Girish Mahajan Statement : ਸਾਕਾ ਨੀਲਾ ਤਾਰਾ ਬਾਰੇ ਭਾਜਪਾ ਮੰਤਰੀ ਦਾ ਵਿਚਾਰ ਨਿੱਜੀ: Amit Shah
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਕਾ ਨੀਲਾ ਤਾਰਾ ਬਾਰੇ ਮਹਾਰਾਸ਼ਟਰ ਦੇ ਮੰਤਰੀ ਵੱਲੋਂ ਦਿੱਤੇ ਬਿਆਨ ਨੂੰ ਉਨ੍ਹਾਂ ਦਾ ਨਿੱਜੀ ਵਿਚਾਰ ਦੱਸਿਆ ਹੈ। ਸ਼ਾਹ ਇਥੇ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਨਿਤਿਨ ਨਬੀਨ ਵੱਲੋਂ ਸੰਪਾਦਕਾਂ ਤੇ ਸੀਨੀਅਰ ਪੱਤਰਕਾਰਾਂ ਨਾਲ ਮੋਦੀ ਸਰਕਾਰ ਦੀਆਂ 12 ਸਾਲਾਂ ਦੀਆਂ ਉਪਲਬਧੀਆਂ ਬਾਰੇ ਰੱਖੇ ਸਮਾਗਮ ਦੌਰਾਨ ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਕੌਸ਼ਲ ਨੇ ਸਵਾਲ ਕੀਤਾ ਸੀ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਦਮਦਮੀ ਟਕਸਾਲ ਦੇ ਸਮਾਗਮ ਦੌਰਾਨ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਗਿਰੀਸ਼ ਮਹਾਜਨ ਨੇ ‘ਸਾਕਾ ਨੀਲਾ ਤਾਰਾ’ ਨੂੰ ਹਮਲਾ ਦੱਸਿਆ ਸੀ। ਮੰਤਰੀ ਨੇ 6 ਜੂਨ ਨੂੰ ਇਕ ਸਮਾਗਮ ਦੌਰਾਨ ਸਾਕਾ ਨੀਲਾ ਤਾਰਾ ਦੌਰਾਨ ਫੌਜ ਵੱਲੋਂ ਲੜਨ ਵਾਲਿਆਂ ਨੂੰ ਸ਼ਹੀਦ ਤੇ ਫੌਜੀ ਕਾਰਵਾਈ ਨੂੰ ਹਮਲਾ ਕਰਾਰ ਦਿੱੱਤਾ ਸੀ। ਮਹਾਜਨ ਦੇ ਇਸ ਬਿਆਨ ਨਾਲ ਪੰਜਾਬ ਵਿੱਚ ਪੈਰ ਲਾਉਣ ਲਈ ਜ਼ੋਰ ਅਜ਼ਮਾਈ ਕਰ ਰਹੀ ਭਾਜਪਾ ਮੁਸ਼ਕਲ ਵਿੱਚ ਫਸ ਗਈ ਸੀ।
ਐੱਨ ਡੀ ਏ ਸਰਕਾਰ ਦੇ 12 ਸਾਲ ਪੂਰੇ ਹੋਣ ’ਤੇ ਮਹੱਤਵਪੂਰਨ ਮੀਟਿੰਗ ਭਲਕੇ ਦਿੱਲੀ ਵਿੱਚ ਹੋਵੇਗੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਗਏ ਪ੍ਰਧਾਨ ਮੰਤਰੀ ਰਹਿਣ ਦਾ ਜਸ਼ਨ ਮਨਾਇਆ ਜਾਵੇਗਾ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਸਮੇਤ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅਤੇ ਐੱਨ ਡੀ ਏ ਭਾਈਵਾਲਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਮੌਕੇ ਪ੍ਰਸਤਾਵ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਵਿੱਚ ਮੋਦੀ ਦੀ ਇਸ ਉਪਲਬਧੀ ਦੀ ਪ੍ਰਸ਼ੰਸਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਜੂਨ ਨੂੰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ 4,399 ਦਿਨਾਂ ਤਕ ਲਗਾਤਾਰ ਪ੍ਰਧਾਨ ਮੰਤਰੀ ਰਹਿਣ ਦਾ ਰਿਕਾਰਡ ਤੋੜਨਗੇ। 