CJP Protest: ਕਨਾਟ ਪਲੇਸ ‘ਤੇ CJP ਪ੍ਰਦਰਸ਼ਨ ਦਾ ਅਸਰ; ਪੁਲੀਸ ਵਾਹਨਾਂ ਦੀ ਭੰਨ-ਤੋੜ, ਹੰਝੂ ਗੈਸ ਦੇ ਗੋਲੇ ਛੱਡੇ ਗਏ
ਰਾਜਧਾਨੀ ਦੇ ਸਭ ਤੋਂ ਵਿਅਸਤ ਵਪਾਰਕ ਕੇਂਦਰਾਂ ਵਿੱਚੋਂ ਇੱਕ ਕਨਾਟ ਪਲੇਸ ਨੂੰ ਸੋਮਵਾਰ ਨੂੰ ਕੌਕਰੇਚ ਜਨਤਾ ਪਾਰਟੀ (CJP) ਦੇ “ਚਲੋ ਸੰਸਦ” ਪ੍ਰਦਰਸ਼ਨ ਦਾ ਭਾਰੀ ਖਮਿਆਜ਼ਾ ਭੁਗਤਣਾ ਪਿਆ ਕਿਉਂਕਿ ਹਜ਼ਾਰਾਂ ਪ੍ਰਦਰਸ਼ਨਕਾਰੀ ਇਸ ਖ਼ੇਤਰ ਵਿੱਚ ਉਮੜ ਆਏ ਅਤੇ ਕਥਿਤ ਤੌਰ ‘ਤੇ ਸੁਰੱਖਿਆ ਕਰਮਚਾਰੀਆਂ ‘ਤੇ ਪਥਰਾਅ ਕੀਤਾ ਅਤੇ ਸੁਰੱਖਿਆ ਬਲਾਂ ਦੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ।
ਸੰਸਦ ਵੱਲ ਮਾਰਚ ਕਰਨ ਤੋਂ ਰੋਕੇ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀ ਸੈਂਟਰਲ ਪਾਰਕ ਵਿੱਚ ਅਤੇ ਇਸਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਇਨਰ ਸਰਕਲ ਤੇ ਆਊਟਰ ਸਰਕਲ ਵਿੱਚ ਫੈਲ ਗਏ, ਜਿਸ ਨਾਲ ਇਹ ਵਪਾਰਕ ਕੇਂਦਰ ਦਿਨ ਦੇ ਮੁੱਖ ਫਲੈਸ਼ਪੁਆਇੰਟਾਂ ਵਿੱਚੋਂ ਇੱਕ ਬਣ ਗਿਆ।
And it has finally begun.
Security personnel using lathicharge to disperse crowd at CJP protest in Delhi. pic.twitter.com/JYTNKLq0Tj
— Piyush Rai (@Benarasiyaa) July 20, 2026
ਪੁਲੀਸ ਸੂਤਰਾਂ ਨੇ ਦੱਸਿਆ ਕਿ ਹਿੰਸਾ ਦੌਰਾਨ ਸੁਰੱਖਿਆ ਬਲਾਂ ਦੇ ਘੱਟੋ-ਘੱਟ ਤਿੰਨ ਤੋਂ ਚਾਰ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਪਥਰਾਅ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਵਾਹਨਾਂ ਦੇ ਅੱਗਲੇ ਸ਼ੀਸ਼ੇ ਟੁੱਟ ਗਏ ਅਤੇ ਖਿੜਕੀਆਂ ਚਕਨਾਚੂਰ ਹੋ ਗਈਆਂ।
ਜਿਵੇਂ-ਜਿਵੇਂ ਭੀੜ ਵਧਦੀ ਗਈ, ਸੁਰੱਖਿਆ ਕਰਮਚਾਰੀਆਂ ਨੇ ਵਾਰ-ਵਾਰ ਦੁਕਾਨਦਾਰਾਂ ਅਤੇ ਸੈਲਾਨੀਆਂ ਨੂੰ ਇਲਾਕਾ ਛੱਡਣ ਦੀ ਅਪੀਲ ਕੀਤੀ।
Visuals from the CJP protest at Jantar Mantar.
Tensions escalated as police moved in on protesters. These are moments captured from the ground, documenting the events as they unfolded.
