Breaking News

Gangveer Singh Rathour – ਚੰਡੀਗੜ੍ਹ ਦਾ ਮਾਡਲ ਸਾਡੇ ਸਾਹਮਣੇ ਹੈ ਕੇ ਉੱਥੇ ਹਿੰਦੀ ਬੋਲਣ ਵਾਲੇ ਪੂਰਬੀਏ ਇਕ ਦਮ ਕਾਬਜ ਨਹੀਂ ਹੋਏ ਸਗੋਂ ..

Gangveer Singh Rathour – ਚੰਡੀਗੜ੍ਹ ਦਾ ਮਾਡਲ ਸਾਡੇ ਸਾਹਮਣੇ ਹੈ ਕੇ ਉੱਥੇ ਹਿੰਦੀ ਬੋਲਣ ਵਾਲੇ ਪੂਰਬੀਏ ਇਕ ਦਮ ਕਾਬਜ ਨਹੀਂ ਹੋਏ ਸਗੋਂ ..
ਚੰਡੀਗੜ੍ਹ ਦਾ ਮਾਡਲ ਸਾਡੇ ਸਾਹਮਣੇ ਹੈ ਕੇ ਉੱਥੇ ਹਿੰਦੀ ਬੋਲਣ ਵਾਲੇ ਪੂਰਬੀਏ ਇਕ ਦਮ ਕਾਬਜ ਨਹੀਂ ਹੋਏ ਸਗੋਂ ਇਕ ਲਗਾਤਾਰਤਾ ਵਿਚ ਹੋਇਆ ਪ੍ਰਵਾਸ ਅਤੇ ਸਾਲ ਦਰ ਸਾਲ ਹਿੰਦੀ ਬੋਲਣ ਵਾਲੇ ਪ੍ਰਵਾਸੀਆਂ ਦੇ ਪੈਰ ਲਗਾਉਣ ਵਿਚ ਇੱਕ ਸਰਕਾਰੀ ਸਿਸਟਮ ਹਾਵੀ ਰਿਹਾ

 

ਅੱਜ ਪੰਜਾਬ ਵਿਚ DC, SSP ਅਤੇ ਵੱਡੇ ਅਫ਼ਸਰ ਤਕਰੀਬਨ ਹਿੰਦੀ ਖੇਤਰ ਵਾਲੇ ਹਨ, ਕੁਝ ਲੋਕ ਸੌਖੀ ਜਿਹੀ ਗੱਲ ਕਹਿ ਦੇਂਦੇ ਹਨ ਕੇ ਪੰਜਾਬੀ ਪੜ੍ਹਦੇ ਨਹੀਂ ਜਾਂ ਅਜਿਹੇ ਪੇਪਰ ਕੱਢ ਨਹੀਂ ਪਾਉਂਦੇ ਤਾਂ ਕਰਕੇ ਪਿੱਛੇ ਰਹਿ ਜਾਂਦੇ ਨੇ

 

 

ਅਜਿਹਾ ਪਰਚਾਰ ਖੱਬੇ ਪੱਖੀ ਧਿਰਾਂ ਅਤੇ ਅਖੌਤੀ ਲਿਬਰਲ ਅਤੇ ਗਰਕ ਸ਼ੀਲਾਂ ਦਾ ਰਿਹਾ ਹੈ

 

 

ਪਰ ਇਹ ਗੱਲ ਸੁਣਨ ਨੂੰ ਜਿੰਨੀ ਤਰਕ ਭਰਭੂਰ ਅਤੇ ਵਜਨ ਦਾਰ ਲਗਦੀ ਹੈ ਇਹ ਗੱਲ ਓਨੀ ਹੀ ਖੋਖਲੀ ਅਤੇ ਮੂਰਖਤਾ ਭਰੀ ਹੈ

 

 

