Breaking News

Punjab – ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਲਾਅ ਦੇ ਵਿਦਿਆਰਥੀ ਦੀ ਬੇ-ਰਹਿ+ਮੀ ਨਾਲ ਕੁੱ-ਟ-ਮਾ+ਰ

Punjab – ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਲਾਅ ਦੇ ਵਿਦਿਆਰਥੀ ਦੀ ਬੇ-ਰਹਿ+ਮੀ ਨਾਲ ਕੁੱ-ਟ-ਮਾ+ਰ

ਪਿਤਾ ਨਾਲ ਕੁੱਟਮਾਰ ਦੀ ਕੰਪਲੇਂਟ ਲੈ ਕੇ ਥਾਣੇ ਗਿਆ ਸੀ ਪੀੜਤ ਨੌਜਵਾਨ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ਦੀ ਪੜ੍ਹਾਈ ਕਰ ਰਹੇ ਨੌਜਵਾਨ ਵਲੋਂ ਸ੍ਰੀ ਮੁਕਤਸਰ ਸਾਹਿਬ ਸਿਟੀ ਪੁਲਿਸ ਨੂੰ ਆਪਣੇ ਪਿਤਾ ਦੇ ਝਗੜੇ ਦੀ ਸ਼ਿਕਾਇਤ ਦੇਣ ਗਏ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ, 15 ਦਿਨਾਂ ਬਾਅਦ ਵੀ ਪੀੜਤਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ, ਜਿਸ ਕਰਕੇ ਉਹਨਾਂ ਨੇ ਮੀਡੀਆ ਅੱਗੇ ਰੋ ਰੋ ਕੇ ਆਪਣਾ ਦੁੱਖ ਦਰਦ ਰੱਖਿਆ, ਉਹਨਾਂ ਜਿੱਥੇ ਇਨਸਾਫ ਦੀ ਗੁਹਾਰ ਲਗਾਈ ਹੈ ਉਥੇ ਹੀ ਇਨਸਾਫ ਨਾ ਮਿਲਣ ਤੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕੀਤੀ ਹੈ।

 

ਵਕੀਲ ਦੀ ਪੜ੍ਹਾਈ ਕਰਦੇ ਨੌਜਵਾਨ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦਾ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸਦੀ ਸ਼ਿਕਾਇਤ ਉਹ ਥਾਣਾ ਸਿਟੀ ਮੁਕਤਸਰ ਵਿਖੇ ਦਰਜ ਕਰਾਉਣਗੇ ਸਨ ਪਰ ਉੱਥੇ ਮੁਲਾਜ਼ਮਾਂ ਨੇ ਉਹਨਾਂ ਦੀ ਕੋਈ ਵੀ ਦਰਖਾਸਤ ਨਹੀਂ ਸੁਣੀ ਤੇ ਉਹਨਾਂ ਨੇ ਉਹਨਾਂ ਨੂੰ ਦਰਖਾਸਤ ਦੇ ਕੇ ਉਸ ਦੀ ਫੋਟੋ ਖਿੱਚਣੀ ਚਾਹੀ ਜਿਸ ਤੇ ਮੌਕੇ ਤੇ ਮੌਜੂਦ ਮੁਲਾਜ਼ਮ ਭੜਕ ਗਈ, ਜਿਨ੍ਹਾਂ ਨੇ ਉਹਨਾਂ ਨੂੰ ਗਲਤ ਸ਼ਤਾਬਦਾਵਲੀ ਬੋਲੀ ਅਤੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ

 

 

 

 

 

 

ਪਰ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦਾ ਮਾਹੌਲ ਦੇਖਦੇ ਹੋਏ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਥਾਣੇ ਤੋਂ ਬਾਹਰ ਨਿਕਲੇ ਤੇ ਸਾਹਮਣੇ ਇੱਕ ਹੋਟਲ ਨੇੜੇ ਚਲੇ ਗਏ ਜਿੱਥੇ ਪੁਲਿਸ ਮੁਲਾਜ਼ਮ ਉਹਨਾਂ ਦੇ ਮਗਰ ਚਲੇ ਤੇ ਉਹਨਾਂ ਦੀ ਉੱਥੇ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਸ ਨੂੰ ਥਾਣਾ ਵਿਚ ਲਿਆਏ ਉੱਥੇ ਵੀ ਉਸ ਨਾਲ ਕਾਫੀ ਹੱਥੋਂ ਪਾਈ ਕੀਤੀ ਜਿਸ ਕਰਕੇ ਉਹਦੇ ਸਿਰ ਵਿੱਚ ਕਾਫੀ ਸੱਟਾਂ ਵੀ ਲੱਗ ਗਈਆਂ, ਪਰ ਉਥੋਂ ਉਹ ਕਿਸੇ ਲੋਕਾਂ ਦੀ ਮਦਦ ਨਾਲ ਬਾਹਰ ਨਿਕਲ ਆਏ, ਉਸ ਨੂੰ ਪਰਿਵਾਰ ਵੱਲੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

 

 

 

 

ਜਿਸ ਤੋਂ ਬਾਅਦ ਉਸ ਦਾ ਇਲਾਜ ਬਠਿੰਡਾ ਦੇ ਏਮਜ ਹਸਪਤਾਲ ਵਿੱਚ ਵੀ ਚੱਲਿਆ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਬੰਦੀ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਹੁਣ ਉਹ ਇਨਸਾਫ ਦੀ ਗੁਹਾਰ ਲਗਾ ਰਹੇ ਹਨ, ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਉੱਚ ਅਧਿਕਾਰੀਆਂ ਨਾਲੋਂ ਵੀ ਅਪੀਲ ਕੀਤੀ ਪਰ ਕਿਸੇ ਨੇ ਅਜੇ ਤੱਕ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਮਾਨਯੋਗ ਅਦਾਲਤ ਦਾ ਸਹਾਰਾ ਲੈਣਗੇ।

 

 

 

ਉਧਰ ਦੂਜੇ ਪਾਸੇ ਸ੍ਰੀ ਮੁਕਤਸਰ ਸਾਹਿਬ ਦੇ ਡੀਐਸਪੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਜਸ਼ਨਦੀਪ ਸਿੰਘ ਦੇ ਪਿਤਾ ਦੇ ਨਾਲ ਹੋਏ ਝਗੜੇ ਵਿੱਚ ਐਫਆਈਆਰ ਦਰਜ ਕਰ ਦਿੱਤੀ ਗਈ ਸੀ ਤੇ ਇਸ ਤੋਂ ਇਲਾਵਾ ਜਸ਼ਨਦੀਪ ਸਿੰਘ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਵੀ ਰਪਟ ਦਰਜ ਕਰ ਲਈ ਗਈ ਹੈ ਅਤੇ ਡਾਕਟਰਾਂ ਦਾ ਓਪੀਨੀਅਨ ਲੈਣ ਤੋਂ ਬਾਅਦ ਉਸ ਵਿੱਚ ਵਾਧਾ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਪੁਲਿਸ ਮੁਲਾਜ਼ਮਾਂ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।