Video: @nvm_nissss #JantarMantar #CJP #Delhi #GroundReport pic.twitter.com/CdukMeUcoa— Velox India (@VeloxIndia) July 20, 2026
ਕਨਾਟ ਪਲੇਸ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਸਾਵਧਾਨੀ ਵਜੋਂ ਪਰਿਵਾਰਾਂ, ਸੈਲਾਨੀਆਂ ਅਤੇ ਜਨਤਾ ਦੇ ਹੋਰ ਮੈਂਬਰਾਂ ਨੂੰ ਮਾਰਕੀਟ ਨੂੰ ਖਾਲੀ ਕਰਨ ਅਤੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਬੇਨਤੀ ਕਰਦੇ ਦੇਖਿਆ ਗਿਆ।
ਦਿਨ ਦੌਰਾਨ ਸੋਸ਼ਲ ਮੀਡੀਆ ‘ਤੇ ਹਿੰਸਾ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਕਥਿਤ ਤੌਰ ‘ਤੇ ਪ੍ਰਦਰਸ਼ਨਕਾਰੀਆਂ ਨੂੰ ਵਾਹਨਾਂ ਦੀ ਭੰਨ-ਤੋੜ ਕਰਦੇ, ਸੁਰੱਖਿਆ ਕਰਮਚਾਰੀਆਂ ‘ਤੇ ਪਥਰਾਅ ਕਰਦੇ ਅਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਦਿਖਾਇਆ ਗਿਆ। ਹੋਰ ਵੀਡੀਓਜ਼ ਵਿੱਚ ਸਥਿਤੀ ਵਿਗੜਨ ਤੋਂ ਬਾਅਦ ਭੀੜ ਨੂੰ ਖਿੰਡਾਉਣ ਲਈ ਸੁਰੱਖਿਆ ਕਰਮਚਾਰੀਆਂ ਵੱਲੋਂ ਹੰਝੂ ਗੈਸ ਦੇ ਗੋਲੇ ਛੱਡੇ ਜਾਂਦੇ ਦਿਖਾਈ ਦਿੱਤੇ।
Tear Gas Fired, Lathicharge As Crowd Swells For CJP March, Cops Also InjuredCJP Parliament March: The Cockroach Janta Party (CJP) supporters had announced a "Chalo Sansad" march against alleged irregularities in NEET. pic.twitter.com/3cAXqaSL4q
— Shakeel Yasar Ullah (@yasarullah) July 20, 2026
ਪੁਲੀਸ ਸੂਤਰਾਂ ਨੇ ਕਿਹਾ ਕਿ ਸਾਰੀਆਂ ਵਾਇਰਲ ਵੀਡੀਓਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਪ੍ਰਮਾਣਿਕਤਾ ਦੀ ਤਸਦੀਕ ਕਰਨ ਅਤੇ ਸ਼ਾਮਲ ਲੋਕਾਂ ਦੀ ਪਛਾਣ ਕਰਨ ਤੋਂ ਬਾਅਦ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਤਣਾਅ ਕਾਰਨ ਕਨਾਟ ਪਲੇਸ ਵਿੱਚ ਆਮ ਕੰਮਕਾਜ ਵਿਘਨ ਪਿਆ, ਕਈ ਦੁਕਾਨਾਂ ਨੇ ਸ਼ਟਰ ਡਾਊਨ ਕਰ ਲਏ ਜਦੋਂ ਕਿ ਕਈ ਸੈਲਾਨੀ ਹੜਬੜੀ ਵਿੱਚ ਹਫੜਾ-ਦਫੜੀ ਦੇ ਮਾਹੌਲ ਵਿੱਚ ਇਲਾਕਾ ਛੱਡ ਕੇ ਚਲੇ ਗਏ।
ਵਪਾਰਕ ਕੇਂਦਰ ਵਿੱਚ ਦਿੱਲੀ ਪੁਲੀਸ ਅਤੇ ਅਰਧ ਸੈਨਿਕ ਬਲਾਂ ਦੀ ਭਾਰੀ ਤਾਇਨਾਤੀ ਦੇਖੀ ਗਈ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਦੇ ਵੱਖ-ਵੱਖ ਬਿੰਦੂਆਂ ‘ਤੇ ਮੁੜ ਇਕੱਠੇ ਹੋਣ ਤੋਂ ਬਾਅਦ ਵਾਧੂ ਮਦਦ ਭੇਜੀ ਗਈ।
On the CJP Protest Priyanka Gandhi Vadra says they are our own kids, future of the nation, Why they are brutally beaten ? Various issues need to discussed, she added https://t.co/in803s25QQ pic.twitter.com/H8A5eJL7gk
— Akashdeep Thind (@thind_akashdeep) July 20, 2026
ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸੰਸਦ ਅਤੇ ਹੋਰ ਉੱਚ-ਸੁਰੱਖਿਆ ਵਾਲੇ ਸਥਾਨਾਂ ਵੱਲ ਜਾਣ ਤੋਂ ਰੋਕਣ ਲਈ ਬੈਰੀਕੇਡ ਲਗਾਉਣ ਅਤੇ ਵਾਹਨਾਂ ਨੂੰ ਮੋੜਨ ਕਾਰਨ ਕਨਾਟ ਪਲੇਸ ਦੇ ਆਲੇ-ਦੁਆਲੇ ਦੀਆਂ ਸੜਕਾਂ ‘ਤੇ ਭਾਰੀ ਜਾਮ ਲੱਗ ਗਿਆ।
ਕਨਾਟ ਪਲੇਸ ਵਿੱਚ ਹਿੰਸਾ ਉਦੋਂ ਹੋਈ ਜਦੋਂ ਹਜ਼ਾਰਾਂ CJP ਸਮਰਥਕ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਲਾਗੂ ਪਾਬੰਦੀਸ਼ੁਦਾ ਹੁਕਮਾਂ ਦੇ ਬਾਵਜੂਦ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
⚡visuals from Cannaught Place, Delhi.
