Breaking News

A Sikh Girl’s Story Raises Questions About Discrimination ਕੀ ਸਿੱਖ ਹੋਣਾ ਹੀ ਜੁਰਮ ਹੈ? ਇੱਕ ਬੱਚੀ ਦੀ ਦਰਦਭਰੀ ਕਹਾਣੀ

The Untold Struggles of Sikh Children Outside Punjab
ਕੀ ਸਿੱਖ ਹੋਣਾ ਹੀ ਜੁਰਮ ਹੈ? ਇੱਕ ਬੱਚੀ ਦੀ ਦਰਦਭਰੀ ਕਹਾਣੀ
ਸਿੱਖ ਬੱਚਿਆਂ ਨਾਲ ਵਿਤਕਰੇ ਦਾ ਸਵਾਲ
ਪੰਜਾਬ ਤੋਂ ਬਾਹਰ ਸਿੱਖਾਂ ਦੀ ਰੋਜ਼ਾਨਾ ਜੰਗ

A Sikh Girl’s Story Raises Questions About Discrimination

ਪੰਜਾਬ ਤੋਂ ਬਾਹਰ ਭਾਰਤ ਦੇ ਵੱਖ-ਵੱਖ ਸੂਬਿਆਂ ਤੇ ਸ਼ਹਿਰਾਂ ਵਿੱਚ ਰਹਿ ਰਹੇ ਸਿੱਖ ਹਰ ਰੋਜ਼ ਇੱਕ ‘ਧਰਮ ਯੁੱਧ’ ਲੜ ਰਹੇ ਹਨ। ਪੰਜਾਬ ਵਿੱਚ ਇਹ ਦੰਭ ਕੀਤਾ ਜਾਂਦਾ ਹੈ ਕਿ ਏਥੇ ਜੱਟ ਦਲਿਤਾਂ ਦਾ ਸ਼ੋਸ਼ਣ/ਦਮਨ ਕਰਦੇ ਹਨ। ਅਸਲ ਵਿੱਚ ਸ਼ੋਸ਼ਣ ਕੀ ਹੁੰਦਾ ਹੈ, ਉਹ ਇਸ ਸਿੱਖ ਬੱਚੀ ਨੂੰ ਪੁੱਛੋ।

ਤੁਸੀਂ ਕਿਸੇ ਵੀ ਜਾਤੀ ਨੂੰ ਜਾਤੀ ਸੂਚਕ ਸ਼ਬਦ ਜਾਂ ਜਾਤੀ ਨਾਲ ਸਬੰਧਤ ਟੌਂਟ ਨਹੀਂ ਮਾਰ ਸਕਦੇ, ਜੇ ਅਜਿਹਾ ਕਰਦੇ ਹੋ ਤਾਂ ਇਸ ਲਈ ਕਾਨੂੰਨ ਹੈ ਤੇ ਸਖਤ ਸਜਾਵਾਂ ਹਨ। ਭਾਰਤ ਵਿੱਚ ਮੁਸਲਮਾਨਾਂ ਨੂੰ ਪੀੜਤ ਵਜੋਂ ਦਿਖਾਇਆ ਜਾਂਦਾ ਹੈ। ਪਰ ਮੁਸਲਮਾਨਾਂ ਦਾ ਇਸਲਾਮੋਫੋਬਿਕ ਨਾਹਰਾ ਦੁਨੀਆ ਭਰ ਵਿੱਚ ਇਹਨਾਂ ਦੀ ਰੱਖਿਆ ਕਰਦਾ। ਇਥੋਂ ਤੱਕ ਕਿ ਕਾਲਿਆਂ ਖ਼ਿਲਾਫ਼ ਭੱਦਾ (derogatory) ਸ਼ਬਦ ਵਰਤਣ ਲਈ ਦੁਨੀਆ ਭਰ ਵਿੱਚ ਕਾਨੂੰਨ ਹਨ।

