Breaking News

Ontario Politics: MPA ਹਰਦੀਪ ਗਰੇਵਾਲ ‘ਤੇ ਪਿਤਾ ਦੀ ਅਖ਼ਬਾਰ ਨੂੰ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼

Ontario Politics:

ਓਂਟਾਰਿਓ ਦੇ ਵਿਧਾਇਕ ਗਰੇਵਾਲ ‘ਤੇ ਬਾਪ ਦੇ ਅਖਬਾਰ ਨੂੰ ਫਾਇਦਾ ਦੇਣ ਦੇ ਦੋਸ਼ ਲੱਗੇ

MPA ਹਰਦੀਪ ਗਰੇਵਾਲ ‘ਤੇ ਪਿਤਾ ਦੀ ਅਖ਼ਬਾਰ ਨੂੰ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼

 

 

 

 

 

 

 

 

 

 

 

 

ਬਰੈਂਪਟਨ ਪੂਰਬੀ ਤੋਂ ਵਿਧਾਇਕ ਅਤੇ ਓਂਟਾਰੀਓ ਦੀ ਡੱਗ ਫੋਰਡ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਨਾਲ ਪਾਰਲੀਮਾਨੀ ਸਹਾਇਕ ਵਜੋਂ ਸੇਵਾਵਾਂ ਨਿਭਾ ਰਹੇ ਹਰਦੀਪ ਸਿੰਘ ਗਰੇਵਾਲ ਅੱਜ-ਕੱਲ੍ਹ ਤੱਤੇ ਪਾਣੀ ਵਿੱਚ ਹਨ।

 

 

 

 

 

 

 

 

 

 

 

 

 

 

 

ਉਸ ਵੱਲੋਂ ਸਰਕਾਰ ਤੋਂ ਲਏ ਨਜਾਇਜ਼ ਰਿਹਾਇਸ਼ੀ ਭੱਤੇ ਦੇ ਮਾਮਲੇ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਅੱਜ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਆਗੂ ਮਾਰਿਟ ਸਟਾਈਲਜ਼ ਵੱਲੋਂ ਉਸ ਉੱਤੇ ਨਿੱਜੀ ਹਿੱਤਾਂ ਲਈ ਆਪਣੇ ਪਿਤਾ ਦੀ ਅਖ਼ਬਾਰ ਵਿੱਚ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼ਾਂ ਹੇਠ ਇਮਾਨਦਾਰੀ ਤੇ ਨੈਤਿਕਤਾ ਕਮਿਸ਼ਨਰ (Integrity Commissioner) ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਹ ਇਸ਼ਤਿਹਾਰ ਸਰਕਾਰ ਵੱਲੋਂ ਆਪਣੇ ਹਲਕੇ ਦੇ ਵਿਕਾਸ ਲਈ ਦਿੱਤੀ ਜਾਂਦੀ ਰਕਮ ‘ਚੋਂ ਦਿੱਤੇ ਗਏ।

 

 

 

 

 

 

 

 

 

 

 

 

 

 

 

 

 

 

 

ਨਿੱਜੀ ਹਿੱਤਾਂ ਦੇ ਟਕਰਾਅ ਅਤੇ ਨਿਯਮਾਂ ਦੀ ਉਲੰਘਣਾ ਦੇ ਸਬੂਤ

ਸ਼ਿਕਾਇਤਕਰਤਾ ਨੇ ਗਰੇਵਾਲ ਦੇ ਪਿਤਾ ਦੀ ਅਖ਼ਬਾਰ ਵਿੱਚ ਛਪੇ ਉਸ ਦੇ ਇਸ਼ਤਿਹਾਰ ਵੀ ਨੱਥੀ ਕਰਕੇ ਇਹ ਸਬੂਤ ਵੀ ਲਾਏ ਹਨ ਕਿ ‘ਪੰਜਾਬੀ ਪੋਸਟ’ ਅਖ਼ਬਾਰ ਦਾ ਮਾਲਕ ਹਰਦੀਪ ਸਿੰਘ ਗਰੇਵਾਲ ਦਾ ਪਿਤਾ ਜਗਦੀਸ਼ ਸਿੰਘ ਗਰੇਵਾਲ ਹੈ। ਉਸ ਨੇ ਕਿਹਾ ਕਿ ਵਿਧਾਇਕ ਇੰਝ ਕਰਕੇ ਲਗਾਤਾਰ ਨੈਤਿਕਤਾ ਤੇ ਇਮਾਨਦਾਰੀ ਦੇ ਨਿਯਮ ਤੋੜ ਰਿਹਾ ਹੈ।

 

 

 

 

 

 

 

 

 

 

 

 

ਉਸ ਨੇ ਕਿਹਾ ਕਿ ਸਰਕਾਰੀ ਖ਼ਰਚੇ ਵਾਲੇ ਇਸ਼ਤਿਹਾਰ ਨਿੱਜੀ ਹਿੱਤਾਂ ਦਾ ਟਕਰਾਅ ਅਤੇ ਪਿਤਾ ਨੂੰ ਫ਼ਾਇਦਾ ਪਹੁੰਚਾਉਣ ਦਾ ਯਤਨ ਹੈ। ਉਸ ਨੇ ਕਿਹਾ ਕਿ ਆਪਣੇ ਪਿਤਾ ਦੀ ਮਾਲਕੀ ਵਾਲੀ ਅਖ਼ਬਾਰ ਨੂੰ ਸਰਕਾਰੀ ਰਕਮ ‘ਚੋਂ ਇਸ਼ਤਿਹਾਰ ਦੇਣ ਤੋਂ ਪਹਿਲਾਂ ਵਿਧਾਇਕ ਵੱਲੋਂ ਇੰਟੈਗਰਿਟੀ ਕਮਿਸ਼ਨਰ ਤੋਂ ਆਗਿਆ ਨਾ ਲੈ ਕੇ ਨਿਯਮਾਂ ਦੀ ਵੀ ਅਵੱਗਿਆ ਕੀਤੀ ਗਈ ਹੈ।

