Breaking News

Canada – ਕੈਲਗਰੀ ’ਚ ਫਿਰੌਤੀਆਂ ਮੰਗਣ ਅਤੇ ਗੋਲੀਆਂ ਚਲਾਉਣ ਦੇ ਮਾਮਲਿਆਂ ’ਚ ਦੋਸ਼ੀਆਂ ਦੀਆਂ ਪੁਲਿਸ ਨੇ ਕੀਤੀਆ ਤਸਵੀਰਾਂ ਜਾਰੀ

Canada – ਕੈਲਗਰੀ ’ਚ ਫਿਰੌਤੀਆਂ ਮੰਗਣ ਅਤੇ ਗੋਲੀਆਂ ਚਫਿਰੌਤੀਆਂ ਮੰਗਣ ਅਤੇ ਗੋਲੀਆਂ ਚਲਾਉਣ ਦੇ ਮਾਮਲਿਆਂ ’ਚ ਮੁਲਜ਼ਮਾਂ ਦੀਆਂ ਪੁਲਿਸ ਨੇ ਕੀਤੀਆ ਤਸਵੀਰਾਂ ਜਾਰੀ
ਕੈਲਗਰੀ ਪੁਲਿਸ ਨੇ ਫਿਰੌਤੀਆਂ-ਗੋਲ਼ੀਆਂ ਮਾਮਲੇ ‘ਚ 56 ਚਾਰਜ ਲਾਏ

ਮੁਲਜ਼ਮਾਂ ਦੀਆਂ ਪੁਲਿਸ ਨੇ ਕੀਤੀਆ ਤਸਵੀਰਾਂ ਜਾਰੀ
ਕੈਲਗਰੀ ਪੁਲਿਸ ਨੇ ਫਿਰੌਤੀਆਂ-ਗੋਲੀਆਂ ਮਾਮਲਿਆਂ ‘ਚ ਇਨ੍ਹਾਂ ਨੌਜਵਾਨਾਂ ‘ਤੇ 56 ਚਾਰਜ ਲਾਏ ਹਨ।
ਰਵਜੋਤ ਤੂਰ, 20 ਸਾਲ
ਜਰਮਨਜੀਤ ਸਿੰਘ, 22 ਸਾਲ
ਜਸਕਰਨ ਸਿੰਘ ਉਰਫ਼ ਜੱਸੀ ਬੁੱਟਰ, 21 ਸਾਲ
ਕਰਨਬੀਰ ਸਿੰਘ ਉਰਫ਼ ਕਰਨ ਸਿੰਘ, 21 ਸਾਲ
ਅਮਨਦੀਪ ਸਿੰਘ ਉਰਫ਼ ਸ਼ਿਵਾ ਸਿੰਘ, 21 ਸਾਲ
ਅਨੁਰਾਗ ਸਿੱਧੂ, 21 ਸਾਲ
ਈਸ਼ਾਨਦੀਪ ਸਿੰਘ, 19 ਸਾਲ
ਅਮਨਦੀਪ ਮੱਲ੍ਹੀ ਉਰਫ਼ ਹਰਮਨ ਗਿੱਲ, 39 ਸਾਲ
ਸੰਦੀਪ ਸਿੰਘ, 32 ਸਾਲ
ਦਕਸ਼ ਗੌਤਮ, 25 ਸਾਲ
ਆਕਾਸ਼ਦੀਪ ਸਿੰਘ, 19 ਸਾਲ
ਗਗਨਦੀਪ ਸਿੰਘ ਉਰਫ਼ ਗੱਗੀ, 29 ਸਾਲ
ਪਰਦੀਪ ਸਿੰਘ, 24 ਸਾਲ
ਤਰਨਵੀਰ ਸਿੰਘ, 24 ਸਾਲ
ਗੁਰਕਰਨ ਧਾਲੀਵਾਲ, 21 ਸਾਲ
ਇਹ ਸਾਰੇ ਭਾਰਤੀ ਨਾਗਰਿਕ ਹਨ। ਹੁਣ ਪੁਲਿਸ ਨੇ ਤਸਵੀਰਾਂ ਜਾਰੀ ਕਰਕੇ ਜਨਤਾ ਤੋਂ ਸਹਿਯੋਗ ਮੰਗਿਆ ਹੈ।
ਜੇ ਕਿਸੇ ਕੋਲ ਇਨ੍ਹਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਕੈਲਗਰੀ ਪੁਲਿਸ ਨਾਲ 403-266-1234 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Canada Extortion Case: ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ, ਖ਼ਾਸ ਕਰਕੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ (ਐਕਸਟੌਰਸ਼ਨ) ਦੀ ਲੜੀ ਨੂੰ ਤੋੜਨ ਲਈ ਕੈਲਗਰੀ ਪੁਲੀਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਸ ਮਾਮਲੇ ਨਾਲ ਜੁੜੇ 16 ਮੁਲਜ਼ਮਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੀ ਪਛਾਣ ਜਨਤਕ ਕੀਤੀ ਹੈ। ਪੁਲੀਸ ਇਸ ਸਬੰਧੀ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ।

