Khalsa Aid Founder Ravi Singh Khalsa Meets Jathedar Giani Kuldip Singh Gargajj
ਖ਼ਾਲਸਾ ਏਡ ਦੇ ਸ. ਰਵੀ ਸਿੰਘ ਖ਼ਾਲਸਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ
– ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ. ਰਵੀ ਸਿੰਘ ਖ਼ਾਲਸਾ ਨੂੰ ਪੰਜਾਬ ਅੰਦਰ ਹਸਪਤਾਲ ਤੇ ਸਕੂਲ ਖੋਲ੍ਹਣ ਦੀ ਦਿੱਤੀ ਸਲਾਹ

ਲੰਡਨ, 22 ਜੁਲਾਈ-
ਖ਼ਾਲਸਾ ਏਡ ਸੰਸਥਾ ਦੇ ਸੰਸਥਾਪਕ ਸ. ਰਵੀ ਸਿੰਘ ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਲੰਡਨ ਯੂਕੇ ਫੇਰੀ ਦੌਰਾਨ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸ. ਰਵੀ ਸਿੰਘ ਖ਼ਾਲਸਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਖ਼ਾਲਸਾ ਏਡ ਵੱਲੋਂ ਵੱਖ-ਵੱਖ ਦੇਸ਼ਾਂ ਅੰਦਰ ਕੀਤੇ ਜਾ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।
ਦੋਵਾਂ ਵਿਚਕਾਰ ਸਰਬੱਤ ਦੇ ਭਲੇ ਦੇ ਸਿਧਾਂਤ ਤਹਿਤ ਸੇਵਾ ਕਾਰਜ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਣ ਅਤੇ ਇਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਮੀਡੀਆ ਰਾਹੀਂ ਪੇਸ਼ ਕਰਨ ਸਬੰਧੀ ਵਿਚਾਰ ਵੀ ਹੋਈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ. ਰਵੀ ਸਿੰਘ ਨੂੰ ਖ਼ਾਲਸਾ ਏਡ ਵੱਲੋਂ ਚੱਲ ਰਹੇ ਸੇਵਾ ਕਾਰਜਾਂ ਦੇ ਨਾਲ-ਨਾਲ ਪੰਜਾਬ ਅੰਦਰ ਮਾਝਾ ਜਾਂ ਮਾਲਵਾ ਖੇਤਰ ਵਿੱਚ ਅਜਿਹੀ ਥਾਂ ਉੱਤੇ ਇੱਕ ਉੱਚ ਪੱਧਰੀ ਸਿਹਤ ਸਹੂਲਤਾਂ ਵਾਲਾ ਹਸਪਤਾਲ ਖੋਲ੍ਹਣ ਲਈ ਸਲਾਹ ਦਿੱਤੀ ਜਿੱਥੋਂ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਹੋ ਸਕੇ। ਇਸੇ ਤਰ੍ਹਾਂ ਸਿੰਘ ਸਾਹਿਬ ਨੇ ਸ. ਰਵੀ ਸਿੰਘ ਨੂੰ ਪੰਜਾਬ ਦੇ ਬਾਰਡਰ ਇਲਾਕੇ ਵਿੱਚ ਸਕੂਲ ਸਥਾਪਤ ਕਰਨ ਲਈ ਵੀ ਆਖਿਆ।
ਸਿੰਘ ਸਾਹਿਬ ਵੱਲੋਂ ਦਿੱਤੀ ਸਲਾਹ ਉੱਤੇ ਸ. ਰਵੀ ਸਿੰਘ ਨੇ ਹਾਂ ਪੱਖੀ ਹੁੰਗਾਰਾ ਭਰਿਆ ਅਤੇ ਕਿਹਾ ਕਿ ਉਸ ਇਸ ਲਈ ਕਾਰਜ ਕਰਨਗੇ। ਦੇਵਾਂ ਨੇ ਇੱਕ ਦੂਜੇ ਨੂੰ ਦਸਤਾਰ ਦੇ ਕੇ ਸਨਮਾਨ ਕੀਤਾ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ, ਸਥਾਨਕ ਸਿੱਖ ਨੌਜਵਾਨ ਆਦਿ ਵੀ ਹਾਜ਼ਰ ਸਨ।
*****

Khalsa Aid Founder Ravi Singh Khalsa Meets Jathedar Giani Kuldip Singh Gargajj
– Jathedar Giani Kuldip Singh Gargajj Advises Ravi Singh Khalsa to Establish a Hospital and School in Punjab
London, July 22:
Khalsa Aid founder Ravi Singh Khalsa held a special meeting with Giani Kuldip Singh Gargajj, Jathedar of Sri Akal Takht Sahib, during the latter’s visit to London, United Kingdom.
During the meeting, Ravi Singh Khalsa briefed Jathedar Giani Kuldip Singh Gargajj on the humanitarian work being carried out by Khalsa Aid across various countries. He shared details of the organization’s relief and welfare initiatives aimed at serving humanity.
The two also discussed ways to further strengthen humanitarian service in keeping with the Sikh principle of Sarbat da Bhala (the welfare of all) and emphasized the importance of effectively highlighting such service initiatives before the world through the media.

Jathedar Giani Kuldip Singh Gargajj appreciated the ongoing humanitarian work of Khalsa Aid and advised Ravi Singh Khalsa to establish a state-of-the-art hospital equipped with advanced healthcare facilities in the Majha or Malwa region of Punjab at a location where it could benefit the maximum number of people. He also advised him to set up a school in Punjab’s border region to promote education and serve local communities.
Responding positively to the suggestion, Ravi Singh Khalsa assured the Jathedar that he would work towards implementing these initiatives.
At the conclusion of the meeting, both dignitaries honoured each other by presenting turbans as a mark of respect.
Jaskaran Singh, Media Adviser to Jathedar Gargajj, some local Sikh youths and others were also present on this occasion.
Punjab Spectrum