-ਬਿਨਾ ਲਾਇਸੰਸ ਬੋਇੰਗ ਜਹਾਜ਼ ਉਡਾਉਣ ਵਾਲਾ ਪਾਇਲਟ ਗ੍ਰਿਫਤਾਰ
-ਓਂਟਾਰੀਓ ‘ਚ ਪੰਜਾਬੀ ਪੁਲਿਸ ਅਧਿਕਾਰੀ ਡਿਊਟੀ ਦੌਰਾਨ ਹਲਾਕ
-ਸਟੂਡੈਂਟ ਲੋਨ ਦਿਵਾਉਣ ਦੇ ਨਾਮ ਹੇਠ ਕੈਨੇਡਾ ‘ਚ ਠੱਗ ਸਰਗਰਮ
-ਡਰੱਗ ਦੇ ਧੰਦੇ ‘ਚ ਸ਼ਾਮਲ ਸਰੀ ਦੇ ਤਿੰਨ ਨੌਜਵਾਨ ਕਾਬੂ
-ਹੁਣ ਬੀਸੀ ‘ਚ ਘਰੋਂ ਦੇ ਸਕੋਂਗੇ ਡਰਾਇਵਰੀ ਲਈ ਲਰਨਿੰਗ ਟੈਸਟ
-ਸ਼ਾਂਤੀ ਦੀ ਗੱਲ ਦੌਰਾਨ ਇਰਾਨ ਨੇ ਅਮਰੀਕਾ ਦਾ ਹੈਲੀਕਾਪਟਰ ਸੁੱਟਿਆ
-ਪੁਰਾਣੇ ਸਾਥੀ ਗੁਪਤਾ ਮਗਰ ਹੱਥ ਧੋ ਕੇ ਪਈ ਭਗਵੰਤ ਸਰਕਾਰ
ਸਟੂਡੈਂਟ ਲੋਨ/ਗਰਾਂਟ ਦੇ ਨਾਮ ਹੇਠ ਹੋ ਰਹੀ ਹੇਰਾਫੇਰੀ ਤੋਂ ਬਚ ਕੇ
ਕੈਨੇਡਾ ਸਰਕਾਰ ਅਤੇ ਬੀਸੀ ਸਰਕਾਰ ਵਲੋਂ ਕੈਨੇਡੀਅਨ ਸਿਟੀਜ਼ਨ ਅਤੇ ਕੈਨੇਡੀਅਨ ਪੀ.ਆਰ. ਲੋਕਾਂ ਦੀ ਮਦਦ ਲਈ ਸਟੂਡੈਂਟ ਲੋਨ/ਗਰਾਂਟ ਦਿੱਤੇ ਜਾਂਦੇ ਹਨ, ਜਿਨ੍ਹਾਂ ‘ਤੇ ਅਕਸਰ ਕੋਈ ਵਿਆਜ ਨਹੀਂ ਹੁੰਦਾ ਤੇ ਪੈਸੇ ਵਾਪਸ ਕਰਨ ਲਈ ਵੀ ਕਾਫੀ ਸਮਾਂ ਦਿੱਤਾ ਜਾਂਦਾ ਹੈ। ਕੁਝ ਸ਼ਰਤਾਂ ਤਹਿਤ ਕਰਜ਼ੇ ‘ਚੋਂ ਕੁਝ ਹਿੱਸਾ ਮਾਫ ਵੀ ਹੋ ਜਾਂਦਾ ਹੈ।
ਬਹੁਤ ਸਾਰੇ ਸਲਾਹਕਾਰ ਸਹੀ ਤਰੀਕੇ ਇਸ ਸਕੀਮ ਤਹਿਤ ਲੋਕਾਂ ਨੂੰ ਇਹ ਇਮਦਾਦ ਦਿਵਾ ਰਹੇ ਹਨ ਪਰ ਕੁਝ ਠੱਗ ਇਸ ਸਕੀਮ ਦੀ ਦੁਰਵਰਤੋਂ ਕਰਦਿਆਂ ਲੋਕਾਂ ਨਾਲ ਧੋਖਾ ਕਰ ਰਹੇ ਹਨ।
ਲੋਕ ਸਮਝ ਰਹੇ ਹਨ ਕਿ ਸਰਕਾਰ ਕੋਵਿਡ ਰਾਹਤ ਵਾਂਗ ਸ਼ਾਇਦ ਕੁਝ ਪੈਸੇ ਵੰਡ ਵੰਡ ਰਹੀ ਹੈ ਪਰ ਇਹ ਠੱਗ ਮਿਲਣ ਵਾਲੇ ਪੈਸਿਆਂ ਨੂੰ “ਫਰੀ ਮਨੀ” ਪ੍ਰਚਾਰ ਕੇ, ਵਿੱਚੋਂ ਕੁਝ ਹਿੱਸਾ ਖੁਦ ਰੱਖਣ ਦੀ ਸ਼ਰਤ ‘ਤੇ ਹੋਰ ਵੀ ਠੱਗੀ ਮਾਰ ਰਹੇ ਹਨ, ਜਿਸ ਦਾ ਅਰਜ਼ੀ ਦੇਣ ਵਾਲਿਆਂ ਨੂੰ ਪਤਾ ਹੀ ਨਹੀਂ ਲਗਦਾ ਤੇ ਸ਼ਾਇਦ ਕੁਝ ਸਾਲਾਂ ਬਾਅਦ ਜਾ ਕੇ ਪਤਾ ਲੱਗੇ, ਕਿਉਂਕਿ ਕਰਜ਼ਾ ਤਾਂ ਲੈਣ ਵਾਲੇ ਨੂੰ ਮੋੜਨਾ ਪੈਣਾ ਹੈ।
