮੁਕਾਬਲੇ ਦੌਰਾਨ ਸੱਟ ਲੱਗ ਗਈ ਸੀ।
ਜਦੋਂ ਪੁਲਿਸ ਨੇ ਪੰਜੋਖਰਾ ਸਾਹਿਬ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੂੰ ਅੰਬਾਲਾ ਵੱਲ ਵਧਣ ਤੋਂ ਰੋਕਿਆ, ਤਾਂ ਦੂਜਾ ਸਮੂਹ ਵਿਕਲਪਕ ਰੂਟਾਂ ਰਾਹੀਂ NH-44 ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ, ਜਦੋਂ ਕਿ ਕੁਝ ਸਮੂਹ ਪ੍ਰਦਰਸ਼ਨ ਦੇ ਸੱਦੇ ਤੋਂ ਬਾਅਦ ਨੇੜਲੇ ਪਿੰਡਾਂ ਤੋਂ ਸਿੱਧੇ ਪਹੁੰਚੇ। ਉਨ੍ਹਾਂ ਨੇ ਹਾਈਵੇਅ ਨੂੰ ਜਾਮ ਕਰ ਦਿੱਤਾ, ਜਿੱਥੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਾਲੇ ਪਾਸਿਓਂ ਆਵਾਜਾਈ ਦਿੱਲੀ ਵੱਲ ਰਲ ਜਾਂਦੀ ਹੈ।
ਪੁਲਿਸ ਨੇ NH-44 ਤੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਦੀ ਕੋਸ਼ਿਸ਼ ਵਿੱਚ ਫਿਰ ਅੱਥਰੂ ਗੈਸ ਦੀ ਵਰਤੋਂ ਕੀਤੀ, ਪਰ ਨਾਕਾਬੰਦੀ ਜਾਰੀ ਰਹੀ। ਅੰਬਾਲਾ ਦੇ ਐਸਪੀ ਅਜੀਤ ਸਿੰਘ ਸ਼ੇਖਾਵਤ ਨੇ ਮੌਕੇ ’ਤੇ ਪਹੁੰਚ ਕੇ ਝੀਂਡਾ ਨਾਲ ਗੱਲਬਾਤ ਕੀਤੀ।
ਮੰਡ ਅਤੇ ਉਸ ਦੇ ਮੁੰਡੇ ਵਿਰੁੱਧ ਇਰਾਦਾ ਕਤਲ ਦਾ ਪਰਚਾ ਦਰਜ
ਪੁਲਿਸ ਅਧਿਕਾਰੀ ਪ੍ਰਦਰਸ਼ਨ ਵਾਲੀ ਥਾਂ ’ਤੇ ਪੰਜੋਖਰਾ ਸਾਹਿਬ ਥਾਣੇ ਵਿੱਚ ਜ਼ਖ਼ਮੀ ਸਿੱਖ ਸ਼ਰਧਾਲੂ ਸੁਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਮੰਡ ਅਤੇ ਉਸ ਦੇ ਮੁੰਡੇ ਭਵਜੋਤ ਸਿੰਘ ਵਿਰੁੱਧ ਦਰਜ ਪਰਚੇ ਦੀ ਕਾਪੀ ਲੈ ਕੇ ਪਹੁੰਚੇ। ਇਹ ਪਰਚਾ ਵੀਰਵਾਰ ਸ਼ਾਮ 4:52 ਵਜੇ ’ਤੇ ਦਰਜ ਹੋਇਆ। ਪਰਚੇ ਵਿੱਚ ਭਾਰਤੀ ਨਿਆਏ ਸੰਹਿਤਾ ਦੀਆਂ ਧਾਰਾਵਾਂ 109(1) (ਇਰਾਦਾ ਕਤਲ), 125(a) (ਜੀਵਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਕੰਮ), 281 (ਲਾਪਰਵਾਹੀ ਨਾਲ ਵਾਹਨ ਚਲਾਉਣਾ) ਅਤੇ 61 (ਅਪਰਾਧਿਕ ਸਾਜ਼ਸ਼) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪਰਚੇ ਦੀ ਕਾਪੀ ਸ. ਝੀਂਡਾ ਨੂੰ ਸੌਂਪੀ ਗਈ, ਜਿਸ ਨੇ ਸੰਗਤ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਐਲਾਨ ਕੀਤਾ ਕਿ ਗ੍ਰਿਫ਼ਤਾਰ ਸਿੱਖ ਨੌਜਵਾਨਾਂ ਦੀ ਰਿਹਾਈ ਤੱਕ ਧਰਨਾ ਜਾਰੀ ਰਹੇਗਾ। ਬਾਅਦ ਵਿੱਚ ਐੱਸਪੀ ਸ਼ੇਖਾਵਤ ਨੇ ਝੀਂਡਾ ਨਾਲ ਦੂਜੇ ਦੌਰ ਦੀ ਗੱਲਬਾਤ ਕਰਕੇ ਭਰੋਸਾ ਦਿੱਤਾ ਕਿ ਨੌਜਵਾਨਾਂ ਨੂੰ ਸ਼ੁੱਕਰਵਾਰ ਤੱਕ ਰਿਹਾਅ ਕਰ ਦਿੱਤਾ ਜਾਵੇਗਾ। ਝੀਂਡਾ ਨੇ ਕਿਹਾ ਕਿ ਰਿਹਾਈ ਹੁੰਦੇ ਹੀ ਧਰਨਾ ਚੁੱਕ ਲਿਆ ਜਾਵੇਗਾ, ਭਾਵੇਂ ਇਹ ਅੱਜ ਹੋਵੇ ਜਾਂ ਕੱਲ੍ਹ।
ਇਸ ਤੋਂ ਪਹਿਲਾਂ, ਗੁਰਦੁਆਰੇ ਵਿਖੇ ਇਕੱਠੇ ਹੋਣ ਤੋਂ ਬਾਅਦ, ਸਿੱਖਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਤੱਕ ਪਹੁੰਚਣ ਅਤੇ ਇਸ ਮੁੱਦੇ ‘ਤੇ ਗੱਲਬਾਤ ਕਰਨ ਲਈ ਇੱਕ ਘੰਟੇ ਦਾ ਨੋਟਿਸ ਦਿੱਤਾ ਸੀ।
ਸਿੱਖਾਂ ਨੇ ਦੋਸ਼ ਲਾਇਆ ਕਿ ਮੰਡ ਪੰਜੋਖਰਾ ਸਾਹਿਬ ਵਿੱਚ ਜਾਣਬੁੱਝ ਕੇ ਮਾਹੌਲ ਖ਼ਰਾਬ ਕਰਨ ਦੇ ਇਰਾਦੇ ਨਾਲ ਆਇਆ ਸੀ ਅਤੇ ਉਸ ਦੇ ਪੁਰਾਣੇ ਸਿੱਖ ਵਿਰੋਧੀ ਬਿਆਨਾਂ ਅਤੇ ਕਾਰਵਾਈਆਂ ਕਾਰਨ ਭਾਈਚਾਰੇ ਵਿੱਚ ਰੋਸ ਪੈਦਾ ਹੋਇਆ। ਉਨ੍ਹਾਂ ਦਾ ਕਹਿਣਾ ਸੀ ਕਿ ਗ੍ਰਿਫ਼ਤਾਰ ਨੌਜਵਾਨ ਬੇਕਸੂਰ ਹਨ ਅਤੇ ਟਕਰਾਅ ਲਈ ਮੰਡ ਦਾ ਵਿਵਹਾਰ ਜ਼ਿੰਮੇਵਾਰ ਹੈ।
ਬੁੱਧਵਾਰ ਰਾਤ 7 ਅਗਸਤ ਦੀ ਸਾਹਮਣੇ ਆਈ ਇੱਕ ਵੀਡੀਓ ਵਿੱਚ ਮੰਡ ਦੀ ਕਾਰ ਦਿਖਾਈ ਦਿੰਦੀ ਹੈ, ਜੋ ਉਸ ਦਾ ਮੁੰਡਾ ਭਵਜੋਤ ਸਿੰਘ ਚਲਾ ਰਿਹਾ ਸੀ ਅਤੇ ਸਿੱਖ ਸ਼ਰਧਾਲੂ ਸੁਰਿੰਦਰ ਸਿੰਘ ਕਾਰ ਦੇ ਹੇਠਾਂ ਫਸਿਆ ਹੋਇਆ ਨਜ਼ਰ ਆ ਰਿਹਾ ਹੈ। ਸਿੱਖ ਸੰਗਤ ਵੱਲੋਂ ਵਾਹਨ ਨੂੰ ਚੁੱਕ ਕੇ ਸੁਰਿੰਦਰ ਸਿੰਘ ਨੂੰ ਬਾਹਰ ਕੱਢਦੀ ਦਿਖ ਰਹੀ ਹੈ, ਇਸ ਮੌਕੇ ਹਰਿਆਣਾ ਪੁਲਿਸ ਦੇ ਕੁਝ ਜਵਾਨ ਵੀ ਮੌਜੂਦ ਹਨ। ਅੰਬਾਲਾ ਪੁਲਿਸ ਵੱਲੋਂ ਦਰਜ ਕੀਤੇ ਸੁਰਿੰਦਰ ਸਿੰਘ ਦੇ ਬਿਆਨ ਮੁਤਾਬਕ ਉਹ ਕਰੀਬ 10 ਮਿੰਟ ਤੱਕ ਕਾਰ ਹੇਠਾਂ ਫਸਿਆ ਰਿਹਾ।
