Breaking News

Gurdas Mann – ਗੁਰਦਾਸ ਮਾਨ ਦੇ ਕਨੈਡਾ ਵਿੱਚ ਹੋਣ ਵਾਲੇ ਸ਼ੋਅ ਦਾ ਪ੍ਰਮੋਟਰ ਵਿਵਾਦ ‘ਚ ਉਲਝਿਆ?

Gurdas Mann – ਗੁਰਦਾਸ ਮਾਨ ਦੇ ਕਨੈਡਾ ਵਿੱਚ ਹੋਣ ਵਾਲੇ ਸ਼ੋਅ ਦਾ ਪ੍ਰਮੋਟਰ ਵਿਵਾਦ ‘ਚ ਉਲਝਿਆ?

 

 

ਗੁਰਦਾਸ ਮਾਨ ਦੇ ਕਨੈਡਾ ਵਿੱਚ ਹੋਣ ਵਾਲੇ ਸ਼ੋਅ ਦਾ ਪ੍ਰਮੋਟਰ ਵਿਵਾਦ ‘ਚ ਉਲਝਿਆ? ਵਿਰੋਧ ਕਰਨ ਵਾਲੀ ਧਿਰ ਦੇ ਆਗੂ ਨੂੰ ਧਮ*ਕੀ?

ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ੋਅ ਕੇਨੈਡਾ ਵਿੱਚ ਮੁੜ ਸ਼ੁਰੂ ਹੋਣ ਜਾ ਰਹੇ ਹਨ। ਇਸ ਦੇ ਨਾਲ ਹੀ ‘ਪੰਜਾਬੀ ਮਾਂ ਬੋਲੀ’ ਨੂੰ ਲੈ ਕੇ ਗੁਰਦਾਸ ਮਾਨ ਦੇ ਵਿਵਾਦਿਤ ਬਿਆਨ ਦਾ ਮੁੱਦਾ ਮੁੜ ਤੋ ਭਖ ਗਿਆ ਹੈ। ਸ਼ੋਆਂ ਦੇ ਵਿਰੋਧ ਵਿੱਚ ਲਾਮਬੰਦੀ ਹੋਣੀ ਸ਼ੁਰੂ ਹੋ ਗਈ ਹੈ।

 

ਇਸ ਵਾਰ ਪੁਰਾਣੇ ਵਿਵਾਦ ਦੇ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ। ਗੁਰਦਾਸ ਮਾਨ ਦੇ ਸ਼ੋਅ ਪ੍ਰਮੋਟਰ ਸੈਮ ਝੱਜ ਵੱਲੋਂ ਗੁਰਦਾਸ ਮਾਨ ਦੇ ਸ਼ੋਅ ਦਾ ਵਿਰੋਧ ਕਰਨ ਵਾਲੀ ਧਿਰ ਦੇ ਇੱਕ ਆਗੂ ਗੁਲਜ਼ਾਰ ਸਿੰਘ ਨਿਰਮਾਣ ਨੂੰ 18 ਮਾਰਚ ਤੜਕਸਾਰ 3:52 ਮਿੰਟ ਤੇ ਫੋਨ ਕਰਕੇ ਧਮਕਾਇਆ ਗਿਆ ਹੈ।

 

 

 

ਇਸ ਘਟਨਾ ਦੀ ਐਡਮਿੰਟਨ ਪੁਲਿਸ ਸੰਜ਼ੀਦਗੀ ਨਾਲ ਜਾਂਚ ਕਰ ਰਹੀ ਹੈ, ਇਸ ਘਟਨਾ ਨੂੰ ਵਿਦੇਸ਼ੀ ਦਖਲ-ਅੰਦਾਜ਼ੀ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ?

 

 

 

ਪੁਲਿਸ ਅਤੇ ਅਦਾਲਤੀ ਰਿਕਾਰਡ ਮੁਤਾਬਕ ਸੈਮ ਝੱਜ ਪਹਿਲਾਂ ਵੀ ਅਜਿਹੀਆ ਦੋ ਘਟਨਾਵਾਂ ਵਿੱਚ ਸ਼ਾਮਲ ਪਾਇਆ ਗਿਆ ਸੀ?ਤੇ ਪੀਸ ਬਾਂਡ ਤੇ ਸ਼ਰਤਾਂ ਤਹਿਤ ਰਿਹਾਅ ਕੀਤਾ ਗਿਆ ਸੀ।

 

 

ਇਹਨਾਂ ਸਾਰੀਆਂ ਘਟਨਾਵਾਂ ਦੇ ਮੱਦੇਨਜ਼ਰ ਇਹ ਵਿਵਾਦ ਸੁਲਝਣ ਦੀ ਬਜਾਏ ਗੰਭੀਰ ਰੂਪ ਲੈਂਦਾ ਨਜ਼ਰ ਆ ਰਿਹਾ ਹੈ? ਕੋਈ ਹਿੰਸਕ ਘਟਨਾਕ੍ਰਮ ਵਾਪਰਨ ਦੇ ਡਰ ਤੋਂ ਸ਼ੋਅ ਦੀਆਂ ਟਿਕਟਾਂ ਦੀ ਵਿਕਰੀ ਤੇ ਅਸਰ ਪੈਣਾ ਸੁਭਾਵਿਕ ਹੈ?

 

 

#GurdasMaan
#GurdasMaanLive
#GurdasMaanCanada