Breaking News

Breaking: ਮੋਹਾਲੀ ਵਿੱਚ ਈਡੀ ਦਾ ਛਾਪਾ; ਨੌਵੀਂ ਮੰਜ਼ਿਲ ਤੋਂ ਸੁੱਟੇ ਗਏ ਬੈਗ, ਉੱਡੀਆਂ 500-500 ਦੀਆਂ ਗੁੱਟੀਆਂ

ED Raid in Punjab : ਪੰਜਾਬ ‘ਚ ED ਦੀ ਵੱਡੀ ਕਾਰਵਾਈ, ਖਰੜ ਦੇ ਵੈਸਟਰਨ ਟਾਵਰ ‘ਚ ED ਦੀ ਰੇਡ, ਵਿਰੋਧੀਆਂ ਦੇ ਨਿਸ਼ਾਨੇ ‘ਤੇ CM ਮਾਨ

 
BJP General Secretary Tarun Chugh sent a defamation notice to Bhagwant Mann over his statement accusing the BJP of being behind the recent explosions in Punjab.
 
ਭਾਜਪਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਣਹਾਨੀ ਦਾ ਨੋਟਿਸ
ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਰੁਖ ਫੜ੍ਹਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇਸੇ ਰਣਨੀਤੀ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਣਹਾਨੀ ਦਾ ਨੋਟਿਸ ਦਿੱਤਾ ਹੈ।
 

ED Raid in Punjab : ਪੰਜਾਬ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰ ਸਰਕਾਰ ਦੀ ਏਜੰਸੀ ਈਡੀ ਵੱਲੋਂ ਮੋਹਾਲੀ ਦੇ ਖਰੜ ਸਥਿਤ ਵੈਸਟਰਨ ਟਾਵਰ ‘ਤੇ ਰੇਡ ਕੀਤੀ ਗਈ ਹੈ। ਸੂਤਰਾਂ ਅਨੁਸਾਰ, ਇਸ ਰੇਡ ਦੇ ਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਨਾਲ ਜੁੜ ਰਹੇ ਹਨ।

 

 

 

ED Raid in Punjab : ਪੰਜਾਬ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰ ਸਰਕਾਰ ਦੀ ਏਜੰਸੀ ਈਡੀ ਵੱਲੋਂ ਮੋਹਾਲੀ ਦੇ ਖਰੜ ਸਥਿਤ ਵੈਸਟਰਨ ਟਾਵਰ ‘ਤੇ ਰੇਡ ਕੀਤੀ ਗਈ ਹੈ। ਸੂਤਰਾਂ ਅਨੁਸਾਰ, ਇਸ ਰੇਡ ਦੇ ਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਨਾਲ ਜੁੜ ਰਹੇ ਹਨ।

 

ਸੂਤਰਾਂ ਅਨੁਸਾਰ, ਇਹ ਰੇਡ ਨਿਤਿਨ ਨਾਂਅ ਦੇ ਸ਼ਖਸ ਦੇ ਟਿਕਾਣਿਆਂ ‘ਤੇ ਕੀਤੀ ਗਈ ਹੈ। ਈਡੀ ਦੀ ਇਸ ਕਾਰਵਾਈ ਦੌਰਾਨ 9ਵੀਂ ਮੰਜਿਲ ਦੇ ਇੱਕ ਫਲੈਟ ਵਿਚੋਂ ਕਥਿਤ ਤੌਰ ‘ਤੇ ਨਕਦੀ ਨਾਲ ਭਰੇ ਬੈਗ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਰੇਡ ਫਲੈਟ ਨੰਬਰ 906 ‘ਚ ਕੀਤੀ ਗਈ ਹੈ।
Breaking: ਮੋਹਾਲੀ ਵਿੱਚ ਈਡੀ ਦਾ ਛਾਪਾ; ਨੌਵੀਂ ਮੰਜ਼ਿਲ ਤੋਂ ਸੁੱਟੇ ਗਏ ਬੈਗ, ਉੱਡੀਆਂ 500-500 ਦੀਆਂ ਗੁੱਟੀਆਂ

 

 

ਰਿਪੋਰਟਾਂ ਅਨੁਸਾਰ ਇਹ ਛਾਪੇਮਾਰੀ ਇੱਕ ਵਿਆਪਕ ਕਾਰਵਾਈ ਦਾ ਹਿੱਸਾ ਹੈ, ਜਿਸ ਤਹਿਤ ਪਟਿਆਲਾ ਵਿੱਚ ਵੀ ਆਮ ਆਦਮੀ ਪਾਰਟੀ ਨਾਲ ਕਥਿਤ ਤੌਰ ‘ਤੇ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਤਲਾਸ਼ੀ ਲਈ ਗਈ

 

 

 

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਖਰੜ ਨੇੜੇ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਛਾਪੇਮਾਰੀ ਕੀਤੀ, ਜਿੱਥੇ ਕਾਰਵਾਈ ਦੌਰਾਨ ਨੌਵੀਂ ਮੰਜ਼ਿਲ ਦੇ ਇੱਕ ਫਲੈਟ ਤੋਂ ਕਥਿਤ ਤੌਰ ‘ਤੇ ਨਕਦੀ ਵਾਲੇ ਬੈਗ ਸੁੱਟੇ ਗਏ ਸਨ।

 

 

 

ਸੂਤਰਾਂ ਅਨੁਸਾਰ ਇਹ ਛਾਪੇਮਾਰੀ ਖਰੜ ਨੇੜੇ ਛੱਜੂ ਮਾਜਰਾ ਸਥਿਤ ‘ਵੈਸਟਰਨ ਟਾਵਰਜ਼’ ਦੇ ਫਲੈਟ ਨੰਬਰ 906 ਵਿੱਚ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਇਮਾਰਤ ਦੇ ਅੰਦਰੋਂ ਕਥਿਤ ਤੌਰ ‘ਤੇ ਨਕਦੀ ਦੇ ਬੰਡਲਾਂ ਵਾਲੇ ਦੋ ਬੈਗ ਸੁੱਟੇ ਗਏ।

 

 

ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਤੁਰੰਤ ਬਾਅਦ ਸੁਸਾਇਟੀ ਦੇ ਗਰਾਊਂਡ ਫਲੋਰ ਵਾਲੇ ਹਿੱਸੇ ਵਿੱਚ 500 ਰੁਪਏ ਦੇ ਕਰੰਸੀ ਨੋਟਾਂ ਦੇ ਬੰਡਲ ਖਿੱਲਰੇ ਹੋਏ ਦੇਖੇ ਗਏ। ਜਿਵੇਂ ਹੀ ਈਡੀ ਅਧਿਕਾਰੀਆਂ ਨੇ ਨਕਦੀ ਵਾਲੇ ਬੈਗ ਕਬਜ਼ੇ ਵਿੱਚ ਲਏ, ਨਿਵਾਸੀ ਮੌਕੇ ‘ਤੇ ਇਕੱਠੇ ਹੋ ਗਏ।

 

 

 

ਸੂਤਰਾਂ ਨੇ ਦੱਸਿਆ ਕਿ ਬੈਗਾਂ ਵਿੱਚੋਂ ਕਰੀਬ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਹਾਲਾਂਕਿ, ਇਸ ਰਿਪੋਰਟ ਦੇ ਦਾਇਰ ਹੋਣ ਤੱਕ ਬਰਾਮਦ ਕੀਤੀ ਗਈ ਸਹੀ ਰਕਮ ਬਾਰੇ ਈਡੀ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ। ਕੇਂਦਰੀ ਏਜੰਸੀ ਦੇ ਅਧਿਕਾਰੀ ਕਈ ਘੰਟਿਆਂ ਤੱਕ ਫਲੈਟ ਦੇ ਅੰਦਰ ਦੱਸੇ ਗਏ ਸਨ ਅਤੇ ਤਲਾਸ਼ੀ ਦੀ ਕਾਰਵਾਈ ਦੌਰਾਨ ਅਪਾਰਟਮੈਂਟ ਅੰਦਰੋਂ ਬੰਦ ਸੀ।

 

 

 