 

 

 

 

 

 

 

 

 

ਸ਼ਿਕਾਇਤਕਰਤਾ ਨੇ ਸਬੂਤ ਵਜੋਂ ਕਿਹਾ ਕਿ ਉਸੇ ਅਖ਼ਬਾਰ ਦੇ ਪੰਨੇ ‘ਤੇ ਜਗਦੀਸ਼ ਸਿੰਘ ਗਰੇਵਾਲ ਦੇ ਅਖ਼ਬਾਰ ਦਾ ਕਰਤਾ-ਧਰਤਾ ਹੋਣ ਅਤੇ ਉਸ ਦਾ ਫ਼ੋਨ ਨੰਬਰ ਛਪਿਆ ਹੋਇਆ ਹੈ। ਉਸ ਨੇ ਲਿਖਿਆ ਕਿ ਹਰਦੀਪ ਸਿੰਘ ਗਰੇਵਾਲ ਵੱਲੋਂ ਸ਼ਰੇਆਮ ਇਮਾਨਦਾਰੀ ਐਕਟ 1994 ਦੀ ਉਲੰਘਣਾ ਕੀਤੀ ਗਈ ਹੈ। ਉਸ ਨੇ ਕਿਹਾ ਕਿ ਲੋਕ ਇਹ ਜਾਣਨ ਦੇ ਹੱਕਦਾਰ ਹਨ ਕਿ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਟੈਕਸ ਦਾ ਪੈਸਾ ਕਿੱਥੇ ਅਤੇ ਕਿਉਂ ਖ਼ਰਚਿਆ ਜਾ ਰਿਹਾ ਹੈ।

 

 

 

 

 

 

 

 

 

 

 

 

 

ਨਜਾਇਜ਼ ਰਿਹਾਇਸ਼ੀ ਫੰਡ ਮਾਮਲੇ ਵਿੱਚ ਵੀ ਘਿਰੇ

ਦੱਸਣਾ ਬਣਦਾ ਹੈ ਕਿ ਕੁਝ ਸੱਤਾਧਾਰੀ ਵਿਧਾਇਕਾਂ ਵੱਲੋਂ ਨਜਾਇਜ਼ ਰਿਹਾਇਸ਼ ਫੰਡ ਲੈਣ ਦਾ ਮਾਮਲਾ ਤਿੰਨ ਦਿਨ ਪਹਿਲਾਂ ਹੀ ਜਨਤਕ ਹੋਇਆ ਸੀ। ਚਾਰੇ ਵਿਧਾਇਕਾਂ ਵੱਲੋਂ ਕਲੇਮ ਕੀਤੀਆਂ ਫੰਡਾਂ ਦੀਆਂ ਰਕਮਾਂ ‘ਚੋਂ ਹਰਦੀਪ ਸਿੰਘ ਗਰੇਵਾਲ ਦੀ ਰਕਮ ਸਭ ਤੋਂ ਵੱਧ, ਯਾਨੀ ਕਰੀਬ 30 ਹਜ਼ਾਰ ਹੈ।

 

 

 

 

 

 

 

 

 

 

 

 

 

 

 

ਇਸ ਮਾਮਲੇ ਵਿੱਚ ਨਾਂ ਆਉਣ ਤੋਂ ਬਾਅਦ ਇੱਕ ਵਿਧਾਇਕ ਨੇ ਅਣਜਾਣੇ ਵਿੱਚ ਹੋਈ ਗ਼ਲਤੀ ਲਈ ਮੁਆਫ਼ੀ ਮੰਗਦਿਆਂ ਤੁਰੰਤ ਅਸਤੀਫ਼ਾ ਦਿੰਦੇ ਹੋਏ ਇਹ ਵੀ ਕਿਹਾ ਕਿ ਉਹ ਇੰਝ ਲਈ ਗਈ ਸਾਰੀ ਰਕਮ ਸਰਕਾਰ ਨੂੰ ਮੋੜੇਗਾ। ਪਰ ਗਰੇਵਾਲ ਸਮੇਤ ਹੋਰਾਂ ਵੱਲੋਂ ਅਜੇ ਤੱਕ ਉਸ ਪੈਸੇ ਬਾਰੇ ਵੀ ਚੁੱਪ ਵੱਟੀ ਹੋਈ ਹੈ।

 

 

 

 

 

 

 

 

 

 

ਸੂਬੇ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਇਸ ‘ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਵਿਧਾਇਕਾਂ ਨੂੰ ਸਮਝਦਾਰ ਬਣਨਾ ਪਵੇਗਾ। ਉਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਕਿਸੇ ਵੱਲੋਂ ਵੀ ਲਈ ਨਜਾਇਜ਼ ਰਕਮ ਦਾ ਪੈਸਾ-ਪੈਸਾ ਵਾਪਸ ਵਸੂਲਿਆ ਜਾਵੇਗਾ।