Canada – ਘਰ ’ਚ ਦਾਖਲ ਹੋ ਕੇ ਗੋ+ਲੀਆਂ ਮਾ+ਰਨ ਵਾਲੇ ਖ਼ਿਲਾਫ਼ ਦੇਸ਼ ਵਿਆਪੀ ਵਰੰਟ ਜਾਰੀ
ਕੈਨੇਡਾ: ਘਰ ’ਚ ਦਾਖਲ ਹੋ ਕੇ ਗੋਲੀਆਂ ਮਾਰਨ ਵਾਲੇ ਖ਼ਿਲਾਫ਼ ਦੇਸ਼ ਵਿਆਪੀ ਵਰੰਟ ਜਾਰੀ
ਘਰ ’ਚ ਦਾਖਲ ਹੋ ਕੇ ਦੋ ਨੂੰ ਗੋਲੀਆਂ ਨਾਲ ਮਾਰਨ ਵਾਲਿਆਂ ’ਚੋਂ ਦਿਲਪ੍ਰੀਤ ਪਹਿਲਾਂ ਹੀ ਪੁਲੀਸ ਗ੍ਰਿਫਤ ’ਚ
ਓਂਟਾਰੀਓ ਦੀ ਪੀਲ ਪੁਲੀਸ ਨੇ 6 ਮਹੀਨੇ ਪਹਿਲਾਂ ਬਰੈਂਪਟਨ ਦੇ ਇਕ ਘਰ ’ਚ ਦਾਖਲ ਹੋਕੇ ਦੋ ਲੋਕਾਂ ਨੂੰ ਗੋਲੀਆਂ ਮਾਰਨ ਵਾਲੇ ਦੂਜੇ ਦੋਸ਼ੀ ਦੀ ਭਾਲ ਲਈ ਕੈਨੇਡਾ ਵਿਆਪੀ ਵਰੰਟ ਜਾਰੀ ਕੀਤੇ ਹਨ। ਕਥਿਤ ਦੋਸ਼ੀ ਦੀ ਪਛਾਣ ਮਨਪ੍ਰੀਤ ਸਿੰਘ (29) ਵਜੋ ਜਾਰੀ ਕੀਤੀ ਗਈ ਹੈ। ਮਾਮਲੇ ’ਚ ਇੱਕ ਦਿਲਪ੍ਰੀਤ ਸਿੰਘ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਘਟਨਾ ਦਾ ਵੇਰਵਾ ਦਿੰਦੇ ਹੋਏ ਪੀਲ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਵਰ੍ਹੇ 19 ਅਗਸਤ ਨੂੰ ਦੋ ਅਨਜਾਣ ਵਿਅਕਤੀ ਬਰੈਂਪਟਨ ਦੇ ਕੈਸਲਮੋਰ ਤੇ ਹੰਬਰਵੈਸਟ ਖੇਤਰ ਵਿਚ ਕਿਸੇ ਘਰ ਦਾਖਲ ਹੋਏ ਅਤੇ ਦੋ ਲੋਕਾਂ ਨੂੰ ਕਈ ਗੋਲੀਆਂ ਮਾਰ ਕੇ ਫਰਾਰ ਹੋ ਗਏ। ਤੁਰੰਤ ਡਾਕਟਰੀ ਮਦਦ ਮਿਲਣ ਕਰਕੇ ਇੱਕ ਵਿਅਕਤੀ ਦੀ ਜਾਨ ਬਚ ਗਈ ਜਦਕਿ ਇੱਕ ਦੀ ਮੌਤ ਹੋ ਗਈ ਸੀ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਚੋਂ ਦੋਹਾਂ ਦੋਸ਼ੀਆਂ ਦੀ ਪਛਾਣ ਕੀਤੀ।
ਅਕਤੂਬਰ ਵਿੱਚ ਇੱਕ ਮੁਲਜ਼ਮ ਦਿਲਪ੍ਰੀਤ ਸਿੰਘ ਨੂੰ ਪਹਿਲਾ ਦਰਜਾ ਹੱਤਿਆ ਅਧੀਨ ਗ੍ਰਿਫਤਾਰ ਕਰ ਲਿਆ ਅਤੇ ਮਨਪ੍ਰੀਤ ਸਿੰਘ (29) ਦੀ ਭਾਲ ਕੀਤੀ ਜਾ ਰਹੀ ਹੈ। ਕੈਨੇਡਾ ਪੁਲੀਸ ਨੇ ਮਨਪ੍ਰੀਤ ਵਿਰੁੱਧ ਦੇਸ਼ ਵਿਆਪੀ ਵਰੰਟ ਜਾਰੀ ਕਰਕੇ ਲੋਕਾਂ ਤੋਂ ਉਸਨੂੰ ਫੜਾਉਣ ’ਚ ਮਦਦ ਮੰਗੀ ਹੈ।

ਭਾਰਤੀ ਦਖਲਅੰਦਾਜ਼ੀ ਬਾਰੇ ਕਾਰਨੀ ਦੇ ਜੂਨੀਅਰ ਉਸ ਨਾਲ ਅਸਹਿਮਤ
-ਘਰ ਵੜੇ ਹਮਲਾਵਰ ਨੂੰ ਕੁੱਟਣ ਵਾਲੇ ‘ਤੇ ਲੱਗੇ ਚਾਰਜ ਹਟਾਏ
-ਕਤਲ ਦੇ ਮਾਮਲੇ ‘ਚ ਪੰਜਾਬੀ ਦੀ ਭਾਲ ਲਈ ਇਸ਼ਤਿਹਾਰ ਜਾਰੀ
-ਝੂਠੇ ਪੁਲਿਸ ਮੁਕਾਬਲਿਆਂ ਖਿਲਾਫ ਲੀਡਰ ਚੁੱਪ ਤੇ ਲੋਕ ਲਾਮਬੰਦ
-ਅਮਿਤ ਸ਼ਾਹ ਅਤੇ ਮੋਹਣ ਭਾਗਵਤ ਕਰਨਗੇ ਪੰਜਾਬ ‘ਚ ਮੁਲਾਕਾਤਾਂ
Punjab Spectrum