2014 ਵਿੱਚ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਅਤੇ 2019 ਤੇ 2024 ਵਿੱਚ ਉਹ ਮੁੜ ਚੁਣੇ ਗਏ। ਇਹ ਮੀਟਿੰਗ ਦਿੱਲੀ ਦੇ ਭਾਰਤ ਮੰਡਪਮ ਵਿੱਚ ਹੋਵੇਗੀ, ਜਿਸ ਵਿੱਚ 22 ਐੱਨ ਡੀ ਏ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸ਼ਾਮਲ ਹੋਣਗੇ। ਕੇਂਦਰੀ ਮੰਤਰੀਆਂ ਵਿੱਚ ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਹੋਰ ਆਗੂ ਵੀ ਹਾਜ਼ਰ ਰਹਿਣਗੇ।
ਭਾਜਪਾ ਦਾ ਮਹਾਂ ਰਾਸ਼ਟਰ ਤੋਂ ਮੰਤਰੀ ਪੰਜਾਬ ਆ ਕੇ ਅਕਾਲ ਤਖ਼ਤ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਨੂੰ ਅਬਦਾਲੀ ਦਾ ਹਮਲਾ ਕਹਿ ਦੇਂਦਾ ਹੈ, ਪਰ ਕੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇਸ ਨਾਲ ਸਹਿਮਤ ਹੈ?
ਭਾਜਪਾ ਕੇਂਦਰੀ ਲੀਡਰਸ਼ਿਪ ਦਾ ਕੋਈ ਵੀ ਬੰਦਾ ਪੰਜਾਬ ਆਉਂਦਾ ਹੈ ਖਾਸ ਕਰ ਅੰਮ੍ਰਿਤਸਰ ਆਉਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਹਰਬੰਸ ਲਾਲ ਖੰਨੇ ਦੀ ਮੜੀ ਤੇ ਜਾ ਕੇ ਮੱਥਾ ਟੇਕਦਾ ਹੈ
ਚਾਹੇ ਹਰਬੰਸ ਖੰਨੇ ਦਾ ਕਤਲ ਅਕਾਲ ਤਖ਼ਤ ਸਾਹਿਬ ਉੱਤੇ ਹਮਲੇ ਤੋਂ ਪਹਿਲਾਂ ਹੋ ਗਿਆ ਸੀ ਪਰ ਪੰਜਾਬ ਵਿਚ ਸਿੱਖਾਂ ਖਿਲਾਫ ਨਫਰਤੀ ਲਹਿਰ ਖੜ੍ਹਾ ਕਰਨ ਵਾਲਾ ਉਹ ਮੁੱਖ ਚਿਹਰਾ ਸੀ ਜਿਹੜਾ ਦਰਬਾਰ ਸਾਹਿਬ ਵਿਚ ਬੀੜ੍ਹੀ ਤਮਾਕੂ ਸੁੱਟ ਕੇ ਸ਼ਹਿਰ ਵਿਚ ਬੀੜ੍ਹੀ ਸਿਗਰਟ ਉੱਤੇ ਰੋਕ ਦਾ ਵਿਰੋਧ ਕਰਦਾ ਹੈ, ਦੂਸਰੇ ਪਾਸੇ ਖੰਨਾ ਹੀ ਦਰਬਾਰ ਸਾਹਿਬ ਦਾ ਮਾਡਲ ਤੌੜ੍ਹਦਾ ਹੈ, ਸਿੱਖਾਂ ਖਿਲਾਫ ਨਫਰਤੀ ਨਾਹਰਾ -`ਕੜ੍ਹਾ ਕੰਘਾਂ ਤੇ ਕ੍ਰਿਪਾਨ ਇਹਨਾਂ ਨੂੰ ਭੇਜੋ ਪਾਕਿਸਤਾਨ ‘ ਵਰਗੇ ਨਫਰਤੀ ਨਾਹਰੇ ਸਿਰਜਦਾ ਹੈ
ਖੰਨਾ ਅੱਜ ਵੀ ਭਾਜਪਾ ਲਈ ਸ਼ਹੀਦ ਹੈ