ਦੱਸਿਆ ਜਾ ਰਿਹਾ ਹੈ ਕਿ ਇਹ ਫਲੈਟ ਨਿਤਿਨ ਬਜਾਜ ਦਾ ਹੈ, ਹਾਲਾਂਕਿ ਅਧਿਕਾਰਤ ਮਾਲਕੀ ਵੇਰਵਿਆਂ ਦੀ ਅਜੇ ਪੁਸ਼ਟੀ ਹੋਣੀ ਬਾਕੀ ਹੈ।

 

 

 

ਸੂਤਰਾਂ ਨੇ ਦਾਅਵਾ ਕੀਤਾ ਕਿ ਛਾਪੇਮਾਰੀ ਵਾਲੀਆਂ ਥਾਵਾਂ ਵਿੱਚੋਂ ਇੱਕ ਸੀਨੀਅਰ ਸਿਆਸੀ ਅਹੁਦੇਦਾਰ ਨਾਲ ਜੁੜੀ ਹੋਈ ਸੀ। ਹਾਲਾਂਕਿ, ਈਡੀ ਜਾਂ ਪੰਜਾਬ ਸਰਕਾਰ ਵੱਲੋਂ ਸਿਆਸੀ ਸਬੰਧਾਂ ਦੀ ਪੁਸ਼ਟੀ ਕਰਨ ਵਾਲਾ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਛਾਪੇਮਾਰੀ ਕਥਿਤ ਤੌਰ ‘ਤੇ ਇੱਕ ਵਿਆਪਕ ਕਾਰਵਾਈ ਦਾ ਹਿੱਸਾ ਸੀ, ਜਿਸ ਵਿੱਚ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਨਾਲ ਕਥਿਤ ਤੌਰ ‘ਤੇ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਵੀ ਤਲਾਸ਼ੀ ਲਈ ਗਈ।

 

 

 

 

 

 

ਚੰਡੀਗੜ੍ਹ ਦੇ ਸੈਕਟਰ 16 ਵਿੱਚ ਛਾਪੇਮਾਰੀ
ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਚੰਡੀਗੜ੍ਹ ਵਿੱਚ ਕਈ ਥਾਵਾਂ ‘ਤੇ ਤਲਾਸ਼ੀ ਲਈ। ਸੂਤਰਾਂ ਨੇ ਦੱਸਿਆ ਕਿ ਈਡੀ ਦੀ ਇੱਕ ਟੀਮ ਨੇ ਚੰਡੀਗੜ੍ਹ ਦੇ ਸੈਕਟਰ 16 ਵਿੱਚ ਕੋਠੀ ਨੰਬਰ 622 ਵਿੱਚ ਛਾਪਾ ਮਾਰਿਆ।

 

 

 

ਇਸ ਦੇ ਨਾਲ ਹੀ ਇਕ ਹੋਰ ਟੀਮ ਨੇ ਮੋਹਾਲੀ ‘ਚ ਬੀਰ ਦੇਵਿੰਦਰ ਸਿੰਘ ਉਰਫ ਬੀਰੂ ਦੇ ਟਿਕਾਣੇ ਦੀ ਤਲਾਸ਼ੀ ਲਈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਬੀਰੂ ਨੂੰ ਇੱਕ ਸੀਨੀਅਰ ਸਿਆਸੀ ਅਹੁਦੇਦਾਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ।

ਅਧਿਕਾਰੀਆਂ ਨੇ ਅਜੇ ਤੱਕ ਤਲਾਸ਼ੀ ਨਾਲ ਜੁੜੇ ਮਾਮਲੇ ਦੇ ਵੇਰਵਿਆਂ ਜਾਂ ਕਾਰਵਾਈ ਦੌਰਾਨ ਕੋਈ ਬਰਾਮਦਗੀ ਹੋਈ ਹੈ ਜਾਂ ਨਹੀਂ, ਇਸ ਬਾਰੇ ਖੁਲਾਸਾ ਨਹੀਂ ਕੀਤਾ ਹੈ।

 

 

 

 

