Breaking News

Iran-Israel War LIVE updates: ਇਰਾਨ ਖ਼ਿਲਾਫ਼ ਵੱਡੀ ਫ਼ੌਜੀ ਕਾਰਵਾਈ ਦੀ ਤਿਆਰੀ ’ਚ ਇਜ਼ਰਾਈਲ; ਰੱਖਿਆ ਮੰਤਰੀ ਨੇ ਦਿੱਤੇ ਸੰਕੇਤ

Iran-Israel War LIVE updates: ਇਰਾਨ ਖ਼ਿਲਾਫ਼ ਵੱਡੀ ਫ਼ੌਜੀ ਕਾਰਵਾਈ ਦੀ ਤਿਆਰੀ ’ਚ ਇਜ਼ਰਾਈਲ; ਰੱਖਿਆ ਮੰਤਰੀ ਨੇ ਦਿੱਤੇ ਸੰਕੇਤ

Iran-Israel War LIVE updates: ਪੱਛਮੀ ਏਸ਼ੀਆ ਵਿੱਚ ਜਾਰੀ ਜੰਗੀ ਮਾਹੌਲ ਹੁਣ ਹੋਰ ਵੀ ਗੰਭੀਰ ਮੋੜ ਲੈ ਸਕਦਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇੱਕ ਅਹਿਮ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਇਰਾਨ ਵਿਰੁੱਧ ਫ਼ੌਜੀ ਕਾਰਵਾਈ ਨੂੰ ਹੋਰ ਤੇਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ, ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਇਜ਼ਰਾਈਲ ਇਸ ਵੇਲੇ ਸੰਯੁਕਤ ਰਾਜ ਅਮਰੀਕਾ ਦੀ ਅੰਤਿਮ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ ਇੱਕ ਰਿਪੋਰਟ ਅਤੇ ਨਿਊਜ਼ ਏਜੰਸੀ ਏ.ਐਨ.ਆਈ. (ANI) ਮੁਤਾਬਕ, ਰੱਖਿਆ ਮੰਤਰੀ ਕਾਟਜ਼ ਨੇ ਸਪੱਸ਼ਟ ਕੀਤਾ ਕਿ ਇਜ਼ਰਾਈਲ ਆਪਣੇ ਰੱਖਿਆਤਮਕ ਅਤੇ ਹਮਲਾਵਰ ਰਣਨੀਤੀ ਨੂੰ ਅਗਲੇ ਪੜਾਅ ’ਤੇ ਲਿਜਾਣ ਲਈ ਤਿਆਰ ਹੈ। ਇਜ਼ਰਾਇਲੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਖਿੱਤੇ ਵਿੱਚ ਇਰਾਨੀ ਦਖ਼ਲਅੰਦਾਜ਼ੀ ਅਤੇ ਹਿਜ਼ਬੁੱਲ੍ਹਾ ਵਰਗੇ ਗਰੁੱਪਾਂ ਨੂੰ ਮਿਲ ਰਹੀ ਹਮਾਇਤ ਕਾਰਨ ਸਿੱਧੀ ਕਾਰਵਾਈ ਜ਼ਰੂਰੀ ਹੋ ਗਈ ਹੈ।

ਲੈਬਨਾਨ ਨੂੰ ਫਿਰ ਤੋਂ ਮਹਾਨ ਬਣਾਵਾਂਗੇ ; ਟਰੰਪ ਨਾਲ ਮੁਲਾਕਾਤ ਤੋਂ ਬਾਅਦ ਰਾਜਦੂਤ ਮੋਆਵਦ ਨੇ ਜਤਾਇਆ ਭਰੋਸਾ

Iran-Israel War LIVE updates: ਵ੍ਹਾਈਟ ਹਾਊਸ ਵਿੱਚ ਹੋਈ ਉੱਚ-ਪੱਧਰੀ ਮੀਟਿੰਗ ਦੌਰਾਨ ਲੈਬਨਾਨ ਦੀ ਰਾਜਦੂਤ ਨਾਦਾ ਮੋਆਵਦ ਨੇ ਜੰਗਬੰਦੀ ਦੇ ਵਾਧੇ ’ਤੇ ਖੁਸ਼ੀ ਜ਼ਾਹਰ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਅਹਿਮ ਗੱਲਬਾਤ ਵਿੱਚ ਜੰਗਬੰਦੀ ਨੂੰ ਤਿੰਨ ਹਫ਼ਤਿਆਂ ਲਈ ਅੱਗੇ ਵਧਾਉਣ ਦੀ ਮੁੱਖ ਮੰਗ ਲੈ ਕੇ ਪਹੁੰਚੀ ਮੋਆਵਦ ਨੇ ਟਰੰਪ ਦੀ ਵਿਚੋਲਗੀ ਦੀ ਸ਼ਲਾਘਾ ਕੀਤੀ। ਰਾਜਦੂਤ ਮੋਆਵਦ ਨੇ ਟਰੰਪ ਦੇ ਮਸ਼ਹੂਰ ਨਾਅਰੇ ਦੀ ਤਰਜ਼ ’ਤੇ ਭਵਿੱਖ ਪ੍ਰਤੀ ਉਮੀਦ ਜ਼ਾਹਰ ਕਰਦਿਆਂ ਕਿਹਾ, “ ਮੇਰਾ ਮੰਨਣਾ ਹੈ ਕਿ ਤੁਹਾਡੀ ਮਦਦ ਅਤੇ ਸਹਿਯੋਗ ਨਾਲ ਅਸੀਂ ਲੈਬਨਾਨ ਨੂੰ ਇੱਕ ਵਾਰ ਫਿਰ ਤੋਂ ਮਹਾਨ ਬਣਾ ਸਕਦੇ ਹਾਂ (Make Lebanon Great Again)। ਉਨ੍ਹਾਂ ਉਮੀਦ ਜਤਾਈ ਕਿ ਅਮਰੀਕਾ ਦੀ ਸ਼ਮੂਲੀਅਤ ਨਾਲ ਖਿੱਤੇ ਵਿੱਚ ਸਥਿਰਤਾ ਆਵੇਗੀ ਅਤੇ ਲੈਬਨਾਨ ਆਪਣੇ ਅੰਦਰੂਨੀ ਤੇ ਬਾਹਰੀ ਖ਼ਤਰਿਆਂ ਨਾਲ ਨਜਿੱਠਣ ਵਿੱਚ ਕਾਮਯਾਬ ਹੋਵੇਗਾ।