Breaking News

“ਅਸੀਂ ਵਿਦੇਸ਼ ਮੰਤਰਾਲੇ ਨੂੰ ਕਿਹਾ ਹੈ ਕਿ ਜਹਾਜ਼ ਕਿਤੇ ਹੋਰ ਉਤਾਰੋ” – CM ਮਾਨ

-ਮਹਿੰਗੀ ਮੱਛੀ ਨਾਲ ਕੈਨੇਡਾ ਤੋਂ ਹੋ ਰਿਹਾ ਫੈਂਟਾਨਿਲ ਦਾ ਭੁਗਤਾਨ
-ਬੀਸੀ ਵਿੱਚ ਪ੍ਰਤੀ ਘੰਟਾ ਤਨਖਾਹ ਵਧਾਉਣ ਦਾ ਫੈਸਲਾ
-ਵਪਾਰੀ ਟਰੰਪ ਨੇ ਗਾਹਕ ਮੋਦੀ ਨੂੰ ਆਪਣਾ ਸਮਾਨ ਵੇਚਿਆ
-ਅਮਰੀਕਾ ‘ਚੋਂ ਦੋ ਫੌਜੀ ਜਹਾਜ਼ ਮੁੜ ਅੰਮ੍ਰਿਤਸਰ ਜਾਣਗੇ
-ਕਿਸਾਨਾਂ ਨੇ ਕੇਂਦਰ ਨਾਲ ਮੀਟਿੰਗ ‘ਚ ਦਸ ਮੰਗਾਂ ਰੱਖੀਆਂ


ਅਮਰੀਕਾ ਤੋਂ ਡਿਪੋਰਟ ਕੀਤੇ 119 ਭਾਰਤੀ ਨਾਗਰਿਕਾਂ ਵਾਲੀ ਵਿਸ਼ੇਸ਼ ਦੂਜੀ ਉਡਾਣ ਦੇ ਭਲਕੇ (15 ਫਰਵਰੀ) ਸ਼ਨਿੱਚਰਵਾਰ ਰਾਤ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਦੀ ਉਮੀਦ ਹੈ।

ਤੀਜੀ ਉਡਾਣ ਦੇ 16 ਫਰਵਰੀ ਨੂੰ ਅੰਮ੍ਰਿਤਸਰ ਪਹੁੰਚਣ ਦੀ ਉਮੀਦ ਹੈ, ਜਿਸ ਵਿੱਚ ਕੁੱਲ 157 ਭਾਰਤੀਆਂ ਨੂੰ ਡਿਪੋਰਟ ਕੀਤਾ ਜਾਣਾ ਹੈ।

ਦੋਵਾਂ ਉਡਾਣਾਂ ‘ਚ ਕੁੱਲ 276 ਮੁਸਾਫਰਾਂ ਵਿੱਚੋਂ 88 ਪੰਜਾਬੀ ਹਨ, ਬਾਕੀ 188 ‘ਚੋਂ ਜ਼ਿਆਦਾਤਰ ਗੁਜਰਾਤੀ ਤੇ ਹਰਿਆਣਵੀ ਹਨ।

ਦਿੱਲੀ ‘ਚ ਹਾਰਨ ਤੋਂ ਬਾਅਦ ਭਗਵੰਤ ਮਾਨ ਦੀ ਸੁਰਤ ਵੀ ਟਿਕਾਣੇ ਆਈ ਜਾਪਦੀ ਹੈ ਤੇ ਉਹ ਸਮਝ ਗਿਆ ਜਾਪਦਾ ਹੈ ਕਿ ਮੁੜ ਤਾਂ ਬਹੁਤੇ ਭਾਰਤੀ ਰਹੇ ਪਰ ਫਲਾਈਟਾਂ ਮੁੰਬਈ, ਅਹਿਮਦਾਬਾਦ, ਦਿੱਲੀ ਉਪਰੋਂ ਉਡਾ ਕੇ ਅੰਮ੍ਰਿਤਸਰ ਉਤਾਰੀਆਂ ਜਾ ਰਹੀਆਂ ਤਾਂ ਕਿ ਮੋਦੀਕੇ ਬਾਕੀ ਭਾਰਤੀਆਂ ਨੂੰ ਇਹ ਪ੍ਰਚਾਰ ਕਰ ਸਕਣ ਕਿ ਅਮਰੀਕਾ ਤੋਂ ਕੇਵਲ ਪੰਜਾਬੀ ਡਿਪੋਰਟ ਹੋ ਰਹੇ। ਇਸ ਤਰਾਂ ਉਹ ਪੰਜਾਬ ਨੂੰ ਬਦਨਾਮ ਕਰਕੇ ਬਾਕੀਆਂ ਸੂਬਿਆਂ ‘ਤੇ, ਖਾਸਕਰ ਗੁਜਰਾਤ ‘ਤੇ ਪਰਦਾ ਪਾ ਲੈਣ।

