Breaking News

Gurdaspur Encounter – ਇਨਕਾਉਂਟਰ ਵਾਲੀ ਰਾਤ ਮੈਂ ਕੀ ਦੇਖਿਆ ?

24 ਅਤੇ 25 ਫਰਵਰੀ ਦੀ ਦਰਮਿਆਨੀ ਰਾਤ ਜਦੋਂ ਰਣਜੀਤ ਸਿੰਘ ਦਾ ਇਨਕਾਊਂਟਰ ਹੋਇਆ ਤਾਂ ਮੈਂ ਦੋਰਾਂਗਲਾ ਹੀ ਸੀ। ਉਸ ਰਾਤ ਮੈਂ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਤੇ ਸਮਝਿਆ ਕਿ ਪੰਜਾਬ ‘ਚ ਸਮੱਗਲਿੰਗ ਤੇ ਵਾਰਦਾਤਾਂ ਕਿਉਂ ਨਹੀਂ ਰੁਕ ਰਹੀਆਂ।

ਅਸੀਂ ਰਾਤ 10 ਕੁ ਵਜੇ ਗੱਡੀ ਕਲਾਨੌਰ ਤੋਂ ਨਿਕਲਦੀ ਲਿੰਕ ਰੋਡ ਰਾਹੀਂ ਗੱਡੀ ਆਦੀਆਂ ਪਿੰਡ ਵੱਲ ਪਾ ਰਹੀ। ਧੁੰਦ ਦੀ ਚਾਦਰ ਵਿਛ ਚੁੱਕੀ ਸੀ। ਉਮੀਦ ਸੀ ਕਿ ਇਸ ਇਲਾਕੇ ‘ਚ ਪੁਲਿਸ ਦੀ ਭਾਰੀ ਤੈਨਾਤੀ ਹੋਵੇਗੀ। ਇੱਥੇ ਅੰਤਰਰਾਸ਼ਟਰੀ ਸਰਹੱਦ ਕਈ ਥਾਵਾਂ ‘ਤੇ ਇਕ ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਰਹਿ ਜਾਂਦੀ ਹੈ। ਆਦੀਆਂ ਤੋਂ ਪਹਿਲਾਂ ਪਿੰਡ ਦੋਸਤਪੁਰ ਆਉਂਦਾ ਹੈ। ਇੱਥੇ ਸਾਨੂੰ ਪੰਜਾਬ ਪੁਲਿਸ ਦਾ ਨਾਕਾ ਮਿਲਿਆ। ਛੇ ਪੁਲਿਸ ਮੁਲਾਜ਼ਮ ਤੈਨਾਤ ਸਨ।

ਜਲਦੀ ਹੀ, ਬੱਤੀ ਵਾਲੀ ਇੱਕ ਬੀ.ਐੱਸ.ਐੱਫ. ਦੀ ਗੱਡੀ ਸਾਡੇ ਕੋਲੋਂ ਲੰਘੀ। ਅਸੀਂ ਬੀ.ਐੱਸ.ਐੱਫ. ਦੀ ਗੱਡੀ ਦੇ ਪਿੱਛੇ ਰਹੇ ਜਦੋਂ ਤੱਕ ਉਹ ਰੁਲਿਆਨਾ ਪਿੰਡ ਤੋਂ ਅੰਤਰਰਾਸ਼ਟਰੀ ਸਰਹੱਦ ਵੱਲ ਨਹੀਂ ਮੁੜ ਗਈ।

ਇੱਥੇ, ਅਸੀਂ ਬੀ.ਐੱਸ.ਐੱਫ. ਦੀ ਇੱਕ ਚੈੱਕਪੋਸਟ ‘ਤੇ ਰੁਕੇ ਜਿੱਥੇ ਪੰਜ ਅਧਿਕਾਰੀ ਤਾਇਨਾਤ ਸਨ। ਉਥੋਂ ਅਸੀਂ ਦੋਸਤਪੁਰ ਪਹੁੰਚੇ, ਜਿੱਥੇ ਪੰਜਾਬ ਪੁਲਿਸ ਦੇ ਛੇ ਮੁਲਾਜ਼ਮ ਤਾਇਨਾਤ ਸਨ। ਰਾਤ ਦੇ ਕਰੀਬ 10:45 ਵੱਜੇ ਸਨ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਫਰਵਰੀ 2025 ਵਿੱਚ ਪਠਾਨਕੋਟ ਦੇ ਦੌਰੇ ਦੌਰਾਨ ਸਰਹੱਦੀ ਖੇਤਰਾਂ ਵਿੱਚ 703 ਰਣਨੀਤਕ ਸਥਾਨਾਂ ‘ਤੇ 2,300 ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਚੈੱਕਪੋਸਟ ‘ਤੇ ਉਹ ਕੈਮਰੇ ਅਜੇ ਵੀ ਨਹੀਂ ਪਹੁੰਚੇ ਸਨ।

ਦੋਸਤਪੁਰ ਦੇ ਇੱਕ ਪੁਲਿਸ ਅਧਿਕਾਰੀ ਨੇ ਆਦੀਆਂ ਚੌਂਕੀ ‘ਤੇ ਮਾਰੇ ਗਏ ਦੋ ਪੁਲਿਸ ਮੁਲਾਜ਼ਮਾਂ ਨੂੰ ਯਾਦ ਕਰਦਿਆਂ ਕਿਹਾ, “ਸਾਡਾ ਪਹਿਲਾ ਪ੍ਰਤੀਕਰਮ ਗੋਲੀ ਚਲਾਉਣਾ ਨਹੀਂ ਹੁੰਦਾ। ਸਾਨੂੰ ਵਿਅਕਤੀ ਦੀ ਪਛਾਣ ਕਰਨੀ ਪੈਂਦੀ ਹੈ ਅਤੇ ਅਸੀਂ ਉਦੋਂ ਹੀ ਜਵਾਬ ਦੇ ਸਕਦੇ ਹਾਂ ਜੇਕਰ ਸਾਡੇ ‘ਤੇ ਹਮਲਾ ਹੁੰਦਾ ਹੈ। ਹਮਲਾਵਰ ਨੂੰ ਹਮੇਸ਼ਾ ਫਾਇਦਾ ਹੁੰਦਾ ਹੈ।” ਪਿੰਡ ‘ਚ ਕਿਸੇ ਦੇ ਘਰੇ ਜਾਗੋ ਦਾ ਪ੍ਰੋਗਰਾਮ ਸੀ। ਵਿਆਹ ਤੋਂ ਵਾਪਸ ਆ ਰਹੇ ਪਿੰਡ ਵਾਸੀਆਂ ਨੂੰ ਰੋਕ ਕੇ ਪੁੱਛਗਿੱਛ ਕਰਨ ਤੋਂ ਬਾਅਦ ਅਤੇ ਜਾਣ ਦਿੱਤਾ ਜਾ ਰਿਹਾ ਸੀ। ਅਸੀ ਦੋਸਤਪੁਰ ਤੋਂ ਚੱਲ ਪਏ।

ਰਾਤ 11 ਵਜੇ, ਅਸੀਂ ਅਚਾਨਕ ਹੀ ਸਾਡੇ ਸਾਹਮਣੇ ਆਦੀਆਂ ਪਿੰਡ ਦੀ ਉਹ ਚੈਕਪੋਸਟ ਆ ਗਈ ਜਿੱਥੇ ਦੋ ਮੁਲਾਜ਼ਮਾਂ, ਸਹਾਇਕ ਸਬ-ਇੰਸਪੈਕਟਰ ਗੁਰਨਾਮ ਸਿੰਘ ਅਤੇ ਆਈ.ਆਰ.ਬੀ. ਕਾਂਸਟੇਬਲ ਅਸ਼ੋਕ ਕੁਮਾਰ ਦਾ ਕਤਲ ਹੋਇਆ ਸੀ।