ਪੰਜਾਬ ਦੀ ਅਬਾਦੀ ਹਿੰਦੀ ਬੋਲਦੇ ਖੇਤਰ ਦੇ ਮੁਕਾਬਲੇ ਬਹੁਤ ਛੋਟੀ ਹੈ, ਤੁਸੀਂ ਇੱਕ ਛੋਟੇ ਅਬਾਦੀ ਸਮੂਹ ਦਾ ਮੁਕਾਬਲਾ ਉਹਨਾਂ ਤੋਂ ਘੱਟੋ ਘੱਟ 10 ਤੋਂ ਲੈਕੇ 15 ਗੁਣਾਂ ਅਬਾਦੀ ਖੇਤਰ ਅਤੇ ਸਿਰਾਂ ਦੀ ਗਿਣਤੀ ਨਾਲ ਕਰ ਰਹੇ ਹੋ

 

 

 

 

 

 

 

 

 

 

 

 

 

 

 

 

 

ਇਹ ਮੁਕਾਬਲਾ ਹੀ ਗ਼ੈਰ ਕੁਦਰਤੀ ਹੈ, ਭਾਰਤ ਵਿਚ ਅਜਿਹਾ ਕੇਂਦਰੀ ਸਿਸਟਮ ਮਜੂਦਾ ਹਾਲਾਤ ਮੁਤਾਬਿਕ ਖ਼ਤਮ ਹੋਣਾ ਚਾਹੀਦਾ ਹੈ ਜਿਹੜਾ ਹਿੰਦੀ ਖੇਤਰਾਂ ਨੂੰ ਗ਼ੈਰ ਹਿੰਦੀ ਖੇਤਰਾਂ ਉੱਤੇ ਹਾਵੀ ਕਰੇ
ਖੈਰ ਮੇਰੀ ਇਸ ਲਿਖਤ ਦਾ ਮਕਸਦ ਕੁਝ ਹੋਰ ਸੀ, ਮੇਰਾ ਮੰਨਣਾ ਹੈ ਕੇ ਚੰਡੀਗੜ੍ਹ ਦੇ ਪਿੱਛੇ ਅਸੀਂ ਬਹੁਤ ਭਾਵਨਾ ਤਾਂ ਜੋੜ੍ਹ ਕੇ ਬੈਠ ਗਏ ਪਰ ਜਦੋਂ ਉਸਦੀ ਇਲਾਕਾਈ ਪਛਾਣ ਖ਼ਤਮ ਕੀਤੀ ਜਾ ਰਹੀ ਸੀ ਤਾਂ ਆਪਾਂ ਇਸ ਪਾਸੇ ਧਿਆਨ ਨਹੀਂ ਦੇ ਸਕੇ

 

 

 

 

 

 

 

 

 

 

 

 

 

 

