Breaking News

Simranjit Singh Mann – ਮੇਰੇ ਨਾਨਾ ਜੀ ਸਰਦਾਰ ਬਹਾਦਰ ਅਰੂੜ ਸਿੰਘ ਨੇ ਜਰਨਲ ਡਾਇਰ ਦੇ ਗੁੱਸੇ ਨੂੰ ਠੰਡਾ ਕਰਨ ਲਈ ਹੀ ‘ਸਿਰਪਾਓ’ ਦਿੱਤਾ ਸੀ : ਮਾਨ

Simranjit Singh Mann – ਮੇਰੇ ਨਾਨਾ ਜੀ ਸਰਦਾਰ ਬਹਾਦਰ ਅਰੂੜ ਸਿੰਘ ਨੇ ਜਰਨਲ ਡਾਇਰ ਦੇ ਗੁੱਸੇ ਨੂੰ ਠੰਡਾ ਕਰਨ ਲਈ ਹੀ ‘ਸਿਰਪਾਓ’ ਦਿੱਤਾ ਸੀ : ਮਾਨ

ਮੇਰੇ ਨਾਨਾ ਜੀ ਸਰਦਾਰ ਬਹਾਦਰ ਅਰੂੜ ਸਿੰਘ ਨੇ ਜਰਨਲ ਡਾਇਰ ਦੇ ਗੁੱਸੇ ਨੂੰ ਠੰਡਾ ਕਰਨ ਲਈ ਹੀ ‘ਸਿਰਪਾਓ’ ਦਿੱਤਾ ਸੀ : ਮਾਨ

 

 

 

 

 

 

 

ਫ਼ਤਹਿਗੜ੍ਹ ਸਾਹਿਬ, 03 ਅਪ੍ਰੈਲ – “ਮੇਰੇ ਨਾਨਾ ਜੀ ਸਰਦਾਰ ਬਹਾਦਰ ਅਰੂੜ ਸਿੰਘ ਜੋ 1919 ਦੇ ਜ਼ਲ੍ਹਿਆਵਾਲੇ ਬਾਗ ਦੇ ਸਾਕੇ ਸਮੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਰਬਰਾਹ ਸਨ । ਉਸ ਸਮੇਂ ਮੇਰੇ ਨਾਨਾ ਜੀ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਲੰਮੇਂ ਸਮੇਂ ਤੋਂ ਰੱਖੀਆ ਜਾਂਦੀਆ ਆ ਰਹੀਆ ਮੂਰਤੀਆ ਨੂੰ ਚੁੱਕਵਾਕੇ ਇਸ ਅਮਲ ਦਾ ਖਾਤਮਾ ਕੀਤਾ ਸੀ । ਜਿਸ ਕਰਕੇ ਉਨ੍ਹਾਂ ਦੇ ਇਸ ਅਮਲ ਤੋ ਚਿੜਕੇ ਹਿੰਦੂਆਂ ਨੇ ਉਨ੍ਹਾਂ ਵਿਰੁੱਧ ਜੋਰਸੋਰ ਨਾਲ ਨਫਰਤ ਭਰਿਆ ਪ੍ਰਚਾਰ ਕੀਤਾ ਸੀ । ਉਸ ਸਮੇ ਅੰਗਰੇਜ਼ ਹਕੂਮਤ ਜ਼ਲ੍ਹਿਆਵਾਲੇ ਬਾਗ ਵਿਖੇ ਚੱਲ ਰਹੇ ਵਿਦਰੋਹ ਨੂੰ ਦਬਾਉਣ ਲਈ ਉਥੇ ਬੰਬਾਰਮੈਟ ਕਰਨ ਦਾ ਮਨ ਬਣਾ ਚੁੱਕੀ ਸੀ । ਕਿਉਂਕਿ ਉਸ ਸਮੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਮਿਸਟਰ ਜੀ.ਏ. ਵਾਥਨ ਸਨ । ਉਹ ਖਾਲਸਾ ਕਾਲਜ ਦੇ ਮੁੱਖੀ ਹੋਣ ਦੇ ਨਾਤੇ ਸਿੱਖਾਂ ਨੂੰ ਸਮਝਣ ਤੇ ਉਨ੍ਹਾਂ ਦੇ ਨੇੜੇ ਰਹਿਣ ਕਾਰਨ ਸਿੱਖ ਕੌਮ ਨਾਲ ਹਮਦਰਦੀ ਰੱਖਦੇ ਸਨ ।