ਜਿਸ ਨਾਕੇ ਦੀ ਸੁਰੱਖਿਆ ‘ਚ ਉੱਨਾਂ ਦੀ ਜਾਨ ਚਲੀ ਗਈ। ਉਹ ਨਾਕਾ ਹੁਣ ਬਿਲਕੁਲ ਸੁੰਨਾ ਪਿਆ ਸੀ।
ਆਦੀਆਂ ਚੈੱਕ ਪੋਸਟ ਦਾ ਕਮਰਾ ਸਿਰਫ ਸਾਡੀ ਕਾਰ ਦੀਆਂ ਹੈੱਡਲਾਈਟਾਂ ਰਾਹੀਂ ਦਿਖਾਈ ਦੇ ਰਹੀ ਸੀ। ਇੱਥੋਂ ਅੰਤਰਰਾਸ਼ਟਰੀ ਸਰਹੱਦ 2 ਕਿਲੋਮੀਟਰ ਤੋਂ ਵੀ ਘੱਟ ਦੂਰ ਹੈ। ਪੁਲਿਸ ਨੇ ਪੋਸਟ ਦੇ ਉੱਪਰ ਲੱਗਾ 100 ਵਾਟ ਦਾ ਬਲਬ ਵੀ ਨਹੀਂ ਜਗਾਇਆ ਸੀ। ਹੈਰਾਨੀ ਦੀ ਗੱਲ ਹੈ ਕਿ ਕ੍ਰਾਈਮ ਸੀਨ ਦੀ ਸੁਰੱਖਿਆ ਲਈ ਕੋਈ ਵੀ ਤਾਇਨਾਤ ਨਹੀਂ ਸੀ।

ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਸ੍ਰੀ ਚੋਲਾ ਸਾਹਿਬ ਜੋੜ ਮੇਲੇ ‘ਚ ਪਹੁੰਚਣ ਵਾਸਤੇ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਇਲਾਕਿਆਂ ਚੋਂ ਸ਼ਰਧਾਲੂ ਯਾਤਰਾ ਕਰਦੇ ਹਨ। ਰਸਤੇ ਵਿੱਚ ਪੈਂਦੇ ਪਿੰਡ ਲੰਗਰ ਲਗਾਉਂਦੇ ਹਨ। ਆਦੀਆਂ ਤੋਂ 3 ਕਿਲੋਮੀਟਰ ਅੱਗੇ ਪਿੰਡ ਥੰਮਣ ਵਿਖੇ, ਸੇਵਾਦਾਰਾਂ ਲੰਗਰ ਵਾਲੇ ਭਾਂਡੇ ਧੋ ਕੇ ਸਾਂਭ ਰਹੇ ਸਨ। ਅਖੰਡ ਪਾਠ ਕਰ ਰਹੇ ਪਾਠੀ ਸਿੰਘਾਂ ਦੀ ਸੇਵਾ ਲਈ ਰਾਤ ਦੀ ਡਿਊਟੀ ਸ਼ੁਰੂ ਕਰ ਰਹੇ ਸਨ।

ਅਜਿਹਾ ਹੀ ਇਕ ਪੜਾਅ ਦੋਰਾਂਗਲਾ ਕਸਬੇ ‘ਚ ਮਿਲਿਆ। ਉੱਥੇ ਵੀ ਅਖੰਡ ਪਾਠ ਚੱਲ ਰਿਹਾ ਸੀ।
ਰਾਤ ਦੇ 11:15 ਵਜੇ ਸਨ। ਥੰਮਨ ਜਾਂ ਦੋਰਾਂਗਲਾ ਵਿੱਚ ਇੱਕ ਵੀ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸੀ।

ਇੱਕ ਸੇਵਾਦਾਰ ਨੇ ਕਿਹਾ , “ਇਹ ਸੱਚ ਹੈ ਕਿ ਅਸੀਂ ਭਾਈਚਾਰਕ ਸਮਾਗਮਾਂ ਲਈ ਪੁਲਿਸ ਸੁਰੱਖਿਆ ਦੀ ਉਮੀਦ ਹੀ ਨਹੀਂ ਕਰਦੇ, ਪਰ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਕੀ ਘੱਟੋ-ਘੱਟ ਦੋਰਾਂਗਲਾ ‘ਚ ਅੰਦਰ ਵੜਣ ਤੇ ਬਾਹਰ ਨਿਕਲਣ ਵਾਲੇ ਨਾਕਿਆਂ ‘ਤੇ ਸੁਰੱਖਿਆ ਨਹੀਂ ਹੋਣੀ ਚਾਹੀਦੀ?”

ਦੋਸਤਪੁਰ ਚੈੱਕਪੋਸਟ ਤੋਂ ਬਾਅਦ ਇਸ ਸਰਹੱਦੀ ਖੇਤਰ ਵਿੱਚ ਪੁਲਿਸ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਅਸੀਂ ਗੂਗਲ ਮੈਪ ਲਾ ਕੇ ਦੋਰਾਂਗਲਾਂ ਥਾਣੇ ਪਹੁੰਚੇ। ਪਹਿਲੀ ਨਜ਼ਰੇ, ਦੋਰਾਂਗਲਾ ਥਾਣੇ ‘ਚ ਸਿਰਫ ਦੋ ਅਧਿਕਾਰੀ ਦਿਖਾਈ ਦਿੱਤੇ। ਥਾਣੇ ਦੇ ਗੇਟ ‘ਤੇ ਕੋਈ ਵੀ ਨਹੀਂ ਸੀ। ਜੋ ਦੋ ਮੁਲਾਜ਼ਮ ਦੂਰੋਂ ਦਿਖਾਈ ਦਿੱਤੇ ਉੱਨਾਂ ਨੇ ਵੀ ਇਸ ਗੱਲ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ ਕਿ ਰਾਤ 11:45 ਵਜੇ ਥਾਣੇ ਦੇ ਦਰਵਾਜ਼ੇ ‘ਤੇ ਕੌਣ ਆਇਆ ਹੈ ?ਜਦੋਂ ਪੁੱਛਿਆ ਗਿਆ ਕਿ ਕੀ ਐਸ.ਐਚ.ਓ. ਜਾਂ ਕੋਈ ਹੋਰ ਉੱਚ ਅਧਿਕਾਰੀ ਮੌਜੂਦ ਹੈ, ਤਾਂ ਉਨ੍ਹਾਂ ਨੇ ਨਾਂਹ ਵਿੱਚ ਜਵਾਬ ਦਿੱਤਾ। ਪਰ, ਜਿਵੇਂ ਹੀ ਕੈਮਰਾ ਚਾਲੂ ਹੋਇਆ, ਦੋਵਾਂ ਚੋਂ ਇੱਕ ਅਧਿਕਾਰੀ ਨੇ ਕਿਸੇ ਨੂੰ ਫੋਨ ਕੀਤਾ। ਅਚਾਨਕ, ਡੀ.ਐੱਸ.ਪੀ. ਮਨਿੰਦਰ ਪਾਲ ਸਿੰਘ ਥਾਣੇ ਦੀ ਥਾਣੇ ਦੀ ਇਮਾਰਤ ਵਿੱਚੋਂ ਬਾਹਰ ਨਿਕਲੇ ਅਤੇ ਮੰਗ ਕੀਤੀ ਕਿ ਅਸੀਂ ਆਪਣੀ ਫੁਟੇਜ ਡਿਲੀਟ ਕਰੀਏ। ਉਨ੍ਹਾਂ ਕਿਹਾ ਕਿ ਪੁਲਿਸ ਸਾਨੂੰ ਥਾਣੇ ਦੀ ਫੋਟੋ ਖਿੱਚਣ ਜਾਂ ਵੀਡੀਉ ਬਣਾਉਣ ਲਈ ਗਲਤੀ ਨਾਲ ਗੋਲੀ ਮਾਰ ਸਕਦੀ ਸੀ। ਉੱਨਾਂ ਇਸ ਨੂੰ ‘security breach’ ਕਿਹਾ। ਥਾਣੇ ਦੀ ਲੋਕੇਸ਼ਨ ਇੰਟਰਨੈਟ ‘ਤੇ ਜਨਤਕ ਹੈ। ਥਾਣਾ ਤਾਂ ਇਲਾਕੇ ਦਾ ਸੱਭ ਤੋਂ ਸੁਰੱਖਿਅਤ ਸਥਾਨ ਹੁੰਦਾ ਹੈ। ਅਸੀਂ ਫੋਟੋ ਤੇ ਵੀਡੀੳੇੁ ਡਲੀਟ ਕਰਨ ਤੋਂ ਮਨਾ ਕਰ ਦਿੱਤਾ।

