Breaking News

Breaking-ਪੰਜਾਬ ਦੀ ਸਿਆਸਤ ‘ਚ ਵੱਡਾ ਭੂਚਾਲ…ਰਾਘਵ ਚੱਢਾ ਸਣੇ ਆਪ ਦੇ 3 ਸਾਂਸਦਾਂ ਨੇ ਛੱਡੀ ਪਾਰਟੀ

Raghav Chadha
Sandeep Pathak
Swati Maliwal
Ashok Mittal
Vikramjit Singh Sahney
Rajinder Gupta
Harbhajan Singh
ਪੰਜਾਬ ਦੀ ਸਿਆਸਤ ‘ਚ ਬਹੁਤ ਵੱਡਾ ਧਮਾਕਾ,7 MPs ਹੋ ਰਹੇ BJP ‘ਚ ਸ਼ਾਮਿਲ ! ਰਾਘਵ ਚੱਢਾ ਸਣੇ ਸੁਣੋ ਹੋਰ ਕੌਣ-ਕੌਣ ਜਾ ਰਿਹਾ BJP ‘ਚ?

 

 

 

 

 

 

 

 

 

 

 

 

 

All the seven MPs gave a letter to Rajya Sabha Chairman (VP CP Radhakrishnan) to merge with the BJP.

Now no Anti-Defection law will be implemented upon them as 2/3rd majority.

 

 

 

 

 

 

 

 

 

 

 

 

 

 

 

 

 

Breaking-ਪੰਜਾਬ ਦੀ ਸਿਆਸਤ ‘ਚ ਵੱਡਾ ਭੂਚਾਲ…ਰਾਘਵ ਚੱਢਾ ਸਣੇ ਆਪ ਦੇ 3 ਸਾਂਸਦਾਂ ਨੇ ਛੱਡੀ ਪਾਰਟੀ
Delhi: Addressing a press conference with Sandeep Pathak and Ashok Mittal, AAP MP Raghav Chadha says, “We have decided that we, the 2/3rd members belonging to the AAP in Rajya Sabha, exercise the provisions of the Constitution of India and merge ourselves with the BJP.”

 

 

 

 

 

 

 

 

 

 

 

 

 

 

 

 

 

 

 

 

 

 

 

 

 

ਪੰਜਾਬ ਦੀ ਸਿਆਸਤ ਨਾਲ ਜੁੜੀ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਹੈ। ਰਾਘਵ ਚੱਢਾ ਸਣੇ ਆਪ ਦੇ 3 ਸਾਂਸਦਾਂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ। AAP ਦੇ ਰਾਜਸਭਾ ਮੈਂਬਰ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ AAP ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

 

ਪ੍ਰੈਸ ਕਾਨਫਰੰਸ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਤੋਂ ਦੂਰ ਜਾ ਰਿਹਾ ਹਾਂ। ਰਾਘਵ ਚੱਢਾ ਨੇ ਭਾਜਪਾ ‘ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ ਭਾਜਪਾ ‘ਚ ਸ਼ਾਮਲ ਹੋਣਗੇ। ਇਹ ਤਿੰਨੇ ਹੀ ਮੌਜੂਦਾ ਸਮੇਂ ਵਿੱਚ ਰਾਜ ਸਭਾ ਦੇ ਮੈਂਬਰ ਹਨ, ਜਿਸ ਕਰਕੇ ਇਸ ਮਾਮਲੇ ਨੂੰ “ਆਪ” ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਰਾਘਵ ਚੱਢਾ ਨੇ ਕਿਹਾ ਕਿ ਅਸੀਂ BJP ‘ਚ ਰਲੇਵਾਂ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਨਾਲ ਦੋ ਤਿਹਾਈ ਤੋਂ ਵੱਧ MPs ਹਨ। ਚੱਢਾ ਨੇ PC ਕਰਕੇ ਕਿਹਾ ਕਿ AAP ਦੇ ਰਾਜਸਭਾ ‘ਚ 10 ਸਾਂਸਦ ਹਨ।