 

 

 

 

 

 

 

 

 

ਉਨ੍ਹਾਂ ਨੇ ਮੇਰੇ ਨਾਨਾ ਜੀ ਸ. ਅਰੂੜ ਸਿੰਘ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਅੰਗਰੇਜ ਹਕੂਮਤ ਵੱਲੋ ਜ਼ਲ੍ਹਿਆਵਾਲੇ ਬਾਗ ਵਿਖੇ ਏਅਰ ਬੰਬਾਰਮੈਟ ਕਰਨ ਦੀ ਸੰਭਾਵਨਾ ਹੈ । ਕਿਉਂਕਿ ਉਸ ਸਮੇ ਅੱਜ ਦੀ ਤਰ੍ਹਾਂ ਸਹੀ ਨਿਸ਼ਾਨੇ ਤੇ ਬੰਬਾਰਮੈਟ ਕਰਨ ਦੀ ਇਸ ਤਰ੍ਹਾਂ ਦੀ ਅਗਾਹਵਾਧੂ ਤਕਨੀਕ ਨਹੀ ਸੀ ਜਿਵੇ ਅਮਰੀਕਾ ਨੇ 900 ਕਿਲੋਗ੍ਰਾਮ ਦੇ ਬੰਬ ਰਾਹੀ ਇਰਾਨ ਦੇ ਅਸਫਾਹਨ ਸ਼ਹਿਰ ਵਿਖੇ ਜੋ ਇਰਾਨ ਦਾ ਮੁੱਖ ਨਿਊਕਲੀਅਰ ਸੈਟਰ ਹੈ ਅਤੇ ਦੁਬੱਈ ਕੋਸਟ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਉਸ ਉਤੇ ਹਮਲਾ ਕੀਤਾ ਗਿਆ ਹੈ ।

 

 

 

 

 

 

 

ਜੋ ਸਹੀ ਨਿਸ਼ਾਨੇ ਤੇ ਹੀ ਹੋਇਆ ਹੈ । ਪ੍ਰਿੰਸੀਪਲ ਸ੍ਰੀ ਵਾਥਨ ਨੇ ਮੇਰੇ ਨਾਨਾ ਜੀ ਨੂੰ ਕਿਹਾ ਕਿ ਸਰਕਾਰ ਵੱਲੋ ਏਅਰ ਬੰਬਾਰਮੈਂਟ ਕਰਨ ਦੀ ਸੂਰਤ ਵਿਚ ਇਹ ਬੰਬ ਸਹੀ ਨਿਸਾਨੇ ਤੋ ਥਿੜਕ ਕੇ ਦਰਬਾਰ ਸਾਹਿਬ ਵਿਖੇ ਵੀ ਨੁਕਸਾਨ ਕਰ ਸਕਦਾ ਹੈ ਜਿਸ ਨਾਲ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ । ਇਸ ਲਈ ਜੇਕਰ ਉਹ ਜਰਨਲ ਡਾਇਰ ਦੇ ਗੁੱਸੇ ਨੂੰ ਠੰਡਾ ਕਰ ਸਕਣ ਤਾਂ ਇਹ ਬਿਹਤਰ ਹੋਵੇਗਾ । ਇਸ ਲਈ ਸਮੇ ਦੀ ਨਜਾਕਤ ਅਨੁਸਾਰ ਮੇਰੇ ਨਾਨਾ ਜੀ ਨੇ ਜਰਨਲ ਡਾਇਰ ਦੇ ਗੁੱਸੇ ਨੂੰ ਠੰਡਾ ਕਰਨ ਹਿੱਤ ਹੀ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਿਰਪਾਓ ਦਿੱਤਾ ਸੀ । ਤਾਂ ਕਿ ਦਰਬਾਰ ਸਾਹਿਬ ਦਾ ਕਿਸੇ ਤਰ੍ਹਾਂ ਬੰਬ ਆਦਿ ਨਾਲ ਨੁਕਸਾਨ ਨਾ ਹੋਵੇ ਅਤੇ ਸਿੱਖ ਮਨਾਂ ਨੂੰ ਠੇਸ ਨਾ ਪਹੁੰਚੇ ।”

