Breaking: Iran State TV Confirms Khamenei Killed in Major US-Israel Strikes
After Trump, Iran’s State TV Confirms Ayatollah Khamenei Killed In Strikes
ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਖੁਮੀਨੀ, ਉਸਦੀ ਧੀ, ਜਵਾਈ ਅਤੇ ਦੋਹਤਿਆਂ ਦੀ ਮੌਤ ਹੋਣ ਬਾਰੇ ਹੁਣ “ਅਲ ਜਜ਼ੀਰਾ” ਨੇ ਪੁਸ਼ਟੀ ਕਰ ਦਿੱਤੀ ਹੈ।
ਇਰਾਨ ਦੇ ਕਈ ਵੱਡੇ ਜਰਨੈਲ ਵੀ ਅਮਰੀਕਨ-ਇਜ਼ਰਾਈਲੀ ਹਮਲਿਆਂ ‘ਚ ਮਾਰੇ ਜਾਣ ਦੀ ਖ਼ਬਰ ਆ ਰਹੀ ਹੈ।
ਇਰਾਨ ਵੱਲੋਂ ਵੀ ਦੁਬਈ, ਸਾਊਦੀ ਅਰਬ, ਅਬੂਧਾਬੀ, ਕਤਰ, ਬਹਿਰੀਨ ‘ਚ ਅਮਰੀਕਨ ਟਿਕਾਣੇ, ਹੋਟਲ ਤੇ ਹਵਾਈ ਅੱਡੇ ਨਿਸ਼ਾਨਾ ਬਣਾਏ ਗਏ ਹਨ।
ਇਰਾਨ ਦੀ ਬਚੀ ਹੋਈ ਫੌਜੀ ਲੀਡਰਸ਼ਿਪ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦਾ ਸਿਸਟਮ ਬਹੁਤ ਮਜ਼ਬੂਤ ਹੈ ਤੇ ਕੁਝ ਪ੍ਰਮੁੱਖ ਵਿਅਕਤੀਆਂ ਦੀ ਮੌਤ ਨਾਲ ਹਿੱਲਣ ਵਾਲਾ ਨਹੀਂ। ਇਨ੍ਹਾਂ ਦਾਅਵਿਆਂ ਦੀ ਸਚਾਈ ਆਉਣ ਵਾਲੇ ਦਿਨਾਂ ‘ਚ ਪਤਾ ਲੱਗ ਜਾਵੇਗੀ।
ਮਿਡਲ ਈਸਟ ਨੂੰ ਤੇ ਉਸਦੇ ਵਿੱਚੀਂ ਲੰਘਣ ਵਾਲੀਆਂ ਬਹੁਤੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਦੁਨੀਆ ਭਰ ਦੇ ਪਾਰਸੀ ਲੋਕ ਖੁਸ਼ੀਆਂ ਮਨਾ ਰਹੇ ਹਨ ਕਿ ਇਰਾਨ ਪਰਸ਼ੀਅਨ ਸੱਭਿਅਤਾ ਸੀ, ਜਿਸ ‘ਤੇ ਮੁਸਲਿਮ ਸਮਾਜ ਭਾਰੂ ਹੋ ਗਿਆ ਸੀ। ਹੁਣ ਉਨ੍ਹਾਂ ਨੂੰ ਆਸ ਹੈ ਕਿ ਜਲਾਵਤਨੀ ਖਤਮ ਹੋਵੇਗੀ ਤੇ ਉਹ ਆਪਣੇ ਵਤਨ ਵਾਪਸ ਪਰਤ ਸਕਣਗੇ।
ਮਿਡਲ ਈਸਟ ਵਿੱਚ ਇਰਾਨ ਬਹੁਤ ਵੱਡਾ ਮੁਲਕ ਹੈ ਤੇ ਵੱਡਾ ਤੇਲ ਉਤਪਾਦਕ ਵੀ। ਕੁਝ ਮਾਹਰਾਂ ਦਾ ਖਦਸ਼ਾ ਹੈ ਕਿ ਇੱਥੇ ਵੀ ਇਰਾਕ ਤੇ ਸੀਰੀਆ ਵਾਂਗ ਮੁਸਲਮਾਨਾਂ ਦੇ ਧੜੇ ਆਪੋ-ਆਪਣੇ ਇਲਾਕਿਆਂ ‘ਤੇ ਕਬਜਾ ਕਰ ਲੈਣਗੇ ਤੇ ਮੁਲਕ ਖਾਨਾਜੰਗੀ ਦਾ ਸ਼ਿਕਾਰ ਹੋ ਕੇ ਖਿੱਲਰ ਜਾਵੇਗਾ।
ਅਮਰੀਕਾ ਅਤੇ ਇਜ਼ਰਾਈਲ ਨੇ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਫੌਜੀ ਤਾਕਤ ਤੇ ਸੂਹੀਆ ਤੰਤਰ ਦਾ ਹਾਲੇ ਤੱਕ ਕੋਈ ਤੋੜ ਨਹੀਂ।
