Breaking News

Makhan Brar – ਮੱਖਣ ਬਰਾੜ ਨੇ SAD ਪੁਨਰ ਸੁਰਜੀਤ ਤੋਂ ਸਾਰੇ

Makhan Brar – ਮੱਖਣ ਬਰਾੜ ਨੇ SAD ਪੁਨਰ ਸੁਰਜੀਤ ਤੋਂ ਸਾਰੇ

ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਮਨਪ੍ਰੀਤ ਸਿੰਘ ਇਆਲੀ ਨੇ ਦਿੱਤਾ ਜਵਾਬ

ਸੱਚ ਕਦੇ ਛੁਪਦਾ ਨਹੀਂ, ਤੇ ਸਿਧਾਂਤ ਕਦੇ ਵਿਕਦੇ ਨਹੀਂ!

 

ਰਾਜਨੀਤੀ ਵਿੱਚ ਇਲਜ਼ਾਮ ਲਗਾਉਣਾ ਸਭ ਤੋਂ ਸੌਖਾ ਕੰਮ ਹੈ, ਪਰ ਸੱਚ ਦੀ ਰਾਹ ‘ਤੇ ਅਡੋਲ ਖੜ੍ਹਨਾ ਸਭ ਤੋਂ ਔਖਾ। ਅਸੀਂ ਪਹਿਲਾਂ ਵੀ ਕਿਹਾ ਸੀ ਅਤੇ ਅੱਜ ਫਿਰ ਦੁਹਰਾਉਂਦੇ ਹਾਂ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਪੰਥ ਦੀ ਭਲਾਈ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਨਿਰਸੁਆਰਥ ਹੋ ਕੇ ਨਿੱਕਲੇ ਹਾਂ। ਸਾਡਾ ਮਕਸਦ ਕੋਈ ਅਹੁਦਾ ਜਾਂ ਕੁਰਸੀ ਨਹੀਂ, ਬਲਕਿ ਕੌਮ ਦੀਆਂ ਮਹਾਨ ਸੰਸਥਾਵਾਂ ਦੀ ਮਰਿਆਦਾ ਨੂੰ ਬਹਾਲ ਕਰਨਾ ਹੈ।

 

ਕਈ ਵਾਰ ਸੱਚ ਦੇ ਰਸਤੇ ‘ਤੇ ਚੱਲਦਿਆਂ ਆਪਣੇ ਹੀ ਸਾਥ ਛੱਡ ਜਾਂਦੇ ਹਨ, ਪਰ ਸਾਡਾ ਇਰਾਦਾ ਚੱਟਾਨ ਵਾਂਗ ਪੱਕਾ ਹੈ। ਕੌਣ ਸਾਡੇ ਨਾਲ ਖੜ੍ਹਦਾ ਹੈ ਤੇ ਕੌਣ ਨਹੀਂ, ਸਾਨੂੰ ਇਸ ਦੀ ਪ੍ਰਵਾਹ ਨਹੀਂ—ਪਰ ਅਸੀਂ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਆਖਰੀ ਦਮ ਤੱਕ ਡਟੇ ਰਹਾਂਗੇ।

 

 

ਸੱਚਾਈ ਇਹ ਹੈ ਕਿ ਜਦੋਂ ਤੁਸੀਂ ਮਹਾਨ ਪੰਥਕ ਸੰਸਥਾਵਾਂ ਅਤੇ ਪਾਰਟੀ ਵਿੱਚ ਸੁਧਾਰ ਦੀ ਗੱਲ ਕਰਦੇ ਹੋ, ਤਾਂ ਸਿਸਟਮ ‘ਤੇ ਕਾਬਜ਼ ਧਿਰਾਂ ਤੁਹਾਡੇ ਉੱਤੇ ਚਿੱਕੜ ਉਛਾਲ ਕੇ ਤੁਹਾਨੂੰ ਡਰਾਉਣਾ ਚਾਹੁੰਦੀਆਂ ਹਨ। ਪਰ ਉਹ ਸ਼ਾਇਦ ਇਹ ਭੁੱਲ ਗਏ ਹਨ ਕਿ ਸੱਚ ਦੇ ਕਾਫ਼ਲੇ ਕਦੇ ਰੁਕਿਆ ਨਹੀਂ ਕਰਦੇ