ਖਟਕੜ ਖਾਪ ਪੰਚਾਇਤ ਦੇ ਨੁਮਾਇੰਦੇ ਹਰੀਕੇਸ਼ ਕਾਬਰਛਾ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਕੇ ਸਮਰਥਨ ਦਿੱਤਾ ਅਤੇ ਸ਼ਰਧਾਲੂਆਂ ਨੂੰ ਦਰੜਨ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਖਾਪਾਂ ਸਿੱਖਾਂ ਦੇ ਨਾਲ ਹਨ।
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਹਰਕੇਸ਼ ਸਿੰਘ ਮੋਹੜੀ ਨੇ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਗੱਲਬਾਤ ਤੋਂ ਪਹਿਲਾਂ ਸਿੱਖ ਨੌਜਵਾਨਾਂ ਖ਼ਿਲਾਫ਼ ਦਰਜ ਕੀਤਾ ਪਰਚਾ ਰੱਦ ਕਰਨ ਦੀ ਗੱਲੀ ਕੀਤੀ। ਉਨ੍ਹਾਂ ਕਿਹਾ ਕਿ ਮੰਗ ਨਾ ਮੰਨੀ ਗਈ ਤਾਂ ਭਾਈਚਾਰਾ ਆਪਣਾ ਸੰਘਰਸ਼ ਜਾਰੀ ਰੱਖੇਗਾ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਸਿਆਸੀ ਉਦੇਸ਼ਾਂ ਲਈ ਪੰਜਾਬ ਦੇ ਦੌਰਿਆਂ ਦੌਰਾਨ ਪੱਗ ਬੰਨ੍ਹਦੇ ਹਨ, ਜਦੋਂ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਹਰਿਆਣਾ ਵਿੱਚ ਦਸਤਾਰਧਾਰੀ ਸਿੱਖਾਂ ਨਾਲ ਕੀਤਾ ਜਾ ਰਿਹਾ ਸਲੂਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ, ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ, ਅਤੇ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਇਕੱਠ ਵਿੱਚ ਸ਼ਿਰਕਤ ਕੀਤੀ। ਤਰਸੇਮ ਸਿੰਘ ਨੇ ਦੋਸ਼ ਲਗਾਇਆ ਕਿ ਸਰਕਾਰਾਂ ਉਨ੍ਹਾਂ ਲੋਕਾਂ ਨੂੰ ਬਚਾ ਰਹੀਆਂ ਹਨ ਜਿਨ੍ਹਾਂ ਨੇ ਸਿੱਖ ਭਾਈਚਾਰੇ ਵਿਰੁੱਧ ਭੜਕਾਊ ਬਿਆਨ ਦਿੱਤੇ ਸਨ ਅਤੇ ਗ੍ਰਿਫ਼ਤਾਰ ਨੌਜਵਾਨਾਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਮੰਡ ਵਿਰੁੱਧ ਸਖ਼ਤ ਕੇਸ ਦਰਜ ਕਰਨ ਦੀ ਮੰਗ ਕੀਤੀ।