ਦੂਸਰੇ ਪਾਸੇ ਮਹਾਂਰਾਸ਼ਟਰ ਸਰਕਾਰ ਤੋਂ ਮੰਤਰੀ 6 ਜੂਨ ਦੇ ਸ਼ਹੀਦੀ ਸਮਾਗਮ ਵਿਚ ਸ਼ਰਧਾ ਭੇਂਟ ਕਰਨ ਆਇਆ ਹੈ ਮਤਲਬ ਕੇ ਸਿੱਧਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਸ਼ਰਧਾਂਜਲੀ ਭੇਂਟ ਕਰਨ ਆਇਆ ਹੈ ਤਾਂ ਇਸ ਵਾਰੇ ਨਾਮ ਲੈਕੇ ਸੰਤਾ ਨੂੰ ਸ਼ਰਧਾਂਜਲੀ ਭੇਂਟ ਕਰਦਾ
ਪਰ ਦੂਸਰੇ ਪਾਸੇ ਮਨੋਹਰ ਲਾਲ ਖੱਟਰ ਸਰਕਾਰ ਵਿਚ ਹੁੰਦੇ ਹੋਏ ਹਰਿਆਣੇ ਦੇ ਗੁਰਦਵਾਰਿਆਂ ਵਿੱਚੋ ਸੰਤਾ ਦੀਆਂ ਤਸਵੀਰਾਂ ਜਬਰਦਸਤੀ ਉਤਰਤਾਉਣ ਲਈ ਤੁਰਿਆ ਹੋਇਆ ਸੀ, ਜਿਸਦਾ ਸਖਤ ਵਿਰੋਧ ਹਰਿਆਣੇ ਦੇ ਜਾਟਾਂ ਨੇ ਵੀ ਕੀਤਾ ਸੀ, ਭਾਰਤ ਦਾ ਗ੍ਰਹਿ ਮੰਤਰੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਵਾਰੇ ਲੋਕਸਭਾ ਵਿਚ ਬਿਆਨ ਦੇਂਦਾ ਤਾਂ ਸੰਤਾ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਲਨਾ ਕਰਦੇ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਉੱਤੇ ਵੀ ਤੰਜ ਕੱਸਣ ਵਾਲਾ ਪ੍ਰਸੰਗ ਹੀ ਸੀ
ਬਾਬਾ ਹਰਨਾਮ ਸਿੰਘ ਧੁੱਮਾ ਨੇ ਭਾਜਪਾ ਨਾਲ ਜੇਕਰ ਸਮਝੌਤਾ ਕੀਤਾ ਹੈ ਤਾਂ ਚੰਗੀ ਗੱਲ ਹੈ ਕੇ ਉਹਨਾਂ ਇਹ ਸ਼ਰੇਯਾਮ ਕੀਤਾ ਹੈ ਕੋਈ ਲੁੱਕ ਕੇ ਨਹੀਂ ਕੀਤਾ
ਪਰ ਇਸ ਲੰਬੇ ਸਮੇਂ ਤੋਂ ਚੱਲ ਰਹੇ ਸਮਝੌਤੇ ਦੀ ਹੁਣ ਤੱਕ ਸਿੱਖਾਂ ਲਈ ਪ੍ਰਾਪਤੀ ਕੀ ਹੈ?
ਮਹਾਂਰਾਸ਼ਟਰ ਵਿਚ ਜਿੱਥੇ ਬਾਬਾ ਹਰਨਾਮ ਸਿੰਘ ਧੁੱਮੇ ਦਾ ਭਾਜਪਾ ਨਾਲ ਸਿੱਧਾ ਗਠਜੋੜ ਹੈ ਉੱਥੇ ਹੀ ਸਿਕਲੀਗਰ ਸਿੱਖਾਂ ਉੱਤੇ ਤਸ਼ਦਦ ਹੋ ਰਿਹਾ ਹੈ, ਸ਼ਰੇਯਾਮ ਸਿੱਖਾਂ ਕੋਲੋਂ ਹਥਿਆਰ ਜਬਤ ਹੋਏ ਹਨ,
1984 ਦੀਆਂ ਘਟਨਾਵਾਂ ਦੇ ਵੇਰਵੇ ਹਨ ਕੇ ਦਿੱਲੀ ਸਮੇਤ ਭਾਰਤ ਵਿਚ ਸਿਕਲੀਗਰ ਸਿੱਖ ਨਸਲਕੁਸ਼ੀ ਤੋਂ ਇਸ ਕਰਕੇ ਬਚ ਗਏ ਕਿਉਂਕਿ ਉਹ ਹਥਿਆਰ ਰੱਖਦੇ ਸਨ ਪਰ ਹੁਣ ਉਸ ਭਾਈ ਚਾਰੇ ਕੋਲੋਂ ਹਥਿਆਰ ਖੋਹ ਕੇ ਉਹਨਾਂ ਨੂੰ ਨਿਹੱਥੇ ਕੀਤਾ ਜਾ ਰਿਹਾ ਹੈ ਅਤੇ ਇਸ ਵਾਰੇ ਮੈਂ ਬਾਬਾ ਹਰਨਾਮ ਸਿੰਘ ਧੁੱਮਾ ਹੁਰਾਂ ਜਾਂ ਦਮਦਮੀ ਟਕਸਾਲ ਦੇ ਅਧਿਕਾਰਤ ਪੇਜ ਉੱਤੇ ਕੋਈ ਬਿਆਨ ਜਾਂ ਵਿਰੋਧ ਦਰਜ ਨਹੀਂ ਦੇਖਿਆ?
