Breaking News

MP Amritpal Singh – ਭਾਈ ਅੰਮ੍ਰਿਤਪਾਲ ਸਿੰਘ ਦਾ ਕੋਈ ਸਰੀਰਕ ਨੁਕਸਾਨ ਹੋਇਆ ਤਾਂ ਸਰਕਾਰਾਂ ਜਿੰਮੇਵਾਰ ਹੋਣਗੀਆਂ।

MP Amritpal Singh – ਭਾਈ ਅੰਮ੍ਰਿਤਪਾਲ ਸਿੰਘ ਦਾ ਕੋਈ ਸਰੀਰਕ ਨੁਕਸਾਨ ਹੋਇਆ ਤਾਂ ਸਰਕਾਰਾਂ ਜਿੰਮੇਵਾਰ ਹੋਣਗੀਆਂ।

ਅਕਾਲੀ ਦਲ ਵਾਰਸ ਪੰਜਾਬ ਦੇ,ਜਿਲਾ ਲੁਧਿਆਣਾ ਦਿਹਾਤੀ ਜਗਰਾਉਂ ਦੇ ਅਹੁਦੇਦਾਰਾਂ ਦੀ ਮੀਟਿੰਗ ਪ੍ਰਿਥੀਪਾਲ ਸਿੰਘ ਬਟਾਲਾ ਕੋਰ ਕਮੇਟੀ ਮੈਂਬਰ ਅਤੇ ਅਬਜਰਵਰ ਜਿਲਾ ਲੁਧਿਆਣਾ ਦੀ ਪ੍ਰਧਾਨਗੀ ਹੇਠ ਮੁਲਾਂਪੁਰ ਵਿਖੇ ਹੋਈ।

 

ਮੀਟਿੰਗ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਦੇ ਕੱਲ, ‘ਪੰਥ ਬਚਾਓ ਪੰਜਾਬ ਬਚਾਓ’ ਮਾਲਵਾ ਪੰਥਕ ਕਾਨਫਰੰਸ ਮੱਤੇਵਾੜਾ ਵਿੱਚ ਆਏ ਸੰਦੇਸ਼ ਤੇ ਵਿਚਾਰ ਵਰਾਦਰਾ ਕੀਤਾ ਗਿਆ। ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਮਿਲ ਕੇ,ਉਹਨਾਂ ਦਾ ਦਿਬਰੂਗੜ੍ਹ ਜੇਲ ਅਸਾਮ ਵਿੱਚ ਸਰੀਰਕ ਤੌਰ ਤੇ ਨੁਕਸਾਨ ਵੀ ਕਰਾ ਸਕਦੀਆਂ ਹਨ।

 

ਮੀਟਿੰਗ ਵਿੱਚ ਹਾਜ਼ਰ ਸਾਰੇ ਅਹੁਦੇਦਾਰਾਂ ਨੇ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਅਜਿਹਾ ਕੁਝ ਹੋਇਆ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ ਅਤੇ ਇਸਦੀ ਜਿੰਮੇਵਾਰੀ ਇਹਨਾਂ ਦੋਵਾਂ ਸਰਕਾਰਾਂ ਦੇ ਸਿਰ ਤੇ ਹੋਏਗੀ। ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਘਰ ਘਰ ਵਿੱਚ ਲੋਕ ਮਨਾਂ ਵਿੱਚ ਉਤਰ ਚੁੱਕਿਆ ਆਗੂ ਹੈ ਅਤੇ ਪੰਜਾਬ ਦੇ ਨੌਜਵਾਨ ਅਤੇ ਲੋਕ ਅਜਿਹਾ ਕੁਝ ਨਹੀਂ ਬਰਦਾਸ਼ਤ ਕਰਨਗੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨ ਅਤੇ ਲੋਕ ਵੱਡੀ ਗਿਣਤੀ ਵਿੱਚ ਭਾਈ ਅੰਮ੍ਰਿਤ ਪਾਲ ਸਿੰਘ ਦੀ ਸੋਚ ਨਾਲ ਜੁੜੇ ਹਨ ।

 

 