ਯਾਦ ਰੱਖਿਆ ਜਾਵੇ ਕਿ ਇਹ ਇਨਕਾਊਂਟਰ ਵਾਲੀ ਰਾਤ ਸੀ। ਸਾਨੂੰ ਉਸ ਸਮੇਂ ਨਹੀਂ ਸੀ ਪਤਾ ਕਿ ਰਣਜੀਤ ਸਿੰਘ ਪੁਲਿਸ ਦੀ ਹਿਰਾਸਤ ‘ਚ ਹੈ। ਸ਼ਾਇਦ ਇਸੇ ਕਾਰਨ ਡੀਐਸਪੀ ਨੂੰ ਗੱਸਾ ਆਇਆ ਹੋਵੇ। ਥੋੜੀ ਬਹਿਸਬਾਜੀ ਤੋਂ ਬਾਅਦ ਅਸੀਂ ਅੱਗੇ ਵਧੇ।

ਉਸ ਰਾਤ ਸਰਹੱਦੀ ਖੇਤਰਾਂ ਵਿੱਚ ਲਗਭਗ 325 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਦੋਸਤਪੁਰ ਪੁਲਿਸ ਚੈੱਕ ਪੋਸਟ ਅਤੇ ਗੁਰਦਾਸਪੁਰ ਸ਼ਹਿਰ ਦੇ ਬਾਹਰ ਇੱਕ ਪੱਕੀ ਚੌਕੀ ਨੂੰ ਛੱਡ ਕੇ, ਕੋਈ ਹੋਰ ਚੈੱਕਪੋਸਟ ਨਹੀਂ ਮਿਲੀ। ਇਕ ਵੀ ਪੁਲਿਸ ਅਧਿਕਾਰੀ ਨਹੀਂ ਮਿਲਿਆ।

20 ਕਿਲੋਮੀਟਰ ਦੀ ਮੁੱਖ ਜੀ.ਟੀ. ਰੋਡ, ਜੋ ਅੰਮ੍ਰਿਤਸਰ ਨੂੰ ਲਾਹੌਰ ਨਾਲ ਜੋੜਦੀ ਹੈ, ਅਤੇ ਜਿੱਥੇ ਬੀ.ਐੱਸ.ਐੱਫ. ਹੈੱਡਕੁਆਰਟਰ ਅਤੇ ਇੱਕ ਆਰਮੀ ਕੈਂਟ ਵੀ ਹੈ, ਰਾਤ ਨੂੰ ਸਫਰ ਕਰਨ ਲਈ ਬਹੁਤ ਵਧੀਆ ਹੈ, ਪਰ ਉੱਥੇ ਕੋਈ ਪੁਲਿਸ ਨਜ਼ਰ ਨਹੀਂ ਆਈ। ਘਰਿੰਡਾ ਪੁਲਿਸ ਸਟੇਸ਼ਨ ਦੇ ਨੇੜੇ ਵੀ—ਜੋ ਰਾਜ ਵਿੱਚ ਨਸ਼ੀਲੇ ਪਦਾਰਥਾਂ ਅਤੇ ਡਰੋਨ ਦੀ ਸਭ ਤੋਂ ਵੱਧ ਬਰਾਮਦਗੀ ਕਰਨ ਵਾਲੇ ਥਾਣਿਆਂ ਵਿੱਚੋਂ ਇੱਕ ਹੈ—ਸੜਕ ਖਾਲੀ ਸੀ ਅਤੇ ਕੋਈ ਚੈੱਕਪੋਸਟ ਨਹੀਂ ਸੀ। ਅਸੀਂ ਰਾਤ 3 ਵਜੇ ਸਰਹੱਦੀ ਕਸਬੇ ਅਟਾਰੀ ਪਹੁੰਚੇ । ਅਟਾਰੀ ‘ਚ ਵੀ ਕੋਈ ਪੁਲਿਸ ਮੌਜੂਦ ਨਹੀਂ ਸੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਆਖਰੀ ਰੇਲਵੇ ਕਰਾਸਿੰਗ ਪਾਰ ਕਰਨ ਤੋਂ ਬਾਅਦ ਝਬਾਲ ਨੂੰ ਜਾਣ ਵਾਲੀ ਸੜਕ ਫੜੀ। ਧੁੰਦ ਇੱਥੇ ਜ਼ਿਆਦਾ ਸੰਘਣੀ ਸੀ।

ਅਟਾਰੀ ਝਬਾਲ ਸੜਕ ਦਾ ਪਹਿਲਾ ਅੱਧਾ ਹਿੱਸਾ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਚੱਲਦਾ ਹੈ। ਇਸੇ ਸੜਕ ‘ਤੇ ਸਥਿਤ ਪਿੰਡ ਰਾਜਾਤਾਲ ਹੈ। ਜੋ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੋਣ ਕਾਰਨ ਤਸਕਰੀ ਲਈ ਬਦਨਾਮ ਹੈ। ਪਿੰਡ ਵਿੱਚ ਪ੍ਰਸ਼ਾਸਨਿਕ ਪੁਲਿਸ ਚੌਕੀ ਵੀ ਹੈ। ਬਾਹਰੋਂ ਚੈੱਕਪੋਸਟ ‘ਤੇ ਕੋਈ ਪੁਲਿਸ ਮੁਲਾਜ਼ਮ ਦਿਖਾਈ ਨਹੀਂ ਦੇ ਰਿਹਾ ਸੀ। ਬਾਈਕ ‘ਤੇ ਸਵਾਰ ਦੋ ਬੀ.ਐੱਸ.ਐੱਫ. ਦੇ ਜਵਾਨ ਰਾਜਾਤਾਲ ਤੋਂ ਸਾਡੇ ਕੋਲ ਦੀ ਲੰਘੇ। ਸ਼ਾਇਦ ਉਹ ਸਰਹੱਦ ‘ਤੇ ਡਿਊਟੀ ਕਰ ਕੇ ਵਾਪਸ ਜਾ ਰਹੇ ਹੋਣ। ਇਹ ਸੜਕ ਅੰਮ੍ਰਿਤਸਰ ਦਿਹਾਤੀ ਅਤੇ ਤਰਨਤਾਰਨ ਪੁਲਿਸ ਦੋਵਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਫਿਰ ਵੀ ਕੋਈ ਚੈੱਕਪੋਸਟ ਨਹੀਂ ਸੀ। ਝਬਾਲ ਅਤੇ ਭਿੱਖੀਵਿੰਡ ਦੇ ਮੁੱਖ ਚੌਂਕ ਵੀ ਸੁੰਨੇ ਪਏ ਸਨ।