ਇਰਾਨ ਦਾ ਡਿਗਣਾ, ਤੁਰਕੀ ਦੇ ਨਾਲ-ਨਾਲ ਚੀਨ-ਰੂਸ ਲਈ ਬਹੁਤ ਵੱਡੀ ਸਮੱਸਿਆ ਹੋਵੇਗੀ। ਭਾਰਤ ਵੱਲੋਂ ਵੀ ਇਰਾਨ ਤੋਂ ਵੱਡੀ ਮਾਤਰਾ ‘ਚ ਤੇਲ ਬਰਾਮਦ ਕੀਤਾ ਜਾਂਦਾ ਰਿਹਾ ਹੈ, ਹੁਣ ਲੈਣਾ ਤਾਂ ਅਮਰੀਕੀ ਖੇਮੇ ‘ਚ ਆਉਣਾ ਪਵੇਗਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਕੱਲ੍ਹ ਰਾਤ ਹੀ ਰਾਜਧਾਨੀ ਤਹਿਰਾਨ ਵਿੱਚ ਕੁਝ ਸਰਕਾਰੀ ਰਿਹਾਇਸ਼ਾਂ ‘ਤੇ ਇਜ਼ਰਾਈਲ ਵੱਲੋਂ ਮਿਜ਼ਾਈਲਾਂ ਦਾਗ਼ੀਆਂ ਗਈਆਂ ਸਨ। ਜਵਾਬ ਵਿੱਚ ਇਰਾਨ ਨੇ ਵੀ ਇਜ਼ਰਾਈਲ, ਦੁਬਈ, ਸਾਊਦੀ ਅਰਬ, ਆਬੂਧਾਬੀ ਤੇ ਬਹਿਰੀਨ ਵੱਲ ਮਿਜ਼ਾਈਲਾਂ ਦਾਗੀਆਂ।
ਅੱਜ ਇਰਾਨੀ ਖ਼ਬਰਾਂ ਦੱਸ ਰਹੀਆਂ ਕਿ ਇੱਕ ਮਿਜ਼ਾਈਲ ਬੱਚੀਆਂ ਦੇ ਸਕੂਲ ‘ਤੇ ਡਿਗੀ ਹੈ, ਜਿਸ ਕਾਰਨ 85 ਮੌਤਾਂ ਹੋਈਆਂ ਹਨ। ਇਰਾਨ ‘ਚ ਕੁੱਲ ਮੌਤਾਂ ਦੀ ਗਿਣਤੀ 210 ਦੱਸੀ ਜਾ ਰਹੀ ਹੈ।
ਦੂਜੇ ਪਾਸੇ ਦੁਬਈ ਦੇ ਮਸ਼ਹੂਰ ਹੋਟਲ ਬੁਰਜ ਖਲੀਫਾ ਲਾਗੇ ਇਰਾਨ ਵੱਲੋਂ ਮਿਜ਼ਾਈਲ/ਡਰੋਨ ਹਮਲਾ ਹੋਣ ਦੀਆਂ ਵੀਡੀਓਜ਼ ਘੁੰਮ ਰਹੀਆਂ ਹਨ, ਜਿਸ ਵਿੱਚ ਹੋਟਲ ਫੇਅਰਮੌਂਟ ਪਾਮ ਨਿਸ਼ਾਨਾ ਬਣਾਇਆ ਗਿਆ ਹੈ। ਬਹਿਰੀਨ ਤੇ ਤਲ ਅਵੀਵ ਦੀਆਂ ਕੁਝ ਇਮਾਰਤਾਂ ਵੀ ਹਮਲੇ ਦਾ ਸ਼ਿਕਾਰ ਬਣੀਆਂ ਹਨ। ਹਰ ਥਾਂ ਮੌਤਾਂ ਹੋਈਆਂ ਹਨ ਪਰ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ।
ਟਰੰਪ ਨੇ ਕਿਹਾ ਕਿ ਇਰਾਨ ਦੀਆਂ ਮਿਜ਼ਾਈਲਾਂ ਤਬਾਹ ਕਰਨੀਆਂ ਬਹੁਤ ਜ਼ਰੂਰੀ ਹਨ। ਇਰਾਨ ਕਹਿ ਰਿਹਾ ਕਿ ਅਮਰੀਕਾ ਤੇ ਇਜ਼ਰਾਈਲ ਧੱਕਾ ਕਰ ਰਹੇ ਹਨ ਤੇ ਉਹ ਠੋਕ ਕੇ ਜਵਾਬ ਦੇਣਗੇ।
ਯੂਐਨ ਦੀ ਐਮਰਜੈਂਸੀ ਮੀਟਿੰਗ ਵੀ ਸੱਦ ਲਈ ਗਈ ਹੈ।
ਇਰਾਨ ਨੇ ਸਮੁੰਦਰੀ ਲਾਂਘਾ (ਸਟਰੇਟ ਆਫ ਹੌਰਮੂਜ਼) ਬੰਦ ਕਰਨ ਦਾ ਐਲਾਨ ਕੀਤਾ ਹੈ, ਜਿਸ ਰਾਹੀਂ ਦੁਨੀਆ ਨੂੰ ਤੇਲ ਦਾ ਵੱਡਾ ਹਿੱਸਾ ਸਮੁੰਦਰੀ ਜਹਾਜ਼ਾਂ ਰਾਹੀਂ ਢੋਹਿਆ ਜਾਂਦਾ ਹੈ। ਇਸ ਨਾਲ ਦੁਨੀਆ ਦੀ ਆਰਥਿਕਤਾ ਬਹੁਤ ਪ੍ਰਭਾਵਿਤ ਹੋਵੇਗੀ।
ਜੇ ਇਹ ਲੜਾਈ ਵਧੀ ਤਾਂ ਇਹ ਸਾਰੇ ਮਿਡਲ ਈਸਟ ਵਿੱਚ ਫੈਲਣ ਦਾ ਖ਼ਦਸ਼ਾ ਹੈ।
Punjab Spectrum