CJP Protesters pelt stones at Delhi Police personnel. pic.twitter.com/qyxiDPvYSS
— Warfront (@Warfront_2630) July 20, 2026
ਕਿਸੇ ਵੀ ਨਵੇਂ ਪ੍ਰਦਰਸ਼ਨ ਨੂੰ ਰੋਕਣ ਲਈ ਸੈਂਟਰਲ ਪਾਰਕ, ਇਨਰ ਸਰਕਲ ਅਤੇ ਨਾਲ ਲੱਗਦੀਆਂ ਸੜਕਾਂ ‘ਤੇ ਪੁਲੀਸ ਦੀ ਮਜ਼ਬੂਤ ਮੌਜੂਦਗੀ ਨਾਲ ਦੇਰ ਸ਼ਾਮ ਤੱਕ ਪੂਰੇ ਖੇਤਰ ਵਿੱਚ ਸੁਰੱਖਿਆ ਸਖ਼ਤ ਰਹੀ।
ਸੀ.ਜੇ.ਪੀ. ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਕੇਂਦਰੀ ਮੰਤਰੀ ਨੱਡਾ ਦਾ ਬਿਆਨ- ਗੱਲਬਾਤ ਸੁਖਾਵੇਂ ਮਾਹੌਲ ਵਿੱਚ ਰਹੀ
ਸੀ.ਜੇ.ਪੀ. ਪ੍ਰਦਰਸ਼ਨਾਂ ‘ਤੇ ਪਹਿਲੀ ਵਾਰ ਅਧਿਕਾਰਤ ਟਿੱਪਣੀ ਕਰਦਿਆਂ ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਅੱਜ ਕਿਹਾ ਕਿ ਕੇਂਦਰ ਨੇ ਅੰਦੋਲਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਧਰਨਾ ਖਤਮ ਕਰਨ ਅਤੇ ਆਮ ਸਥਿਤੀ ਨੂੰ ਬਹਾਲ ਕਰਨ ਵਿੱਚ ਮਦਦ ਕਰਨ। ਨੱਡਾ ਨੇ ਐਕਸ ‘ਤੇ ਲਿਖਿਆ ਕਿ ਅੱਜ ਸਵੇਰੇ ਪਹਿਲੀ ਵਾਰ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਨਾਲ ਗੱਲਬਾਤ ਕਰਨ ਦਾ ਪ੍ਰਸਤਾਵ ਆਇਆ। ਨੱਡਾ ਨੇ ਬੇਨਤੀ ਕੀਤੀ ਕਿ ਸਾਰੇ ਪ੍ਰਦਰਸ਼ਨਕਾਰੀ ਆਪਣਾ ਧਰਨਾ ਖਤਮ ਕਰਨ ਅਤੇ ਪ੍ਰਸ਼ਾਸਨ ਨੂੰ ਆਮ ਸਥਿਤੀ ਬਹਾਲ ਕਰਨ ਵਿੱਚ ਸਹਿਯੋਗ ਦੇਣ, ਉਨ੍ਹਾਂ ਕਿਹਾ, “ਸਾਡੀ ਗੱਲਬਾਤ ਸਵੇਰੇ 11:50 ਵਜੇ ਤੋਂ ਚੱਲ ਰਹੀ ਹੈ। ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ। ਉਨ੍ਹਾਂ ਦੇ ਵਫ਼ਦ ਨਾਲ ਵਿਸਤਾਰ ਵਿੱਚ ਸ਼ੁਰੂਆਤੀ ਜ਼ੁਬਾਨੀ ਗੱਲਬਾਤ ਹੋਈ ਅਤੇ ਉਨ੍ਹਾਂ ਨੇ ਸ਼ਾਮ 4 ਵਜੇ ਦੇ ਕਰੀਬ ਮੈਨੂੰ ਇੱਕ ਲਿਖਤੀ ਮੰਗ ਪੱਤਰ ਸੌਂਪਿਆ।” ਖਾਸ ਤੌਰ ‘ਤੇ, ਨੱਡਾ ਦੀਆਂ ਇਹ ਟਿੱਪਣੀਆਂ ਸੰਸਦ ਭਵਨ ਕੰਪਲੈਕਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨਾਲ ਮੀਟਿੰਗ ਤੋਂ ਬਾਹਰ ਆਉਣ ਤੋਂ ਬਾਅਦ ਆਈਆਂ ਹਨ। ਸੀ.ਜੇ.ਪੀ. NEET UG ਪੇਪਰ ਲੀਕ ਮਾਮਲੇ ਨੂੰ ਲੈ ਕੇ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ।
ਸੋਨਮ ਵਾਂਗਚੁਕ ਦੀ ਪਤਨੀ ਨਾਲ ਕੁੱਟਮਾਰ ਦੇ ਦੋਸ਼ਾਂ ਨੂੰ ਦਿੱਲੀ ਪੁਲੀਸ ਨੇ ਨਕਾਰਿਆ
