Ranveer Singh: ਦੇਵਤੇ ਦੇ ਅਪਮਾਨ ਮਾਮਲੇ ’ਚ ਮੁਆਫ਼ੀ ’ਤੇ ਅਦਾਲਤ ਸਖ਼ਤ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼
ਕਰਨਾਟਕ ਹਾਈ ਕੋਰਟ ਨੇ ਅਦਾਕਾਰ ਰਣਵੀਰ ਸਿੰਘ ਵੱਲੋਂ ਦੱਖਣੀ ਕੰਨੜ ਜ਼ਿਲ੍ਹੇ ਦੇ ਦੇਵਤਾ ‘ਚਾਵੁੰਡਾ ਦੈਵਾ’ ਦੇ ਕੀਤੇ ਕਥਿਤ ਅਪਮਾਨ ਮਾਮਲੇ ਵਿੱਚ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਅਦਾਲਤ ਨੇ ਸੰਕੇਤ ਦਿੱਤਾ ਹੈ ਕਿ ਉਹ ਅਦਾਕਾਰ ਵੱਲੋਂ ਪੇਸ਼ ਕੀਤੇ ਮੁਆਫ਼ੀਨਾਮੇ ਅਤੇ ਉਸ ’ਤੇ ਉੱਠੇ ਇਤਰਾਜ਼ ਵਿਚਾਰਨ ਮਗਰੋਂ ਜਲਦੀ ਹੀ ਆਪਣਾ ਫ਼ੈਸਲਾ ਸੁਣਾਏਗੀ।
ਜਸਟਿਸ ਐੱਮ ਨਾਗਪ੍ਰਸੰਨਾ ਨੇ ਸੁਣਵਾਈ ਦੌਰਾਨ ਸਪੱਸ਼ਟ ਕੀਤਾ ਕਿ ਅਦਾਕਾਰ ਦਾ ਇਹ ਵਤੀਰਾ ਸਖ਼ਤ ਤਾੜਨਾਯੋਗ ਹੈ ਅਤੇ ਕੇਸ ਦਾ ਨਿਬੇੜਾ ਕਰਦਿਆਂ ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।

ਰਣਵੀਰ ਨੇ ਪਿਛਲੇ ਸਾਲ ਫਿਲਮਫੇਅਰ ਐਵਾਰਡਜ਼ ਦੌਰਾਨ ਫਿਲਮ ‘ਕਾਂਤਾਰਾ’ ਦੇ ਪਾਤਰ ‘ਚਾਵੁੰਡਾ ਦੈਵਾ’ ਦੀ ਨਕਲ ਕਰਦਿਆਂ ਦੇਵਤੇ ਨੂੰ ‘ਭੂਤ’ ਕਿਹਾ ਸੀ। ਇਸ ਮਗਰੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ ਉਸ ਖ਼ਿਲਾਫ਼ ਐੱਫ ਆਈ ਆਰ ਦਰਜ ਕੀਤੀ ਗਈ ਸੀ।
ਰਣਵੀਰ ਨੇ ਐੱਫ ਆਈ ਆਰ ਰੱਦ ਕਰਵਾਉਣ ਲਈ ਦਾਇਰ ਹਲਫ਼ਨਾਮੇ ਵਿੱਚ ਕਿਹਾ ਕਿ ਉਹ ‘ਸਹੀ ਸਮੇਂ’ ’ਤੇ ਚਾਮੁੰਡੀ ਮੰਦਰ ਜਾਵੇਗਾ। ਇਸ ’ਤੇ ਵਿਰੋਧੀ ਧਿਰ ਨੇ ‘ਸਹੀ ਸਮੇਂ’ ਸ਼ਬਦ ਦੀ ਅਸਪੱਸ਼ਟਤਾ ’ਤੇ ਸਵਾਲ ਚੁੱਕਦਿਆਂ ਤੈਅ ਸਮਾਂ-ਸੀਮਾ ਦੀ ਮੰਗ ਕੀਤੀ। ਇਸ ’ਤੇ ਅਦਾਕਾਰ ਦੇ ਵਕੀਲ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ।

Punjab Spectrum
You must be logged in to post a comment.