A fresh political storm has erupted in Punjab after the phrase “Badalan da Garh Lambi” (Lambi, the stronghold of the Badals) was reportedly removed or censored from a popular song by singer Raman Lakhesar. The Youth Akali Dal (YAD) has come out swinging against the Bhagwant Mann-led AAP government, accusing them of trying to erase the legacy of the Badal family from the state’s cultural and political narrative.
ਗਾਇਕ ਰਮਨ ਲਖੇਸਰ ਦੇ ਗੀਤ ’ਚੋਂ ‘ਬਾਦਲਾਂ ਦਾ ਗੜ੍ਹ ਲੰਬੀ’ ਸ਼ਬਦ ਹਟਾਉਣ ’ਤੇ ਭਖੀ ਸਿਆਸਤ
ਯੂਥ ਅਕਾਲੀ ਦਲ ਨੇ ਮਾਨ ਸਰਕਾਰ ’ਤੇ ਲਾਏ ਦੋਸ਼; 2 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਗੀਤ
ਪੰਜਾਬੀ ਗਾਇਕ ਰਮਨ ਲਖੇਸਰ ਦੇ ਮਕਬੂਲ ਗੀਤ ‘ਮਾਈ ਵਰਲਡ-2’ ਵਿੱਚੋਂ ‘ਬਾਦਲਾਂ ਦਾ ਗੜ੍ਹ ਲੰਬੀ’ ਵਾਲੇ ਬੋਲ ਹਟਾਏ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਇੱਕ ਵੀਡੀਓ ਜਾਰੀ ਕਰਕੇ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਦਬਾਅ ਪਾ ਕੇ ਯੂ-ਟਿਊਬ ਤੋਂ ਇਹ ਬੋਲ ਕਟਵਾਏ ਹਨ ਕਿਉਂਕਿ ਇਹ ਸ਼ਬਦ ਸੱਤਾਧਾਰੀ ਧਿਰ ਨੂੰ ‘ਨਸ਼ਤਰ’ ਵਾਂਗ ਚੁਭਦੇ ਸਨ।
ਹੈਰਾਨੀ ਦੀ ਗੱਲ ਇਹ ਹੈ ਕਿ ਗੀਤ ਵਿੱਚੋਂ ਸਿਰਫ਼ ਬਾਦਲ ਪਰਿਵਾਰ ਨਾਲ ਸਬੰਧਤ ਲਾਈਨ ਕੱਟੀ ਗਈ ਹੈ, ਜਦਕਿ ਹਰਿਆਣਾ ਦੇ ‘ਚੌਟਾਲਾ’ ਪਰਿਵਾਰ ਬਾਰੇ ਬੋਲ ਜਿਉਂ ਦੇ ਤਿਉਂ ਬਰਕਰਾਰ ਹਨ।
ਦੂਜੇ ਪਾਸੇ, ਗਾਣਾ ਰਿਲੀਜ਼ ਕਰਨ ਵਾਲੀ ਕੰਪਨੀ ‘ਵ੍ਹਾਈਟ ਹਿੱਲ ਮਿਊਜ਼ਿਕ’ ਨੇ ਇਸ ਨੂੰ ਯੂ-ਟਿਊਬ ਦਾ ਕੋਈ ਤਕਨੀਕੀ ਮੁੱਦਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਇਹ ਗੀਤ ਸੋਸ਼ਲ ਮੀਡੀਆ ’ਤੇ ਬਹੁਤ ਹਿੱਟ ਹੈ ਅਤੇ ਹੁਣ ਤੱਕ 20 ਮਿਲੀਅਨ (2 ਕਰੋੜ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਸਿਆਸੀ ਮਾਹਿਰਾਂ ਅਤੇ ਆਮ ਲੋਕਾਂ ਵੱਲੋਂ ਇਸ ਕਾਰਵਾਈ ਨੂੰ ਪ੍ਰਗਟਾਵੇ ਦੀ ਆਜ਼ਾਦੀ ’ਤੇ ਸਿਆਸੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ।
ਅਕਾਲੀ ਦਲ ਦਾ ਕਹਿਣਾ ਹੈ ਕਿ ਭਾਵੇਂ ਸ਼ਬਦ ਗਾਣੇ ਵਿੱਚੋਂ ਹਟਾ ਦਿੱਤੇ ਗਏ ਹਨ, ਪਰ ਇਹ ਲੋਕਾਂ ਦੇ ਦਿਲਾਂ ਵਿੱਚ ਵਸ ਚੁੱਕੇ ਹਨ ਅਤੇ ਹੁਣ ਇਹ ਗੀਤ ਪਹਿਲਾਂ ਨਾਲੋਂ ਵੀ ਵੱਧ ਗੂੰਜੇਗਾ।

Punjab Spectrum