ਸਵੇਰੇ 4:15 ਵਜੇ, ਜ਼ਿਲ੍ਹਾ ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਵੀ ਇਹੀ ਕਹਾਣੀ ਸੀ: ਗੇਟਾਂ ‘ਤੇ ਕੋਈ ਸੰਤਰੀ ਨਹੀਂ ਸੀ। ਅਸੀਂ ਰੁਕੇ, ਫੋਟੋਆਂ ਖਿੱਚੀਆਂ ਅਤੇ ਵਾਪਸ ਮੁੜ ਗਏ ਕਿਉਂਕਿ ਅੱਗੇ ਕੋਈ ਰਸਤਾ ਪਾਕਿਸਤਾਨ ਨੂੰ ਜਾਂਦਾ ਹੈ। ਖਾਲੜਾ ਪੁਲਿਸ ਸਟੇਸ਼ਨ ਦੇ ਬਾਹਰ ਸਾਡੀ ਮੌਜੂਦਗੀ ਬਾਰੇ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਿਆ।

ਜਦੋਂ ਅਸੀੰ ਸਫ਼ਰ ਸ਼ੁਰੂ ਕੀਤਾ ਸੀ ਤਾਂ ਸਾਨੂੰ ਉਮੀਦ ਸੀ ਕਿ ਪੁਲਿਸ ਮੁਲਾਜ਼ਮਾਂ ਦੇ ਕਤਲ ਦੀ ਘਟਨਾ ਹਾਲੇ ਸੱਜਰੀ ਸੀ ਤੇ ਸਾਨੂੰ ਆਮ ਨਾਲੋਂ ਜ਼ਿਆਦਾ ਪੁਲਿਸ ਦੀ ਨਫਰੀ ਮਿਲੇਗੀ। ਪਰ ਹੈਰਾਨੀ ਸੀ ਕਿ ਪੁਲਿਸ ਦਾ ਕੋਈ ਬੰਦਾ ਸੜਕਾਂ ਦੇ ਨਾਕਿਆਂ ‘ਤੇ ਤਾਂ ਕੀ ਮਿਲਣਾ ਸੀ। ਉਹ ਥਾਣਿਆਂ ਤੇ ਚੌਕੀਆਂ ‘ਚ ਵੀ ਬਾਹਰੋਂ ਦਿਖਾਈ ਨਹੀਂ ਦੇ ਰਹੇ ਸਨ। ਅਜਿਹੇ ਵਿੱਚ ਹੈਰਾਨੀ ਨਹੀਂ ਕਿ ਪੰਜਾਬ ‘ਚ ਨਸ਼ੇ ਦੀ ਸਮੱਗਲਿੰਗ ਤੇ ਵਾਰਦਾਤਾਂ ਰੁਕ ਨਹੀਂ ਰਹੀਆਂ। ਐਡੀ ਵੱਡੀ ਘਟਨਾ ਦੇ ਬਾਅਦ ਵੀ ਸੜਕਾਂ ਸੁੰਨੀਆਂ ਸਨ ਤਾਂ ਆਮ ਹਾਲਾਤਾਂ ‘ਚ ਕੀ ਹੋਵੇਗਾ ।
Kamaldeep Singh Brar

ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਦਾ ਇਲਾਕਾ ਜਿੱਥੇ BSF ਅਤੇ ਵੱਖ ਵੱਖ ਏਜੰਸੀਆਂ ਦੀ ਨਿਗਰਾਨੀ ਹੇਠ ਹੈ, ਉੱਥੇ ਬਾਰਡਰ ਇਲਾਕੇ ਵਿਚ ਪੰਜਾਬ ਪੁਲਸ ਦੀਆਂ ਚੈਕ ਪੋਸਟਾਂ ਹਨ, ਦੋ ਪੁਲਸ ਵਾਲਿਆਂ ਦੇ ਸਰਹੱਦ ਪਾਰ ਤੋਂ ਹੋਏ ਇਸ਼ਾਰੇ ਤੇ ਦੱਸੇ ਜਾ ਰਹੇ ਕਤਲ ਤੋਂ ਬਾਅਦ ਪੁਲਸ ਦੀ ਨਫ਼ਰੀ ਬਿਲਕੁਲ ਜ਼ੀਰੋ ਸੀ ਇਸ ਵਾਰੇ indian express ਤੋਂ ਪੱਤਰਕਾਰ Kamaldeep Singh Brar ਦੀ ਉਸ ਇਲਾਕੇ ਵਿਚ ਰਣਜੀਤ ਸਿੰਘ ਦੇ ਐਨਕਾਊਂਟਰ ਵਾਲੀ ਰਾਤ ਦੀ ਕਹਾਣੀ ਦੱਸੀ ਹੈ ਤਾਂ ਇਸ ਹਿਸਾਬ ਨਾਲ ਇਹ ਵੀ ਪਤਾ ਲੱਗ ਰਿਹਾ ਹੈ ਕੇ ਉਸ ਇਲਾਕੇ ਵਿਚ ਪੁਲਸ ਦੀ ਖਾਸ ਚੌਕਸੀ ਨਹੀਂ ਸੀ, ਕੋਈ ਬੰਦਾ ਪੁਲਸ ਹਿਰਾਸਤ ਵਿੱਚੋ ਭੱਜਦਾ ਹੈ ਤਾਂ ਇਕ ਦਮ ਵਾਇਰਲੈਸ ਹੋ ਕੇ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਜਾਂਦੀ ਹੈ ਪਰ ਉਸ ਰਾਤ ਅਜਿਹਾ ਕੁਝ ਵੀ ਨਹੀਂ ਸੀ ਸੋ ਇੰਡਿਯਨ ਐਕਸਪ੍ਰੈਸ ਦੀ ਛਪੀ ਸਟੋਰੀ ਨੂੰ ਪੰਜਾਬੀ ਤਰਜੁਮੇ ਨਾਲ ਪੱਤਰਕਾਰ ਦੀ ਜ਼ੁਬਾਨੀ ਹੀ ਦੱਸਿਆ ਹੈ –

ਇਨਕਾਉਂਟਰ ਵਾਲੀ ਰਾਤ ਮੈਂ ਕੀ ਦੇਖਿਆ ?
24 ਅਤੇ 25 ਫਰਵਰੀ ਦੀ ਦਰਮਿਆਨੀ ਰਾਤ ਜਦੋਂ ਰਣਜੀਤ ਸਿੰਘ ਦਾ ਇਨਕਾਊਂਟਰ ਹੋਇਆ ਤਾਂ ਮੈਂ ਦੋਰਾਂਗਲਾ ਹੀ ਸੀ। ਉਸ ਰਾਤ ਮੈਂ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਤੇ ਸਮਝਿਆ ਕਿ ਪੰਜਾਬ ‘ਚ ਸਮੱਗਲਿੰਗ ਤੇ ਵਾਰਦਾਤਾਂ ਕਿਉਂ ਨਹੀਂ ਰੁਕ ਰਹੀਆਂ।
ਅਸੀਂ ਰਾਤ 10 ਕੁ ਵਜੇ ਗੱਡੀ ਕਲਾਨੌਰ ਤੋਂ ਨਿਕਲਦੀ ਲਿੰਕ ਰੋਡ ਰਾਹੀਂ ਗੱਡੀ ਆਦੀਆਂ ਪਿੰਡ ਵੱਲ ਪਾ ਰਹੀ। ਧੁੰਦ ਦੀ ਚਾਦਰ ਵਿਛ ਚੁੱਕੀ ਸੀ। ਉਮੀਦ ਸੀ ਕਿ ਇਸ ਇਲਾਕੇ ‘ਚ ਪੁਲਿਸ ਦੀ ਭਾਰੀ ਤੈਨਾਤੀ ਹੋਵੇਗੀ। ਇੱਥੇ ਅੰਤਰਰਾਸ਼ਟਰੀ ਸਰਹੱਦ ਕਈ ਥਾਵਾਂ ‘ਤੇ ਇਕ ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਰਹਿ ਜਾਂਦੀ ਹੈ। ਆਦੀਆਂ ਤੋਂ ਪਹਿਲਾਂ ਪਿੰਡ ਦੋਸਤਪੁਰ ਆਉਂਦਾ ਹੈ। ਇੱਥੇ ਸਾਨੂੰ ਪੰਜਾਬ ਪੁਲਿਸ ਦਾ ਨਾਕਾ ਮਿਲਿਆ। ਛੇ ਪੁਲਿਸ ਮੁਲਾਜ਼ਮ ਤੈਨਾਤ ਸਨ।
ਜਲਦੀ ਹੀ, ਬੱਤੀ ਵਾਲੀ ਇੱਕ ਬੀ.ਐੱਸ.ਐੱਫ. ਦੀ ਗੱਡੀ ਸਾਡੇ ਕੋਲੋਂ ਲੰਘੀ। ਅਸੀਂ ਬੀ.ਐੱਸ.ਐੱਫ. ਦੀ ਗੱਡੀ ਦੇ ਪਿੱਛੇ ਰਹੇ ਜਦੋਂ ਤੱਕ ਉਹ ਰੁਲਿਆਨਾ ਪਿੰਡ ਤੋਂ ਅੰਤਰਰਾਸ਼ਟਰੀ ਸਰਹੱਦ ਵੱਲ ਨਹੀਂ ਮੁੜ ਗਈ।