ਪੰਜਾਬ ਕੋਲ ਲੁਧਿਆਣਾ ਅਤੇ ਮੋਹਾਲੀ ਹੀ ਦੋ ਵੱਡੇ ਆਰਥਿਕ ਕੇਂਦਰ ਹਨ, ਭਵਿੱਖ ਵਿਚ ਮੋਹਾਲੀ ਗੁੜਗਾਵਾਂ ਅਤੇ NCR ਨੂੰ ਵੱਡਾ ਮੁਕਾਬਲਾ ਦੇ ਸਕਦਾ ਹੈ ਪਰ ਚੰਡੀਗੜ੍ਹ ਦੇ ਆਸੇ ਪਾਸੇ ਦੋ ਖੇਤਰ ਜਿਹੜੇ ਕੇ ਬਹੁਤ ਮਹਿੰਗੇ ਅਤੇ ਆਰਥਕ ਪੱਖ ਤੋਂ ਮਜ਼ਬੂਤ ਹਨ, ਉਹ ਜਿਲ੍ਹਾ ਮੋਹਾਲੀ ਦੇ ਖਰੜ ਅਤੇ ਡੇਰਾਬੱਸੀ ਖੇਤਰ ਹਨ, ਦੋਹਾਂ ਖੇਤਰਾਂ ਦੇ ਵਿਚ ਗ਼ੈਰ ਪੰਜਾਬੀ ਅਬਾਦੀ ਬਹੁਗਿਣਤੀ ਹੋਣ ਵੱਲ ਪੁੱਜ ਰਹੀ ਹੈ ਪਰ ਉਸਦੇ ਨਾਲ ਨਾਲ ਮੋਹਾਲੀ ਸ਼ਹਿਰ ਦਾ ਹਿੰਦੀ ਕਰਨ ਜਾਂ ਕਹਿ ਲਵੋ ਪੂਰਬੀ ਕਰਨ ਹੋ ਰਿਹਾ ਹੈ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਸਾਡੇ ਅਰਥਚਾਰੇ ਦੇ ਮੁੱਖ ਖੇਤਰਾਂ ਦਾ ਪੂਰਬੀ ਕਰਨ ਹੋ ਜਾਣਾ ਇੱਕ ਤਰਾਂ ਇਹਨਾਂ ਖੇਤਰਾਂ ਨੂੰ ਪੰਜਾਬ ਦੀ ਦਾਅਵੇ ਦਾਰੀ ਤੋਂ ਗਵਾ ਦੇਣਾ ਹੈ, ਮੈਨੂੰ ਲਗਦਾ ਹੈ ਕੇ ਹੋ ਸਕਦਾ ਹੈ ਕੇ ਆਉਣ ਵਾਲੇ 15 ਸਾਲ ਵਿਚ ਚੰਡੀਗੜ੍ਹ ਨੂੰ ਮੁੱਖ ਰੱਖ ਕੇ ਇਕ ਨਵਾਂ ਹਿੰਦੀ ਸੂਬਾ ਬਣਾਉਣ ਦੀ ਕੋਸ਼ਿਸ਼ ਹੋਵੇਗੀ ਜਿਸ ਵਿਚ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਕੁਝ ਹਿੱਸੇ ਜੋੜ੍ਹ ਦਿੱਤੇ ਜਾਣਗੇ ਇਹ ਖੇਤਰ ਦੀ ਪਛਮੀ ਹੱਦ ਕਿਸੇ ਨਾ ਕਿਸੇ ਢੰਗ ਨਾਲ ਸਤਲੁਜ ਨਾਲ ਜੋੜ੍ਹ ਦਿੱਤੀ ਜਾਵੇਗੀ ਜਿਸਦਾ ਨਤੀਜਾ ਇਹ ਹੋਵੇਗਾ ਕੇ ਸਤਲੁਜ ਤੋਂ ਕੰਟਰੋਲ ਕਰਦੇ ਹੋਏ ਭਾਰਤ ਦੇ ਬਾਕੀ ਹਿੰਦੀ ਹਿੱਸੇ ਵਿਚ ਪੰਜਾਬ ਦੇ ਹਿੱਸੇ ਦਾ ਪਾਣੀ ਲੈਕੇ ਜਾਉਣ ਦਾ ਰਾਹ ਪੱਧਰਾ ਹੋਵੇਗਾ ਅਤੇ ਇਸ ਇਲਾਕੇ ਵਿਚ ਹਾਵੀ ਹੋਈ ਪੂਰਬੀਆਂ ਅਬਾਦੀ ਇਸ ਏਜੰਡੇ ਲਈ ਖੁਸ਼ੀ ਖੁਸ਼ੀ ਇਸ ਖਿੱਤੇ ਦੀ ਬਰਬਾਦੀ ਲਯੀ ਰਾਹ ਪੱਧਰਾਂ ਕਰੇਗੀ

 

 

 

 

 

 

 

 

 

 

 

 

 

 

ਦੁਨੀਆਂ ਵਿਚ ਸਿਰਾਂ ਦੀ ਗਿਣਤੀ ਹੀ ਇਕ ਸਰਵਾਈਵਲ ਫੋਰਸ ਹੈ ਜਿਸਦੀ ਅਬਾਦੀ ਹੋਵੇਗੀ ਓਹੀ ਦੁਨੀਆਂ ਤੇ ਦਾਅਵੇ ਦਾਰੀ ਕਰੇਗੀ
Gangveer Singh Rathour