ਸੂਤਰਾਂ ਅਨੁਸਾਰ ਇਹ ਛਾਪੇਮਾਰੀ ਖਰੜ ਨੇੜੇ ਛੱਜੂ ਮਾਜਰਾ ਸਥਿਤ ‘ਵੈਸਟਰਨ ਟਾਵਰਜ਼’ ਦੇ ਫਲੈਟ ਨੰਬਰ 906 ਵਿੱਚ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਇਮਾਰਤ ਦੇ ਅੰਦਰੋਂ ਕਥਿਤ ਤੌਰ ‘ਤੇ ਨਕਦੀ ਦੇ ਬੰਡਲਾਂ ਵਾਲੇ ਦੋ ਬੈਗ ਹੇਠਾਂ ਸੁੱਟੇ ਗਏ। ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਰੇਡ ਬਾਰੇ ਜਿਵੇਂ ਹੀ ਕਿਸੇ ਨੂੰ ਪਤਾ ਲੱਗਿਆ ਤਾਂ ਉਸ ਨੇ 9ਵੀਂ ਮੰਜਿਲ ਤੋਂ ਰੁਪਇਆਂ ਦਾ ਭਰਿਆ ਇੱਕ ਬੈਗ ਹੇਠਾਂ ਸੁੱਟ ਦਿੱਤਾ, ਜਿਸ ਨੂੰ ਹੇਠਾਂ ਗੱਡੀ ਕੋਲ ਪਹਿਲਾਂ ਤੋਂ ਹੀ ਖੜੇ ਇੱਕ ਡਰਾਈਵਰ ਨੇ ਚੁੱਕ ਲਿਆ। ਇਸ ਤਰ੍ਹਾਂ ਬੈਗ ਸੁੱਟੇ ਜਾਣ ਨਾਲ ਕਈ ਨੋਟ ਹਵਾ ਵਿੱਚ ਵੀ ਉਡਦੇ ਵਿਖਾਈ ਦਿੱਤੇ।

 
Shocking “Kattar Imandari” of Aam Aadmis !! Money bags thrown from the 9th floor after ED raids in Mohali,Punjab.

As per reports, during an ED raid at Western Tower, bags stuffed with bundles of ₹500 notes were thrown from the 9th floor.Crores of rupees were dumped from Flat,which is allegedly linked to close aides of a corrupt OSD to Maan Sahab.

This flat is quite famous in political circles,frequently visited by top AAP leaders,businessmen,Tainted bulders,corrupt officers etc

This could be the beginning of the exposure of a large hawala network allegedly run by the “kattar imandars” in Punjab over the past few years. Corruption, illegal mining,Transfers with money, local body scams, land frauds, hawala, extortion and what is not going onn in Punjab.
 

 

ਕੀ ਹੈ ਪੂਰਾ ਮਾਮਲਾ, ਜਾਣੋ ?

ਇੱਕ ਅਧਿਕਾਰੀ ਅਨੁਸਾਰ, ਇਨਫੋਰਸਮੈਂਟ ਡਾਇਰੈਕਟੋਰੇਟ ਸਨਟੈਕ ਸਿਟੀ ਪ੍ਰੋਜੈਕਟ, ਅਜੈ ਸਹਿਗਲ, ਏਬੀਐਸ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ, ਅਲਟਸ ਬਿਲਡਰਜ਼, ਧੀਰ ਕੰਸਟਰਕਸ਼ਨ ਅਤੇ ਸਹਿਯੋਗੀਆਂ ‘ਤੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ ‘ਤੇ ਛਾਪੇਮਾਰੀ ਕਰ ਰਿਹਾ ਹੈ ਜੋ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਤੋਂ CLU ਲਾਇਸੈਂਸ ਪ੍ਰਾਪਤ ਕਰਨ ਵਿੱਚ ਵੱਡੇ ਪੱਧਰ ‘ਤੇ ਧੋਖਾਧੜੀ ਅਤੇ ਜਨਤਾ ਨਾਲ ਧੋਖਾਧੜੀ ਕਰਕੇ ਸੈਂਕੜੇ ਕਰੋੜ ਰੁਪਏ ਇਕੱਠੇ ਕਰ ਰਹੇ ਸਨ।

 


 

 

 

 

