Iran-Israel war
ਜੰਗ ਦੇ 26ਵੇਂ ਦਿਨ:
ਟਰੰਪ ਵਲੋਂ ਕੀਤੇ ਜਾ ਰਹੇ ਜੰਗਬੰਦੀ ਦੀ ਗੱਲਬਾਤ ਹੋਣ ਬਾਰੇ ਦਾਅਵੇ ਨਕਾਰਦਿਆਂ ਇਰਾਨ ਦੇ ਆਗੂ ਕਹਿ ਰਹੇ ਹਨ ਕਿ ਟਰੰਪ ਕੁਝ ਸਮੇਂ ਲਈ ਜੰਗਬੰਦੀ ਕਰਕੇ ਆਪਣੇ ਫੌਜੀ ਸਾਡੇ ਆਲੇ-ਦੁਆਲੇ ਲਿਆਉਣਾ ਚਾਹੁੰਦਾ ਹੈ ਤੇ ਗੱਲਬਾਤ ਬਾਰੇ “ਝੂਠੀਆਂ ਖਬਰਾਂ” ਫੈਲਾਅ ਰਿਹਾ ਹੈ ਤਾਂ ਕਿ ਸਟਾਕ ਮਾਰਕੀਟ ਡਿਗੇ ਨਾ।
ਇੱਕ ਪਾਸੇ ਟਰੰਪ ਜੰਗਬੰਦੀ ਦੀ ਗੱਲ ਕਰ ਰਿਹਾ ਹੈ ਤੇ ਦੂਜੇ ਪਾਸੇ ਇਸਰਾਈਲ ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਜੋ ਟਰੰਪ ਰੋਕ ਨਹੀਂ ਰਿਹਾ।
ਇਸਰਾਈਲ ਦੇ ਲੋਕ ਸਮਝਦੇ ਸਨ ਕਿ ਸਾਡੀ ਰੱਖਿਆ ਪ੍ਰਣਾਲੀ ਹਰ ਮਿਜ਼ਾਈਲ ਨੂੰ ਰੋਕ ਲਵੇਗੀ ਪਰ ਅਜਿਹਾ ਹੋ ਨਹੀਂ ਰਿਹਾ। ਇਰਾਨੀ ਮਿਜ਼ਾਈਲਾਂ ਇਸਰਾਈਲ ਦੇ ਧੁਰ ਅੰਦਰ ਤੱਕ ਮਾਰ ਕਰ ਰਹੀਆਂ ਹਨ। ਇਸਰਾਈਲ ਦੀ ਸਰਕਾਰ ਹੁਣ ਇਰਾਨ ‘ਤੇ ਦੋਸ਼ ਲਾ ਰਹੀ ਹੈ ਕਿ ਇਰਾਨ ਜੰਗੀ ਅਪਰਾਧ ਕਰ ਰਿਹਾ ਹੈ।
ਈਰਾਨੀ ਸਰਕਾਰੀ ਟੀਵੀ (IRIB) ਨੇ ਕਿਹਾ ਹੈ, “ਜੇ ਸੰਯੁਕਤ ਰਾਜ ਅਮਰੀਕਾ ਕੋਈ ਗਲਤੀ ਕਰਦਾ ਹੈ, ਤਾਂ ਈਰਾਨ ਦੀਆਂ ਹਥਿਆਰਬੰਦ ਫੌਜਾਂ ਯੂਏਈ (UAE) ਅਤੇ ਬਹਿਰੀਨ ਦੇ ਤਟਾਂ ‘ਤੇ ਕਬਜ਼ਾ ਕਰਨ ਲਈ ਤਿਆਰ ਹਨ ਅਤੇ ਖੇਤਰ ਦੀ ਨਵੀਂ ਰੂਪ-ਰੇਖਾ ਤਿਆਰ ਕਰ ਸਕਦੀਆਂ ਹਨ।”
ਇਸਦੇ ਨਾਲ ਹੀ ਇਰਾਕ ਪਹਿਲਾਂ ਇਰਾਨ ਦਾ ਵਿਰੋਧੀ ਰਿਹਾ ਹੈ ਪਰ ਹੁਣ ਉਨ੍ਹਾਂ ਐਲਾਨ ਕੀਤਾ ਹੈ ਕਿ ਇਰਾਕੀ ਇਰਾਨ ਦੇ ਨਾਲ ਹੋ ਕੇ ਅਮਰੀਕਾ-ਇਸਰਾਈਲ ਖਿਲਾਫ ਲੜਨਗੇ।