ਪੰਜੋਖਰਾ ਸਾਹਿਬ ਵਿਖੇ 7 ਅਗਸਤ ਦੀ ਘਟਨਾ ਵਿੱਚ ਮੰਡ, ਉਸ ਦੇ ਮੁੰਡੇ ਤੋਂ ਇਲਾਵਾ ਕੁਝ ਸਿੱਖ ਸੰਗਤਾਂ ਅਤੇ ਪੁਲਿਸ ਜਵਾਨਾਂ ਨੂੰ ਸੱਟਾਂ ਲੱਗੀਆਂ ਸਨ। ਅੰਬਾਲਾ ਪੁਲਿਸ ਨੇ ਬਾਅਦ ਵਿੱਚ ਪੰਜੋਖਰਾ ਸਾਹਿਬ ਦੇ ਦੋ ਨੌਜਵਾਨਾਂ ਨੂੰ ਮੰਡ ਉੱਤੇ ਹਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਗ੍ਰਿਫ਼ਤਾਰੀਆਂ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਰਿਹਾਈ ਲਈ ਵਿਰੋਧ ਪ੍ਰਦਰਸ਼ਨ ਦਾ ਗੱਲ ਕੀਤੀ ਗਈ ਸੀ।
ਗੁਰਸਿਮਰਨ ਸਿੰਘ ਮੰਡ ‘ਤੇ ਹਮਲੇ ਤੋਂ ਬਾਅਦ ਕੀਤੀਆਂ ਗਈਆਂ ਗ੍ਰਿਫਤਾਰੀਆਂ ਦੇ ਵਿਰੋਧ ਵਿੱਚ ਹਰਿਆਣਾ ਦੇ ਅੰਬਾਲਾ ਵਿੱਚ ਹਿੰਸਕ ਅਸ਼ਾਂਤੀ ਫੈਲ ਗਈ ਹੈ। ਅੰਬਾਲਾ-ਚੰਡੀਗੜ੍ਹ ਹਾਈਵੇਅ ਅਤੇ ਜੀਟੀ ਰੋਡ ‘ਤੇ ਲਗਭਗ 7 ਘੰਟਿਆਂ ਦੀ ਭਾਰੀ ਹਫੜਾ-ਦਫੜੀ ਤੋਂ ਬਾਅਦ ਪੁਲਸ ਆਖਰਕਾਰ ਲਾਠੀਚਾਰਜ ਕਰਕੇ ਜਾਮ ਨੂੰ ਖੁੱਲ੍ਹਵਾਉਣ ਵਿਚ ਸਫਲ ਹੋ ਗਈ। ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹਮਲੇ ਦੌਰਾਨ ਅੰਬਾਲਾ ਦੇ ਡੀਐੱਸਪੀ (ਅਪਰਾਧ) ਵੀਰੇਂਦਰ ਦਾ ਹੱਥ ਬੁਰੀ ਤਰ੍ਹਾਂ ਕੱਟਿਆ ਗਿਆ ਅਤੇ 6 ਹੋਰ ਪੁਲਸ ਮੁਲਾਜ਼ਮ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।
ਪੰਜੋਖਰਾ ਸਾਹਿਬ ਗੁਰਦੁਆਰੇ ਤੋਂ ਸ਼ੁਰੂ ਹੋਇਆ ਵਿਵਾਦ ਅਤੇ ਗ੍ਰਿਫ਼ਤਾਰੀਆਂ
ਇਸ ਤਣਾਅ ਦੀ ਪਿੱਠਭੂਮੀ 7 ਅਗਸਤ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਵਾਪਰੀ ਇੱਕ ਘਟਨਾ ਵਿੱਚ ਹੈ। ਜਦੋਂ ਗੁਰਸਿਮਰਨ ਮੰਡ ਗੁਰਦੁਆਰੇ ਪਹੁੰਚੇ, ਤਾਂ ਪਾਰਕਿੰਗ ਨੂੰ ਲੈ ਕੇ ਸਥਾਨਕ ਲੋਕਾਂ ਨਾਲ ਝਗੜਾ ਹੋ ਗਿਆ। ਮੰਡ ਨੇ ਦੋਸ਼ ਲਗਾਇਆ ਕਿ ਨਿਹੰਗਾਂ ਦੇ ਇੱਕ ਸਮੂਹ ਅਤੇ ਹਮਲਾਵਰ ਭੀੜ ਨੇ ਉਸ ‘ਤੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜੋਖਰਾ ਪੁਲਸ ਨੇ ਸਿੱਖ ਭਾਈਚਾਰੇ ਦੇ ਕੁਝ ਮੈਂਬਰਾਂ ਵਿਰੁੱਧ ਮਾਮਲਾ ਦਰਜ ਕੀਤਾ ਅਤੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ, ਸਿੱਖ ਸੰਗਤ ਦੁਆਰਾ ਗੁਰਸਿਮਰਨ ਸਿੰਘ ਮੰਡ ਵਿਰੁੱਧ ਦਾਇਰ ਸ਼ਿਕਾਇਤ ਦੇ ਆਧਾਰ ‘ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਜਿਸ ਕਾਰਨ ਸਥਾਨਕ ਸਿੱਖ ਭਾਈਚਾਰੇ ਵਿੱਚ ਇੱਕਪਾਸੜ ਪੁਲਸ ਕਾਰਵਾਈ ਨੂੰ ਲੈ ਕੇ ਡੂੰਘੀ ਨਾਰਾਜ਼ਗੀ ਪੈਦਾ ਹੋ ਗਈ।
ਦੇਰ ਰਾਤ ਜ਼ਖਮੀ ਹਾਲਤ ਵਿੱਚ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਜਦੋਂ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਸਿੱਖਾਂ ਦੀ ਮੰਗ ਸਬੰਧ ਗੱਲਬਾਤ ਹੋ ਰਹੀ ਸੀ ਤਾਂ ਰਾਤ 8:13 ਵਜੇ ਉਨ੍ਹਾਂ ਨੂੰ ਸੰਧੂ ਸਾਹਿਬ ਦਾ ਫ਼ੋਨ ਆਉਂਦਾ ਹੈ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਗੱਲ ਹੋ ਗਈ ਹੈ ਕਿ ਮੁੰਡੇ ਦੋ ਦਿਨ ਤੱਕ ਬਾਹਰ ਆ ਜਾਣਗੇ ਤੁਸੀਂ ਧਰਨਾ ਸਮਾਪਤ ਕਰ ਦਿਓ। ਉਨ੍ਹਾਂ ਕਿਹਾ ਕਿ ਇਹ ਗੱਲ ਹੋਣ ਤੋਂ ਪੰਜ ਮਿੰਟ ਬਾਅਦ ਹੀ ਪੁਲਿਸ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ, ਸਾਨੂੰ ਗੁੰਮਰਾਹ ਕੀਤਾ ਗਿਆ ਅਤੇ ਸਾਡੇ ਨਾਲ ਧੋਖਾ ਕੀਤਾ ਗਿਆ – ਜਦੋਂ ਅਸੀਂ ਫੈਸਲਾ ਲੈਣ ਲਈ ਆਪਣੀ ਬੈਠਕ ਕਰ ਰਹੇ ਸੀ ਅਤੇ ਇਹ ਐਲਾਨ ਕਰਨ ਵਾਲੇ ਸੀ ਕਿ ਧਰਨਾ ਸਮਾਪਤ ਹੋ ਗਿਆ ਹੈ ਤੇ ਮੁੱਖ ਮੰਤਰੀ ਨਾਲ ਗੱਲ ਹੋ ਗਈ ਹੈ – ਤਾਂ ਅਚਾਨਕ ਸਾਡੇ ਉੱਤੇ ਅੱਥਰੂ ਗੈਸ ਦੇ ਗੋਲੇ ਅਤੇ ਲਾਠੀਆਂ ਬਰਸਾਈਆਂ ਗਈਆਂ। ਝੀਂਡਾ ਨੇ ਸਵਾਲ ਚੁੱਕਿਆ ਕਿ ਅਜਿਹਾ ਕਿਸ ਦੇ ਦਬਾਅ ਹੇਠ ਅਤੇ ਕਿਸ ਦੇ ਕਹਿਣ ਉੱਤੇ ਹੋਇਆ ਹੈ, ਕੀ ਇਹ ਸਰਕਾਰ ਨੇ ਕਰਵਾਇਆ ਜਾਂ ਪ੍ਰਸ਼ਾਸਨ ਨੇ ਆਪ ਕੀਤਾ?