 

 

 

 

 

 

 

 

 

 

 

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਨਾਨਾ ਸਰਦਾਰ ਬਹਾਦਰ ਅਰੂੜ ਸਿੰਘ ਵੱਲੋ 1919 ਵਿਚ ਜਦੋ ਉਹ ਸ੍ਰੀ ਦਰਬਾਰ ਸਾਹਿਬ ਦੇ ਕਰਤਾ-ਧਰਤਾ ਸਨ, ਉਨ੍ਹਾਂ ਵੱਲੋ ਸ੍ਰੀ ਦਰਬਾਰ ਸਾਹਿਬ ਵਿਚੋ ਮੂਰਤੀਆ ਬਾਹਰ ਕੱਢਣ ਦੀ ਬਦੌਲਤ ਹਿੰਦੂਆਂ ਵੱਲੋ ਉਨ੍ਹਾਂ ਵਿਰੁੱਧ ਨਫਰਤ ਭਰਿਆ ਪ੍ਰਚਾਰ ਕਰਕੇ ਮਾਹੌਲ ਨੂੰ ਖਰਾਬ ਕਰਨ ਉਤੇ ਅਤੇ ਅੰਗਰੇਜ ਹਕੂਮਤ ਵੱਲੋ ਜ਼ਲ੍ਹਿਆਵਾਲੇ ਬਾਗ ਉਤੇ ਬੰਬਾਰਮੈਟ ਕਰਨ ਦੇ ਸ੍ਰੀ ਦਰਬਾਰ ਸਾਹਿਬ ਦੇ ਕਿਸੇ ਤਰ੍ਹਾਂ ਦੇ ਹੋਣ ਵਾਲੇ ਨੁਕਸਾਨ ਨੂੰ ਮੁੱਖ ਰੱਖਕੇ ਜਰਨਲ ਡਾਇਰ ਦੇ ਗੁੱਸੇ ਨੂੰ ਠੰਡਾ ਕਰਨ ਹਿੱਤ ਮੇਰੇ ਨਾਨਾ ਜੀ ਵੱਲੋ ਦਿੱਤੇ ਗਏ ਸਿਰਪਾਓ ਦੇ ਕਾਰਨ ਦਾ ਵਰਣਨ ਕਰਦੇ ਹੋਏ ਪ੍ਰਗਟ ਕੀਤੇ ।

 

 

 

 

 

 

 

ਇਸ ਸੰਬੰਧ ਵਿਚ ਜੋ ਸਿੱਖ ਕੌਮ ਵਿਚ ਸਿਰਪਾਓ ਦੇਣ ਦੀ ਗੱਲ ਪ੍ਰਤੀ ਸਿੱਖ ਕੌਮ ਵਿਚ ਲੰਮਾਂ ਸਮਾਂ ਰੋਹ ਰਿਹਾ । 1996 ਵਿਚ ਬਸੀ ਪਠਾਣਾ ਚੋਣ ਹਲਕੇ ਤੋਂ ਮੈਂ ਚੋਣ ਜਿੱਤਕੇ ਜਦੋ ਐਸ.ਜੀ.ਪੀ.ਸੀ ਮੈਬਰ ਬਣਿਆ ਉਪਰੰਤ ਐਸ.ਜੀ.ਪੀ.ਸੀ ਦੇ ਇਜਲਾਸ ਵਿਚ ਮੈਂ ਆਪਣੇ ਨਾਨਾ ਜੀ ਦੀ ਤਰਫੋ ਸਿੱਖ ਕੌਮ ਤੋ ਮੁਆਫ਼ੀ ਵੀ ਮੰਗੀ ਸੀ । ਕਿਉਂਕਿ ਇਸ ਸਮੇ ਸਾਡੇ ਖਾਨਦਾਨ ਵਿਚੋ ਮੇਰੇ ਇਕ ਭੈਣ ਜੀ ਸਿਮਰਤ ਕੌਰ ਅਤੇ ਮਰਦ ਦੇ ਰੂਪ ਵਿਚ ਕੇਵਲ ਦਾਸ ਹੀ ਬਚੇ ਹਨ ਬਾਕੀ ਸਭ ਉਸ ਵਾਹਿਗੁਰੂ ਨੂੰ ਪਿਆਰੇ ਹੋ ਚੁੱਕੇ ਹਨ । ਉਸ ਸਮੇ ਅਜਿਹਾ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਸੀ ਕਿਉਂਕਿ ਹਿੰਦੂਆਂ ਨੇ ਨਾਨਾ ਜੀ ਵਿਰੁੱਧ ਪ੍ਰਚਾਰ ਹੀ ਅਜਿਹੇ ਢੰਗ ਨਾਲ ਕਰਕੇ ਨਫਰਤ ਪੈਦਾ ਕਰ ਦਿੱਤੀ ਸੀ ।