ਇੱਥੇ, ਅਸੀਂ ਬੀ.ਐੱਸ.ਐੱਫ. ਦੀ ਇੱਕ ਚੈੱਕਪੋਸਟ ‘ਤੇ ਰੁਕੇ ਜਿੱਥੇ ਪੰਜ ਅਧਿਕਾਰੀ ਤਾਇਨਾਤ ਸਨ। ਉਥੋਂ ਅਸੀਂ ਦੋਸਤਪੁਰ ਪਹੁੰਚੇ, ਜਿੱਥੇ ਪੰਜਾਬ ਪੁਲਿਸ ਦੇ ਛੇ ਮੁਲਾਜ਼ਮ ਤਾਇਨਾਤ ਸਨ। ਰਾਤ ਦੇ ਕਰੀਬ 10:45 ਵੱਜੇ ਸਨ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਫਰਵਰੀ 2025 ਵਿੱਚ ਪਠਾਨਕੋਟ ਦੇ ਦੌਰੇ ਦੌਰਾਨ ਸਰਹੱਦੀ ਖੇਤਰਾਂ ਵਿੱਚ 703 ਰਣਨੀਤਕ ਸਥਾਨਾਂ ‘ਤੇ 2,300 ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਚੈੱਕਪੋਸਟ ‘ਤੇ ਉਹ ਕੈਮਰੇ ਅਜੇ ਵੀ ਨਹੀਂ ਪਹੁੰਚੇ ਸਨ।
ਦੋਸਤਪੁਰ ਦੇ ਇੱਕ ਪੁਲਿਸ ਅਧਿਕਾਰੀ ਨੇ ਆਦੀਆਂ ਚੌਂਕੀ ‘ਤੇ ਮਾਰੇ ਗਏ ਦੋ ਪੁਲਿਸ ਮੁਲਾਜ਼ਮਾਂ ਨੂੰ ਯਾਦ ਕਰਦਿਆਂ ਕਿਹਾ, “ਸਾਡਾ ਪਹਿਲਾ ਪ੍ਰਤੀਕਰਮ ਗੋਲੀ ਚਲਾਉਣਾ ਨਹੀਂ ਹੁੰਦਾ। ਸਾਨੂੰ ਵਿਅਕਤੀ ਦੀ ਪਛਾਣ ਕਰਨੀ ਪੈਂਦੀ ਹੈ ਅਤੇ ਅਸੀਂ ਉਦੋਂ ਹੀ ਜਵਾਬ ਦੇ ਸਕਦੇ ਹਾਂ ਜੇਕਰ ਸਾਡੇ ‘ਤੇ ਹਮਲਾ ਹੁੰਦਾ ਹੈ। ਹਮਲਾਵਰ ਨੂੰ ਹਮੇਸ਼ਾ ਫਾਇਦਾ ਹੁੰਦਾ ਹੈ।” ਪਿੰਡ ‘ਚ ਕਿਸੇ ਦੇ ਘਰੇ ਜਾਗੋ ਦਾ ਪ੍ਰੋਗਰਾਮ ਸੀ। ਵਿਆਹ ਤੋਂ ਵਾਪਸ ਆ ਰਹੇ ਪਿੰਡ ਵਾਸੀਆਂ ਨੂੰ ਰੋਕ ਕੇ ਪੁੱਛਗਿੱਛ ਕਰਨ ਤੋਂ ਬਾਅਦ ਅਤੇ ਜਾਣ ਦਿੱਤਾ ਜਾ ਰਿਹਾ ਸੀ। ਅਸੀ ਦੋਸਤਪੁਰ ਤੋਂ ਚੱਲ ਪਏ।
ਰਾਤ 11 ਵਜੇ, ਅਸੀਂ ਅਚਾਨਕ ਹੀ ਸਾਡੇ ਸਾਹਮਣੇ ਆਦੀਆਂ ਪਿੰਡ ਦੀ ਉਹ ਚੈਕਪੋਸਟ ਆ ਗਈ ਜਿੱਥੇ ਦੋ ਮੁਲਾਜ਼ਮਾਂ, ਸਹਾਇਕ ਸਬ-ਇੰਸਪੈਕਟਰ ਗੁਰਨਾਮ ਸਿੰਘ ਅਤੇ ਆਈ.ਆਰ.ਬੀ. ਕਾਂਸਟੇਬਲ ਅਸ਼ੋਕ ਕੁਮਾਰ ਦਾ ਕਤਲ ਹੋਇਆ ਸੀ।
ਜਿਸ ਨਾਕੇ ਦੀ ਸੁਰੱਖਿਆ ‘ਚ ਉੱਨਾਂ ਦੀ ਜਾਨ ਚਲੀ ਗਈ। ਉਹ ਨਾਕਾ ਹੁਣ ਬਿਲਕੁਲ ਸੁੰਨਾ ਪਿਆ ਸੀ।
ਆਦੀਆਂ ਚੈੱਕ ਪੋਸਟ ਦਾ ਕਮਰਾ ਸਿਰਫ ਸਾਡੀ ਕਾਰ ਦੀਆਂ ਹੈੱਡਲਾਈਟਾਂ ਰਾਹੀਂ ਦਿਖਾਈ ਦੇ ਰਹੀ ਸੀ। ਇੱਥੋਂ ਅੰਤਰਰਾਸ਼ਟਰੀ ਸਰਹੱਦ 2 ਕਿਲੋਮੀਟਰ ਤੋਂ ਵੀ ਘੱਟ ਦੂਰ ਹੈ। ਪੁਲਿਸ ਨੇ ਪੋਸਟ ਦੇ ਉੱਪਰ ਲੱਗਾ 100 ਵਾਟ ਦਾ ਬਲਬ ਵੀ ਨਹੀਂ ਜਗਾਇਆ ਸੀ। ਹੈਰਾਨੀ ਦੀ ਗੱਲ ਹੈ ਕਿ ਕ੍ਰਾਈਮ ਸੀਨ ਦੀ ਸੁਰੱਖਿਆ ਲਈ ਕੋਈ ਵੀ ਤਾਇਨਾਤ ਨਹੀਂ ਸੀ।
ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਸ੍ਰੀ ਚੋਲਾ ਸਾਹਿਬ ਜੋੜ ਮੇਲੇ ‘ਚ ਪਹੁੰਚਣ ਵਾਸਤੇ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਇਲਾਕਿਆਂ ਚੋਂ ਸ਼ਰਧਾਲੂ ਯਾਤਰਾ ਕਰਦੇ ਹਨ। ਰਸਤੇ ਵਿੱਚ ਪੈਂਦੇ ਪਿੰਡ ਲੰਗਰ ਲਗਾਉਂਦੇ ਹਨ। ਆਦੀਆਂ ਤੋਂ 3 ਕਿਲੋਮੀਟਰ ਅੱਗੇ ਪਿੰਡ ਥੰਮਣ ਵਿਖੇ, ਸੇਵਾਦਾਰਾਂ ਲੰਗਰ ਵਾਲੇ ਭਾਂਡੇ ਧੋ ਕੇ ਸਾਂਭ ਰਹੇ ਸਨ। ਅਖੰਡ ਪਾਠ ਕਰ ਰਹੇ ਪਾਠੀ ਸਿੰਘਾਂ ਦੀ ਸੇਵਾ ਲਈ ਰਾਤ ਦੀ ਡਿਊਟੀ ਸ਼ੁਰੂ ਕਰ ਰਹੇ ਸਨ।
ਅਜਿਹਾ ਹੀ ਇਕ ਪੜਾਅ ਦੋਰਾਂਗਲਾ ਕਸਬੇ ‘ਚ ਮਿਲਿਆ। ਉੱਥੇ ਵੀ ਅਖੰਡ ਪਾਠ ਚੱਲ ਰਿਹਾ ਸੀ।
ਰਾਤ ਦੇ 11:15 ਵਜੇ ਸਨ। ਥੰਮਨ ਜਾਂ ਦੋਰਾਂਗਲਾ ਵਿੱਚ ਇੱਕ ਵੀ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸੀ।
ਇੱਕ ਸੇਵਾਦਾਰ ਨੇ ਕਿਹਾ , “ਇਹ ਸੱਚ ਹੈ ਕਿ ਅਸੀਂ ਭਾਈਚਾਰਕ ਸਮਾਗਮਾਂ ਲਈ ਪੁਲਿਸ ਸੁਰੱਖਿਆ ਦੀ ਉਮੀਦ ਹੀ ਨਹੀਂ ਕਰਦੇ, ਪਰ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਕੀ ਘੱਟੋ-ਘੱਟ ਦੋਰਾਂਗਲਾ ‘ਚ ਅੰਦਰ ਵੜਣ ਤੇ ਬਾਹਰ ਨਿਕਲਣ ਵਾਲੇ ਨਾਕਿਆਂ ‘ਤੇ ਸੁਰੱਖਿਆ ਨਹੀਂ ਹੋਣੀ ਚਾਹੀਦੀ?”
ਦੋਸਤਪੁਰ ਚੈੱਕਪੋਸਟ ਤੋਂ ਬਾਅਦ ਇਸ ਸਰਹੱਦੀ ਖੇਤਰ ਵਿੱਚ ਪੁਲਿਸ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਅਸੀਂ ਗੂਗਲ ਮੈਪ ਲਾ ਕੇ ਦੋਰਾਂਗਲਾਂ ਥਾਣੇ ਪਹੁੰਚੇ। ਪਹਿਲੀ ਨਜ਼ਰੇ, ਦੋਰਾਂਗਲਾ ਥਾਣੇ ‘ਚ ਸਿਰਫ ਦੋ ਅਧਿਕਾਰੀ ਦਿਖਾਈ ਦਿੱਤੇ। ਥਾਣੇ ਦੇ ਗੇਟ ‘ਤੇ ਕੋਈ ਵੀ ਨਹੀਂ ਸੀ। ਜੋ ਦੋ ਮੁਲਾਜ਼ਮ ਦੂਰੋਂ ਦਿਖਾਈ ਦਿੱਤੇ ਉੱਨਾਂ ਨੇ ਵੀ ਇਸ ਗੱਲ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ ਕਿ ਰਾਤ 11:45 ਵਜੇ ਥਾਣੇ ਦੇ ਦਰਵਾਜ਼ੇ ‘ਤੇ ਕੌਣ ਆਇਆ ਹੈ ?ਜਦੋਂ ਪੁੱਛਿਆ ਗਿਆ ਕਿ ਕੀ ਐਸ.ਐਚ.ਓ. ਜਾਂ ਕੋਈ ਹੋਰ ਉੱਚ ਅਧਿਕਾਰੀ ਮੌਜੂਦ ਹੈ, ਤਾਂ ਉਨ੍ਹਾਂ ਨੇ ਨਾਂਹ ਵਿੱਚ ਜਵਾਬ ਦਿੱਤਾ। ਪਰ, ਜਿਵੇਂ ਹੀ ਕੈਮਰਾ ਚਾਲੂ ਹੋਇਆ, ਦੋਵਾਂ ਚੋਂ ਇੱਕ ਅਧਿਕਾਰੀ ਨੇ ਕਿਸੇ ਨੂੰ ਫੋਨ ਕੀਤਾ। ਅਚਾਨਕ, ਡੀ.ਐੱਸ.ਪੀ. ਮਨਿੰਦਰ ਪਾਲ ਸਿੰਘ ਥਾਣੇ ਦੀ ਥਾਣੇ ਦੀ ਇਮਾਰਤ ਵਿੱਚੋਂ ਬਾਹਰ ਨਿਕਲੇ ਅਤੇ ਮੰਗ ਕੀਤੀ ਕਿ ਅਸੀਂ ਆਪਣੀ ਫੁਟੇਜ ਡਿਲੀਟ ਕਰੀਏ। ਉਨ੍ਹਾਂ ਕਿਹਾ ਕਿ ਪੁਲਿਸ ਸਾਨੂੰ ਥਾਣੇ ਦੀ ਫੋਟੋ ਖਿੱਚਣ ਜਾਂ ਵੀਡੀਉ ਬਣਾਉਣ ਲਈ ਗਲਤੀ ਨਾਲ ਗੋਲੀ ਮਾਰ ਸਕਦੀ ਸੀ। ਉੱਨਾਂ ਇਸ ਨੂੰ ‘security breach’ ਕਿਹਾ। ਥਾਣੇ ਦੀ ਲੋਕੇਸ਼ਨ ਇੰਟਰਨੈਟ ‘ਤੇ ਜਨਤਕ ਹੈ। ਥਾਣਾ ਤਾਂ ਇਲਾਕੇ ਦਾ ਸੱਭ ਤੋਂ ਸੁਰੱਖਿਅਤ ਸਥਾਨ ਹੁੰਦਾ ਹੈ। ਅਸੀਂ ਫੋਟੋ ਤੇ ਵੀਡੀੳੇੁ ਡਲੀਟ ਕਰਨ ਤੋਂ ਮਨਾ ਕਰ ਦਿੱਤਾ।