ਇਸ ਤੋਂ ਇਹ ਦੋਵੇਂ ਸਰਕਾਰਾਂ ਘਬਰਾਈਆਂ ਹੋਈਆਂ ਹਨ ਇਹ ਸਰਕਾਰਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਵਧਦੀ ਚੜਤ ਨੂੰ ਰੋਕਣ ਲਈ ਮਾੜੇ ਅਤੇ ਘਟੀਆ ਹੱਥਕੰਡੇ ਵਰਤ ਸਕਦੀਆਂ ਹਨ। ਜਿਲਾ ਲੁਧਿਆਣਾ ਦੇ ਅਹੁਦੇਦਾਰਾਂ ਵੱਲੋਂ ਪਾਰਟੀ ਦੀ ਹਾਈ ਕਮਾਨ ਨੂੰ ਇਸ ਸਬੰਧੀ ਗੰਭੀਰ ਨੋਟਿਸ ਲੈਣ ਲਈ ਕਿਹਾ ਗਿਆ। ਇਸ ਸਬੰਧੀ ਜੋ ਵੀ ਪਾਰਟੀ ਪ੍ਰੋਗਰਾਮ ਉਲੀਕੇਗੀ, ਜਿਲਾ ਲੁਧਿਆਣਾ ਵੱਧ ਚੜ ਕੇ ਹਿੱਸਾ ਪਾਵੇਗਾ। ਉਨਾਂ ਨੇ ਸਮੂਹ ਸਿੱਖਾਂ ਤੇ ਪੰਜਾਬੀਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਪਿੱਠ ਤੇ ਖੜੇ ਹੋਣ ਦਾ ਸੱਦਾ ਦਿੱਤਾ।

 

 

ਇਸ ਮੀਟਿੰਗ ਵਿੱਚ ਜਿਲਾ ਕਮੇਟੀ ਮੈਂਬਰਾਨ ਜਥੇ, ਜਸਵਿੰਦਰ ਸਿੰਘ ਲਲਤੋਂ ਮਲਕੀਤ ਸਿੰਘ ਬੱਲ ਹੰਬੜਾ, ਹਰਭਜਨ ਸਿੰਘ ਇਆਲੀ ਫਤਿਹ ਕੁਲਵਿੰਦਰ ਸਿੰਘ ਚੰਦੀ, ਅਜਮੇਰ ਸਿੰਘ ਕਲੇਰ ਅਤੇ ਬਲਾਕ ਕਮੇਟੀਆਂ ਦੇ ਅਹੁਦੇਦਾਰਾਂ, ਬਾਬਾ ਹਰਜੀਤ ਸਿੰਘ ਰਾਏਕੋਟ,, ਕੁਲਦੀਪ ਸਿੰਘ ਤਲਵੰਡੀ, ਸਮਸ਼ੇਰ ਸਿੰਘ ਲਾਢੂਵਾਲ, ਪਰਮਜੀਤ ਸਿੰਘ ਸਭਨਾ, ਤਜਿੰਦਰਦੀਪ ਸਿੰਘ ਜਗਰਾਓ,ਰਜਿੰਦਰ ਸਿੰਘ ਜਗਰਾਉਂ, ਪਰਮਜੀਤ ਸਿੰਘ ਮੱਲਾ, ਮਨਪ੍ਰੀਤ ਸਿੰਘ ਛੋਕਰਾਂ, ਜਥੇਦਾਰ ਗੁਰਜਿੰਦਰ ਸਿੰਘ ਮਨਸੂਰਾ, ਹਰਜੀਤ ਸਿੰਘ ਪੱਖੋਵਾਲ, ਰਾਜਵੀਰ ਸਿੰਘ ਸੁਧਾਰ, ਆਤਮਾ ਸਿੰਘ ਮੁੱਲਾਪੁਰ, ਪ੍ਰਿੰਸੀਪਲ ਸੁਨੀਲ ਅਗਰਵਾਲ, ਇਕਬਾਲ ਸਿੰਘ ਰਾਏਕੋਟ, ਹਰਪ੍ਰੀਤ ਸਿੰਘ ਰਾਏਕੋਟ, ਗੁਰਵਿੰਦਰ ਸਿੰਘ ਜਗਰਾਉਂ ਸ਼ਾਮਿਲ ਹੋਏ। ਮੀਟਿੰਗ ਵਿੱਚ ਸੀਨੀਅਰ ਆਗੂ ਜਥੇਦਾਰ ਜਸਵੰਤ ਸਿੰਘ ਚੀਮਾ, ਜਥੇ ਰਛਪਾਲ ਸਿੰਘ ਪਮਾਲ, ਹਰਪਾਲ ਸਿੰਘ ਕੋਹਲੀ, ਲਖਵਿੰਦਰ ਸਿੰਘ ਸਰਪੰਚ ਗੁੱਜਰਵਾਲ, ਜਥੇ ਸੰਦੀਪ ਸਿੰਘ ਰਪਾਲੇ ਬੁਲਾਰਾ ਪਾਰਟੀ ਅਤੇ ਜਥੇ ਰੋਸ਼ਨ ਸਿੰਘ ਸਾਗਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।