Breaking News

Peel Regional Police ਵੱਲੋਂ ਅੰਤਰਰਾਸ਼ਟਰੀ ਗਿਰੋਹ ਨਾਲ ਜੁੜੇ 17 ਪੰਜਾਬੀ ਗ੍ਰਿਫ਼ਤਾਰ; ਪੰਜਾਬੀ ਭਾਈਚਾਰਾ ਸੀ ਨਿਸ਼ਾਨੇ ‘ਤੇ

Peel Regional Police ਵੱਲੋਂ ਅੰਤਰਰਾਸ਼ਟਰੀ ਗਿਰੋਹ ਨਾਲ ਜੁੜੇ 17 ਪੰਜਾਬੀ ਗ੍ਰਿਫ਼ਤਾਰ; ਪੰਜਾਬੀ ਭਾਈਚਾਰਾ ਸੀ ਨਿਸ਼ਾਨੇ ‘ਤੇ

ਓਂਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਜੁੜੇ 17 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ‘ਤੇ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਪੰਜਾਬੀ ਕਾਰੋਬਾਰੀਆਂ ਅਤੇ ਭਾਈਚਾਰੇ ਦੇ ਲੋਕਾਂ ਨੂੰ ਧਮਕੀਆਂ, ਗੋਲੀਬਾਰੀ, ਅੱਗਜ਼ਨੀ ਅਤੇ ਫਿਰੌਤੀ ਦੀਆਂ ਮੰਗਾਂ ਰਾਹੀਂ ਨਿਸ਼ਾਨਾ ਬਣਾਉਣ ਦੇ ਦੋਸ਼ ਹਨ।

 

 

ਪੁਲਿਸ ਵਲੋਂ 24 ਘਟਨਾਵਾਂ ਨਾਲ ਸੰਬੰਧਿਤ ਜਾਂਚ ਵਿੱਚ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 106 ਚਾਰਜ ਲਾਏ ਗਏ ਹਨ।
ਜ਼ਿਆਦਾਤਰ ਮੁਲਜ਼ਮਾਂ ਦੇ “ਫੋਰ ਬਰਦਰਜ਼” ਨਾਂ ਦੇ ਅੰਤਰਰਾਸ਼ਟਰੀ ਗਿਰੋਹ ਨਾਲ ਸੰਬੰਧ ਹੋਣ ਦੇ ਦੋਸ਼ ਹਨ।

 

 

ਇਹ ਸਾਂਝੀ ਕਾਰਵਾਈ ਦਸੰਬਰ 2025 ਵਿੱਚ ਸ਼ੁਰੂ ਹੋਈ ਸੀ, ਜਿਸ ਵਿੱਚ ਪੀਲ ਰੀਜਨਲ ਪੁਲਿਸ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA), ਐਫਬੀਆਈ ਅਤੇ FINTRAC ਸ਼ਾਮਲ ਸਨ।

 

 

ਗ੍ਰਿਫ਼ਤਾਰ ਵਿਅਕਤੀਆਂ ਵਿੱਚਃ
ਬਰੈਂਪਟਨ ਦਾ 25 ਸਾਲਾ ਇਕਬਾਲ ਸਿੰਘ ਭਾਗੜੀਆ,
ਨੋਰਵਲ ਦਾ 24 ਸਾਲਾ ਆਕਾਸ਼ਦੀਪ ਸਿੰਘ,
ਸਰੀ, ਬੀ.ਸੀ. ਦਾ 25 ਸਾਲਾ ਰਵਿੰਦਰ ਸਿੰਘ,

 

 

ਸਰੀ ਦਾ 21 ਸਾਲਾ ਜਸ਼ਨਬੀਰ ਸਿੰਘ,
ਬਰੈਂਪਟਨ ਦਾ 26 ਸਾਲਾ ਦਿਲਾਵਰਪ੍ਰੀਤ ਸਿੰਘ,
ਬਰੈਂਪਟਨ ਦਾ 21 ਸਾਲਾ ਮਨਦੀਪ ਸਿੰਘ,
ਬਰੈਂਪਟਨ ਦਾ 22 ਸਾਲਾ ਪ੍ਰਭਦੀਪ ਸੋਹਲ,

 

ਬਰੈਂਪਟਨ ਦਾ 22 ਸਾਲਾ ਪ੍ਰਤਾਪਬੀਰ ਘੁੰਮਣ,
ਬਰੈਂਪਟਨ ਦਾ 29 ਸਾਲਾ ਅਜੈਦੀਪ ਸਿੰਘ,
ਬਰੈਂਪਟਨ ਦਾ 24 ਸਾਲਾ ਨਵਰੂਪ ਸਿੰਘ,
ਬੈਰੀ ਦੇ 28 ਸਾਲਾ ਰਾਜਨ ਸਿੰਘ,
ਬੈਰੀ ਦਾ 22 ਸਾਲਾ ਅੰਮ੍ਰਿਤਜੋਤ ਸਿੰਘ,
ਬੈਰੀ ਦਾ 22 ਸਾਲਾ ਜਸ਼ਨਪ੍ਰੀਤ ਸਿੰਘ,
ਬੈਰੀ ਦਾ 27 ਸਾਲਾ ਗੁਨੀਤ ਗੁਨੀਤ,

 

 

ਬੈਰੀ ਦਾ 32 ਸਾਲਾ ਸੁਖਵਿੰਦਰ ਸਿੰਘ,
ਬੈਰੀ ਦਾ 30 ਸਾਲਾ ਮੋਹਿੰਦਰ ਸਿੰਘ

 

 

ਕੈਲੀਫ਼ੋਰਨੀਆ ਦੇ ਮਨਟੀਕਾ ਸ਼ਹਿਰ ਦਾ 22 ਸਾਲਾ ਗੌਤਮ ਗੌਤਮ ਸ਼ਾਮਲ ਹਨ।

 

 

 

 

ਇਨ੍ਹਾਂ ‘ਤੇ ਗੋਲੀਬਾਰੀ, ਅੱਗਜ਼ਨੀ ਅਤੇ 324 ਗੋਲੀਆਂ ਚਲਾਉਣ ਦੇ ਦੋਸ਼ ਹਨ।

 

 

 

 

 

ਜਾਂਚ ਦੌਰਾਨ ਪੁਲਿਸ ਨੇ ਛੇ ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ ਅਤੇ ਜਾਲਸਾਜ਼ੀ ਵਾਲੇ ਪਛਾਣ ਪੱਤਰ ਬਰਾਮਦ ਕੀਤੇ।

 

 

ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