ਅਸੀਂ 7 ਸਾਂਸਦ BJP ‘ਚ ਰਲੇਵਾਂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਰਭਜਨ ਸਿੰਘ, ਰਾਜੇਂਦਰ ਗੁਪਤਾ ਵੀ ਸਾਡੇ ਨਾਲ ਹਨ। ਰਾਘਵ ਚੱਢਾ ਨੇ ਕਿਹਾ ਕਿ ‘ਵਿਕਰਮ ਸਾਹਨੀ ਤੇ ਸਵਾਤੀ ਮਾਲੀਵਾਲ ਸਾਡੇ ਨਾਲ ਹਨ।

ਆਪ ਦੇ 10 ਚੋਂ 7 ਰਾਜ ਸਭਾ ਸੰਸਦ ਮੈਂਬਰ BJP ‘ਚ ਸ਼ਾਮਲ, ਕਿਸੇ ਨੂੰ ਨਹੀਂ ਛੱਡਣੀ ਪਵੇਗੀ ਸੰਸਦ ਦੀ ਮੈਂਬਰਸ਼ਿਪ… ਸਮਝੋ ਕਿਉਂ ਆਪ ਦੇ ਕੁੱਲ 10 ਰਾਜ ਸਭ ਸੰਸਦ ਮੈਂਬਰ ਹਨ। ਜਿਨ੍ਹਾਂ ਚੋਂ 7 ਮੈਂਬਰਾਂ ਨੇ ਆਪ ਛੱਡ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਜੇ ਕੋਈ ਸੰਸਦ ਮੈਂਬਰ ਕਾਰਜਕਾਲ ਸ਼ੁਰੂ ਹੋਣ ਤੋਂ ਪਹਿਲਾਂ ਪਾਰਟੀ ਛੱਡਦਾ ਹੈ ਤਾਂ ਉਸਦੀ ਸੰਸਦ ਦੀ ਮੈਂਬਰਸ਼ਿਪ ਵੀ ਰੱਦ ਹੋ ਜਾਦੀ ਹੈ। ਪਰ ਐਥੇ ਐਟੀ ਡਿਫੈਕਸ਼ਨ ਲਾਅ ਦੇ ਹਿਸਾਬ ਨਾਲ ਨਹੀਂ ਹੋਵੇਗੀ । ਐਂਟੀ ਡਿਫੈਕਸ਼ਨ ਕਨੂੰਨ ਕਹਿੰਦਾ ਹੈ ਕਿ ਜੇ ਕਿਸੇ ਪਾਰਟੀ ਦੇ ਕੁੱਲ ਮੈਂਬਰਾਂ ਚੋਂ 2/3 ਮੈਂਬਰ ਕੱਠੇ ਪਾਰਟੀ ਛੱਡ ਕੇ ਕਿਸੇ ਦੂਜੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦੀ ਮੈਂਬਰਸ਼ਿਪ ਬਚ ਜਾਵੇਗੀ ਭਾਵ ਉਹ ਸੰਸਦ ਮੈਂਬਰ ਬਣੇ ਰਹਿਣਗੇ। 10 ਦਾ ਦੋ ਤਿਹਾਇ 6.67 ਦੇ ਕਰੀਬ ਹੁੰਦਾ ਹੈ ਅਤੇ ਰਾਘਵ ਚੱਢਾ ਨੇ ਕਿਹਾ ਹੈ ਕਿ ਉਨ੍ਹਾਂ ਨਾਲ ਸੱਤ ਰਾਜਸਭਾ ਮੈਂਬਰ ਹਨ ਜੋ ਬੀਜੇਪੀ ਵਿੱਚ ਜਾ ਰਹੇ ਹਨ। ਉਹ ਰਾਜਸਭਾ ਮੈਂਬਰ ਹਨ । 1) ਰਾਘਵ ਚੱਢਾ 2) ਸੰਦੀਪ ਪਾਠਕ 3) ਅਸ਼ੋਕ ਮਿੱਤਲ (LPU) 4) ਵਿਕਰਮ ਸਾਹਨੀ 5) ਹਰਭਜਨ ਸਿੰਘ 6) ਸਵਾਤੀ ਮਾਲੀਵਾਲ 7) ਰਜਿੰਦਰ ਗੁਪਤਾ (ਟਰਾਈਡੈਂਟ) ਪੰਜਾਬ ਵਿੱਚ ਵੀ ਇਹ ਕੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਸਕਦਾ ਹੈ। – Manik Goyal