ਕੈਲਗਰੀ ਪੁਲੀਸ ਦੇ ਸੁਪਰਡੈਂਟ ਜੈੱਫ ਬੈੱਲ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਮੁਲਜ਼ਮ ਭਾਈਚਾਰੇ ਵਿੱਚ ਵੱਖ-ਵੱਖ ਨਾਮਾਂ ਜਾਂ ਉਪਨਾਮਾਂ ਦੀ ਵਰਤੋਂ ਕਰਦੇ ਹਨ। ਕੁਝ ਸ਼ੱਕੀਆਂ ਕੋਲ ਵੱਖ-ਵੱਖ ਦੇਸ਼ਾਂ ਦੇ ਦਸਤਾਵੇਜ਼ ਹੋਣ ਕਾਰਨ ਉਨ੍ਹਾਂ ਦੀ ਅਸਲ ਪਛਾਣ ਛੁਪੀ ਹੋਈ ਸੀ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਜਾਰੀ ਕੀਤੀਆਂ ਤਸਵੀਰਾਂ ਵਿੱਚੋਂ ਕਿਸੇ ਵੀ ਵਿਅਕਤੀ ਬਾਰੇ ਕੋਈ ਜਾਣਕਾਰੀ ਰੱਖਦੇ ਹਨ, ਤਾਂ ਤੁਰੰਤ ਸੰਪਰਕ ਕਰਨ।
ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਜਰਨੈਲ ਸਿੰਘ, ਸ਼ਮਸ਼ੇਰ ਸਿੰਘ (ਜੋਸ਼ੀ), ਕਰਨਬੀਰ ਸਿੰਘ, ਅਮਨਦੀਪ ਸਿੰਘ (ਸਿੱਧੂ), ਅਨੁਰਾਗ ਸਿੰਘ, ਤੇਜਿੰਦਰ ਸਿੰਘ, ਅਰਸ਼ਦੀਪ ਮੱਲ੍ਹੀ, ਹਰਮਨ ਗਿੱਲ, ਸੰਦੀਪ ਸਿੰਘ, ਦਕਸ਼ ਗੌਤਮ, ਆਕਾਸ਼ਦੀਪ ਸਿੰਘ, ਗਗਨਦੀਪ ਸਿੰਘ ਗੱਗੀ, ਪਰਵਿੰਦਰ ਸਿੰਘ, ਤਰਨ ਵੀਰ ਸਿੰਘ ਅਤੇ ਗੁਰ ਕਿਰਨ ਧਾਲੀਵਾਲ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੇ ਦੋਸ਼ ਹੇਠ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ।

ਸਰਕਾਰੀ ਅੰਕੜਿਆਂ ਅਨੁਸਾਰ, ਅਪਰੈਲ 2025 ਤੋਂ ਹੁਣ ਤੱਕ ਕੈਲਗਰੀ ਵਿੱਚ ਜਬਰੀ ਵਸੂਲੀ ਨਾਲ ਸਬੰਧਿਤ 49 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 19 ਮਾਮਲਿਆਂ ਵਿੱਚ ਘਰਾਂ, ਵਪਾਰਕ ਅਦਾਰਿਆਂ ਜਾਂ ਗੱਡੀਆਂ ‘ਤੇ ਗੋਲੀਆਂ ਚਲਾਈਆਂ ਗਈਆਂ। ਸਾਲ 2026 ਦੇ ਪਹਿਲੇ 60 ਦਿਨਾਂ ਦੇ ਅੰਦਰ ਹੀ ਜਬਰੀ ਵਸੂਲੀ ਨਾਲ ਜੁੜੀਆਂ ਨੌਂ ਗੋਲ਼ੀਬਾਰੀ ਦੀਆਂ ਵਾਰਦਾਤਾਂ ਹੋਈਆਂ, ਜੋ ਇਸ ਸਮੱਸਿਆ ਦੀ ਗੰਭੀਰਤਾ ਨੂੰ ਬਿਆਨ ਕਰਦੀਆਂ ਹਨ। ਹੁਣ ਤੱਕ ਇਸ ਮਾਮਲੇ ਵਿੱਚ 16 ਵਿਅਕਤੀਆਂ ਵਿਰੁੱਧ 56 ਅਪਰਾਧਿਕ ਦੋਸ਼ ਆਇਦ ਕੀਤੇ ਗਏ ਹਨ।

