Canada – ਬੀਸੀ ਦੀ ਵਿਧਾਨ ਸਭਾ ਵਿੱਚ ਨਸਲਕੁਸ਼ੀ ਦਾ ਮਤਾ ਪੇਸ਼ ਨਾ ਹੋਣ ਦਿੱਤਾ
Motion introduced today by BC Conservative MLA Mandeep Dhaliwal to recognize the 1984 Sikh Genocide was denied in the British Columbia Legislature run by the NDP.
During the proceedings, MLA Dhaliwal raised a point of order after NDP Minister Lisa Beare shouted “gross” while he was seeking leave to introduce the motion.
MLA Dhaliwal described it as an insult to the Sikh community and asked for an apology from Minister Beare for calling this motion “gross”.
Following the objection, Minister Beare tried to clarify and withdraw her remark.
The incident sparked criticism and renewed discussion around official recognition of the 1984 Sikh Genocide and the treatment of the motion in the BC Legislature.

ਅੱਜ ਸਰੀ ਨਾਰਥ ਤੋਂ ਬੀਸੀ ਕੰਜ਼ਰਵਟਿਵ ਪਾਰਟੀ ਦੇ ਵਿਧਾਇਕ Mandeep Dhaliwal ਨੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਸਰਕਾਰੀ ਤੌਰ ‘ਤੇ ‘ਨਸਲਕੁਸ਼ੀ’ ਵਜੋਂ ਮਾਨਤਾ ਦੇਣ ਦੀ ਮੰਗ ਕੀਤੀ ਗਈ ਸੀ ਪਰ ਸਰਬਸੰਮਤੀ ਨਾਲ ਪਾਸ ਹੋਣ ਵਾਲਾ ਇਹ ਪ੍ਰਸਤਾਵ ਪੇਸ਼ ਕਰਨ ਦੀ ਆਗਿਆ ਨੂੰ ਹੀ ਕਈ ਵਿਧਾਇਕਾਂ ਨੇ ‘ਨਾਂਹ’ ਕਹਿ ਕੇ ਜਵਾਬ ਦੇ ਦਿੱਤਾ।
ਸਿੱਟੇ ਵਜੋਂ ਇਸ ਪ੍ਰਸਤਾਵ ਹੀ ਪੇਸ਼ ਨਾ ਹੋ ਸਕਿਆ।
ਇਸ ਦੌਰਾਨ ਬੀਸੀ ਦੀ ਐਨਡੀਪੀ ਸਰਕਾਰ ਵਿੱਚ ਸਿੱਖਿਆ ਮੰਤਰੀ ਲੀਸਾ ਬੇਅਰ ਨੇ “Gross” ਸ਼ਬਦ ਦੀ ਵਰਤੋਂ ਕੀਤੀ, ਜਿਸਦਾ ਮਤਲਬ “ਭੈੜਾ” ਕਿਹਾ ਜਾ ਸਕਦਾ ਹੈ। ਇਸ ‘ਤੇ ਵਿਧਾਇਕ ਮਨਦੀਪ ਧਾਲੀਵਾਲ ਨੇ ਸਖਤ ਇਤਰਾਜ਼ ਕੀਤਾ ਕਿ ਇਸ ਪ੍ਰਸਤਾਵ ਨੂੰ “ਭੈੜਾ” ਕਹਿ ਕੇ ਮੰਤਰੀ ਲੀਸਾ ਬੇਅਰ ਨੇ ਸਿੱਖਾਂ ਦੀ ਬੇਇੱਜ਼ਤੀ ਕੀਤੀ ਹੈ। ਜਿਸ ਦਾ ਜਵਾਬ ਦਿੰਦਿਆਂ ਮੰਤਰੀ ਲੀਸਾ ਬੇਅਰ ਨੇ ਕਿਹਾ ਕਿ ਉਹ ਤਾਂ ਬੀਸੀ ਕੰਜ਼ਰਵਟਿਵ ਦੇ ਲੀਡਰ ਨੂੰ ਕਹਿ ਰਹੀ ਸੀ।
ਸਵਾਲ ਇਹ ਬਣਦਾ ਕਿ ਬੀਸੀ ਕੰਜ਼ਰਵਟਿਵ ਦੇ ਲੀਡਰ ਟਰੈਵਰ ਹਾਲਫੋਰਡ ਨੇ ਤਾਂ ਪ੍ਰਸਤਾਵ ਹੀ ਪੇਸ਼ ਨਹੀਂ ਸੀ ਕੀਤਾ, ਉਹ ਵਿੱਚ ਕਿੱਥੋਂ ਆ ਗਿਆ, ਉਸਨੂੰ Gross/ਭੈੜਾ ਕਹਿਣ ਦਾ ਕੀ ਮਤਲਬ?
ਬਾਕੀ ਤੁਸੀਂ ਖੁਦ ਸੁਣ ਲਵੋ, ਦੋਵੇਂ ਵੀਡੀਓਜ਼ ਪਾ ਰਿਹਾ ਹਾਂ। ਆਖ਼ਰ ਫੈਸਲਾ ਤਾਂ ਜਨਤਾ ਨੇ ਕਰਨਾ ਹੈ।
ਪਰ ਅੱਜ ਦੀ ਇਹ ਨਾਂਹ ਕਈਆਂ ਦੀ ਸਿਆਸੀ ਕਬਰ ਪੁੱਟ ਹੋਣ ਦਾ ਸਬੱਬ ਜ਼ਰੂਰ ਬਣੇਗੀ। ਆਖ਼ਰ ਇਹ ਪਤਾ ਤਾਂ ਲੱਗ ਹੀ ਜਾਣਾ ਕਿ ਨਾਂਹ ਕਰਨ ਵਾਲੇ ਤੇ ਕਰਾਉਣ ਵਾਲੇ ਕੌਣ ਸਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ |
Punjab Spectrum
You must be logged in to post a comment.