Breaking News

Joshi Joins Congress, Slams SAD’s Secular Loss -ਬਜਰੰਗ ਦਲ ਦੀ ਅਹੁਦੇਦਾਰੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਅਨਿਲ ਜੋਸ਼ੀ ਨੂੰ ਇਸ ਗੱਲ ‘ਤੇ ਇਤਰਾਜ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਥਕ ਰਾਜਨੀਤੀ ਜਾਂ ਧਰਮ ਦੀ ਗੱਲ ਹੋ ਰਹੀ ਹੈ।

Joshi Joins Congress, Slams SAD’s Secular Loss

Anil Joshi -ਬਜਰੰਗ ਦਲ ਦੀ ਅਹੁਦੇਦਾਰੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਅਨਿਲ ਜੋਸ਼ੀ ਨੂੰ ਇਸ ਗੱਲ ‘ਤੇ ਇਤਰਾਜ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਥਕ ਰਾਜਨੀਤੀ ਜਾਂ ਧਰਮ ਦੀ ਗੱਲ ਹੋ ਰਹੀ ਹੈ।

ਬਜਰੰਗ ਦਲ ਦੀ ਅਹੁਦੇਦਾਰੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਅਨਿਲ ਜੋਸ਼ੀ ਨੂੰ ਇਸ ਗੱਲ ‘ਤੇ ਇਤਰਾਜ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਥਕ ਰਾਜਨੀਤੀ ਜਾਂ ਧਰਮ ਦੀ ਗੱਲ ਹੋ ਰਹੀ ਹੈ।
ਆਰਐਸਐਸ ਦੇ ਵੱਖ-ਵੱਖ ਵਿੰਗਾਂ ਵਿੱਚੋਂ ਬਜਰੰਗ ਦਲ ਸਭ ਤੋਂ ਵੱਧ ਤਿੱਖਾ ਮੰਨਿਆ ਜਾਂਦਾ ਹੈ। ਮੁਲਕ ਵਿੱਚ ਵੱਖ-ਵੱਖ ਥਾਵਾਂ ‘ਤੇ ਹੋਣ ਵਾਲੇ ਹਿੰਸਕ ਟਕਰਾਵਾਂ ਜਾਂ ਦੰਗਿਆਂ ਵਿੱਚ ਵੀ ਬਜਰੰਗ ਦਲ ਦਾ ਨਾਂ ਵੱਜਦਾ ਰਿਹਾ ਹੈ।

ਜੋਸ਼ੀ ਦੇ ਕਾਂਗਰਸ ਵਿੱਚ ਜਾਣ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਕਿਸੇ ਸਾਬਕਾ ਬਜਰੰਗ ਦਲੀਏ ਲਈ ਸੈਕੂਲਰਿਜ਼ਮ ਦਾ ਬਹਾਨਾ ਵਰਤ ਕੇ ਅਕਾਲੀ ਦਲ ਖ਼ਿਲਾਫ਼ ਭੰਡੀ ਪ੍ਰਚਾਰ ਕਰਨਾ ਹੋਛਾਪਣ ਹੈ।
ਅਕਾਲੀ ਦਲ ਦਾ ਤਾਂ ਜਨਮ ਹੀ ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰ ਦੀ ਮੁਹਿੰਮ ਨੂੰ ਹੋਰ ਅੱਗੇ ਲਿਜਾਣ ਲਈ ਹੋਇਆ ਸੀ। ਪਿਛਲੇ ਦਹਾਕਿਆਂ ਵਿੱਚ ਅਕਾਲੀ ਦਲ ਦੇ ਆਗੂਆਂ ਨੇ ਜਿੰਨੀ ਤਾਕਤ ਹਾਸਿਲ ਕੀਤੀ, ਉਹ ਇਸ ਦੇ ਪੰਥਕ ਆਧਾਰ ਕੋਲੋਂ ਹੀ ਆਈ ਸੀ।

