Police Disperse Ambala Protest as Tensions Rise; Tear Gas Used | Ambala Protest | Police Action | Haryana News | Breaking News | Latest Updates | Punjab Spectrum
ਪੁਲਿਸ ਨੇ ਖਦੇੜਿਆ ਅੰਬਾਲਾ ਮੋਰਚਾ, ਮੌਕੇ ‘ਤੇ ਮਾਹੌਲ ਹੋਇਆ ਤਣਾਅਪੂਰਨ ! ਪੁਲਿਸ ਨੇ ਛੱਡੇ ਅੱਥਰੂ ਗੈ+ਸ ਦੇ ਗੋ+ਲੇ
ਗੁਰਸਿਮਰਨ ਮੰਡ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਲੀ-ਅੰਬਾਲਾ ਕੌਮੀ ਮਾਰਗ ਜਾਮ
ਸਿੱਖ ਜਥੇਬੰਦੀਆਂ ਨੇ ਪੁਲੀਸ ਪ੍ਰਸ਼ਾਸਨ ‘ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ
ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਕੇਸ ਦਰਜ ਕਰਨ ਅਤੇ ਉਸ ’ਤੇ ਹਮਲੇ ਦੇ ਦੋਸ਼ ਹੇਠ ਕਾਰਵਾਈ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਅੱਜ ਵੀਰਵਾਰ ਨੂੰ ਅੰਬਾਲਾ ਵਿੱਚ ਸਿੱਖ ਸੰਗਤ ਵੱਲੋਂ ਦਿੱਲੀ-ਅੰਬਾਲਾ ਕੌਮੀ ਮਾਰਗ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਸਥਿਤੀ ਤਣਾਅਪੂਰਨ ਹੋਣ ’ਤੇ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ।
ਸਿੱਖ ਸੰਗਤ ਨੇ ਪਹਿਲਾਂ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿੱਚ ਮੀਟਿੰਗ ਕੀਤੀ। ਇਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਮਗਰੋਂ ਵੱਡੀ ਗਿਣਤੀ ਵਿੱਚ ਲੋਕ ਅੰਬਾਲਾ-ਨਾਰਾਇਣਗੜ੍ਹ ਰੋਡ ’ਤੇ ਪਹੁੰਚ ਗਏ। ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਵੱਲੋਂ ਰਸਤਾ ਜਾਮ ਕਰ ਦਿੱਤਾ ਗਿਆ। ਬਾਅਦ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਦਿੱਲੀ-ਅੰਬਾਲਾ ਕੌਮੀ ਮਾਰਗ ’ਤੇ ਜੱਗੀ ਸਿਟੀ ਸੈਂਟਰ ਸਾਹਮਣੇ ਧਰਨਾ ਲਾ ਕੇ ਬੈਠ ਗਈ।
ਤਣਾਅ ਵਧਣ ਦੀ ਸੂਚਨਾ ਮਿਲਣ ’ਤੇ ਆਈ ਜੀ ਅੰਬਾਲਾ ਪੰਕਜ ਨੈਨ ਅਤੇ ਐੱਸ ਪੀ ਅਜੀਤ ਸਿੰਘ ਸ਼ੇਖਾਵਤ ਭਾਰੀ ਪੁਲੀਸ ਬਲ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਭਰੋਸਾ ਦਿੱਤਾ ਗਿਆ ਕਿ ਸੰਗਤ ਦੀਆਂ ਮੰਗਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਜਿਹੜੇ ਵਿਅਕਤੀ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਹਨ, ਉਨ੍ਹਾਂ ਸਬੰਧੀ ਕਾਰਵਾਈ ਅਦਾਲਤੀ ਪ੍ਰਕਿਰਿਆ ਰਾਹੀਂ ਹੀ ਹੋ ਸਕਦੀ ਹੈ। ਦੇਰ ਸ਼ਾਮ ਤੱਕ ਹਾਈਵੇਅ ’ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਮੁੱਖ ਮਾਰਗ ਦਾ ਟਰੈਫਿਕ ਜਾਮ ਹੈ।
ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਗੁਰਸਿਮਰਨ ਸਿੰਘ ਮੰਡ ਸੁਰੱਖਿਆ ਕਰਮਚਾਰੀਆਂ ਸਮੇਤ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਪਹੁੰਚਿਆ ਸੀ। ਇਸ ਦੌਰਾਨ ਹੋਏ ਵਿਵਾਦ ਮਗਰੋਂ ਭੀੜ ਅਤੇ ਨਿਹੰਗਾਂ ਵੱਲੋਂ ਮੰਡ ਦੀ ਕੁੱਟਮਾਰ ਕਰਨ ਅਤੇ ਉਸ ਦੀ ਇਨੋਵਾ ਗੱਡੀ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਸੰਗਤ ਦਾ ਦੋਸ਼ ਹੈ ਕਿ ਮੰਡ ਦੀ ਸ਼ਿਕਾਇਤ ’ਤੇ ਪੁਲੀਸ ਨੇ ਤੁਰੰਤ ਕਾਰਵਾਈ ਕੀਤੀ, ਜਦਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਉਮੀਦ ਮੁਤਾਬਕ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਮੰਡ ਖ਼ਿਲਾਫ਼ ਕੇਸ ਦਰਜ ਕਰਨ, ਨੌਜਵਾਨਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਰੱਦ ਕਰਨ ਅਤੇ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ।
ਅਕਾਲੀ ਦਲ ਵਾਰਿਸ ਪੰਜਾਬ ਦੇ ਗੰਗਵੀਰ ਸਿੰਘ ਰਾਠੌਰ ਨੇ ਫੇਸਬੁੱਕ ਤੇ ਲਿਖਿਆ-
ਅੰਬਾਲੇ ਵਿਚ ਅੱਜ ਪੂਰੇ ਦਿਨ ਅਤੇ ਦੇਰ ਰਾਤ ਤੱਕ ਜੋ ਕੁਝ ਹੋ ਰਿਹਾ ਹੈ ਉਸ ਵਾਰੇ ਪੰਥਕ ਦਾਅਵੇ ਦੀਆਂ ਰਾਜਨੀਤਕ ਧਿਰਾਂ ਨੇ ਚੁੱਪੀ ਕਿਉਂ ਵੱਟੀ ਹੋਯੀ ਹੈ? ਕੀ ਭਾਜਪਾ ਨਾਲ ਏਕੇ ਦੀਆਂ ਖ਼ਬਰਾਂ ਹਰਿਆਣਾ ਸਰਕਾਰ ਦੇ ਤਸ਼ਦਦ ਵਾਰੇ ਅੱਖਾਂ ਮੀਚ ਕੇ ਬੈਠਣ ਲਈ ਕਹਿ ਰਹੀਆਂ ਹਨ?
ਅੰਬਾਲੇ ਵਿਚ ਸਿੱਖਾਂ ਉੱਤੇ ਹਰਿਆਣਾ ਸਰਕਾਰ ਦਾ ਸਿੱਧਾ ਹਮਲਾ ਹੋਇਆ ਹੈ, ਇਸ ਹਮਲੇ ਨੇ ਆਜਾਦ ਭਾਰਤ ਦੀ ਸਿੱਖਾਂ ਖਿਲਾਫ ਲਗਾਤਾਰ ਤਸ਼ਦਦ ਦੀ ਨੀਤੀ ਨੂੰ ਨੰਗਾ ਕੀਤਾ ਹੈ
ਧੂਲਕੋਟ ਅੰਬਾਲਾ ਸ਼ਹਿਰ ਦੇ ਗੁਰੂਘਰ ਵਿਚ ਪੁਲਸ ਦਾਖਲ ਹੋਈ
ਅੰਬਾਲੇ ਵਿਚ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਉੱਪਰ ਪੁਲਸ ਦਾ ਹਮਲਾ ਬੇਹੱਦ ਨਿੰਦਾ ਯੋਗ ਹੈ, ਗੁਰਸਿਮਰਨ ਮੰਡ ਨੂੰ ਜਾਣ ਬੁੱਝ ਕੇ ਅਜਿਹੇ ਹਾਲਾਤ ਬਣਾਉਣ ਲਈ ਹੀ ਪੰਜੋਖਰਾ ਸਾਹਿਬ ਭੇਜਿਆ ਗਿਆ ਸੀ,
