Bihar ’ਚ ਵੱਡੀ ਵਾ. ਰਦਾਤ : ਸੱਤੂ ਵਿਕ੍ਰੇਤਾ ਨੇ ਧੜ ਨਾਲੋਂ ਵੱਖ ਕੀਤਾ ਵੈਨ ਚਾਲਕ ਦਾ ਸਿਰ, ਫਿਰ ਭੀੜ ਨੇ ਕੁੱ.ਟ-ਕੁੱ.ਟ…
ਬਿਹਾਰ ਦੇ ਅਰਰੀਆ ਜ਼ਿਲ੍ਹੇ ’ਚ ਵੀਰਵਾਰ ਨੂੰ ਮਾਮੂਲੀ ਬਹਿਸ ਨੇ ਉਸ ਸਮੇਂ ਭਿਆਨਕ ਰੂਪ ਧਾਰ ਲਿਆ, ਜਦੋਂ ਇਕ ਸੱਤੂ ਵਿਕ੍ਰੇਤਾ ਨੇ ਕਥਿਤ ਤੌਰ ’ਤੇ ਚਾਕੂ ਨਾਲ ਹਮਲਾ ਕਰ ਕੇ ਪਿਕਅੱਪ ਵੈਨ ਚਾਲਕ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਇਸ ਤੋਂ ਬਾਅਦ ਗੁੱਸੇ ਵਿਚ ਆਈ ਭੀੜ ਨੇ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਪੁਲਸ ਅਨੁਸਾਰ, ਸੁਲਤਾਨ ਪੋਖਰ ਖੇਤਰ ਨਿਵਾਸੀ ਸੱਤੂ ਵਿਕ੍ਰੇਤਾ ਰਵੀ ਚੌਹਾਨ (30) ਅਤੇ ਜੋਗਬਨੀ ਥਾਣਾ ਖੇਤਰ ਦੇ ਅਮੋਨਾ ਪਿੰਡ ਨਿਵਾਸੀ ਪਿਕਅੱਪ ਚਾਲਕ ਅਲੀ ਹੁਸੈਨ (42) ਵਿਚਾਲੇ ਝਗੜਾ ਹੋ ਗਿਆ ਸੀ। ਉਸ ਨੇ ਦੱਸਿਆ ਕਿ ਹੁਸੈਨ ਨੇ ਆਪਣਾ ਵਾਹਨ ਚੌਹਾਨ ਦੇ ਰੇਹੜੇ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਸੀ, ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ, ਜੋ ਛੇਤੀ ਹੀ ਹਿੰਸਕ ਝੜਪ ’ਚ ਬਦਲ ਗਈ। ਫਾਰਬਿਸਗੰਜ ਦੇ ਉਪਮੰਡਲ ਪੁਲਸ ਅਧਿਕਾਰੀ (ਐੱਸ. ਡੀ. ਪੀ. ਓ.) ਮੁਕੇਸ਼ ਸਾਹ ਨੇ ਦੱਸਿਆ, ‘‘ਚੌਹਾਨ ਨੇ ਪਹਿਲਾਂ ਹੁਸੈਨ ਦੇ ਢਿੱਡ ’ਚ ਚਾਕੂ ਨਾਲ ਵਾਰ ਕੀਤਾ ਅਤੇ ਫਿਰ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਘਟਨਾ ਤੋਂ ਬਾਅਦ ਉਹ ਕੁਝ ਦੇਰ ਤੱਕ ਮੌਕੇ ’ਤੇ ਹੀ ਖੜ੍ਹਾ ਰਿਹਾ।”
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਡੰਡਿਆਂ ਅਤੇ ਇੱਟ-ਪੱਥਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ ਅਤੇ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ।’’ ਇਸ ਘਟਨਾ ਅਤੇ 2 ਲੋਕਾਂ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਇਲਾਕੇ ’ਚ ਤਣਾਅ ਫੈਲ ਗਿਆ। ਸਥਿਤੀ ਦੇ ਫਿਰਕੂ ਰੂਪ ਧਾਰ ਲੈਣ ਦੇ ਖ਼ਦਸ਼ੇ ਦਰਮਿਆਨ ਪੁਲਸ ਫੋਰਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਇਸ ਦੌਰਾਨ ਤਣਾਅਪੂਰਨ ਸਥਿਤੀ ’ਤੇ ਕਾਬੂ ਪਾਉਣ ਦਾ ਯਤਨ ਕੀਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
Punjab Spectrum