ਇਰਾਨ ਦਾ ਸਾਰਾ ਜ਼ੋਰ ਅਮਰੀਕਾ ਦੇ ਭਾਈਵਾਲ ਸਾਊਦੀ ਅਰਬ, ਯੂਏਈ, ਬਹਿਰੀਨ, ਕਤਰ, ਦੁਬਈ, ਅਬੂ ਧਾਬੀ, ਓਮਾਨ ਆਦਿ ਮੁਲਕਾਂ ਉੱਤੇ ਹਮਲੇ ਕਰਨ ‘ਤੇ ਲੱਗਾ ਹੋਇਆ ਹੈ। ਹੁਣ ਉਹ ਕਬਜ਼ੇ ਦੀ ਨਵੀਂ ਧਮਕੀ ਦੇ ਰਿਹਾ ਹੈ।
ਤਿੰਨ ਪਾਸੇ ਪਹਾੜਾਂ ਅਤੇ ਚੌਥੇ ਪਾਸੇ ਸਮੁੰਦਰ ਨਾਲ ਘਿਰੇ ਇਰਾਨ ਕੋਲ ਫੌਜ ਦੀ ਗਿਣਤੀ ਇਸ ਤਰਾਂ ਹੈ:
ਸਰਗਰਮ ਫੌਜੀ: 610,000
ਆਮ ਫੌਜੀ (Artesh): 350,000 ਤੋਂ 420,000
ਇਸਲਾਮਿਕ ਗਾਰਡ (IRGC): 190,000 ਤੋਂ 210,000
ਰਿਜ਼ਰਵ ਫੌਜੀ: 350,000
ਅਜਿਹੇ ਹਾਲਾਤ ਵਿੱਚ ਸਰਬੋਤਮ ਹਥਿਆਰਾਂ ਅਤੇ ਤਕਨੀਕ ਨਾਲ ਲੈੱਸ ਦੁਨੀਆਂ ਦੀਆਂ ਦੋ ਵੱਡੀਆਂ ਫੌਜੀ ਤਾਕਤਾਂ, ਅਮਰੀਕਨ ਅਤੇ ਇਸਰਾਈਲੀ ਜ਼ਮੀਨੀ ਫੌਜਾਂ ਇਰਾਨ ਨੂੰ ਕਿੱਦਾਂ ਕਾਬੂ ਕਰਦੀਆਂ ਹਨ, ਦੁਨੀਆ ਇਹ ਨੀਝ ਨਾਲ ਦੇਖ ਰਹੀ ਹੈ। ਉਹ ਵੀ ਜਦੋਂ ਇਰਾਨ ਨੇ ਤੇਲ ‘ਤੇ ਟੋਲ ਲਾ ਕੇ ਦੁਨੀਆਂ ਦੀ ਸ਼ਾਹ ਰਗ ਨੱਪ ਲਈ ਹੈ ਅਤੇ ਲੋਕ ਮਹਿੰਗਾਈ ਮਾਰੇ ਚੀਕਾਂ ਮਾਰਨ ਲੱਗੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
-ਓਂਟਾਰੀਓ ‘ਚ ਘਰਾਂ ਦੀ ਮਾਰਕੀਟ ਤੋਰਨ ਲਈ ਸਰਕਾਰ ਨੇ ਧੱਕਾ ਲਾਇਆ
-ਸਰੀ ਤੇ ਬਰੈਂਪਟਨ ‘ਚ ਗੋਲੀਆਂ ਚੱਲੀਆਂ; ਇੱਕ ਜ਼ਖਮੀ ਹੋਇਆ
-ਕੈਲਗਰੀ ਦੇ ਤਿੰਨ ਮਿਊਂਸਪਲ ਸਿਆਸਤਦਾਨ ਜਾਂਚ ਦੇ ਘੇਰੇ ‘ਚ
-ਇਰਾਨ ਵਲੋਂ ਯੂਏਈ ਅਤੇ ਬਹਿਰੀਨ ਦੇ ਇਲਾਕੇ ਨੱਪਣ ਦੀ ਧਮਕੀ
-ਐਕਸ (ਟਵਿੱਟਰ) ਵਲੋਂ ਪੰਜਾਬ ਪੁਲਿਸ ‘ਤੇ ਧੱਕਾ ਕਰਨ ਦੇ ਦੋਸ਼
-48 ਘੰਟਿਆਂ ਦੇ ਅੰਦਰ-ਅੰਦਰ ‘ਆਪ’ ਦਾ ਦੂਜਾ ਵੱਡਾ ਆਗੂ ਜੇਲ੍ਹ ਪੁੱਜਾ
Punjab Spectrum