ਦਿੱਲੀ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਨਾਲ ਪੁਲੀਸ ਵਲੋਂ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੇ ਵਾਲ ਖਿੱਚੇ ਗਏ। ਪੁਲੀਸ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਗਲਤ ਅਤੇ ਗੁਮਰਾਹਕੁੰਨ ਕਰਾਰ ਦਿੱਤਾ ਹੈ। ਪੁਲੀਸ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਇਹ ਖ਼ਬਰਾਂ ਕਿ ਦਿੱਲੀ ਪੁਲੀਸ ਦੇ ਜਵਾਨਾਂ ਵੱਲੋਂ ਸੋਨਮ ਵਾਂਗਚੁਕ ਦੀ ਪਤਨੀ ਨਾਲ ਕੁੱਟਮਾਰ ਕੀਤੀ ਗਈ ਹੈ, ਬਿਲਕੁਲ ਝੂਠੀਆਂ ਹਨ। ਪੁਲੀਸ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੋਈ ਕੁੱਟਮਾਰ ਨਹੀਂ ਕੀਤੀ ਗਈ। ਕਿਸੇ ’ਤੇ ਮੰਦਭਾਵਨਾ ਨਾਲ ਤਾਕਤ ਦੀ ਵਰਤੋਂ ਕਰਨ ਜਾਂ ਨਿਸ਼ਾਨਾ ਬਣਾਉਣ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।
ਸੰਸਦ ਨੇੜੇ ਤਣਾਅ; ਦਿੱਲੀ ਪੁਲੀਸ ਦੀ ਪ੍ਰਦਰਸ਼ਨਕਾਰੀਆਂ ਨੂੰ ਅਮਨ-ਸ਼ਾਂਤੀ ਬਣਾਏ ਰੱਖਣ ਦੀ ਅਪੀਲ; ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਲਈ ਕਿਹਾ
ਕੌਕਰੇਚ ਜਨਤਾ ਪਾਰਟੀ (CJP) ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਦੇ ਵੱਖ-ਵੱਖ ਸਮੂਹਾਂ ਵੱਲੋਂ ਸੰਸਦ ਨੇੜੇ ਕਈ ਥਾਵਾਂ ‘ਤੇ ਦਿੱਤੇ ਜਾ ਰਹੇ ਧਰਨੇ ਅਤੇ ਤਣਾਅ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਸੋਮਵਾਰ ਨੂੰ ਉਹਨਾਂ ਨੂੰ ਸ਼ਾਂਤੀ ਬਣਾਏ ਰੱਖਣ, ਸੰਜਮ ਵਰਤਣ ਅਤੇ ਕਾਨੂੰਨ ਵਿਵਸਥਾ ਬਹਾਲ ਰੱਖਣ ਵਿੱਚ ਸੁਰੱਖਿਆ ਕਰਮਚਾਰੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਦਿੱਲੀ ਪੁਲੀਸ ਨੇ ਐਕਸ ’ਤੇ ਇੱਕ ਪੋਸਟ ਸ਼ੇਅਰ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਵੀ ਗੈਰ-ਕਾਨੂੰਨੀ ਜਾਂ ਹਿੰਸਕ ਗਤੀਵਿਧੀ ਤੋਂ ਦੂਰ ਰਹਿਣ ਲਈ ਕਿਹਾ ਹੈ। ਦਿੱਲੀ ਪੁਲੀਸ ਨੇ ਕਿਹਾ ਕਿ ਦਿੱਲੀ ਪੁਲੀਸ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਸ਼ਾਂਤੀ ਬਣਾਏ ਰੱਖਣ, ਸੰਜਮ ਤੋਂ ਕੰਮ ਲੈਣ ਅਤੇ ਅਮਨ-ਸ਼ਾਂਤੀ ਤੇ ਜਨਤਕ ਵਿਵਸਥਾ ਯਕੀਨੀ ਬਣਾਉਣ ਵਿੱਚ ਪੁਲੀਸ ਦਾ ਸਹਿਯੋਗ ਕਰਨ। ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ, ਕਿਸੇ ਵੀ ਗੈਰ-ਕਾਨੂੰਨੀ ਜਾਂ ਹਿੰਸਕ ਕਾਰਵਾਈ ਵਿੱਚ ਸ਼ਾਮਲ ਨਾ ਹੋਣ ਅਤੇ ਡਿਊਟੀ ‘ਤੇ ਤਾਇਨਾਤ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਦੁਆਰਾ ਦਿੱਤੇ ਗਏ ਕਾਨੂੰਨੀ ਨਿਰਦੇਸ਼ਾਂ ਦੀ ਪਾਲਣਾ ਕਰਨ। ਪੁਲੀਸ ਦੇ ਬਿਆਨ ਵਿੱਚ ਆਮ ਜਨਤਾ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਪਲੇਟਫਾਰਮ ਰਾਹੀਂ ਫੈਲਾਈਆਂ ਜਾ ਰਹੀਆਂ ਅਫਵਾਹਾਂ, ਝੂਠੀਆਂ ਖ਼ਬਰਾਂ ਜਾਂ ਅਣ-ਪ੍ਰਮਾਣਿਤ ਸਮੱਗਰੀ ‘ਤੇ ਯਕੀਨ ਨਾ ਕਰਨ ਅਤੇ ਨਾ ਹੀ ਇਸ ਨੂੰ ਅੱਗੇ ਭੇਜਣ। ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਿਰਫ਼ ਪ੍ਰਮਾਣਿਤ ਸਰੋਤਾਂ ‘ਤੇ ਹੀ ਭਰੋਸਾ ਕਰਨ ਅਤੇ ਸ਼ਾਂਤੀ, ਭਾਈਚਾਰਕ ਸਾਂਝ ਅਤੇ ਜਨਤਕ ਵਿਵਸਥਾ ਬਣਾਏ ਰੱਖਣ ਵਿੱਚ ਦਿੱਲੀ ਪੁਲੀਸ ਨੂੰ ਆਪਣਾ ਪੂਰਾ ਸਹਿਯੋਗ ਦੇਣ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਪ੍ਰਦਰਸ਼ਨਕਾਰੀ ਇਕੱਠੇ ਹੋਏ। ਜਦੋਂ ਉਨ੍ਹਾਂ ਨੇ ਸੰਸਦ ਵੱਲ ਮਾਰਚ ਕਰਨ ਲਈ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਵੱਲੋਂ ਉਨ੍ਹਾਂ ‘ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਅਤੇ ਲਾਠੀਚਾਰਜ ਕੀਤਾ ਗਿਆ। ਪੁਲੀਸ ਨੇ ਅੰਦੋਲਨ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੈਰਾ ਮਿਲਟਰੀ ਬਲਾਂ ਸਮੇਤ ਵਾਧੂ ਕਰਮਚਾਰੀ ਤਾਇਨਾਤ ਕੀਤੇ ਹਨ ਅਤੇ ਕਈ ਪਰਤਾਂ ਵਾਲੇ ਬੈਰੀਕੇਡ ਲਗਾਏ ਹਨ। ਸੀਨੀਅਰ ਪੁਲੀਸ ਅਧਿਕਾਰੀ ਜ਼ਮੀਨੀ ਪੱਧਰ ‘ਤੇ ਸੁਰੱਖਿਆ ਪ੍ਰਬੰਧਾਂ ‘ਤੇ ਨਜ਼ਰ ਰੱਖ ਰਹੇ ਹਨ, ਜਦਕਿ ਵਰਦੀਧਾਰੀ ਅਤੇ ਸਾਦੇ ਕੱਪੜਿਆਂ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਰਾਜਧਾਨੀ ਦੇ ਐਂਟਰੀ ਪੁਆਇੰਟਾਂ ਅਤੇ ਮਹੱਤਵਪੂਰਨ ਸਥਾਨਾਂ ‘ਤੇ ਵਾਹਨਾਂ ਦੀ ਚੈਕਿੰਗ ਵੀ ਤੇਜ਼ ਕਰ ਦਿੱਤੀ ਗਈ ਹੈ।
ਮਾਸੂਮ ਵਿਦਿਆਰਥੀਆਂ ’ਤੇ ਲਾਠੀਚਾਰਜ ਲੋਕਤੰਤਰ ਦਾ ਕਤਲ: ਚੌਟਾਲਾ
ਇੰਡੀਅਨ ਨੈਸ਼ਨਲ ਲੋਕ ਦਲ (INLD) ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਦਿੱਲੀ ਵਿੱਚ ‘ਨੀਟ’ (NEET) ਪੇਪਰ ਲੀਕ ਮਾਮਲੇ ਨੂੰ ਲੈ ਕੇ ਜੰਤਰ-ਮੰਤਰ ਤੋਂ ਸੰਸਦ ਵੱਲ ਸ਼ਾਂਤਮਈ ਰੋਸ ਮਾਰਚ ਕਰ ਰਹੇ ਵਿਦਿਆਰਥੀਆਂ ’ਤੇ ਪੁਲੀਸ ਵੱਲੋਂ ਕੀਤੇ ਗਏ ਬੇਰਹਿਮ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਪੁਲਿਸ ਕਾਰਵਾਈ ਨੂੰ ਸਿੱਧੇ ਤੌਰ ’ਤੇ ‘ਲੋਕਤੰਤਰ ਦਾ ਕਤਲ’ ਕਰਾਰ ਦਿੱਤਾ ਹੈ। ਪੁਲੀਸ ਦੀ ਇਸ ਕਾਰਵਾਈ ਨੂੰ ਸ਼ਰਮਨਾਕ ਅਤੇ ਗ਼ੈਰ-ਸੰਵਿਧਾਨਕ ਦੱਸਦਿਆਂ ਚੌਟਾਲਾ ਨੇ ਕਿਹਾ ਕਿ ਭਾਜਪਾ ਸਰਕਾਰ ਪਹਿਲਾਂ ਕਥਿਤ ਸਾਜ਼ਿਸ਼ ਤਹਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਲੁੱਟਦੀ ਹੈ ਅਤੇ ਜਦੋਂ ਹੱਕ ਮੰਗੇ ਜਾਣ ਤਾਂ ਤਾਕਤ ਦੇ ਜ਼ੋਰ ’ਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦਾ ਕੋਝਾ ਯਤਨ ਕਰਦੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਨੀਟ ਵਿਵਾਦ ਕਾਰਨ ਦੇਸ਼ ਵਿੱਚ ਹੁਣ ਤੱਕ ਦੋ ਦਰਜਨ ਤੋਂ ਵੱਧ ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ, ਪਰ ਇਸ ਸਭ ਦੇ ਬਾਵਜੂਦ ਭਾਜਪਾ ਸਰਕਾਰ ਨੇ ਚੁੱਪ ਧਾਰੀ ਹੋਈ ਹੈ, ਜੋ ਬੇਹੱਦ ਚਿੰਤਾਜਨਕ ਹੈ।-
PSU ਵੱਲੋਂ ਸੋਨਮ ਵਾਂਗਚੁੱਕ ਨੂੰ ਜਬਰੀ ਹਸਪਤਾਲ ਵਿੱਚ ਦਾਖਲ ਕਰਵਾਉਣ ਖ਼ਿਲਾਫ਼ ਰੋਸ ਪ੍ਰਦਰਸ਼ਨ
ਦਿੱਲੀ ਦੇ ਜੰਤਰ-ਮੰਤਰ ਵਿਖੇ ਪੇਪਰ ਲੀਕ ਮਾਮਲੇ ਉੱਪਰ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ, ਬੀਤੇ ਦਿਨੀਂ ਭੁੱਖ ਹੜ੍ਹਤਾਲ ਉੱਪਰ ਬੈਠੇ ਪ੍ਰਦਰਸ਼ਨਕਾਰੀ ਸੋਨਮ ਵਾਂਗਚੁੱਕ ਨੂੰ ਦਿੱਲੀ ਪੁਲੀਸ ਵੱਲੋਂ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਜਿਸ ਦੇ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ (ਪੀ.ਐੱਸ.ਯੂ.) ਦੀ ਸੂਬਾ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ। ਇਸ ਸੱਦੇ ਤਹਿਤ ਅੱਜ ਨਵਾਂਸ਼ਹਿਰ ਵਿਖ਼ੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੀ.ਐੱਸ.ਯੂ. ਦੇ ਸੂਬਾ ਵਿੱਤ ਸਕੱਤਰ ਬਲਜੀਤ ਧਰਮਕੋਟ ਅਤੇ ਜ਼ਿਲ੍ਹਾ ਆਗੂ ਰਾਜੂ ਬਰਨਾਲਾ ਨੇ ਕਿਹਾ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਦੀ ਸ਼ਹਿ ’ਤੇ ਦਿੱਲੀ ਪੁਲੀਸ ਵੱਲੋਂ ਜੰਤਰ-ਮੰਤਰ ਉੱਪਰ ਪ੍ਰਦਰਸ਼ਨ ਕਰ ਰਹੇ ਸੋਨਮ ਵਾਂਗਚੁੱਕ ਨੂੰ ਸਿਵਿਲ ਕੱਪੜਿਆਂ ਵਿੱਚ ਆ ਕੇ ਜਬਰੀ ਹਿਰਾਸਤ ਵਿੱਚ ਲੈਣਾ ਅਤੇ ਹਸਪਤਾਲ ਦਾਖਲ ਕਰਵਾਉਣਾ, ਉਨ੍ਹਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਦਬਾਉਣ ਲਈ ਚੁੱਕਿਆ ਗਿਆ ਇੱਕ ਗੈਰ-ਲੋਕਤੰਤਰੀ ਕਦਮ ਹੈ।- ਨਰਿੰਦਰ ਭੂੰਬਲਾ
