MP Amritpal Singh close Aide Pappalpreet Singh was today produced in the Ajnala court. The Hon’ble court has granted four days remand of Pappalpreet Singh. A total of ten people were lodged in the Dibrugarh Jail, Assam under NSA. Nine of them brought to Punjab only MP Amritpal Singh lodged in Dibrugarh Jail.
“ਪਪਲਪ੍ਰੀਤ ਕੋਲ ਜੇ ਕੋਈ ਹਥਿਆਰ ਹੋਊਗਾ ਤਾਂ ਹੀ ਬਰਾਮਦ ਹੋਊਗਾ”
“ਪਹਿਲੇ ਰਿਮਾਂਡ ‘ਚੋਂ ਵੀ ਕੁਝ ਨਹੀਂ ਨਿਕਲਿਆ, ਹੁਣ ਵੀ ਕੁਝ ਨਹੀਂ ਨਿਕਲਣਾ”
ਪਪਲਪ੍ਰੀਤ ਸਿੰਘ ਦੇ ਮਾਤਾ ਜੀ ਅਤੇ ਵਕੀਲ ਖਾਰਾ ਦਾ ਬਿਆਨ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਹਿਯੋਗੀ ਪੱਪਲਪ੍ਰੀਤ ਸਿੰਘ ‘ਤੇ NSA ਹਟਾਕੇ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ ਪੱਪਲਪ੍ਰੀਤ ਸਿੰਘ ਦਾ 4 ਦਿਨਾਂ ਦਾ ਰਿਮਾਂਡ ਮਿਲਿਆ।
ਜਾਣਕਾਰੀ ਮੁਤਾਬਕ, ਪੰਜਾਬ ਪੁਲਿਸ ਨੇ ਅਦਾਲਤ ਤੋਂ 10 ਦਿਨ ਦਾ ਰਿਮਾਂਡ ਮੰਗਿਆ ਸੀ, ਜਿਸ ਤੋਂ ਬਾਅਦ 4 ਦਿਨ ਦਾ ਰਿਮਾਂਡ ਪ੍ਰਾਪਤ ਕੀਤਾ ਗਿਆ। ਪੱਪਲਪ੍ਰੀਤ ਸਿੰਘ ਦੇ ਵਕੀਲਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਕੋਲ ਜਾਂਚ ਵਿੱਚ ਕੁਝ ਵੀ ਨਹੀਂ ਹੈ। ਪੁਰਾਣੀਆਂ ਗੱਲਾਂ ਦੁਹਰਾ ਕੇ ਤੇ ਮੋਬਾਈਲ ਫੋਨ ਅਤੇ ਡਾਟਾ ਰਿਕਵਰ ਕਰਨ ਦੀ ਗੱਲ ਕਰਕੇ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਸ ਦੌਰਾਨ ਅਦਾਲਤ ਦੇ ਬਾਹਰ ਪਹੁੰਚੀ ਪੱਪਲਪ੍ਰੀਤ ਸਿੰਘ ਦੀ ਮਾਂ ਨੇ ਦੋਸ਼ ਲਗਾਇਆ ਕਿ ਉਸਦੇ ਪੁੱਤਰ ਨੂੰ ਨਸ਼ਾ ਰੋਕਣ ਦੀ ਸਜ਼ਾ ਦਿੱਤੀ ਗਈ ਹੈ। ਉਹ ਨਸ਼ੇ ਦੀ ਆਦਤ ਨੂੰ ਰੋਕਣ ਲਈ ਹੀ ਅੰਮ੍ਰਿਤਪਾਲ ਸਿੰਘ ਦੇ ਨੇੜੇ ਆਇਆ। ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਜਦੋਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸਨੇ ਉਸਨੂੰ ਭੱਜਣ ਵਿੱਚ ਮਦਦ ਕੀਤੀ। ਉਸਦਾ ਅਪਰਾਧ ਓਨਾ ਵੱਡਾ ਨਹੀਂ ਸੀ ਜਿੰਨਾ ਉਸਨੂੰ ਸਜ਼ਾ ਦਿੱਤੀ ਜਾ ਰਹੀ ਹੈ।
ਪਪਲਪ੍ਰੀਤ ਸਿੰਘ ਨੂੰ ਕੀਤਾ ਗਿਆ ਕੋਰਟ ‘ਚ ਪੇਸ਼, ਮਿਲਿਆ 4 ਦਿਨਾਂ ਦਾ ਪੁਲਿਸ ਰਿਮਾਂਡ
ਭਾਈ ਪੱਪਲਪ੍ਰੀਤ ਸਿੰਘ ਦਾ ਪੁਲਿਸ ਨੂੰ ਮਿਲਿਆ ਚਾਰ ਦਿਨਾਂ ਦਾ ਰਿਮਾਂਡ
#PapalpreetSingh #AmritpalSingh #LatestNews
You must be logged in to post a comment.