ਭਾਰਤ ਵਿੱਚ ਕੇਵਲ ਸਿੱਖ ਹਨ, ਜੋ ਹਿੰਦੂਆਂ ਮੁਸਲਮਾਨਾਂ ਤੇ ਦਲਿਤਾਂ ਦੀ ਨਫਰਤ ਦਾ ਸ਼ਿਕਾਰ ਹੁੰਦੇ ਹਨ। ਤੇ ਕੋਈ ਕਾਨੂੰਨ ਨਹੀਂ ਹੈ ਜੋ ਸਿੱਖਾਂ ਨੂੰ ਅਜਿਹੇ ਨਫ਼ਰਤੀ ਹਮਲੇ ਤੋਂ ਬਚਾਉਂਦਾ ਹੋਵੇ, ਤੇ ਹਮਲਾਵਰ ਨੂੰ ਸਜ਼ਾ ਦਿੰਦਾ ਹੋਵੇ। ਭਾਰਤੀ ਸਿਨਮਾ ਟੀਵੀ ਅਖਬਾਰਾਂ ਸਭ ਸਿੱਖਾਂ ਖਿਲਾਫ ਨਫਰਤ ਦੇ ਦਿਨ ਰਾਤ ਚੱਲਣ ਵਾਲੇ ਸੋਮੇ ਹਨ। ਸਿੱਖ ਬੱਚਿਆਂ ਲਈ ਕਲਾਸ ਰੂਮ ਟਵੀਸ਼ਨ ਸੈਂਟਰ ਤੇ ਖੇਡਾਂ ਦੇ ਮੈਦਾਨ ਟੌਰਚਰ ਸੈਂਟਰ ਵਰਗੇ ਹਨ। ਜਿੱਥੇ ਉਹਨਾਂ ਦੀ ਦਿਖ ਦੇ ਧਾਰਮਿਕ ਅਕੀਦਿਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਕਿਸੇ ਬੱਚੀ ਨੂੰ ਕਾਲਜ ਛੱਡਣ ਆਏ ਉਸਦੇ ਪਿਓ ਤੇ ਘਟੀਆ ਕਮੈਂਟਰੀ ਕੀਤੀ ਜਾਂਦੀ ਹੈ ਹੈ। ਕਿਉਂਕਿ ਉਹ ਸਿੱਖ ਹੈ।

ਕੁਝ ਸਾਲ ਪਹਿਲਾਂ ਪੰਜਾਬ ਦੇ ਕਾਮਰੇਡ ਲਿਬਰਲ ਜਦੋਂ ਇੱਕ ਕਸ਼ਮੀਰੀ ਪੀਡੋਫਾਈਲ (ਬੱਚੀ-ਬਾਜ) ਦੇ ਹੱਕ ਵਿੱਚ ਲੜਾਈ ਲੜ ਰਹੇ ਸਨ, ਜਿਸ ਨੇ ਇੱਕ ਨਬਾਲਕ ਕੁੜੀ ਨੂੰ ਮੁਸਲਮਾਨ ਬਣਾਇਆ ਸੀ, ਤਾਂ ਕਸ਼ਮੀਰੀ ਸਿੱਖ ਕੁੜੀਆਂ ਨੇ ਬਿਆਨ ਦਰਜ ਕਰਵਾਏ ਕਿ ਕਿਵੇਂ ਕਸ਼ਮੀਰੀ ਮੁਸਲਮਾਨ ਸਿੱਖਾਂ ਲਈ ਇਕ ਨਫ਼ਰਤ ਚੋਂ ਉਪਜਿਆ ਕਸ਼ਮੀਰੀ ਭਾਸ਼ਾ ਦਾ ਇਕ ਸ਼ਬਦ, ਜਿਸ ਦਾ ਅਰਥ ‘ਜੂੰਅ’ ਹੈ, ਉਹ ਰੋਜ ਵਰਤਦੇ ਹਨ।

ਹਿਮਾਚਲ ਅਤੇ ਉੱਤਰਾਖੰਡ ਦੇ ਪਹਾੜੀਆਂ ਦੀ ਨਫਰਤ ਤਾਂ ਤੁਸੀਂ ਤਾਜੀ ਤਾਜੀ ਵੇਖੀ ਹੈ, ਇਹ ਗੁਰੂ ਕਾਲ ਤੋਂ ਚਲੀ ਆ ਰਹੀ ਹੈ। ਉਤਰ ਭਾਰਤ ਦਾ ਕੋਈ ਸ਼ਹਿਰ ਨਹੀਂ, ਜਿੱਥੇ ਸਿੱਖਾਂ ਖਿਲਾਫ ਨਫਰਤੀ ਹਿੰਸਾ ਨਾ ਹੋਈ ਹੋਵੇ।

ਬੀਤੇ ਕੱਲ ਜਦੋਂ ਬੰਗਲਾ ਸਾਹਿਬ ਦੇ ਦਰਵਾਜੇ ਖੁੱਲ੍ਹੇ ਤਾਂ ਇਹ ਬੱਚੀ ਨੂੰ ਓਥੇ ਰੋ ਰੋ ਕੀਤੀਆਂ ਅਰਦਾਸਾਂ ਯਾਦ ਆਈਆਂ, ਇਹੋ youth ਸਕੂਲਾਂ ਕਾਲਜਾਂ ਤੇ ਦਫਤਰਾਂ ਵਿੱਚ ਸਿੱਖਾਂ ਨਾਲ ਕਿਹੋ ਜਿਹਾ ਵਿਹਾਰ ਕਰਦਾ ਹੈ, ਇਹ ਇਸ ਬੱਚੀ ਦੇ ਅੰਦਰ ਵੱਸੇ ਸਦਮੇ ਦਾ ਹਿੱਸਾ ਹੈ। ਕੀ ਤੁਸੀਂ ਇਸ ਨਫ਼ਰਤੀ ਜਵਾਨੀ ਦੇ ਹੱਕ ਦੀ ਲੜਾਈ ‘ਚ ਉਸ ਦਾ ਸਾਥ ਦੇਣਾ ਚਾਹੋਗੇ ?
#ਮਹਿਕਮਾ_ਪੰਜਾਬੀ