 

 

 

 

 

 

ਅਸਲੀਅਤ ਵਿਚ ਹਿੰਦੂ ਅਸਿੱਧੇ ਤੌਰ ਤੇ ਦਾਸ ਨੂੰ ਹੀ ਇਸ ਲਈ ਨਿਸ਼ਾਨਾਂ ਬਣਾ ਰਹੇ ਸਨ ਕਿਉਂਕਿ ਮੈਂ ਖ਼ਾਲਿਸਤਾਨ ਦੀ ਸੋਚ ਉਤੇ ਦ੍ਰਿੜਤਾ ਨਾਲ ਨਿਰੰਤਰ ਜ਼ਮਹੂਰੀਅਤ ਢੰਗ ਨਾਲ ਸੰਘਰਸ਼ ਕਰਦਾ ਆ ਰਿਹਾ ਹਾਂ ਅਤੇ ਹਿੰਦੂਆਂ ਨੇ ਇਸੇ ਲਈ ਮੇਰੇ ਨਾਨਾ ਜੀ ਦੇ ਉਪਰੋਕਤ ਸਿਰਪਾਓ ਦੇਣ ਦੇ ਅਮਲ ਨੂੰ ਉਭਾਰਕੇ ਦਾਸ ਵਿਰੁੱਧ ਹਿੰਦੂਆਂ ਵਿਚ ਨਫਰਤ ਪੈਦਾ ਕਰਨ ਹਿੱਤ ਅਜਿਹਾ ਪ੍ਰਚਾਰ ਕਰ ਰਹੇ ਹਨ । ਇਥੋ ਤੱਕ ਕਿ ਜਦੋ ਮੈਂ ਪਾਰਲੀਮੈਟ ਵਿਚ ਪੰਜਾਬ ਅਤੇ ਸਿੱਖ ਕੌਮ ਦੇ ਹੱਕ ਵਿਚ ਬੋਲਣ ਲਈ ਖੜਦਾ ਹਾਂ ਤਾਂ ਬੀਜੇਪੀ ਦੇ 4-5 ਐਮ.ਪੀ ਉੱਠਕੇ ਬੋਲਣਾ ਸੁਰੂ ਕਰ ਦਿੰਦੇ ਹਨ ਤਾਂ ਕਿ ਮੇਰੀ ਬਾਦਲੀਲ ਢੰਗ ਨਾਲ ਕੀਤੀ ਜਾਣ ਵਾਲੀ ਗੱਲ ਨੂੰ ਪਾਰਲੀਮੈਟ ਮੈਬਰ ਅਤੇ ਲਾਈਵ ਦੇਖਣ ਵਾਲੇ ਮੈਬਰ ਸੁਣ ਨਾ ਸਕਣ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਪਾਰਲੀਮੈਟ ਵਿਚ ਕੁਝ ਸੀਮਤ ਜਿਹੇ ਸਿੱਖ ਹਨ ਉਨ੍ਹਾਂ ਨੂੰ ਵੀ ਸਹੀ ਢੰਗ ਨਾਲ ਨਾ ਤਾਂ ਟਾਈਮ ਦਿੱਤਾ ਜਾਂਦਾ ਹੈ ਅਤੇ ਨਾ ਹੀ ਬੋਲਣ ਦਿੱਤਾ ਜਾਂਦਾ ਹੈ ।

 

 

 

 

 

 

 

 

 

 

 

 

 

 