ਕੀ ਦਮਦਮੀ ਟਕਸਾਲ ਜਾਂ ਬਾਬਾ ਹਰਨਾਮ ਸਿੰਘ ਹੁਰਾਂ ਨੂੰ ਇਸ ਵਾਰੇ ਸਵਾਲ ਨਹੀਂ ਹੋਣਾ ਚਾਹੀਦਾ ਕੇ ਹਾਲੇ ਤੱਕ ਉਹਨਾਂ ਦੇ ਸੱਤਾਧਾਰੀ ਭਾਜਪਾ ਨਾਲ ਸਮਝੌਤੇ ਹੋਣ ਨਾਲ ਸਿੱਖ ਪੰਥ ਨੂੰ ਸਮੂਹਕ ਤੌਰ ਤੇ ਕੀ ਫਾਇਦਾ ਹੋਇਆ ਹੈ?
ਪਰ ਜਿੱਥੇ ਤੱਕ ਭਾਜਪਾ ਸਰਕਾਰ ਦੀ ਪਿਛਲੇ ਤਿੰਨ ਚਾਰ ਸਾਲ ਦੀ ਕਾਰਗੁਜਾਰੀ ਹੀ ਦੇਖ ਲਈਏ ਤਾਂ ਸਰਕਾਰ 2019 ਦਾ ਬੰਦੀ ਸਿੰਘ ਛੱਡਣ ਦਾ ਸਰਕਾਰੀ ਨੋਟੀਫਿਕੇਸ਼ਨ ਕੱਢ ਕੇ ਮੁੱਕਰੀ ਹੈ ਕੀ ਬਾਬਾ ਹਰਨਾਮ ਸਿੰਘ ਜੀ ਟਕਸਾਲ ਦੇ ਮੁਖੀ ਹੋਣ ਕਰਕੇ ਇਸ ਵਾਰੇ ਕੋਈ ਨੁਕਤਾ ਦੱਸ ਸਕਦੇ ਹਨ?
2. ਭਾਜਪਾ ਸਰਕਾਰ ਪੰਜਾਬ ਦੇ ਡੈਮਾਂ ਵਿੱਚੋ ਪੰਜਾਬ ਦਾ ਥੋੜ੍ਹਾ ਬਹੁਤਾ ਜਿਹੜਾ ਕੰਟਰੋਲ ਵੀ ਸੀ ਉਹ ਵੀ ਖੋਹ ਚੁੱਕੀ ਹੈ
3. ਚੰਡੀਗੜ੍ਹ ਵਿੱਚੋ ਪੰਜਾਬ ਦੀ ਬਣਦੀ ਹਿੱਸੇਦਾਰੀ ਜਾਂ ਭਰਤੀ ਦੀ ਥਾਂ ਸਿੱਧਾ UT ਕਾਡਰ ਰਾਹੀਂ ਭਰਤੀ ਹੋਣ ਵਾਰੇ ਵੀ ਕੀ ਬਾਬਾ ਹਰਨਾਮ ਸਿੰਘ ਜੀ ਭਾਜਪਾ ਸਰਕਾਰ ਦੇ ਭਾਈਵਾਲ ਹੋਣ ਕਰਕੇ ਕੁਝ ਦੱਸ ਸਕਦੇ ਹਨ?