ਜਾਂਚ ਅਧਿਕਾਰੀਆਂ ਮੁਤਾਬਕ ਇਹ ਅਪਰਾਧੀ ਸੋਸ਼ਲ ਮੀਡੀਆ, ਫ਼ੋਨ ਕਾਲਾਂ ਅਤੇ ਹੋਰ ਆਨਲਾਈਨ ਮਾਧਿਅਮ ਰਾਹੀਂ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਮੋਟੀ ਰਕਮ ਦੀ ਮੰਗ ਕਰਦੇ ਹਨ। ਪੈਸੇ ਨਾ ਦੇਣ ਦੀ ਸੂਰਤ ਵਿੱਚ ਅਗਵਾ, ਹਥਿਆਰਾਂ ਦੀ ਨੋਕ ‘ਤੇ ਧਮਕਾਉਣ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਲਗਰੀ ਪੁਲੀਸ ਵੱਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਮਦਦ ਲਈ ਜਾ ਰਹੀ ਹੈ। ਪੁਲੀਸ ਨੇ ਪੀੜਤਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਅਪਰਾਧੀਆਂ ਨੂੰ ਫਿਰੌਤੀ ਦੀ ਰਕਮ ਨਾ ਦੇਣ, ਸਗੋਂ ਧਮਕੀਆਂ ਦੇ ਸਬੂਤ ਸੰਭਾਲ ਕੇ ਤੁਰੰਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੱਕ ਪਹੁੰਚ ਕਰਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੱਕ ਇਸ ਗਿਰੋਹ ਦਾ ਮੁਕੰਮਲ ਖ਼ਾਤਮਾ ਨਹੀਂ ਹੋ ਜਾਂਦਾ, ਇਹ ਮੁਹਿੰਮ ਜਾਰੀ ਰਹੇਗੀ।ਲਾਉਣ ਦੇ ਮਾਮਲਿਆਂ ’ਚ ਦੋਸ਼ੀਆਂ ਦੀਆਂ ਪੁਲਿਸ ਨੇ ਕੀਤੀਆ ਤਸਵੀਰਾਂ ਜਾਰੀ

-ਸਰੀ ‘ਚ ਗੋਲ਼ੀਆਂ ਚਲਾਉਣ ਵਾਲੇ ਦੋ ਭਾਰਤੀ ਨਾਗਰਿਕ ਗ੍ਰਿਫਤਾਰ
-ਕੈਲਗਰੀ ਪੁਲਿਸ ਨੇ ਫਿਰੌਤੀਆਂ-ਗੋਲ਼ੀਆਂ ਮਾਮਲੇ ‘ਚ 56 ਚਾਰਜ ਲਾਏ
-ਕੈਨੇਡਾ ਦੀ ਰੌਇਲ ਬੈਂਕ ਨੂੰ ਚਾਰ ਮਿਲੀਅਨ ਜ਼ੁਰਮਾਨਾ ਲਾਇਆ
-ਵੈਂਜ਼ੂਏਲਾ ‘ਚ ਭੂਚਾਲ ਕਾਰਨ ਹਜ਼ਾਰਾਂ ਮੌਤਾਂ ਦਾ ਖਦਸ਼ਾ
-ਹਰ ਰੋਜ਼ ਨਵਾਂ ਮੋੜ ਲੈ ਰਹੇ ਨੇ ਭਗਵੰਤ ਮਾਨ ਦੇ ਵੀਡੀਓ ਬਾਰੇ ਬਿਆਨ
-ਹੇਮਕੁੰਟ ਸਾਹਿਬ ਜਾਂਦੇ ਨਿਹੰਗ ਸਿੰਘਾਂ ਦਾ ਹੋਇਆ ਪੁਲਿਸ ਨਾਲ ਟਕਰਾਅ