ਲੋਕ ਆਪ ਵੀ ਪੈਸੇ ਲੈਣ ਦੇ ਲਾਲਚ ਵਿੱਚ ਅਰਜ਼ੀ ਕਰਦਿਆਂ ਝੂਠ ਬੋਲ ਰਹੇ ਹਨ ਪਰ ਵੱਡੀ ਠੱਗੀ ਤੋਂ ਅਨਜਾਣ ਹਨ।
ਅਜਿਹਾ ਸਾਡੇ ਕੁਝ ਜਾਣਕਾਰਾਂ ਨਾਲ ਵਾਪਰਨ ਤੋਂ ਬਾਅਦ ਪਤਾ ਲੱਗਾ ਹੈ।
ਜਿਵੇਂ ਕਿ:
-ਬੱਚੇ ਪੜ੍ਹਦੇ ਵੀ ਨਹੀਂ ਹਨ ਪਰ ਸਟੂਡੈਂਟ ਲੋਨ ਦਿਵਾਇਆ ਜਾ ਰਿਹਾ।
-ਬੱਚਿਆਂ ਦੀ ਪੜ੍ਹਾਈ ਕਿਸੇ ਨਿੱਜੀ ਕਾਲਜ ਵਿੱਚ ਦਾਖਲਾ ਕਰਵਾ ਕੇ, ਅਸਾਈਨਮੈਂਟਸ ਵੀ ਖੁਦ ਬਣਾ ਕੇ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ।
-ਅਰਜ਼ੀ ਵਿੱਚ ਪਤੀ-ਪਤਨੀ ਨੂੰ ਤਲਾਕਸ਼ੁਦਾ ਵਿਖਾ ਦਿੱਤਾ।
-ਅਰਜ਼ੀ ਵਿੱਚ ਅਰਜ਼ੀ ਕਰਨ ਵਾਲਿਆਂ ਦੇ ਤਿੰਨ ਬੱਚੇ, ਵਧਾ ਕੇ ਪੰਜ ਕਰ ਦਿੱਤੇ ਗਏ, ਨਾਮ ਨਕਲੀ ਰੱਖ ਦਿੱਤੇ ਗਏ, ਇਸ ਬਾਰੇ ਅਰਜ਼ੀ ਕਰਨ ਵਾਲੇ ਨੂੰ ਬਾਅਦ ਵਿੱਚ ਪਤਾ ਲੱਗਾ।
-ਅਰਜ਼ੀ ਦੇਣ ਵਾਲੇ ਨੂੰ ਇਹ ਸ਼ੱਕ ਵੀ ਹੋਇਆ ਕਿ ਉਸਦੇ ਪਰਿਵਾਰ ਦੀਆਂ ਆਈਡੀਜ਼ ਗਲਤ ਥਾਂ ਵਰਤੀਆਂ ਜਾ ਸਕਦੀਆਂ ਹਨ।
ਇਹ ਸਰਾਸਰ ਗਲਤ ਹੈ। ਬਹੁਤ ਸਾਰੇ ਸਲਾਹਕਾਰ ਲੋਕਾਂ ਨੂੰ ਸਹੀ ਤਰੀਕੇ ਹੀ ਮਦਦ ਕਰਦੇ ਹੋਣਗੇ ਪਰ ਕੁਝ ਹਨ, ਜੋ ਇਸ ਸਕੀਮ ਦੀ ਦੁਰਵਰਤੋਂ ਕਰਕੇ ਨਾ ਸਿਰਫ ਸਰਕਾਰ ਨੂੰ ਚੂਨਾ ਲਾ ਰਹੇ ਹਨ ਬਲਕਿ ਅਰਜ਼ੀ ਦੇਣ ਵਾਲੇ ਨੂੰ ਵੀ ਰਗੜ ਰਹੇ ਹਨ।
ਇਸ ਬਾਰੇ ਟੀਵੀ ‘ਤੇ ਕਈ ਵਾਰ ਜਾਣਕਾਰੀ ਦਿੱਤੀ ਹੈ ਪਰ ਲੋਕ ਹਾਲੇ ਵੀ ਫਸ ਰਹੇ ਹਨ, ਇਸ ਲਈ ਖਬਰ ਦੇ ਰੂਪ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ। ਜੇਕਰ ਤੁਹਾਡੇ ਕੋਲ ਵੀ ਇਸ ਸਬੰਧੀ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
-ਦਮਦਮੀ ਟਕਸਾਲ ਦੀ ਸਟੇਜ ਤੋਂ ਲੱਗਾ ‘ਜੈ ਹਿੰਦ’ ਦਾ ਨਾਅਰਾ
-ਰੀਲਾਂ ‘ਤੇ ਮਸ਼ਹੂਰੀ ਦੇ ਚੱਕਰ ‘ਚ ਬੀਬੀ ਨੇ ਘਰ ਲੁਟਾ ਲਿਆ
Punjab Spectrum