Punjab ਪੰਜਾਬ ”ਚ 6 ਕਰੋੜ ਦੀ ਲਾਟਰੀ ਜਿੱਤਣ ਵਾਲਾ ”ਲਾਪਤਾ”! ਇਸ ਜ਼ਿਲ੍ਹੇ ”ਚ ਵਿਕੀ ਸੀ ਟਿਕਟ

ਲੁਧਿਆਣਾ: ਪੰਜਾਬ ਸਮੇਤ ਸਾਰੇ ਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਕਰੋੜਪਤੀ ਬਣਨ ਦੀ ਆਸ ਨਾਲ ਲਾਟਰੀ ਦੀਆਂ ਟਿਕਟਾਂ ਖਰੀਦਦੇ ਹਨ ਤੇ ਆਪਣੇ ਕਿਸਮਤ ਬਦਲਣ ਦੀ ਉਮੀਦ ਨਾਲ ਬੰਪਰ ਦੇ ਨਤੀਜਿਆਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਨ, ਉੱਥੇ ਹੀ ਇਕ ਮਾਮਲਾ ਅਜਿਹਾ ਵੀ ਸਾਹਮਣੇ ਆਇਆ ਹੈ, ਜਿੱਥੇ 6 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲੇ ਵਿਅਕਤੀ ਦੀ ਅਜੇ ਤਕ ਕੋਈ ਉੱਗ-ਸੁੱਗ ਹੀ ਨਹੀਂ ਲੱਗ ਸਕੀ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਵਿਚ ਐਲਾਨੇ ਗਏ ਵਿਸਾਖੀ ਬੰਪਰ ਦੇ ਨਤੀਜਿਆਂ ਦੀ, ਜਿੱਥੇ 6 ਕਰੋੜ ਰੁਪਏ ਦਾ ਇਨਾਮ ਜਿੱਤਣ ਵਾਲਾ ਵਿਅਕਤੀ ਨੂੰ ਅਜੇ ਤਕ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਕਿ ਉਸ ਦੀ ਕਿਸਮਤ ਨੇ ਇੰਨੀ ਵੱਡੀ ਪਲਟੀ ਮਾਰ ਲਈ ਹੈ।

ਦਰਅਸਲ, 18 ਅਪ੍ਰੈਲ ਨੂੰ ਵਿਸਾਖੀ ਬੰਪਰ ਦਾ ਨਤੀਜਾ ਐਲਾਨਿਆ ਗਿਆ ਸੀ। ਜੇਤੂ ਟਿਕਟ ਦਾ ਨੰਬਰ B-ਸੀਰੀਜ਼ 520720 ਹੈ, ਜਿਸ ‘ਤੇ 6 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਹ ਟਿਕਟ ਲੁਧਿਆਣਾ ਦੇ ਘੰਟਾ ਘਰ ਇਲਾਕੇ ਵਿਚ ਸਥਿਤ ‘ਗਾਂਧੀ ਬ੍ਰਦਰਜ਼’ ਦੀ ਲਾਟਰੀ ਦੀ ਦੁਕਾਨ ਤੋਂ ਸਿਰਫ਼ 500 ਰੁਪਏ ਵਿਚ ਖਰੀਦੀ ਗਈ ਸੀ। ਪਰ ਹਾਲੇ ਤਕ ਇਹ ਪਤਾ ਨਹੀਂ ਲੱਗਿਆ ਕਿ ਇਹ ਟਿਕਟ ਕਿਸ ਕੋਲ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਇਨਾਮ ਨਿਕਲੇ ਨੂੰ ਦੋ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਵੀ ਜੇਤੂ ਆਪਣਾ ਇਨਾਮ ਕਲੇਮ ਕਰਨ ਲਈ ਏਜੰਸੀ ਕੋਲ ਨਹੀਂ ਪਹੁੰਚਿਆ ਹੈ। ਹੋ ਸਕਦਾ ਹੈ ਕਿ ਖੁਸ਼ਕਿਸਮਤ ਜੇਤੂ ਨੂੰ ਹਾਲੇ ਤੱਕ ਇਹ ਪਤਾ ਹੀ ਨਾ ਲੱਗਾ ਹੋਵੇ ਕਿ ਉਹ ਕਰੋੜਪਤੀ ਬਣ ਚੁੱਕਾ ਹੈ।

ਇਕ ਮਹੀਨੇ ਦੇ ਅੰਦਰ ਕਲੇਮ ਕਰਨਾ ਜ਼ਰੂਰੀ
ਲਾਟਰੀ ਵਿਕਰੇਤਾ ਤਰਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਤੂ ਦੀ ਭਾਲ ਲਗਾਤਾਰ ਜਾਰੀ ਹੈ। ਉਨ੍ਹਾਂ ਮੁਤਾਬਕ, ਜਿਸ ਕਿਸੇ ਕੋਲ ਵੀ ਇਹ ਜੇਤੂ ਟਿਕਟ ਹੈ, ਉਸ ਨੂੰ ਲਾਟਰੀ ਨਿਕਲਣ ਦੇ ਦਿਨ ਤੋਂ ਇਕ ਮਹੀਨੇ ਦੇ ਅੰਦਰ ਆਪਣਾ ਇਨਾਮ ਕਲੇਮ ਕਰਨਾ ਹੋਵੇਗਾ। ਜੇਕਰ ਕੋਈ ਇਕ ਮਹੀਨੇ ਤੋਂ ਬਾਅਦ ਆਉਂਦਾ ਹੈ, ਤਾਂ ਇਨਾਮ ਮਿਲ ਸਕਦਾ ਹੈ ਪਰ ਉਸ ਦੀ ਕਾਨੂੰਨੀ ਪ੍ਰਕਿਰਿਆ ਕਾਫ਼ੀ ਲੰਬੀ ਹੋ ਜਾਂਦੀ ਹੈ।

Punjab Spectrum
You must be logged in to post a comment.