ਸੀਐਮ ਮਾਨ ਦੇ ਓਐਸਡੀ ਨਾਲ ਜੁੜ ਰਹੇ ਤਾਰ

ਅਧਿਕਾਰੀ ਦਾ ਕਹਿਣਾ ਹੈ ਕਿ, ਈਡੀ ਨਿਤਿਨ ਗੋਹਲ ਦੀ ਤਲਾਸ਼ੀ ਲੈ ਰਹੀ ਹੈ ਕਿਉਂਕਿ ਉਹ ਕਥਿਤ ਤੌਰ ‘ਤੇ ਗਮਾਡਾ ਫੀਸਾਂ ਦਾ ਭੁਗਤਾਨ ਨਾ ਕਰਨ ਵਾਲੇ ਬਿਲਡਰਾਂ ਦੀ ਮਦਦ ਕਰ ਰਿਹਾ ਹੈ ਅਤੇ ਉਨ੍ਹਾਂ ਲਈ ਰਾਜਨੀਤਿਕ ਸੁਰੱਖਿਆ ਦਾ ਪ੍ਰਬੰਧ ਕਰ ਰਿਹਾ ਹੈ। ਉਹ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਧੁੰਮਣ ਦਾ ਨਜ਼ਦੀਕੀ ਸਾਥੀ ਹੈ। ਨਿਤਿਨ ਗੋਹਲ ‘ਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਸੰਪਰਕਕਰਤਾ ਵਜੋਂ ਕੰਮ ਕਰਨ ਦਾ ਸ਼ੱਕ ਹੈ। ਪੰਜਾਬੀ ਸੱਭਿਆਚਾਰਕ ਸਮਾਗਮ

 

 

 

ਸ਼੍ਰੋਮਣੀ ਅਕਾਲੀ ਦਲ ਨੇ ਸੀਐਮ ਮਾਨ ਨੂੰ ਘੇਰਿਆ

ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ‘ਚ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਦੇ ਕੱਟੜ ਇਮਾਨਦਾਰੀ ਦੇ ਚੋਲੇ ਪਿੱਛੇ ਕੱਟੜ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ CM ਭਗਵੰਤ ਮਾਨ ਦੇ ਕਰੀਬੀ ਅਤੇ ‘Money Bag’ ਵਜੋਂ ਚਰਚਿਤ ਰਾਜਬੀਰ ਘੁੰਮਣ ਨਾਲ ਜੁੜੇ ਨਿਤਿਨ, ਵੀਰ ਦਵਿੰਦਰ ਵਰਗੇ ਨਜ਼ਦੀਕੀ ਚਿਹਰੇ ED ਦੇ ਰਾਡਾਰ ਉਪਰ ਹਨ।

ਅਕਾਲੀ ਆਗੂ ਨੇ ਦਾਅਵਾ ਕੀਤਾ ਕਿ Hawala transactions ਦੇ ਸੁਰਾਗ ਮਿਲਣ ਦੀ ਚਰਚਾ ਹੈ ਅਤੇ ਕਈ ਅਹਿਮ ਦਸਤਾਵੇਜ਼ ਤੇ ਲੈਣ-ਦੇਣ ਜਾਂਚ ਦੇ ਘੇਰੇ ਵਿੱਚ ਹਨ। ਜਲਦ ਹੀ ਇਸ ਵਿੱਚ ਹੋਰ ਵੀ ਵੱਡੇ ਖੁਲਾਸੇ ਸਾਹਮਣੇ ਆਉਣਗੇ।

 

 

 

 

ਕਾਂਗਰਸ ਨੇ ਘੇਰੀ ਆਮ ਆਦਮੀ ਪਾਰਟੀ

ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪ ‘ਤੇ ਤਿੱਖਾ ਨਿਸ਼ਾਨਾ ਲਾਇਆ ਹੈ। ਉਨ੍ਹਾਂ ਇਸ ਮਾਮਲੇ ‘ਤੇ ਕਿਹਾ ਕਿ ਹੁਣ ਸੱਚਾ ਸਾਹਮਣੇ ਆਵੇਗਾ ਜਾਂ ਰਾਜਨੀਤਕ ‘ਵਾਸ਼ਿੰਗ ਮਸ਼ੀਨ’ ਸਾਰੇ ਦਾਗ ਸਾਫ਼ ਕਰੇਗੀ। ਇਹ ਸਮਾਂ ਹੀ ਦੱਸੇਗਾ।