ਯਾਦ ਰੱਖਿਆ ਜਾਵੇ ਕਿ ਇਹ ਇਨਕਾਊਂਟਰ ਵਾਲੀ ਰਾਤ ਸੀ। ਸਾਨੂੰ ਉਸ ਸਮੇਂ ਨਹੀਂ ਸੀ ਪਤਾ ਕਿ ਰਣਜੀਤ ਸਿੰਘ ਪੁਲਿਸ ਦੀ ਹਿਰਾਸਤ ‘ਚ ਹੈ। ਸ਼ਾਇਦ ਇਸੇ ਕਾਰਨ ਡੀਐਸਪੀ ਨੂੰ ਗੱਸਾ ਆਇਆ ਹੋਵੇ। ਥੋੜੀ ਬਹਿਸਬਾਜੀ ਤੋਂ ਬਾਅਦ ਅਸੀਂ ਅੱਗੇ ਵਧੇ।
ਉਸ ਰਾਤ ਸਰਹੱਦੀ ਖੇਤਰਾਂ ਵਿੱਚ ਲਗਭਗ 325 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਦੋਸਤਪੁਰ ਪੁਲਿਸ ਚੈੱਕ ਪੋਸਟ ਅਤੇ ਗੁਰਦਾਸਪੁਰ ਸ਼ਹਿਰ ਦੇ ਬਾਹਰ ਇੱਕ ਪੱਕੀ ਚੌਕੀ ਨੂੰ ਛੱਡ ਕੇ, ਕੋਈ ਹੋਰ ਚੈੱਕਪੋਸਟ ਨਹੀਂ ਮਿਲੀ। ਇਕ ਵੀ ਪੁਲਿਸ ਅਧਿਕਾਰੀ ਨਹੀਂ ਮਿਲਿਆ।
20 ਕਿਲੋਮੀਟਰ ਦੀ ਮੁੱਖ ਜੀ.ਟੀ. ਰੋਡ, ਜੋ ਅੰਮ੍ਰਿਤਸਰ ਨੂੰ ਲਾਹੌਰ ਨਾਲ ਜੋੜਦੀ ਹੈ, ਅਤੇ ਜਿੱਥੇ ਬੀ.ਐੱਸ.ਐੱਫ. ਹੈੱਡਕੁਆਰਟਰ ਅਤੇ ਇੱਕ ਆਰਮੀ ਕੈਂਟ ਵੀ ਹੈ, ਰਾਤ ਨੂੰ ਸਫਰ ਕਰਨ ਲਈ ਬਹੁਤ ਵਧੀਆ ਹੈ, ਪਰ ਉੱਥੇ ਕੋਈ ਪੁਲਿਸ ਨਜ਼ਰ ਨਹੀਂ ਆਈ। ਘਰਿੰਡਾ ਪੁਲਿਸ ਸਟੇਸ਼ਨ ਦੇ ਨੇੜੇ ਵੀ—ਜੋ ਰਾਜ ਵਿੱਚ ਨਸ਼ੀਲੇ ਪਦਾਰਥਾਂ ਅਤੇ ਡਰੋਨ ਦੀ ਸਭ ਤੋਂ ਵੱਧ ਬਰਾਮਦਗੀ ਕਰਨ ਵਾਲੇ ਥਾਣਿਆਂ ਵਿੱਚੋਂ ਇੱਕ ਹੈ—ਸੜਕ ਖਾਲੀ ਸੀ ਅਤੇ ਕੋਈ ਚੈੱਕਪੋਸਟ ਨਹੀਂ ਸੀ। ਅਸੀਂ ਰਾਤ 3 ਵਜੇ ਸਰਹੱਦੀ ਕਸਬੇ ਅਟਾਰੀ ਪਹੁੰਚੇ । ਅਟਾਰੀ ‘ਚ ਵੀ ਕੋਈ ਪੁਲਿਸ ਮੌਜੂਦ ਨਹੀਂ ਸੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਆਖਰੀ ਰੇਲਵੇ ਕਰਾਸਿੰਗ ਪਾਰ ਕਰਨ ਤੋਂ ਬਾਅਦ ਝਬਾਲ ਨੂੰ ਜਾਣ ਵਾਲੀ ਸੜਕ ਫੜੀ। ਧੁੰਦ ਇੱਥੇ ਜ਼ਿਆਦਾ ਸੰਘਣੀ ਸੀ।
ਅਟਾਰੀ ਝਬਾਲ ਸੜਕ ਦਾ ਪਹਿਲਾ ਅੱਧਾ ਹਿੱਸਾ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਚੱਲਦਾ ਹੈ। ਇਸੇ ਸੜਕ ‘ਤੇ ਸਥਿਤ ਪਿੰਡ ਰਾਜਾਤਾਲ ਹੈ। ਜੋ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੋਣ ਕਾਰਨ ਤਸਕਰੀ ਲਈ ਬਦਨਾਮ ਹੈ। ਪਿੰਡ ਵਿੱਚ ਪ੍ਰਸ਼ਾਸਨਿਕ ਪੁਲਿਸ ਚੌਕੀ ਵੀ ਹੈ। ਬਾਹਰੋਂ ਚੈੱਕਪੋਸਟ ‘ਤੇ ਕੋਈ ਪੁਲਿਸ ਮੁਲਾਜ਼ਮ ਦਿਖਾਈ ਨਹੀਂ ਦੇ ਰਿਹਾ ਸੀ। ਬਾਈਕ ‘ਤੇ ਸਵਾਰ ਦੋ ਬੀ.ਐੱਸ.ਐੱਫ. ਦੇ ਜਵਾਨ ਰਾਜਾਤਾਲ ਤੋਂ ਸਾਡੇ ਕੋਲ ਦੀ ਲੰਘੇ। ਸ਼ਾਇਦ ਉਹ ਸਰਹੱਦ ‘ਤੇ ਡਿਊਟੀ ਕਰ ਕੇ ਵਾਪਸ ਜਾ ਰਹੇ ਹੋਣ। ਇਹ ਸੜਕ ਅੰਮ੍ਰਿਤਸਰ ਦਿਹਾਤੀ ਅਤੇ ਤਰਨਤਾਰਨ ਪੁਲਿਸ ਦੋਵਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਫਿਰ ਵੀ ਕੋਈ ਚੈੱਕਪੋਸਟ ਨਹੀਂ ਸੀ। ਝਬਾਲ ਅਤੇ ਭਿੱਖੀਵਿੰਡ ਦੇ ਮੁੱਖ ਚੌਂਕ ਵੀ ਸੁੰਨੇ ਪਏ ਸਨ।