ਅੰਬਾਲਾ ਵਿਖੇ ਜੱਗੀ ਸਿਟੀ ਸੈਂਟਰ ਦੇ ਨੇੜੇ ਸਿੱਖ ਸੰਗਤ ਵੱਲੋਂ ਦਿੱਲੀ ਨੂੰ ਜਾਂਦਾ ਜੀਟੀ ਰੋਡ (ਨੈਸ਼ਨਲ ਹਾਈਵੇਅ 44) ਪਿਛਲੇ ਚਾਰ ਘੰਟਿਆਂ ਤੋਂ ਗੁਰਸਿਮਰਨ ਮੰਡ ਵਾਲੇ ਮਾਮਲੇ ਵਿੱਚ ਸਿੱਖ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਬੰਦ ਕੀਤੇ ਹੋਣ ਦੇ ਚੱਲਦਿਆਂ, ਅੰਬਾਲਾ ਜ਼ਿਲ੍ਹੇ ਦੇ ਪੁਲਿਸ ਕਪਤਾਨ ਅਜੀਤ ਸਿੰਘ ਸ਼ੇਖਾਵਤ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਦੂਜੇ ਦੌਰ ਦੀ ਗੱਲਬਾਤ ਕਰਨ ਲਈ ਪਹੁੰਚੇ ਅਤੇ ਭਰੋਸਾ ਦਿੱਤਾ ਕਿ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ ਸ਼ੁੱਕਰਵਾਰ ਤੱਕ ਰਿਹਾਅ ਕਰਵਾ ਦਿੱਤਾ ਜਾਵੇਗਾ। ਸ. ਝੀਂਡਾ ਨੇ ਕਿਹਾ ਕਿ ਨੌਜਵਾਨਾਂ ਦੀ ਰਿਹਾਈ ਹੁੰਦੇ ਹੀ ਉਹ ਧਰਨਾ ਚੁੱਕ ਲੈਣਗੇ, ਚਾਹੇ ਰਿਹਾਈ ਅੱਜ ਹੋਵੇ ਜਾਂ ਕੱਲ੍ਹ। ਪੁਲਿਸ ਕਪਤਾਨ ਨੇ ਇਹ ਵੀ ਭਰੋਸਾ ਦਿੱਤਾ ਕਿ ਅੱਗੇ ਕੋਈ ਹੋਰ ਗ੍ਰਿਫ਼ਤਾਰੀ ਨਹੀਂ ਕੀਤੀ ਜਾਵੇਗੀ, ਪਰ ਝੀਂਡਾ ਆਪਣੀ ਮੰਗ ’ਤੇ ਅਡਿੱਗ ਰਹੇ। ਝੀਂਡਾ ਨੇ ਕਿਹਾ ਕਿ ਪੁਲਿਸ ਜੇਕਰ ਪਹਿਲਾਂ ਬਣਾਈ ਗਈ ਕਮੇਟੀ ਨਾਲ ਤੈਅ ਹੋਈ ਗੱਲ ਅਨੁਸਾਰ ਪਰਚਾ ਕਰ ਦਿੰਦੇ ਤਾਂ ਇਹ ਹਾਲਾਤ ਨਾ ਬਣਦੇ।
3 ਬੈਰੀਕੇਡ ਤੋੜੇ, ਪੁਲਸ ‘ਤੇ ਸੁੱਟੇ ਗਏ ਅੱਥਰੂ ਗੈਸ ਦੇ ਗੋਲੇ
ਪੁਲਸ ਕਾਰਵਾਈ ਦਾ ਵਿਰੋਧ ਕਰਨ ਲਈ ਵੀਰਵਾਰ ਨੂੰ ਪੰਜੋਖਰਾ ਗੁਰਦੁਆਰੇ ਵਿਖੇ ਸਿੱਖ ਸੰਗਤ ਦੀ ਇੱਕ ਪੰਥਕ ਮੀਟਿੰਗ ਬੁਲਾਈ ਗਈ, ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਹੋਰ ਮੈਂਬਰ ਸ਼ਾਮਲ ਹੋਏ। ਮੀਟਿੰਗ ਵਿੱਚ ਜੀਟੀ ਰੋਡ ਨੂੰ ਰੋਕਣ ਦਾ ਫੈਸਲਾ ਲਿਆ ਗਿਆ, ਜਿਸ ਤੋਂ ਬਾਅਦ ਭੀੜ ਨਾਅਰੇਬਾਜ਼ੀ ਕਰਦੇ ਹੋਏ ਬਾਹਰ ਨਿਕਲੀ। ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਗੁਰਦੁਆਰੇ ਵੱਲ ਜਾਣ ਵਾਲੀ ਸੜਕ ‘ਤੇ ਬੈਰੀਕੇਡ ਲਗਾਏ ਸਨ, ਪਰ ਭੜਕੇ ਪ੍ਰਦਰਸ਼ਨਕਾਰੀ ਅੰਦਰੋਂ ਲੰਘ ਗਏ। ਦੂਜੇ ਬੈਰੀਕੇਡ ‘ਤੇ ਪੁਲਸ ਨੇ ਭੀੜ ਨੂੰ ਰੋਕਣ ਲਈ ਚਾਰ ਤੋਂ ਪੰਜ ਹੰਝੂ ਗੈਸ ਦੇ ਗੋਲੇ ਸੁੱਟੇ, ਫਿਰ ਵੀ ਭੀੜ ਉਸ ਬੈਰੀਕੇਡ ਨੂੰ ਵੀ ਤੋੜ ਕੇ ਅੱਗੇ ਵਧੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਬਲਦੇਵ ਨਗਰ ਦੇ ਨੇੜੇ ਇੱਕ ਤੀਜੇ ਬੈਰੀਕੇਡ ਨੂੰ ਨੁਕਸਾਨ ਪਹੁੰਚਾਇਆ। ਦੁਪਹਿਰ 1:00 ਵਜੇ ਦੇ ਕਰੀਬ ਭੀੜ ਨੇ ਜੀਟੀ ਰੋਡ ‘ਤੇ ਕਬਜ਼ਾ ਕਰ ਲਿਆ ਅਤੇ ਟਰੈਕਟਰ ਅਤੇ ਕੰਟੇਨਰ ਲਗਾ ਕੇ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ।
ਐੱਚਐੱਸਜੀਐੱਮਸੀ ਮੁਖੀ ਜਗਦੀਸ਼ ਸਿੰਘ ਝੀਂਡਾ ਹੋਏ ਜ਼ਖਮੀ
ਐਨਸੀਸੀ ਸਕੂਲ ਦੇ ਨੇੜੇ ਬੈਰੀਕੇਡ ‘ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਕਾਰ ਹੋਈ ਝੜਪ ਦੌਰਾਨ ਐਚਐਸਜੀਐਮਸੀ ਮੁਖੀ ਜਗਦੀਸ਼ ਸਿੰਘ ਝੀਂਡਾ ਨੂੰ ਬੈਰੀਕੇਡ ਦੇ ਇੱਕ ਹਿੱਸੇ ਨਾਲ ਟਕਰਾਉਣ ਤੋਂ ਬਾਅਦ ਕੂਹਣੀ ‘ਤੇ ਸੱਟ ਲੱਗੀ। ਜੀਟੀ ਰੋਡ ‘ਤੇ ਟ੍ਰੈਫਿਕ ਜਾਮ ਦੇ ਨਤੀਜੇ ਵਜੋਂ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵੱਲ ਕਿਲੋਮੀਟਰਾਂ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਹਰਿਆਣਾ ਦਾ ਦੂਜੇ ਰਾਜਾਂ ਨਾਲ ਸੜਕ ਸੰਪਰਕ ਪ੍ਰਭਾਵਿਤ ਤੌਰ ‘ਤੇ ਟੁੱਟ ਗਿਆ। ਲੋਕ ਦੁਪਹਿਰ 1:00 ਵਜੇ ਸ਼ੁਰੂ ਹੋਏ ਜਾਮ ਵਿੱਚ ਛੇ ਘੰਟਿਆਂ ਤੋਂ ਵੱਧ ਸਮੇਂ ਤੱਕ ਫਸੇ ਰਹੇ। ਬੱਚਿਆਂ ਨੂੰ ਘਰ ਲਿਜਾਣ ਵਾਲੀਆਂ ਸਕੂਲ ਬੱਸਾਂ, ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਵੀ ਘੰਟਿਆਂ ਤੱਕ ਫਸੀਆਂ ਰਹੀਆਂ। ਆਵਾਜਾਈ ਦਾ ਕੋਈ ਸਾਧਨ ਉਪਲਬਧ ਨਾ ਹੋਣ ਕਰਕੇ ਆਮ ਯਾਤਰੀਆਂ ਨੂੰ ਕਿਲੋਮੀਟਰਾਂ ਤੱਕ ਪੈਦਲ ਚੱਲਣ ਲਈ ਮਜਬੂਰ ਹੋਣਾ ਪਿਆ।
