Breaking News

Breaking News ਹੋਰਮੁਜ਼ ਜਲਮਾਰਗ ਵਿੱਚ ਤੇਲ ਟੈਂਕਰ ’ਤੇ ਹਮਲਾ; ਅਮਰੀਕਾ-ਇਰਾਨ ਵਿਚਾਲੇ ਮੁੜ ਤਣਾਅ

Breaking News ਹੋਰਮੁਜ਼ ਜਲਮਾਰਗ ਵਿੱਚ ਤੇਲ ਟੈਂਕਰ ’ਤੇ ਹਮਲਾ; ਅਮਰੀਕਾ-ਇਰਾਨ ਵਿਚਾਲੇ ਮੁੜ ਤਣਾਅ

ਬ੍ਰਿਟੇਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਹੋਰਮੁਜ਼ ਜਲਮਾਰਗ ਵਿੱਚ ਇੱਕ ਤੇਲ ਟੈਂਕਰ ਪ੍ਰੋਜੈਕਟਾਈਲ ਦੀ ਚਪੇਟ ਵਿੱਚ ਆ ਗਿਆ, ਜਿਸ ਨਾਲ ਜਹਾਜ਼ ਦੇ ਬ੍ਰਿਜ ਨੂੰ ਨੁਕਸਾਨ ਪਹੁੰਚਿਆ, ਹਾਲਾਂਕਿ ਸਾਰੇ ਕਰੂ ਮੈਂਬਰ ਸੁਰੱਖਿਅਤ ਹਨ।

 

 

 

 

 

 

 

 

 

ਇਹ ਘਟਨਾ ਅਮਰੀਕਾ ਅਤੇ ਇਰਾਨ ਵੱਲੋਂ ਇੱਕ-ਦੂਜੇ ’ਤੇ ਕੀਤੇ ਹਮਲਿਆਂ ਤੋਂ ਬਾਅਦ ਵਾਪਰੀ ਹੈ। ਦੋਵੇਂ ਦੇਸ਼ਾਂ ਨੇ ਦੋ ਹਫ਼ਤੇ ਪਹਿਲਾਂ ਹੋਏ ਅੰਤਰਿਮ ਸ਼ਾਂਤੀ ਸਮਝੌਤੇ ਦੀ ਉਲੰਘਣਾ ਦੇ ਦੋਸ਼ ਇਕ-ਦੂਜੇ ’ਤੇ ਲਗਾਏ ਹਨ। ਅਮਰੀਕਾ ਨੇ ਕਿਹਾ ਕਿ ਉਸ ਨੇ ਇਰਾਨੀ ਟਿਕਾਣਿਆਂ ’ਤੇ ਹਮਲੇ ਕੀਤੇ, ਜਦਕਿ ਇਰਾਨ ਨੇ ਅਮਰੀਕੀ ਫੌਜ ਨਾਲ ਜੁੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ।

 

 

 

 

 

 

 

 

 

 

 

 

 

 

 

 

ਬ੍ਰਿਟੇਨ ਦੀ ਯੂਕੇਐਮਟੀਓ ਏਜੰਸੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਦੇਖਦਿਆਂ ਸਮੁੰਦਰੀ ਸੁਰੱਖਿਆ ਖ਼ਤਰੇ ਦਾ ਪੱਧਰ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਇਰਾਨ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੀ ਮਨਜ਼ੂਰੀ ਤੋਂ ਬਿਨਾਂ ਲੰਘਣ ਦੀ ਕੋਸ਼ਿਸ਼ ਕਰਨ ਵਾਲੇ ਜਹਾਜ਼ਾਂ ਵੱਲ ਚਿਤਾਵਨੀ ਦੇਣ ਲਈ ਗੋਲੀਆਂ ਚਲਾਈਆਂ ਹਨ।

 

 

 

 

 

 

 

 

 

 

 

 

 

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਅਮਰੀਕਾ ਨੇ ਜੰਗਬੰਦੀ ਸਮਝੌਤੇ ਦੀ ਪਾਲਣਾ ਕੀਤੀ ਹੈ ਅਤੇ ਜੇ ਹਿੰਸਾ ਜਾਰੀ ਰਹੀ ਤਾਂ ਉਸ ਦਾ ਜਵਾਬ ਵੀ ਹਿੰਸਾ ਨਾਲ ਹੀ ਦਿੱਤਾ ਜਾਵੇਗਾ।