ਮੇਰੀ ਸਿੱਖ ਨੌਜਵਾਨਾਂ ਨੂੰ ਵੀ ਬੇਨਤੀ ਹੈ ਕੇ ਮੰਡ ਸਮੇਤ ਹੋਰ ਵੀ ਅਜਿਹੀ ਗੰਦਗੀ ਅਤੇ ਠੱਗ ਪੰਜਾਬ ਵਿਚ ਫਿਰਦੇ ਨੇ ਜਿਹਨਾਂ ਨੂੰ ਪ੍ਰਸ਼ਾਸਨ ਅਤੇ ਪੁਲਸ ਨੇ ਆਪਣੇ ਨਿਜ਼ੀ ਹਿੱਤਾਂ ਲਈ ਪਾਲਿਆਂ ਹੁੰਦਾ ਹੈ
ਅਜਿਹੇ ਲੋਕਾਂ ਰਾਹੀਂ ਤੁਹਾਡੀ ਊਰਜਾ ਨੂੰ ਗ਼ਲਤ ਪਾਸੇ ਉਕਸਾ ਕੇ ਆਪਣੇ ਹਿੱਤ ਪੂਰੇ ਕਰਨੇ ਹੀ ਸਟੇਟ ਦਾ ਕੰਮ ਹੈ, ਜਿੰਨਾ ਹੋ ਸਕੇ ਅਜਿਹੀ ਗੰਦਗੀ ਤੋਂ ਪਾਸੇ ਰਹੋ, ਇਹ ਚਾਰਾ ਬਣਾ ਕੇ ਤੁਹਾਡੇ ਅੱਗੇ ਉਕਸਾਉਣ ਨੂੰ ਭੇਜੇ ਜਾ ਰਹੇ ਹਨ ਪਰ ਆਪਣਾ ਜਾਬਤਾ ਰੱਖੋ, ਜਦੋਂ ਡੱਲੇਵਾਲ ਕਿਸਾਨ ਜੱਥੇਬੰਦੀ ਧਰਨੇ ਤੇ ਬੈਠੀ ਸੀ ਉਸ ਵੇਲੇ ਵੀ ਹਰਿਆਣਾ ਪੁਲਸ ਨੇ ਖੁੰਦਕ ਵਿਚ ਪੰਜਾਬ ਦੇ ਕਿਸਾਨਾਂ ਉੱਤੇ ਗੋਲੀ ਚਲਾਈ ਸੀ ਹੁਣ ਹਰਿਆਣੇ ਵਿਚ ਸਿੱਖਾਂ ਨੂੰ ਨਫਰਤੀ ਢੰਗ ਨਾਲ ਟਾਰਗੇਟ ਕਰਨ ਦੀ ਨੀਤੀ ਵਿੱਚੋ ਹੀ ਇਹ ਕਾਰਾ ਹੋਇਆ ਹੈ ਸੋ ਸਮੂਹ ਨੌਜਵਾਨਾਂ ਨੂੰ ਬੇਨਤੀ ਹੈ ਕੇ ਸਬਰ ਰੱਖੋ ਅਤੇ ਆਪਣਾ ਅੰਦੋਲਨ ਸ਼ਾਂਤਮਈ ਰੱਖੋ ਤਾਂ ਕੇ ਸਰਕਾਰ ਨੂੰ ਆਪਣੀ ਬੇਈਮਾਨੀ ਲੁਕੋਉਣ ਦਾ ਮੌਕਾ ਨਾ ਮਿਲੇ
ਹਰਿਆਣਾ ਪੁਲਿਸ ਨੇ ਗੁਰਸਿਮਰਨ ਮੰਡ ਅਤੇ ਪੁੱਤਰ ਖਿਲਾਫ਼ ਦਰਜ ਕੀਤੀ FIR
ਤਾਜ਼ਾ ਜਾਣਕਾਰੀ ਮੁਤਾਬਕ ਹਰਿਆਣਾ ਪੁਲਿਸ ਨੇ ਗੁਰਸਿਮਰਨ ਸਿੰਘ ਮੰਡ ਅਤੇ ਉਸ ਦੇ ਪੁੱਤਰ ਭਵਜੋਤ ਸਿੰਘ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਦੋਸ਼ਾਂ ਹੇਠ FIR ਦਰਜ ਕੀਤੀ ਹੈ।
ਮਾਮਲਾ 7 ਅਗਸਤ ਨੂੰ ਅੰਬਾਲਾ ਦੇ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਨੇੜੇ ਵਾਪਰੀ ਘਟਨਾ ਨਾਲ ਜੁੜਿਆ ਹੈ। ਸਿੱਖ ਆਗੂਆਂ ਦਾ ਦੋਸ਼ ਹੈ ਕਿ ਵਾਹਨਾਂ ਲਈ ਬੰਦ ਰਸਤੇ ਵਿੱਚ ਮੰਡ ਨੇ ਆਪਣੀ SUV ਸੰਗਤ ਵੱਲ ਚਲਾ ਦਿੱਤੀ, ਜਿਸ ਕਾਰਨ ਕੁਝ ਸ਼ਰਧਾਲੂ ਜ਼ਖ਼ਮੀ ਹੋਏ। ਮੰਡ ਅਤੇ ਉਸ ਦੇ ਪੁੱਤਰ ਨਾਲ ਵੀ ਕੁੱਟਮਾਰ ਹੋਈ ਅਤੇ ਉਨ੍ਹਾਂ ਦੀ ਗੱਡੀ ਨੁਕਸਾਨੀ ਗਈ ਸੀ।
13 ਅਗਸਤ ਨੂੰ ਕਾਰਵਾਈ ਦੀ ਮੰਗ ਕਰ ਰਹੀ ਸੰਗਤ ਨੇ ਅੰਬਾਲਾ ਵਿੱਚ ਅੰਮ੍ਰਿਤਸਰ–ਦਿੱਲੀ ਕੌਮੀ ਮਾਰਗ ਜਾਮ ਕਰ ਦਿੱਤਾ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਈ ਅਤੇ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ ਗਈ। ਇਸ ਤੋਂ ਬਾਅਦ ਮੰਡ ਅਤੇ ਉਸ ਦੇ ਪੁੱਤਰ ਖ਼ਿਲਾਫ਼ FIR ਦਰਜ ਹੋਣ ਦੀ ਖ਼ਬਰ ਸਾਹਮਣੇ ਆਈ। ਪੁਲਿਸ ਜਾਂਚ ਵਿੱਚ ਦੋਵਾਂ ਧਿਰਾਂ ਦੇ ਬਿਆਨ ਅਤੇ CCTV ਫੁਟੇਜ ਦੇਖੇ ਜਾ ਰਹੇ ਹਨ।
Punjab Spectrum