CJP ਦੇ ਪ੍ਰਦਰਸ਼ਨ ਦੌਰਾਨ ਜੰਤਰ-ਮੰਤਰ ’ਤੇ ਮਚੀ ਭਗਦੜ, ਕੇਂਦਰੀ ਦਿੱਲੀ ਛਾਉਣੀ ’ਚ ਤਬਦੀਲ
CJP ਵੱਲੋਂ ਕੀਤੇ ਜਾ ਰਹੇ ਜ਼ਬਰਦਸਤ ਪ੍ਰਦਰਸ਼ਨ ਕਾਰਨ ਸੋਮਵਾਰ ਨੂੰ ਕੇਂਦਰੀ ਦਿੱਲੀ ਪੂਰੀ ਤਰ੍ਹਾਂ ਇੱਕ ਕਿਲ੍ਹੇ ਵਿੱਚ ਤਬਦੀਲ ਹੋ ਗਈ। ਸਵੇਰ ਵੇਲੇ ਸ਼ਾਂਤਮਈ ਢੰਗ ਨਾਲ ਸ਼ੁਰੂ ਹੋਇਆ ਇਹ ਇਕੱਠ ਦੁਪਹਿਰ ਹੁੰਦੇ-ਹੁੰਦੇ ਬੇਕਾਬੂ ਹੋ ਗਿਆ, ਜਿਸ ਨੂੰ ਰੋਕਣ ਲਈ ਦਿੱਲੀ ਪੁਲੀਸ ਨੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ। ਦੁਪਹਿਰ 3 ਵਜੇ ਤੱਕ ਕੇਂਦਰੀ ਦਿੱਲੀ ਨੂੰ ਜੋੜਨ ਵਾਲੇ ਸਾਰੇ ਲਾਂਘੇ ਸੀਲ ਕਰ ਦਿੱਤੇ ਗਏ ਸਨ। ਇਸ ਦੌਰਾਨ ਕਈ ਥਾਵਾਂ ’ਤੇ ਭਗਦੜ ਵਰਗੀ ਸਥਿਤੀ ਬਣ ਗਈ। ਜਦੋਂ ਜੰਤਰ-ਮੰਤਰ ’ਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ 10,000 ਤੋਂ ਪਾਰ ਹੋ ਗਈ, ਤਾਂ ਮਾਹੌਲ ਤਣਾਅਪੂਰਨ ਹੋ ਗਿਆ। ਜ਼ਮੀਨੀ ਹਕੀਕਤ ਇਹ ਹੈ ਕਿ ਭੀੜ ਦੇ ਬੇਕਾਬੂ ਹੋਣ ਅਤੇ ਭਗਦੜ ਮਚਣ ਕਾਰਨ ਕਈ ਪ੍ਰਦਰਸ਼ਨਕਾਰੀ ਬੇਹੋਸ਼ ਹੋ ਗਏ ਹਨ, ਪਰ ਜੰਤਰ-ਮੰਤਰ ਵਾਲੇ ਪਾਸੇ ਖੜ੍ਹੀ ਸਿਰਫ਼ ਇੱਕ ਐਂਬੂਲੈਂਸ ਤੋਂ ਇਲਾਵਾ ਉੱਥੇ ਕੋਈ ਹੋਰ ਪੁਖ਼ਤਾ ਮੈਡੀਕਲ ਸਹੂਲਤ ਨਜ਼ਰ ਨਹੀਂ ਆਈ। ਇਸ ਵੱਡੇ ਪ੍ਰਦਰਸ਼ਨ ਵਿੱਚ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ ਕਿਉਂਕਿ ਫਿਲਮ ਅਦਾਕਾਰਾ ਸ਼ਬਾਨਾ ਆਜ਼ਮੀ, ਸਾਂਸਦ ਡਿਮਪਲ ਯਾਦਵ ਅਤੇ ਆਮ ਆਦਮੀ ਪਾਰਟੀ (AAP) ਦੇ ਕਈ ਪ੍ਰਮੁੱਖ ਆਗੂ ਅਤੇ ਪ੍ਰਭਾਵਸ਼ਾਲੀ ਸ਼ਖਸੀਅਤਾਂ (ਇਨਫਲੂਐਂਸਰਜ਼) ਵੀ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚ ਚੁੱਕੇ ਹਨ।- ਮਨੀਕਾਂਤ ਮਿਸ਼ਰਾ
ਪੁਲੀਸ ਕਾਰਵਾਈ ਵਿੱਚ ਦਿੱਲੀ ਯੂਨੀਵਰਸਿਟੀ ਦੇ ‘ਆਈਸਾ’ ਆਗੂ ਦੀ ਬਾਂਹ ਫ੍ਰੈਕਚਰ; ਕਈ ਹੋਰ ਵਿਦਿਆਰਥੀ ਜ਼ਖ਼ਮੀ
ਨਵੀਂ ਦਿੱਲੀ: ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਨੇ ਦੋਸ਼ ਲਗਾਇਆ ਹੈ ਕਿ ਪੁਲੀਸ ਕਾਰਵਾਈ ਦੌਰਾਨ ਉਸ ਦੀ ਦਿੱਲੀ ਯੂਨੀਵਰਸਿਟੀ ਇਕਾਈ ਦੇ ਅਹੁਦੇਦਾਰ ਰੋਵਿਨ (Rovin) ਦੀ ਖੱਬੀ ਬਾਂਹ ਵਿੱਚ ਫ੍ਰੈਕਚਰ ਹੋ ਗਿਆ ਹੈ ਅਤੇ ਉਸ ਦੇ ਕਈ ਹੋਰ ਗੰਭੀਰ ਸੱਟਾਂ ਲੱਗੀਆਂ ਹਨ। ਵਿਦਿਆਰਥੀ ਜਥੇਬੰਦੀ ਨੇ ਇਹ ਵੀ ਦਾਅਵਾ ਕੀਤਾ ਕਿ ਕਈ ਹੋਰ ਕਾਰਕੁਨਾਂ ਦੀਆਂ ਧੌਣਾਂ, ਪਿੱਠ, ਬਾਹਾਂ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਆਈਆਂ ਹਨ, ਜਦੋਂ ਕਿ ਇੱਕ ਵਿਦਿਆਰਥੀ ਦਾ ਮੋਢਾ ਉਤਰਨ ਦੀ ਵੀ ਖ਼ਬਰ ਹੈ। ਪੁਲੀਸ ਕਾਰਵਾਈ ਦੀ ਸ਼ਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਈਸਾ ਨੇ ਦੋਸ਼ ਲਾਇਆ, “ਪੁਰਸ਼ ਪੁਲੀਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਔਰਤਾਂ ‘ਤੇ ਲਾਠੀਚਾਰਜ ਕੀਤਾ ਹੈ।” ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲੀਸ ‘ਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਲੋੜ ਤੋਂ ਵੱਧ ਬਲ ਦੀ ਵਰਤੋਂ ਕਰਨ ਦੇ ਦੋਸ਼ ਵੀ ਲਗਾਏ।
The government should understand that if the protest has to be ended then the Education Minister will have to resign.Lathi charge, beating students, surrounding the Parliament House, releasing tear gas, this is just oppression.#CJPProtest #संसद_मार्च https://t.co/kT7gmDWyzL
— 𝗚𝗮𝗺𝗲 𝗢𝗳 𝗕𝗷𝗽 🪷 (@Game_Of_BJP) July 20, 2026
ਲੋਕਾਂ ਦੇ ਵੱਡੇ ਸਮਰਥਨ ਤੋਂ ਵਾਂਗਚੁਕ ਖ਼ੁਸ਼; ਇਹ ਅੰਤ ਨਹੀਂ ਅੰਦੋਲਨ ਦੀ ਸ਼ੁਰੂਆਤ ਹੈ: ਪਤਨੀ
ਨਵੀਂ ਦਿੱਲੀ: ਸਮਾਜਿਕ ਕਰਮਚਾਰੀ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਕਿਹਾ, “ਉਨ੍ਹਾਂ ਦੀ ਸਿਹਤ ਠੀਕ ਹੈ। ਉਹ ਖ਼ੁਸ਼ ਹਨ ਕਿ ਲੋਕ ਇੰਨੀ ਵੱਡੀ ਗਿਣਤੀ ਵਿੱਚ ਬਾਹਰ ਆਏ ਹਨ ਅਤੇ ਜੋ ਅੰਦੋਲਨ ਉਨ੍ਹਾਂ ਨੇ ਸ਼ੁਰੂ ਕੀਤਾ ਸੀ, ਉਹ ਇੰਨਾ ਵੱਡਾ ਹੋ ਗਿਆ ਹੈ। ਅੱਜ ਦਾ ਦਿਨ ਇੱਕ ਮਹੱਤਵਪੂਰਨ ਦਿਨ ਹੈ, ਪਰ ਇਹ ਅੰਤ ਨਹੀਂ ਹੈ। ਇਹ ਅੰਦੋਲਨ ਜਾਰੀ ਰਹੇਗਾ—ਜ਼ਰੂਰੀ ਨਹੀਂ ਕਿ ਵਿਰੋਧ ਪ੍ਰਦਰਸ਼ਨਾਂ ਜਾਂ ਵਰਤ ਰਾਹੀਂ ਹੀ ਹੋਵੇ, ਸਗੋਂ ਇਸ ਮੰਗ ਰਾਹੀਂ ਕਿ ਸਿੱਖਿਆ ਅਤੇ ਸਿੱਖਿਆ ਸੁਧਾਰ ਭਾਰਤ ਦਾ ਸਭ ਤੋਂ ਅਹਿਮ ਮੁੱਦਾ ਬਣਨ। ਤਾਂ ਜੋ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੌਕੇ ਮਿਲ ਸਕਣ ਅਤੇ ਉਹ ਆਪਣੀ ਉਸ ਸਮਰੱਥਾ ਨੂੰ ਪਛਾਣ ਸਕਣ, ਜਿਸ ਲਈ ਉਹ ਪੈਦਾ ਹੋਈਆਂ ਹਨ। ਉਦੋਂ ਹੀ ਭਾਰਤ ਵਿਸ਼ਵ ਨੇਤਾ ਅਤੇ ‘ਵਿਸ਼ਵਗੁਰੂ’ ਬਣੇਗਾ।”
Punjab Spectrum