ਗੱਲਬਾਤ ਅਸਫਲ ਰਹਿਣ ਤੋਂ ਬਾਅਦ ਹਨੇਰੇ ਦੀ ਆੜ ‘ਚ ਹਮਲਾ
ਨਾਕਾਬੰਦੀ ਦੀ ਖ਼ਬਰ ਮਿਲਦੇ ਹੀ ਅੰਬਾਲਾ ਦੇ ਐਸਪੀ ਅਜੀਤ ਸਿੰਘ ਸ਼ੇਖਾਵਤ ਅਤੇ ਆਈਜੀ ਪੰਕਜ ਨੈਨ ਪੁਲਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਪੁਲਸ ਨੇ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਦੇ ਆਗੂਆਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ, ਉਨ੍ਹਾਂ ਨੂੰ ਸ਼ਾਂਤੀਪੂਰਵਕ ਨਾਕਾਬੰਦੀ ਹਟਾਉਣ ਦੀ ਅਪੀਲ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਗੁਰਸਿਮਰਨ ਮੰਡ ਵਿਰੁੱਧ ਐੱਫਆਈਆਰ ਦਰਜ ਕੀਤੀ ਜਾਵੇ ਅਤੇ ਦੋ ਗ੍ਰਿਫ਼ਤਾਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਪੁਲਸ ਅਨੁਸਾਰ, ਪ੍ਰਦਰਸ਼ਨਕਾਰੀਆਂ ਦਾ ਮਾਮਲਾ ਸ਼ਾਂਤੀਪੂਰਵਕ ਹੱਲ ਕਰਨ ਦਾ ਕੋਈ ਇਰਾਦਾ ਨਹੀਂ ਸੀ। ਜਿਵੇਂ ਹੀ ਸ਼ਾਮ ਨੂੰ ਹਨੇਰਾ ਹੋਇਆ, ਭੀੜ ਵਿੱਚ ਲੁਕੇ ਸਮਾਜ ਵਿਰੋਧੀ ਅਨਸਰਾਂ ਨੇ ਬਰਛੇ, ਤਲਵਾਰਾਂ ਅਤੇ ਕੁਹਾੜੀਆਂ ਵਰਗੇ ਘਾਤਕ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਪੁਲਸ ਕਰਮਚਾਰੀਆਂ ‘ਤੇ ਅਚਾਨਕ ਘਾਤਕ ਹਮਲਾ ਸ਼ੁਰੂ ਕਰ ਦਿੱਤਾ। ਇਸ ਅਚਾਨਕ ਹਮਲੇ ਵਿੱਚ ਡੀਐਸਪੀ (ਕ੍ਰਾਈਮ) ਵੀਰੇਂਦਰ ਦਾ ਹੱਥ ਕੱਟਿਆ ਗਿਆ ਅਤੇ ਉਹ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਡਿੱਗ ਪਏ। ਹਮਲੇ ਵਿੱਚ ਛੇ ਹੋਰ ਪੁਲਸ ਕਰਮਚਾਰੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਿੰਸਾ ਨੂੰ ਕਾਬੂ ਵਿੱਚ ਲਿਆਉਣ ਲਈ ਪੁਲਸ ਨੂੰ ਆਖਰਕਾਰ ਤਾਕਤ ਦੀ ਵਰਤੋਂ ਅਤੇ ਲਾਠੀਚਾਰਜ ਦਾ ਸਹਾਰਾ ਲੈਣਾ ਪਿਆ, ਜਿਸ ਤੋਂ ਬਾਅਦ ਉਸੇ ਰਾਤ ਹਾਈਵੇਅ ‘ਤੇ ਆਵਾਜਾਈ ਬਹਾਲ ਕੀਤੀ ਜਾ ਸਕੀ।
Punjab Spectrum