ਮੈਂ ਭਰੇ ਮਨ ਨਾਲ ਸ਼੍ਰੋਅਦ ਪੁਨਰ ਸੁਰਜੀਤ ਦਲ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ ।
ਏਜੰਸੀਆਂ ਨਾਲ ਮਿਲਕੇ ਪੰਥ ਅਤੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ ਗਿਆਨੀ ਹਰਪ੍ਰੀਤ ਸਿੰਘ ਤੇ ਇਆਲੀ
ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਮ ‘ਤੇ ਕੌਮ ਨੂੰ ਭਾਵੁਕ ਕਰਕੇ ਬੀਤੇ ਸਮੇਂ ਵਿੱਚ ਕੁਝ ਲੋਕਾਂ ਵੱਲੋਂ ਵੱਡੀ ਸਾਜਿਸ਼ ਰਚੀ ਗਈ ਜਿਸਨੂੰ ਅੱਗੇ ਜਾ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਨਾਮ ਦਿੱਤਾ ਗਿਆ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੈਨੂੰ ਉਹ ਗੱਲਾਂ ਦਾ ਪਤਾ ਲੱਗਾ
ਜੋ ਕਿ ਪੰਥ ਅਤੇ ਪੰਜਾਬ ਤੋਂ ਓਹਲੇ ਪਰਦੇ ਦੇ ਪਿੱਛੇ ਚੱਲ ਰਹੀਆਂ ਸਨ । ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਖਤਮ ਕਰਨ ਲਈ ਕੇਂਦਰੀ ਤਾਕਤਾਂ ਨੇ ਐਸੀ ਸਾਜਿਸ਼ ਘੜੀ ਕਿ ਕਿਸੇ ਨੂੰ ਭਿਣਕ ਤੱਕ ਨਾ ਲੱਗੀ । ਇਸ ਸਾਜਿਸ਼ ਦਾ ਹਿੱਸਾ ਕੇਂਦਰੀ ਏਜੰਸੀਆਂ ਅਤੇ ਪੰਜਾਬ ਦੀ ਆਪ ਸਰਕਾਰ ਵੀ ਸੀ ਜਿੰਨ੍ਹਾਂ ਨੇ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਹਰ ਦਾਅ ਵਰਤਿਆ ।
ਪੰਥਕ ਪਰਿਵਾਰ ਹੋਣ ਕਰਕੇ ਸਾਨੂੰ ਵੀ ਇਸ ਜਾਲ ‘ਚ ਫਸਾਉਣ ਲਈ ਮਨਪ੍ਰੀਤ ਸਿੰਘ ਇਆਲੀ ਨੇ ਭੂਮਿਕਾ ਨਿਭਾਈ ਤੇ ਮੈਂ ਉਸਦੇ ਨਾਲ ਇਸ ਦਲ ਵਿੱਚ ਚਲਾ ਗਿਆ । ਪਰ ਜਦ ਵੀ ਗੱਲ ਪੰਥ ਤੇ ਪੰਜਾਬ ਦੇ ਹਿੱਤ ਦੀ ਆਉਂਦੀ ਹੈ ਤਾਂ ਮਨਪ੍ਰੀਤ ਇਆਲੀ ਚੁੱਪ ਵੱਟ ਲੈਂਦਾ । ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਬਿਆਨਬਾਜ਼ੀ ਵੇਲੇ ਹੀ ਅੱਗੇ ਆਉਂਦਾ ਤੇ ਖੁੱਲਕੇ ਬੋਲਦਾ ਪਰ ਸਰਕਾਰਾਂ ਖਿਲਾਫ ਇੱਕ ਲਫ਼ਜ ਨਹੀਂ ਬੋਲਦਾ । ਇਸਦਾ ਵੱਡਾ ਕਾਰਨ ਇਆਲੀ ਦੇ ਵਪਾਰਕ ਹਿੱਤ – ਕਲੋਨੀਆਂ ਆਦਿ ਦੇ ਕੰਮ ਹੋ ਸਕਦੇ ਹਨ, ਇਆਲੀ ਦੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਨਾਲ ਇੱਕ ਗੱਲਬਾਤ ਹੈ।ਕਈ ਵਾਰ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਮੈਨੂੰ ਡਿਪਟੀ ਸੀ.ਐੱਮ ਬਣਨ ਦੀ ਪੇਸ਼ਕਸ਼ ਵੀ ਆਈ ਹੈ।
ਗਿਆਨੀ ਹਰਪ੍ਰੀਤ ਸਿੰਘ ਬਾਰੇ ਤਾਂ ਹੁਣ ਸੰਗਤ ਖੁਦ ਹੀ ਜਾਣ ਚੁੱਕੀ ਹੈ ਕਿ ਕਿਵੇਂ ਉਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਕੇ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਏਜੰਸੀਆਂ ਦੇ ਆਖੇ ਖਤਮ ਕਰਨ ਦਾ ਹਰ ਹੀਲਾ ਵਰਤਿਆ । ਗਿਆਨੀ ਹਰਪ੍ਰੀਤ ਸਿੰਘ ਓਹੀ ਕਰਦਾ ਤੇ ਬੋਲਦਾ ਹੈ ਜੋ ਉਸਨੂੰ ਦਿੱਲੀ ਤੋਂ ਇਸ਼ਾਰਾ ਹੁੰਦਾ ਹੈ । ਮੈਂ ਪਾਰਟੀ ਵਿੱਚ ਰਹਿੰਦੇ ਕਾਫੀ ਸਮੇਂ ਤੋਂ ਇਹ ਸਭ ਕੁਝ ਹੁੰਦਾ ਦੇਖ ਰਿਹਾ ਹਾਂ ਪਰ ਹੁਣ ਮੇਰੀ ਜਮੀਰ ਇਜਾਜਤ ਨਹੀਂ ਦਿੰਦੀ ਕਿ ਮੈਂ ਪੰਥ ਤੋਂ ਇਹ ਸਭ ਛੁਪਾ ਕੇ ਰੱਖਾਂ ।
ਮੈਨੂੰ ਅਫਸੋਸ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਸਦਾ ਹਿੱਸਾ ਬਣਿਆ ।
ਮੈਂ ਅੱਜ ਇਸ ਨਵੇਂ ਦਲ ਦੇ ਸਾਰੇ ਅਹੁਦਿਆਂ ਅਤੇ ਮੁਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਦਿੰਦਾ ਹਾਂ । ਆਉਣ ਵਾਲੇ ਸਮੇਂ ਵਿੱਚ ਪੰਥ ਦੀ ਕਚਹਿਰੀ ਵਿੱਚ ਸੱਚ ਸਭ ਦੇ ਸਾਹਮਣੇ ਰੱਖਾਂਗਾ ।
ਪੰਥ ਦਾ ਦਾਸ ,
ਬਰਜਿੰਦਰ ਸਿੰਘ ਮੱਖਣ ਬਰਾੜ
ਮੋਗਾ