Iran-Israel War LIVE updates:ਮੇਰੇ ਉੱਤੇ ਕੋਈ ਦਬਾਅ ਨਹੀਂ, ਪਰ ਇਰਾਨ ਕੋਲ ਸਮਾਂ ਘੱਟ ਹੈ: ਟਰੰਪ
Iran-Israel War LIVE updates: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ-ਇਜ਼ਰਾਈਲ ਜੰਗ ਨੂੰ ਖ਼ਤਮ ਕਰਨ ਲਈ ਆਪਣੇ ਉੱਤੇ ਬਣਾਏ ਜਾ ਰਹੇ ਕੌਮਾਂਤਰੀ ਦਬਾਅ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ (Truth Social) ’ਤੇ ਇੱਕ ਬੇਬਾਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਅਜਿਹੇ ਸਮਝੌਤੇ ਲਈ ਕਾਹਲੇ ਨਹੀਂ ਹਨ ਜੋ ਅਮਰੀਕਾ ਦੇ ਹਿੱਤਾਂ ਦੇ ਵਿਰੁੱਧ ਹੋਵੇ।

ਟਰੰਪ ਨੇ ਇਰਾਨ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਲਿਖਿਆ, “ ਇਰਾਨ ਦੇ ਮਾਮਲੇ ਵਿੱਚ ਕਿਰਪਾ ਕਰਕੇ ਇਹ ਨੋਟ ਕਰ ਲਿਆ ਜਾਵੇ ਕਿ ਮੈਂ ਸ਼ਾਇਦ ਦੁਨੀਆ ਦਾ ਅਜਿਹਾ ਪਹਿਲਾ ਵਿਅਕਤੀ ਹਾਂ ਜਿਸ ਉੱਤੇ ਇਸ ਅਹੁਦੇ ’ਤੇ ਰਹਿੰਦਿਆਂ ਕੋਈ ਦਬਾਅ ਨਹੀਂ ਹੈ। ਮੇਰੇ ਕੋਲ ਦੁਨੀਆ ਦਾ ਸਾਰਾ ਸਮਾਂ ਮੌਜੂਦ ਹੈ, ਪਰ ਇਰਾਨ ਕੋਲ ਸਮਾਂ ਨਹੀਂ ਹੈ ਘੜੀ ਦੀ ਟਿਕ-ਟਿਕ ਜਾਰੀ ਹੈ!”
Punjab Spectrum
You must be logged in to post a comment.