ਜੋ ਲੋਕ ਸਭਾ ਦੇ ਸਪੀਰਕ ਓਮ ਬਿਰਲਾ ਹਨ, ਉਹ ਪੂਰੇ ਮੁਤੱਸਵੀ ਸੋਚ ਦੇ ਮਾਲਕ ਹਨ । ਉਹ ਸਿੱਖਾਂ ਨੂੰ ਆਪਣੇ ਪਾਰਲੀਮੈਟ ਦੇ ਹੱਕ ਪ੍ਰਦਾਨ ਕਰਨ ਦੀ ਤਵੱਜੋ ਹੀ ਨਹੀ ਦਿੰਦੇ । ਮੈਨੂੰ ਇਸ ਗੱਲ ਦਾ ਵੀ ਗਹਿਰਾ ਦੁੱਖ ਹੈ ਕਿ ਐਨਾ ਲੰਮਾਂ ਸਮਾਂ ਸੰਘਰਸ਼ ਕਰਦੇ ਹੋ ਗਏ ਹਨ ਪਰ ਸਾਡੇ ਬਹੁਤ ਸਾਰੇ ਸਿੱਖ ਭਾਵੇ ਉਹ ਕਿਸੇ ਵੀ ਪਾਰਟੀ ਵਿਚ ਹੋਣ ਉਹ ਬਿਨ੍ਹਾਂ ਕਿਸੇ ਦਲੀਲ-ਸੋਚ ਦੇ ਬੀਜੇਪੀ ਵਰਗੀ ਪੰਜਾਬ ਤੇ ਸਿੱਖ ਵਿਰੋਧੀ ਪਾਰਟੀ ਵਿਚ ਸਮੂਲੀਅਤ ਕਰ ਰਹੇ ਹਨ । 1984 ਵਿਚ ਜੋ ਉਸ ਸਮੇ ਸਿੱਖ ਲੀਡਰ ਸਨ, ਜਿਨ੍ਹਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੋਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ. ਰਵੀਇੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ ਭੂਰਾਕੋਨਾ ਆਦਿ ਸਿੱਖ ਆਗੂ ਜੇਕਰ ਇਹ ਮੇਰੇ ਨਾਨਾ ਜੀ ਦੀ ਤਰ੍ਹਾਂ ਉਸ ਸਮੇ ਦੀ ਕਾਂਗਰਸ ਆਗੂ ਮਰਹੂਮ ਇੰਦਰਾ ਗਾਂਧੀ ਨੂੰ ਜਾਂ ਤਾਂ ਠੰਡਾ ਕਰ ਦਿੰਦੇ ਜਾਂ ਫਿਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਸਾਥ ਦੇ ਕੇ ਕੌਮ ਦੀ ਕੋਈ ਗੱਲ ਬਣਾਉਦੇ ਫਿਰ ਤਾਂ ਕੋਈ ਚੰਗੀ ਗੱਲ ਹੁੰਦੀ । ਲੇਕਿਨ ਹੁਣ ਇਹ ਸਭ ਆਗੂ ਨਾਨਾ ਜੀ ਵੱਲੋ ਉਸ ਸਮੇ ਸਿਰਪਾਓ ਦੇਣ ਦੀ ਗੱਲ ਨੂੰ ਉਸਾਰਕੇ ਮੇਰੇ ਮਗਰ ਪਏ ਹੋਏ ਹਨ । ਪਰ ਨਾਨਾ ਜੀ ਨੇ ਤਾਂ ਉਸ ਸਮੇ ਦਰਬਾਰ ਸਾਹਿਬ ਨੂੰ ਨਿਸ਼ਾਨਾਂ ਬਣਨ ਤੋ ਬਚਾਅ ਲਿਆ ਸੀ । ਪਰ ਇਨ੍ਹਾਂ ਨੇ ਨਾ ਤਾਂ ਬਲਿਊ ਸਟਾਰ ਆਪ੍ਰੇਸਨ ਨੂੰ ਰੋਕਣ ਲਈ ਕੋਈ ਉਦਮ ਕੀਤਾ ਅਤੇ ਨਾ ਹੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦਾ ਕੌਮੀ ਸੰਘਰਸ਼ ਲਈ ਸਾਥ ਦਿੱਤਾ । ਬਲਕਿ ਮਰਹੂਮ ਇੰਦਰਾ ਗਾਂਧੀ ਨੂੰ ਬਲਿਊ ਸਟਾਰ ਕਰਨ ਲਈ ਹਾਮੀਆ ਭਰਦੇ ਰਹੇ ।