Canada News
-ਪ੍ਰਧਾਨ ਮੰਤਰੀ ਕਾਰਨੀ ਤੇ ਟਰੰਪ ਵਿਚਕਾਰ ਮੁਲਾਕਾਤ ਤੈਅ
-ਸਰੀ ‘ਚ ਮਾਰੇ ਗਏ ਪੰਜਾਬੀ ਦੇ ਕਾਤਲ ਨੂੰ ਸਜ਼ਾ ਹੋਈ
-ਨਸ਼ਾ ਤਸਕਰੀ ਦੇ ਦੋਸ਼ ‘ਚ ਪੰਜਾਬੀ ਨੌਜਵਾਨ ਨੂੰ ਹੋਈ 11 ਸਾਲ ਕੈਦ
-ਹਮਾਸ ‘ਤੇ ਸਮਝੌਤੇ ਲਈ ਅਮਰੀਕਨ ਦਬਾਅ ਵਧਿਆ
-ਜਿਸਨੂੰ ਨਿੰਦਦੇ ਸੀ, ‘ਆਪ’ ਨੇ ਉਸਨੂੰ ਹੀ ਦਿੱਤੀ ਟਿਕਟ
-ਭਈਆਂ ਨੇ ਸਿੱਖ ਨੌਜਵਾਨ ਇੱਟਾਂ ਮਾਰ ਮੁਕਾਇਆ
-ਪ੍ਰਧਾਨ ਮੰਤਰੀ ਕਾਰਨੀ ਤੇ ਟਰੰਪ ਵਿਚਕਾਰ ਮੁਲਾਕਾਤ ਤੈਅ
-ਸਰੀ ‘ਚ ਮਾਰੇ ਗਏ ਪੰਜਾਬੀ ਦੇ ਕਾਤਲ ਨੂੰ ਸਜ਼ਾ ਹੋਈ
-ਨਸ਼ਾ ਤਸਕਰੀ ਦੇ ਦੋਸ਼ ‘ਚ ਪੰਜਾਬੀ ਨੌਜਵਾਨ ਨੂੰ ਹੋਈ 11 ਸਾਲ ਕੈਦ
-ਹਮਾਸ ‘ਤੇ ਸਮਝੌਤੇ ਲਈ ਅਮਰੀਕਨ ਦਬਾਅ ਵਧਿਆ
-ਜਿਸਨੂੰ ਨਿੰਦਦੇ ਸੀ, ‘ਆਪ’ ਨੇ ਉਸਨੂੰ ਹੀ ਦਿੱਤੀ ਟਿਕਟ
-ਭਈਆਂ ਨੇ ਸਿੱਖ ਨੌਜਵਾਨ ਇੱਟਾਂ ਮਾਰ ਮੁਕਾਇਆ
ਬੀਸੀ ਦੀ ਇੱਕ ਅਦਾਲਤ ਨੇ 26 ਸਾਲਾ ਯੂਸੁਫ਼ ਕਾਂਟੋਸ ਨੂੰ ਸਰੀ ਵਿੱਚ ਹੋਈ ਜਾਨਲੇਵਾ ਗੋਲੀਬਾਰੀ ‘ਚ ਦੋਸ਼ੀ ਕਰਾਰ ਦਿੰਦਿਆਂ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਸਾਢੇ ਤਿੰਨ ਸਾਲ ਪਹਿਲਾਂ 8 ਫ਼ਰਵਰੀ, 2022 ਨੂੰ ਜਦ ਪੁਲਿਸ 168 ਸਟਰੀਟ ਅਤੇ 104 ਐਵਨਿਊ ਦੇ ਇਲਾਕੇ ‘ਚ ਪਹੁੰਚੀ ਤਾਂ ਇੱਕ ਕਾਰ ਅੰਦਰੋਂ ਦੋ ਜਣੇ ਗੋਲੀ ਲੱਗਣ ਕਾਰਨ ਜ਼ਖ਼ਮੀ ਮਿਲੇ ਸਨ।
24 ਸਾਲਾ ਜੁਵਰਾਜ ਜਬਲ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਦਮ ਤੋੜ ਗਿਆ, ਜਦਕਿ 20 ਸਾਲਾ ਜੈਸਮਿਨ ਲਿੰਡਸਟ੍ਰੋਮ ਦੇ ਵੀ ਗੋਲੀ ਲੱਗੀ ਪਰ ਉਹ ਬਚ ਗਈ।
ਯੂਸੁਫ਼ ਕਾਂਟੋਸ ਨੂੰ ਪਿਛਲੇ ਸਾਲ ਜਨਵਰੀ ‘ਚ ਰਿਚਮੰਡ ਹਿੱਲ, ਓਂਟਾਰੀਓ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪਿਛਲੇ ਮਹੀਨੇ ਉਸਨੂੰ ਬੀ.ਸੀ. ਸੁਪਰੀਮ ਕੋਰਟ ਨੇ ਮੈਨਸਲਾਟਰ (ਜਾਣਬੁੱਝ ਕੇ ਨਾ ਕੀਤਾ ਗਿਆ ਕਤਲ) ਦੇ ਦੋਸ਼ ‘ਚ ਦੋਸ਼ੀ ਕਰਾਰ ਦਿੱਤਾ।
ਅਦਾਲਤ ‘ਚ ਦਰਜ ਕੀਤੇ ਬਿਆਨ ਅਨੁਸਾਰ, ਕਾਂਟੋਸ ਨੇ ਦੱਸਿਆ ਕਿ ਉਸ ਵੇਲੇ ਉਹ ਦੋਹਾਂ ਪੀੜਤਾਂ ਦਾ ਦੋਸਤ ਸੀ ਅਤੇ ਗੋਲੀਬਾਰੀ ਵਾਲੀ ਰਾਤ ਉਨ੍ਹਾਂ ਨਾਲ ਨਸ਼ਾ ਕਰ ਰਿਹਾ ਸੀ।
ਉਹ ਸਰੀ ਦੇ ਫ੍ਰੇਜ਼ਰ ਹਾਈਟਸ ਇਲਾਕੇ ਗਏ, ਲਿੰਡਸਟ੍ਰੋਮ ਨੀਲੇ ਰੰਗ ਦੀ ਕਿਰਾਏ ਦੀ ਹੂੰਡਾਈ ਐਲਾਂਟਰਾ ਕਾਰ ਚਲਾ ਰਹੀ ਸੀ। ਜਬਲ ਅੱਗੇ ਵਾਲੀ ਸੀਟ ‘ਤੇ ਬੈਠਾ ਸੀ ਅਤੇ ਕਾਂਟੋਸ ਪਿੱਛੇ।
ਰਾਤ ਲਗਭਗ 11:30 ਵਜੇ, ਜਦੋਂ ਕਾਰ 102 ਐਵੇਨਿਊ ਅਤੇ 103 ਐਵੇਨਿਊ ਦੇ ਵਿਚਕਾਰ 170A ਸਟਰੀਟ ‘ਤੇ ਸੀ ਤਾਂ ਕਾਂਟੋਸ ਨੇ ਜਬਲ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਜੈਸਮਿਨ ਲਿੰਡਸਟ੍ਰੋਮ ਨੇ ਕਾਰ ਭਜਾ ਲਈ ਤਾਂ ਪਹਿਲੀ ਗੋਲੀ ਤੋਂ ਲਗਭਗ ਨੌ ਸਕਿੰਟ ਬਾਅਦ, ਕਾਂਟੋਸ ਨੇ ਲਿੰਡਸਟ੍ਰੋਮ ਦੇ ਮੂੰਹ ਦੇ ਸੱਜੇ ਪਾਸੇ ਗੋਲੀ ਮਾਰੀ।
ਜਦੋਂ ਲਿੰਡਸਟ੍ਰੋਮ ਨੇ 911 ‘ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਟੋਸ ਨੇ ਉਸਦਾ ਫ਼ੋਨ ਖੋਹ ਕੇ ਝਾੜੀਆਂ ਵਿੱਚ ਸੁੱਟ ਦਿੱਤਾ ਅਤੇ ਇੱਕ .45 ਕੈਲੀਬਰ ਗਲੌਕ ਸੈਮੀ-ਆਟੋਮੈਟਿਕ ਪਿਸਤੌਲ ਵੀ ਸੁੱਟ ਦਿੱਤਾ। ਬਾਅਦ ਵਿੱਚ ਇਹ ਪਿਸਤੌਲ ਨੇੜਲੇ ਐਲੀਮੈਂਟਰੀ ਸਕੂਲ ਦੇ ਦਰੱਖ਼ਤ ਹੇਠੋਂ ਮਿਲਿਆ।
ਚਾਰ ਸਫ਼ਿਆਂ ਦੇ ਇੁਕਬਾਲੀਆ ਬਿਆਨ ਵਿੱਚ ਕਾਂਟੋਸ ਨੇ ਜੁਵਰਾਜ ਜਬਲ ਨੂੰ ਮਾਰਨ ਤੇ ਜੈਸਮਿਨ ਲਿੰਡਸਟ੍ਰੋਮ ਨੂੰ ਜ਼ਖਮੀ ਕਰਨ ਦਾ ਕੋਈ ਮਕਸਦ ਨਹੀਂ ਦੱਸਿਆ।
ਜਬਲ ਦਾ ਸੰਬੰਧ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਸੀ ਅਤੇ ਉਸਨੂੰ 2015 ਦੇ ਇੱਕ ਮਾਮਲੇ ‘ਚ ਨਸ਼ੀਲੀ ਵਸਤਾਂ ਦੀ ਤਸਕਰੀ ਲਈ ਛੇ ਮਹੀਨੇ ਦੀ ਕੈਦ ਹੋਈ ਸੀ। 2018 ਵਿੱਚ ਵੀ ਉਸਨੂੰ ਤਸਕਰੀ ਦੇ ਦੋਸ਼ ‘ਚ 12 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ।
ਕਾਂਟੋਸ ਨੂੰ ਮੈਨਸਲਾਟਰ ਲਈ 12 ਸਾਲ ਅਤੇ ਹਮਲੇ ਦੇ ਦੋਸ਼ ਲਈ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