4. ਦੇਸ ਵਿਦੇਸ਼ ਵਿਚ ਭਾਰਤੀ ਏਜੰਸੀਆ ਅਤੇ ਸਰਕਾਰ ਸਿੱਖਾਂ ਦੀ ਕਿਰਦਾਰ ਕੁਸ਼ੀ ਅਤੇ ਟਾਰਗੇਟ ਕਿਲਿੰਗ ਵਿਚ ਸ਼ਾਮਿਲ ਰਹੀ ਹੈ ਕੀ ਇਸ ਮਸਲੇ ਤੇ ਟਕਸਾਲ ਭਾਜਪਾ ਸਰਕਾਰ ਦੇ ਭਾਈਵਾਲ ਹੋਣ ਕਰਕੇ ਕੋਈ ਜਵਾਬ ਦੇ ਸਕਦੀ ਹੈ?
5. ਭਾਈ ਅੰਮ੍ਰਿਤਪਾਲ ਸਿੰਘ ਨੂੰ ਚੁਣੇ ਹੋਏ ਨੁਮਾਇੰਦੇ ਵਜੋਂ ਲਗਾਤਾਰ ਸੰਸਦ ਵਿਚ ਬੋਲਣ ਦੇ ਸੰਵਿਧਾਨਕ ਹੱਕ ਤੋਂ ਵਾਂਝੇ ਕੀਤਾ ਹੋਇਆ ਹੈ ਕੀ ਟਕਸਾਲ ਇਸ ਪੂਰੇ ਵਰਤਾਰੇ ਵਾਰੇ ਪੰਥ ਅਤੇ ਪੰਜਾਬ ਦੇ ਆਮ ਲੋਕਾਂ ਨੂੰ ਇਸ ਵਾਰੇ ਕੋਈ ਸਿਧਾਂਤਕ ਨੀਤੀ ਅਤੇ ਹੁਣ ਤੱਕ ਦੀ ਪ੍ਰਾਪਤੀ ਦੱਸ ਸਕਦੀ ਹੈ?
ਮੇਰੀ ਇਹ ਪੋਸਟ ਬਾਬਾ ਹਰਨਾਮ ਸਿੰਘ ਧੁੱਮੇ ਦੇ ਜਾਂ ਟਕਸਾਲ ਦੇ ਕਿਸੇ ਨਿਜ਼ੀ ਵਿਰੋਧ ਜਾਂ ਪੱਖ ਵਿਚ ਨਹੀਂ ਲਿਖੀ ਗਈ ਪਰ ਇੱਕ ਰਾਜਨਿਤਿਕ ਸਮਝੌਤੇ ਦੀ ਪ੍ਰਾਪਤੀ ਉੱਤੇ ਸਵਾਲ ਕਰਦੀ ਹੈ, ਜੇਕਰ ਅਕਾਲੀਆਂ ਕੋਲੋਂ ਭਾਜਪਾ ਨਾਲ ਬੀਤੇ ਦੌਰ ਵਿਚ ਗਠਜੋੜ ਅਤੇ ਪ੍ਰਾਪਤੀ ਉੱਤੇ ਸਵਾਲ ਹੋ ਸਕਦਾ ਹੈ ਤਾਂ ਅਜੋਕੇ ਦੌਰ ਵਿਚ ਟਕਸਾਲ ਦੇ ਖੁੱਲ ਕੇ ਭਾਜਪਾ ਸਰਕਾਰ ਦੇ ਸਹਿਯੋਗੀ ਹੋਣ ਤੇ ਰਾਜਨੀਤਕ ਸਵਾਲ ਹੋ ਸਕਦਾ ਹੈ ਜਾਂ ਨਹੀਂ?
ਕਿਉਂਕਿ ਰਾਜਨੀਤਕ ਸਮਝੌਤੇ ਹੁੰਦੇ ਅਤੇ ਟੁੱਟਦੇ ਰਹਿੰਦੇ ਹਨ, ਪਰ ਸਮਝੌਤਿਆਂ ਦੀ ਕੋਈ ਰਾਜਨੀਤਕ ਪ੍ਰਾਪਤੀ ਵਾਰੇ ਹਮੇਸ਼ਾ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ
Gangveer Singh Rathour
Punjab Spectrum