Breaking News

USA -ਪੰਜਾਬੀ ਗੈਂਗਸਟਰ ਨੂੰ ਅਮਰੀਕਾ ‘ਚ ਹੋਈ ਸਵਾ ਪੰਜ ਸਾਲ ਕੈਦ

USA -ਪੰਜਾਬੀ ਗੈਂਗਸਟਰ ਨੂੰ ਅਮਰੀਕਾ ‘ਚ ਹੋਈ ਸਵਾ ਪੰਜ ਸਾਲ ਕੈਦ

ਜਸ਼ਨਪ੍ਰੀਤ ਸਿੰਘ ਨੂੰ ਗੈਰਕਾਨੂੰਨੀ ਤੌਰ ’ਤੇ ਹਥਿਆਰ ਵੇਚਣ ਅਤੇ ਰੱਖਣ ਦੇ ਦੋਸ਼ ’ਚ ਸੁਣਾਈ ਸਜ਼ਾ

 

 

 

 

 

 

 

 

 

 

 

 

 

ਸੈਕਰਾਮੈਂਟੋ : ਅਮਰੀਕੀ ਜ਼ਿਲ੍ਹਾ ਜੱਜ ਡੇਲ ਏ. ਡ੍ਰੋਜ਼ਡ ਨੇ ਸੋਮਵਾਰ ਨੂੰ ਲੋਡਾਈ ਦੇ 27 ਸਾਲਾ ਜਸ਼ਨਪ੍ਰੀਤ ਸਿੰਘ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਥਿਆਰ ਵੇਚਣ ਅਤੇ ਗੈਰ-ਕਾਨੂੰਨੀ ਤੌਰ ‘ਤੇ ਮਸ਼ੀਨ ਗੰਨ ਰੱਖਣ ਦੇ ਦੋਸ਼ ਵਿੱਚ ਪੰਜ ਸਾਲ ਅਤੇ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ । ਇਹ ਐਲਾਨ ਅਮਰੀਕੀ ਅਟਾਰਨੀ ਐਰਿਕ ਗ੍ਰਾਂਟ ਵੱਲੋਂ ਕੀਤਾ ਗਿਆ।

 

 

 

ਅਦਾਲਤੀ ਦਸਤਾਵੇਜ਼ਾਂ ਅਨੁਸਾਰ ਜਸ਼ਨਪ੍ਰੀਤ ਸਿੰਘ “ਪੰਜਾਬੀ ਡੇਵਿਲਜ਼” ਮੋਟਰਸਾਈਕਲ ਕਲੱਬ ਦਾ ਸੰਸਥਾਪਕ ਸੀ, ਜੋ ਕਿ ਸਟਾਕਟਨ ਵਿੱਚ ਸਥਿਤ ਇੱਕ ਗੈਰ-ਕਾਨੂੰਨੀ ਮੋਟਰਸਾਈਕਲ ਗੈਂਗ ਸੀ ਜਿਸਦਾ ਸਬੰਧ “ਹੈਲਜ਼ ਏਂਜਲਸ” ਨਾਲ ਸੀ। 6 ਜੂਨ 2025 ਨੂੰ ਜਸ਼ਨਪ੍ਰੀਤ ਸਿੰਘ ਨੇ ਇੱਕ ਗੁਪਤ ਅਧਿਕਾਰੀ ਨੂੰ ਕਈ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ।

 

 

 

 

 

 

 

 

 

 

 

 

 

 

 

 

 

 

ਇਨ੍ਹਾਂ ਹਥਿਆਰਾਂ ਵਿੱਚ ਇੱਕ ਛੋਟੀ-ਬੈਰਲ ਰਾਈਫਲ, ਤਿੰਨ ਅਸਾਲਟ ਹਥਿਆਰ, ਤਿੰਨ ਮਸ਼ੀਨਗੰਨ ਪਰਿਵਰਤਨ ਯੰਤਰ ਅਤੇ ਇੱਕ ਰਿਵਾਲਵਰ ਸ਼ਾਮਲ ਸਨ। ਜਸ਼ਨਪ੍ਰੀਤ ਸਿੰਘ ਦੇ ਘਰ ਦੀ ਤਲਾਸ਼ੀ ਲੈਣ ‘ਤੇ ਵੀ ਹਥਿਆਰ ਮਿਲੇ, ਜਿਨ੍ਹਾਂ ਵਿੱਚ ਇੱਕ ਮਸ਼ੀਨਗੰਨ, ਇੱਕ ਹੋਰ ਮਸ਼ੀਨਗਨ ਅਤੇ ਇੱਕ ਸਾਈਲੈਂਸਰ ਸ਼ਾਮਲ ਸੀ।

 

 

 

 

 

 

 

 

 

 

 

 

 

 

 

 

 

 

 

-ਸਰੀ ‘ਚ ਗੋਲੀਆਂ ਚਲਾਉਣ ਵਾਲੇ ਦੋ ਹੋਰ ਮੁੰਡੇ ਗ੍ਰਿਫਤਾਰ
-ਗੱਡੀ ਦੀ ਤਲਾਸ਼ੀ ਦੌਰਾਨ ਸਰੀ ‘ਚ ਹਥਿਆਰ ਸਮੇਤ ਪੰਜਾਬੀ ਕਾਬੂ
-ਕੈਲਗਰੀ ‘ਚ ਪੰਜਾਬੀ ਨੌਜਵਾਨ ਦੋ ਪਿਸਤੌਲਾਂ ਸਮੇਤ ਹਿਰਾਸਤ ‘ਚ ਲਿਆ
-ਪੰਜਾਬੀ ਗੈਂਗਸਟਰ ਨੂੰ ਅਮਰੀਕਾ ‘ਚ ਹੋਈ ਸਵਾ ਪੰਜ ਸਾਲ ਕੈਦ
-ਅਲਬਰਟਾ ਦੇ ਵੱਖਵਾਦੀ ਅਦਾਲਤ ‘ਚ ਮੁਕੱਦਮਾ ਹਾਰੇ
-ਬੀਸੀ ‘ਚ ਬਣ ਰਹੇ ਏਆਈ ਡਾਟਾ ਸੈਂਟਰਾਂ ਦਾ ਸਵਾਗਤ ਤੇ ਵਿਰੋਧ ਜਾਰੀ