ਸਵੇਰੇ 4:15 ਵਜੇ, ਜ਼ਿਲ੍ਹਾ ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਵੀ ਇਹੀ ਕਹਾਣੀ ਸੀ: ਗੇਟਾਂ ‘ਤੇ ਕੋਈ ਸੰਤਰੀ ਨਹੀਂ ਸੀ। ਅਸੀਂ ਰੁਕੇ, ਫੋਟੋਆਂ ਖਿੱਚੀਆਂ ਅਤੇ ਵਾਪਸ ਮੁੜ ਗਏ ਕਿਉਂਕਿ ਅੱਗੇ ਕੋਈ ਰਸਤਾ ਪਾਕਿਸਤਾਨ ਨੂੰ ਜਾਂਦਾ ਹੈ। ਖਾਲੜਾ ਪੁਲਿਸ ਸਟੇਸ਼ਨ ਦੇ ਬਾਹਰ ਸਾਡੀ ਮੌਜੂਦਗੀ ਬਾਰੇ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਿਆ।
ਜਦੋਂ ਅਸੀੰ ਸਫ਼ਰ ਸ਼ੁਰੂ ਕੀਤਾ ਸੀ ਤਾਂ ਸਾਨੂੰ ਉਮੀਦ ਸੀ ਕਿ ਪੁਲਿਸ ਮੁਲਾਜ਼ਮਾਂ ਦੇ ਕਤਲ ਦੀ ਘਟਨਾ ਹਾਲੇ ਸੱਜਰੀ ਸੀ ਤੇ ਸਾਨੂੰ ਆਮ ਨਾਲੋਂ ਜ਼ਿਆਦਾ ਪੁਲਿਸ ਦੀ ਨਫਰੀ ਮਿਲੇਗੀ। ਪਰ ਹੈਰਾਨੀ ਸੀ ਕਿ ਪੁਲਿਸ ਦਾ ਕੋਈ ਬੰਦਾ ਸੜਕਾਂ ਦੇ ਨਾਕਿਆਂ ‘ਤੇ ਤਾਂ ਕੀ ਮਿਲਣਾ ਸੀ। ਉਹ ਥਾਣਿਆਂ ਤੇ ਚੌਕੀਆਂ ‘ਚ ਵੀ ਬਾਹਰੋਂ ਦਿਖਾਈ ਨਹੀਂ ਦੇ ਰਹੇ ਸਨ। ਅਜਿਹੇ ਵਿੱਚ ਹੈਰਾਨੀ ਨਹੀਂ ਕਿ ਪੰਜਾਬ ‘ਚ ਨਸ਼ੇ ਦੀ ਸਮੱਗਲਿੰਗ ਤੇ ਵਾਰਦਾਤਾਂ ਰੁਕ ਨਹੀਂ ਰਹੀਆਂ। ਐਡੀ ਵੱਡੀ ਘਟਨਾ ਦੇ ਬਾਅਦ ਵੀ ਸੜਕਾਂ ਸੁੰਨੀਆਂ ਸਨ ਤਾਂ ਆਮ ਹਾਲਾਤਾਂ ‘ਚ ਕੀ ਹੋਵੇਗਾ ।
Gangveer Singh Rathour

