Breaking News

Iran ਨਾਲ ਗੱਲਬਾਤ ਕਰਨ ਲਈ ਪਾਕਿਸਤਾਨ ਨਹੀਂ ਜਾਣਗੇ ਅਮਰੀਕੀ ਵਾਰਤਾਕਾਰ : ਟਰੰਪ

Iran ਨਾਲ ਗੱਲਬਾਤ ਕਰਨ ਲਈ ਪਾਕਿਸਤਾਨ ਨਹੀਂ ਜਾਣਗੇ ਅਮਰੀਕੀ ਵਾਰਤਾਕਾਰ : ਟਰੰਪ

ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਸਪਸ਼ਟ ਕੀਤਾ ਕਿ ਅਮਰੀਕੀ ਵਾਰਤਾਕਾਰ ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ ਹੁਣ ਇਰਾਨ ਨਾਲ ਗੱਲਬਾਤ ਲਈ ਪਾਕਿਸਤਾਨ ਨਹੀਂ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਸਾਰੀ ਤਾਕਤ ਵਾਸ਼ਿੰਗਟਨ ਦੇ ਹੱਥ ਵਿੱਚ ਹੈ।

ਟਰੰਪ ਨੇ ਫੌਕਸ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਇਰਾਨ ਨਾਲ ਚੱਲ ਰਹੇ ਸੰਘਰਸ਼ ਵਿੱਚ ਸਾਰੀ ਤਾਕਤ ਅਮਰੀਕਾ ਦੇ ਹੱਥ ਵਿੱਚ ਹੈ, ਇਸ ਲਈ ਅਮਰੀਕੀ ਅਧਿਕਾਰੀਆਂ ਦਾ 18 ਘੰਟੇ ਦਾ ਸਫ਼ਰ ਕਰਕੇ ਪਾਕਿਸਤਾਨ ਜਾਣਾ ਫ਼ਜ਼ੂਲ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਰਾਨੀ ਗੱਲ ਕਰਨਾ ਚਾਹੁੰਦੇ ਹਨ, ਤਾਂ ਉਹ ਕਿਸੇ ਵੀ ਵੇਲੇ ਅਮਰੀਕਾ ਨੂੰ ਫੋਨ ਕਰ ਸਕਦੇ ਹਨ।

ਟਰੰਪ ਨੇ ਫੌਕਸ ਨਿਊਜ਼ ਨੂੰ ਦੱਸਿਆ, “ਮੈਂ ਕੁਝ ਦੇਰ ਪਹਿਲਾਂ ਆਪਣੇ ਅਧਿਕਾਰੀਆਂ ਨੂੰ ਕਿਹਾ ਸੀ, ਜੋ ਜਾਣ ਦੀ ਤਿਆਰੀ ਕਰ ਰਹੇ ਸਨ, ਕਿ ਤੁਸੀਂ ਉੱਥੇ ਜਾਣ ਲਈ 18 ਘੰਟੇ ਦਾ ਲੰਬਾ ਸਫ਼ਰ ਨਹੀਂ ਕਰੋਗੇ। ਸਾਰੀ ਤਾਕਤ ਸਾਡੇ ਕੋਲ ਹੈ। ਉਹ ਜਦੋਂ ਚਾਹੁਣ ਸਾਨੂੰ ਫੋਨ ਕਰ ਸਕਦੇ ਹਨ, ਪਰ ਤੁਸੀਂ ਉੱਥੇ ਬਿਨਾਂ ਮਤਲਬ ਦੀਆਂ ਗੱਲਾਂ ਕਰਨ ਲਈ 18 ਘੰਟੇ ਦੀ ਉਡਾਣ ਭਰ ਕੇ ਨਹੀਂ ਜਾਵੋਗੇ।”

ਟਰੰਪ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਅੱਜ ਪਾਕਿਸਤਾਨ ਦੇ ਵੱਡੇ ਆਗੂਆਂ ਨਾਲ ਮਿਲ ਕੇ ਇਸਲਾਮਾਬਾਦ ਤੋਂ ਚਲੇ ਗਏ। ਉਨ੍ਹਾਂ ਦੇ ਜਾਣ ਨਾਲ ਹੁਣ ਇਸ ਹਫ਼ਤੇ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਦੇ ਅਧਿਕਾਰੀਆਂ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਹੋਣ ਦੀ ਉਮੀਦ ਖ਼ਤਮ ਹੋ ਗਈ ਹੈ।

ਅਰਾਗਚੀ, ਜਿਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਫੌਜ ਮੁੱਖੀ ਆਸਿਮ ਮੁਨੀਰ ਅਤੇ ਹੋਰ ਵੱਡੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਹੁਣ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਹਿੱਸੇ ਵਜੋਂ ਓਮਾਨ ਜਾ ਰਹੇ ਹਨ। ਇਹ ਅਮਰੀਕਾ ਅਤੇ ਇਰਾਨ ਵਿਚਾਲੇ ਗੱਲਬਾਤ ਦਾ ਦੂਜਾ ਦੌਰ ਹੋਣਾ ਸੀ, ਕਿਉਂਕਿ 11-12 ਅਪਰੈਲ ਨੂੰ ਹੋਈ ਪਹਿਲੀ ਵਾਰਤਾ ਕਿਸੇ ਸਿੱਟੇ ਉੱਤੇ ਨਹੀਂ ਪਹੁੰਚ ਸਕੀ ਸੀ।