ਅਮਰੀਕਾ ਤੋਂ ਅੱਧੋਂ ਵੱਧ ਗੁਜਰਾਤੀ ਡਿਪੋਰਟ ਹੋ ਕੇ ਆ ਰਹੇ, ਜੇ ਪਰਦਾ ਨਾ ਪਾਇਆ ਤਾਂ ਹੋਰ ਸੂਬਿਆਂ ਦੇ ਲੋਕ ਮੋਦੀ ਨੂੰ ਪੁੱਛਣਗੇ ਕਿ ਜੇਕਰ ਗੁਜਰਾਤ ਏਨਾ ਖੁਸ਼ਹਾਲ ਕਰ ਦਿੱਤਾ, ਫਿਰ ਗੁਜਰਾਤੀ ਲੋਕ ਜਾਨ ‘ਤੇ ਖੇਡ ਕੇ ਅਮਰੀਕਾ ਕਿਓਂ ਭੱਜ ਰਹੇ?

ਹੁਣ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਪਹਿਲਾਂ ਵੀ ਅਤੇ ਹੁਣ ਮੁੜ ਅਮਰੀਕਾ ਤੋਂ ਵਾਪਸ ਮੁਲਕ ਭੇਜੇ ਜਾ ਰਹੇ ਪ੍ਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਾਰਿਆ ਜਾ ਰਿਹਾ ਹੈ।

ਉਨ੍ਹਾਂ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਕੋਲ ਆਪਣਾ ਸਖਤ ਇਤਰਾਜ਼ ਪ੍ਰਗਟ ਕਰਦਿਆਂ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਅਮਰੀਕੀ ਜਹਾਜ਼ ਨੂੰ ਪੰਜਾਬ ਦੇ ਹਵਾਈ ਅੱਡੇ ਦੀ ਥਾਂ ਦਿੱਲੀ, ਅਹਿਮਦਾਬਾਦ ਜਾਂ ਕਿਸੇ ਹੋਰ ਸੂਬੇ ਦੇ ਹਵਾਈ ਅੱਡੇ ਤੇ ਉਤਾਰਿਆ ਜਾਵੇ।

ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸਬੰਧਿਤ ਨਾਗਰਿਕਾਂ ਨੂੰ ਉਸ ਹਵਾਈ ਅੱਡੇ ਤੋਂ ਪੰਜਾਬ ਸਰਕਾਰ ਮਾਣ ਸਨਮਾਨ ਨਾਲ ਵਾਪਸ ਲੈ ਕੇ ਆਵੇਗੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਜਦੋਂ ਬੋਲਣਾ ਸੀ ਉਦੋਂ ਬੋਲਿਆ ਨਹੀਂ, ਹੁਣ ਡਰਾਮੇ ਕਰ ਰਿਹਾ। ਉਦੋਂ ਸਾਰੇ ਮੁਲਕ ਵਿੱਚ ਵੱਡਾ ਸੁਨੇਹਾ ਜਾਣਾ ਸੀ, ਹੁਣ ਇਹ ਪੰਜਾਬ ‘ਚ ਸੁਣਨ ਵਾਲਿਆਂ ਲਈ ਬੋਲ ਰਿਹਾ।

‘ਜਿਹੜੇ ਗੈਂ*ਗ*ਸਟਰ ਅਸੀਂ ਮੰਗਦੇ ਹਾਂ ਉਹ ਤਾਂ ਸਾਨੂੰ ਦਿੰਦੇ ਨੀ’
ਸੁਣੋ ਕਿਸ ਵੱਲ ਇਸ਼ਾਰਾ ਕਰਕੇ CM ਮਾਨ ਨੇ ਕਹਿ’ਤੀ ਆਹ ਸਿੱਧੀ ਗੱਲ
#bhagwantmaan #chiefminister #cmpunjab #statement #AamAadmiParty
“ਅਸੀਂ ਵਿਦੇਸ਼ ਮੰਤਰਾਲੇ ਨੂੰ ਕਿਹਾ ਹੈ ਕਿ ਜਹਾਜ਼ ਕਿਤੇ ਹੋਰ ਉਤਾਰੋ”
CM ਮਾਨ
#bhagwantmaan #chiefminister #cm #cmpunjab #aamaadmiparty #aap #deportation #deport #india

‘ਪਹਿਲੇ ਜਹਾਜ਼ ‘ਚ ਗੁਜਰਾਤ ਤੇ ਹਰਿਆਣਾ ਦੇ ਨਾਗਰਿਕ ਜਿਆਦਾ ਸੀ
ਫੇਰ ਉਸਨੂੰ ਅਹਿਮਦਾਬਾਦ ਜਾਂ ਅੰਬਾਲਾ ਕਿਉਂ ਨੀ ਲੈਂਡ ਕਰਾਇਆ,
ਇਹ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ’
#bhagwantmaan #chiefminister #cm #cmpunjab #aamaadmiparty #aap #punjabgovernment #centralgovernment #punjabnews