ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਭਗਵੰਤ ਮਾਨ ਅਤੇ “ਆਪ” ਤੇ ਭਾਜਪਾ ਦਾ ਏਜੰਡਾ ਲਾਗੂ ਕਰਨ ਦਾ ਦੋਸ਼ ਲਾਉਂਦਿਆਂ, ਪੰਜਾਬ ਸਰਕਾਰ ਵੱਲੋਂ ਮੌੜ ਬੰਬ ਧਮਾਕੇ ਅਤੇ ਬੇਅਦਬੀ ਕੇਸਾਂ ਵਿੱਚ ਬਲਾਤਕਾਰੀ ਸਾਧ ਦੀ ਮੱਦਦ ਦੀ ਗੱਲ ਕੀਤੀ ਹੈ।
ਕੀ ਬਾਦਲਦਲੀਆਂ ਨੇ ਕਦੇ ਸਿਰਸੇ ਵਾਲੇ ਪਿਤਾ ਜੀ ਦਾ ਨਾਮ ਮੌੜ ਧਮਾਕੇ ਦੇ ਸੰਦਰਭ ਵਿੱਚ ਲਿਆ ਹੈ? ਇਨ੍ਹਾਂ ਦੇ ਆਈ ਟੀ ਸੈੱਲ ਨੂੰ ਬੇਨਤੀ ਹੈ ਸਾਨੂੰ ਹੋਰ ਗਾਲ੍ਹਾਂ ਕੱਢ ਲਓ ਪਰ ਆਪਣੇ ਸਿਖਰਲੇ ਆਗੂਆਂ ਕੋਲੋਂ ਮੌੜ ਧਮਾਕੇ ‘ਤੇ ਖੁੱਲ੍ਹ ਕੇ ਗੱਲ ਕਰਾਓ।
ਬੇਅਦਬੀ ਮਾਮਲੇ ‘ਤੇ ਇਹ ਹਾਲੇ ਵੀ ਸਿਰਸੇ ਵਾਲੇ ਪਿਤਾ ਜੀ ਦਾ ਨਾਂ ਲੈਣ ਲਈ ਨਹੀਂ ਤਿਆਰ। “ਆਪ” ਦਿੱਲੀ ਵਿੱਚ ਹਾਰੀ ਤਾਂ ਇਨ੍ਹਾਂ ਦੇ ਕਈ ਆਗੂਆਂ ਨੇ ਪੋਸਟਾਂ ਪਾਈਆਂ ਕਿ ਬੇਅਦਬੀ ਕਰਾਉਣ ਵਾਲੇ ਹਾਰ ਗਏ। ਇਹ ਦੱਸਣ ਤਾਂ ਸਹੀ ਕੀ ਜੇ ਇਨ੍ਹਾਂ ਦੇ ਦਾਅਵੇ ਮੁਤਾਬਕ ਬੇਅਦਬੀ “ਆਪ” ਨੇ ਕਰਾਈ ਤਾਂ ਸਿਰਸੇ ਵਾਲੇ ਪਿਤਾ ਜੀ ਦਾ ਕੋਈ ਰੋਲ ਮੰਨਦੇ ਨੇ ਕਿ ਨਹੀਂ ?
ਹੁਣ ਵੀ ਪੰਜਾਬ ਸਰਕਾਰ ਵੱਲੋਂ ਸਾਧ ਦੀ ਮੱਦਦ ਬਾਰੇ ਇਹ ਵੇਲੇ ਸਿਰ ਨਹੀਂ ਬੋਲੇ ਤੇ ਬਾਅਦ ਵਿੱਚ ਕਾਰਵਾਈ ਜਿਹੀ ਪਾ ਦਿੱਤੀ।
ਮੌੜ ਧਮਾਕੇ ਦੇ ਮਾਮਲੇ ‘ਤੇ ਚੁੱਪ ਬਾਰੇ ਭਾਜਪਾ, ਬਾਦਲ ਦਲ, ਕਾਂਗਰਸ ਅਤੇ “ਆਪ” ਵਿੱਚ ਸਹਿਮਤੀ ਹੈ। ਕਾਂਗਰਸ ਦੇ ਪ੍ਰਗਟ ਸਿੰਘ, ਸੁਖਪਾਲ ਸਿੰਘ ਖਹਿਰਾ ਜਾਂ ਕੁਝ ਹੋਰ ਆਗੂ ਜਰੂਰ ਬੋਲੇ ਨੇ, ਰਾਜਾ ਵੜਿੰਗ ਨੇ ਤਾਂ ਕਦੀ ਮੂੰਹ ਵੀ ਨਹੀਂ ਖੋਲ੍ਹਿਆ।
ਬਲਾਤਕਾਰੀ ਸਾਧ ਦੇ ਸਭ ਤੋਂ ਵੱਡੇ ਪਾਲਕ ਭਾਜਪਾ ਤੇ ਕੇਂਦਰੀ ਤੰਤਰ ਹਨ। ਬਾਦਲ ਟੋਲੇ ਦੀ ਉਸ ‘ਤੇ ਚੁੱਪ ਤੋਂ ਕੀ ਮਤਲਬ ਕੱਢਿਆ ਜਾਵੇ?
#Unpopular_Opinions
#Unpopular_Ideas
#Unpopular_Facts
You must be logged in to post a comment.