ਦਾਅਵੇ ਮੁਤਾਬਕ ਦਿਲਾਵਰ ਨੇ ਗੋਲੀਆਂ ਨਹੀਂ ਚਲਾਈਆਂ !!! ਸੋ ਉਹ (ਤਾਂ) ਕਬੂਲ ਕਰ ਰਿਹਾ !!!

ਖ਼ਬਰਾਂ ਨੇ ਕਿ ਦਿਲਾਵਰ ਨੇ ਖੁਦ ਕੈਮਰੇ ਅੱਗੇ ਆਕੇ ਕਬੂਲ ਕੀਤਾ ਪਰ ਬਾਵਜੂਦ ਇਹਦੇ ਜੇ ਤੁਸੀਂ ਪੁਲਿਸ ਮੁਕਾਬਲੇ ਨੂੰ ਜਾਇਜ਼ ਮੰਨਦੇ ਹੋ ਤਾਂ ਤੁਸੀਂ ਸੰਵਿਧਾਨਕ ਅਨੁਸ਼ਾਸ਼ਨ ਜਿੰਮੇਵਾਰੀ ਭਰੇ ਸਮਾਜ ਵਿੱਚ ਅੰਨੇ ਗੂੰਗੇ ਬੋਲੇ ਹੋ ਗਏ ਹੋ।

ਕਾਨੂੰਨ ਰਾਜ ਵਿੱਚ ਪੁਲਿਸ ਰਾਜ ਕਿਸੇ ਵੀ ਤਰ੍ਹਾਂ ਨਿਆਂਸੰਗਤ ਨਹੀਂ ਹੈ। ਜਾਂ ਤਾਂ ਤੁਸੀਂ ਐਲਾਨ ਕਰ ਦੇਵੋ ਕਿ ਸੰਵਿਧਾਨਕ ਇਕਾਈਆਂ ਕੁਝ ਨਹੀਂ ਹੁੰਦੀਆਂ।

ਇਹਨਾਂ ਕਥਿਤ ਦੋਸ਼ੀਆਂ ਦੀ ਉਮਰ ਅਤੇ ਪਿਛੋਕੜ ਕੀ ਪੇਸ਼ੇਵਰ ਮੁਜਰਮਾਂ ਵਾਲਾ ਹੈ ?
ਕੀ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਮਕਸਦ ਸਪੱਸ਼ਟ ਹੈ। ਉਸ ਹਾਲਤ ਵਿੱਚ ਜਦੋਂ ਇਹਨਾਂ ਮੁਲਾਜ਼ਮਾਂ ਦੀ ਇਸ ਇਲਾਕੇ ਵਿੱਚ ਜਾਨ ਪਛਾਣ ਹੈ ਜਿਵੇਂ ਕਿ ਇੰਦਰਜੀਤ ਸਿੰਘ ਦੇ ਤਾਏ ਦਾ ਦਾਅਵਾ ਹੈ।

ਚੈਨਲਾਂ ਦੀ ਪੱਤਰਕਾਰੀ ਸਿਰਫ ਪੁਲਿਸ ਬੁਲਾਰਾ ਬਣਕੇ ਰਹਿ ਗਈ ਹੈ। ਸਵਾਲ ਇਹ ਵੀ ਹੈ ਕਿ ਸਰਹੱਦੀ ਇਲਾਕੇ ਵਿੱਚ ਪੁਲਿਸ ਤਸਕਰਾਂ ਦੀ ਮਿਲੀਭੁਗਤ ਵੀ ਚੱਲਦੀ ਹੈ। ਕੀ ਇਸ ਇਲਜ਼ਾਮ ਦੀ ਪੁੰਨਛਾਣ ਪੁਲਿਸ ਇਮਾਨਦਾਰੀ ਨਾਲ ਕਰ ਰਹੀ ਹੈ ?

ਸਜ਼ਾ ਦੇਣੀ ਅਦਾਲਤ ਦਾ ਕੰਮ ਹੈ ਅਤੇ ਪੁਲਿਸ ਮੁੱਠਭੇੜ ਦੀ ਕਹਾਣੀ ਫਰਜੀ ਹੈ। ਇਸ ਕਹਾਣੀ ਓਹਲੇ ਉਹਨਾਂ ਤੱਥਾਂ ਦਾ ਖੁਲਾਸਾ ਲੁਕੋਇਆ ਗਿਆ ਹੈ ਜੋ ਸਾਹਮਣੇ ਆਉਣਾ ਬਾਕੀ ਹੈ।

ਸਵਾਲ ਤਾਂ ਉੱਥੇ ਹੀ ਹੈ ਕੀ ਪੁਲਿਸ ਮੁਕਾਬਲਾ ਜਾਇਜ ਕਿਵੇਂ ਹੈ ?

ਇਸ ਮਾਮਲੇ ਦੀ ਜਿਵੇਂ ਕਿ ਸੁਖਪਾਲ ਸਿੰਘ ਖਹਿਰਾ ਤੋਂ ਬਿਕਰਮਜੀਤ ਸਿੰਘ ਮਜੀਠੀਆ ਕਹਿ ਰਹੇ ਹਨ। ਮਨੁੱਖੀ ਅਧਿਕਾਰ ਜਥੇਬੰਦੀਆਂ ਤੋਂ ਲੈਕੇ ਹਰ ਪੰਜਾਬ ਪ੍ਰਸਤ ਅਤੇ ਪੰਥਕ ਜਥੇਬੰਦੀ ਦੀ ਮੰਗ ਹੈ ਕਿ ਉੱਚ ਪੱਧਰੀ ਜਾਂਚ CBI ਤੱਕ ਹੋਵੇ ਇਹ ਹੋਣੀ ਚਾਹੀਦੀ ਹੈ।

ਤਨਖਾਹਾਂ ਲੈਂਦੇ ਮੁਲਾਜ਼ਮ ਕਰੋੜਾਂ ਦੀ ਜਾਇਦਾਦ ਕਿਵੇਂ ਬਣਾ ਜਾਂਦੇ ਹਨ ਇਹ ਕਹਾਣੀ ਅਤੇ ਤਰੱਕੀ ਹੈ ਅਸਲ ਦੇਸ਼ ਧ੍ਰੋਹ ਹੈ।

~ ਹਰਪ੍ਰੀਤ ਸਿੰਘ ਕਾਹਲੋਂ