Air India confirms an incident involving Flight AI2802 operating from Bengaluru to Delhi on 21 May 2026.
During the aircraft’s final approach into Delhi, the cockpit crew received a fire indication from one of the engines. The indication was subsequently confirmed as true. The crew followed all standard operating procedures and landed the aircraft safely at Delhi airport. All passengers and crew are safe and have disembarked normally.
Air India is immediately initiating a full investigation into the cause of the incident in coordination with the relevant regulatory authorities. We are committed to sharing further verified information as soon as it becomes available.
Source: Air India
Air India Emergency Landing: ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਵਿਚ ਹੰਗਾਮੀ ਹਾਲਤ ਵਿਚ ਉਤਰਿਆ ਜਹਾਜ਼
Air India Emergency Landing: ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਵਿਚ ਹੰਗਾਮੀ ਹਾਲਤ ਵਿਚ ਉਤਰਿਆ ਜਹਾਜ਼
ਪਾਇਲਟਾਂ ਨੇ ਜਹਾਜ਼ ਨੂੰ ਸੁਰੱਖਿਅਤ ਉਤਾਰਿਆ; ਜਹਾਜ਼ ਵਿੱਚ ਸਵਾਰ ਸਨ 160 ਤੋਂ ਵੱਧ ਯਾਤਰੀ; ਉੱਚ ਪੱਧਰੀ ਜਾਂਚ ਦੇ ਹੁਕਮ
ਬੰਗਲੁਰੂ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਵੀਰਵਾਰ ਸ਼ਾਮ ਇੰਜਣ ਵਿੱਚ ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਹ ਘਟਨਾ A320 ਜਹਾਜ਼ ਨਾਲ ਵਾਪਰੀ। ਇਹ ਬੰਗਲੁਰੂ ਤੋਂ ਦਿੱਲੀ ਆਉਣ ਵਾਲੀ ਫਲਾਈਟ AI2802 ਸੀ।
An Air India flight from Delhi experienced a tail strike upon landing in Bengaluru, prompting an immediate inspection and cancellation of its return flight@nabilajamal_ shares more details #AirIndia #Aviation #Bengaluru #BrassTacks pic.twitter.com/bplBiIdu8C
— News18 (@CNNnews18) May 21, 2026
ਜਦੋਂ ਜਹਾਜ਼ ਦਿੱਲੀ ਹਵਾਈ ਅੱਡੇ ‘ਤੇ ਉਤਰਨ ਦੇ ਬਿਲਕੁਲ ਆਖਰੀ ਪੜਾਅ ਵਿੱਚ ਸੀ ਤਾਂ ਕਾਕਪਿਟ ਵਿੱਚ ਪਾਇਲਟਾਂ ਨੂੰ ਜਹਾਜ਼ ਦੇ ਇੱਕ ਇੰਜਣ ਵਿੱਚ ਅੱਗ ਲੱਗਣ ਦਾ ਸੰਕੇਤ ਮਿਲਿਆ, ਜਿਸ ਦੀ ਬਾਅਦ ਵਿੱਚ ਪੁਸ਼ਟੀ ਵੀ ਹੋਈ। ਖ਼ਤਰੇ ਨੂੰ ਦੇਖਦੇ ਹੋਏ ਕਰਿਊ ਮੈਂਬਰਾਂ ਨੇ ਤੁਰੰਤ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਅਤੇ ਜਹਾਜ਼ ਨੂੰ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਲਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਜਹਾਜ਼ ਵਿੱਚ 160 ਤੋਂ ਵੱਧ ਯਾਤਰੀ ਅਤੇ ਕਰਿਊ ਮੈਂਬਰ ਸਵਾਰ ਸਨ, ਜੋ ਕਿ ਲੈਂਡਿੰਗ ਤੋਂ ਬਾਅਦ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਆ ਗਏ ਹਨ। ਫਲਾਈਟ ਟ੍ਰੈਕਿੰਗ ਵੈੱਬਸਾਈਟ ‘Flightradar24.com’ ਮੁਤਾਬਕ ਇਸ ਜਹਾਜ਼ ਨੇ ਰਾਤ ਦੇ ਲਗਪਗ 9:30 ਵਜੇ ਲੈਂਡ ਕੀਤਾ।
An Air India Delhi-Bengaluru flight has been grounded after suffering a tail strike during landing.
The airline confirmed that the aircraft landed safely and all passengers and crew disembarked normally.@shafali_nigam shares more details with @prathibhatweets pic.twitter.com/bcw7ChIu1m
— TIMES NOW (@TimesNow) May 21, 2026
ਹਾਲਾਂਕਿ, ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇੰਜਣ ਵਿੱਚ ਅਸਲ ਵਿੱਚ ਅੱਗ ਲੱਗੀ ਸੀ ਜਾਂ ਨਹੀਂ, ਇਸ ਦੀ ਪੂਰੀ ਪੁਸ਼ਟੀ ਹੋਣਾ ਅਜੇ ਬਾਕੀ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਬੰਧਤ ਰੈਗੂਲੇਟਰੀ ਅਥਾਰਟੀਆਂ ਦੇ ਨਾਲ ਮਿਲ ਕੇ ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਵਿੱਚ ਜੋ ਵੀ ਪੱਕੇ ਤੱਥ ਸਾਹਮਣੇ ਆਉਣਗੇ, ਉਨ੍ਹਾਂ ਨੂੰ ਜਲਦੀ ਹੀ ਸਾਂਝਾ ਕੀਤਾ ਜਾਵੇਗਾ।
Punjab Spectrum