ਜੋਸ਼ੀ ਨੂੰ ਭਾਜਪਾ ‘ਚ ਹੁੰਦਿਆਂ ਇਹ ਕਦੇ ਇਤਰਾਜ਼ ਨਹੀਂ ਹੋਇਆ ਕਿ ਪਾਰਟੀ ਦਾ ਦਫਤਰ ਅੰਮ੍ਰਿਤਸਰ ਵਿਚ ਹਰਬੰਸ ਲਾਲ ਖੰਨਾ ਦੀ ਯਾਦ ਵਿਚ ਹੈ, ਜਿਸਨੇ ਅੰਮ੍ਰਿਤਸਰ ਵਿਚ ਸਿਗਰਟਾਂ ਬੀੜੀਆਂ ਵਾਲਾ ਜਲੂਸ ਕੱਢਿਆ ਸੀ ਤੇ ਬਾਅਦ ਵਿਚ ਰੇਲਵੇ ਸਟੇਸ਼ਨ ‘ਤੇ ਗੁਰੂ ਰਾਮਦਾਸ ਜੀ ਦੀ ਤਸਵੀਰ ਦੀ ਬੇਹੱਦ ਭੱਦੀ ਬੇਰੁਹਮਤੀ ਤੇ ਦਰਬਾਰ ਸਾਹਿਬ ਦੇ ਮਾਡਲ ਦੀ ਭੰਨ-ਤੋੜ ਕੀਤੀ ਸੀ।

ਜੋਸ਼ੀ ਜੀ ਨੇ ਜਦੋਂ ਭਾਜਪਾ ਛੱਡੀ ਸੀ ਤਾਂ ਉਸ ਦਾ ਕਾਰਨ ਭਾਜਪਾ ਦੀ ਹਿੰਦੂਤਵੀ ਫਿਰਕੂ ਰਾਜਨੀਤੀ ਨਹੀਂ ਸੀ। ਨਾ ਹੀ ਉਨ੍ਹਾਂ ਨੇ ਇਹ ਗੱਲ ਕਦੇ ਆਖੀ ਹੈ। ‌ਬਜਰੰਗ ਦਲ ਬਾਰੇ ਵੀ ਉਨ੍ਹਾਂ ਨੇ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਪਰ ਅਖੌਤੀ ਧਰਮ ਨਿਰਪੱਖਤਾ ਦਾ ਸਾਰਾ ਭਾਰ ਉਹ ਅਕਾਲੀ ਦਲ ‘ਤੇ ਪਾਉਣਾ ਚਾਹੁੰਦੇ ਨੇ।

ਪਹਿਲਾਂ ਆਰੀਆ ਸਮਾਜੀ ਅਤੇ ਕਾਂਗਰਸੀ ਵੀ ਇਹੀ ਕੁਝ ਕਰਦੇ ਰਹੇ ਨੇ। ਖੁਦ ਫਿਰਕੂ ਸਿਆਸਤ ਕੀਤੀ ਅਤੇ ਧਰਮ ਨਿਰਪੱਖਤਾ ਦੇ ਕਟਹਿਰੇ ਵਿੱਚ ਅਕਾਲੀ ਦਲ ਨੂੰ ਖੜਾ ਕਰਦੇ ਰਹੇ।
ਹਾਲਾਂਕਿ ਕਾਂਗਰਸ ਜਾਂ ਭਾਜਪਾ ਵਾਂਗ ਅਕਾਲੀ ਦਲ ਦੀ ਸਿਆਸਤ ਕਿਸੇ ਫਿਰਕੇ ਦੇ ਖਿਲਾਫ ਨਹੀਂ ਸੀ ਭੁਗਤੀ। ਹਿੰਦੂ-ਸਿੱਖ ਤਣਾਅ ਵੀ ਆਰੀਆ ਸਮਾਜੀਆਂ ਦੀ ਅਗਵਾਈ ਵਿੱਚ ਕਾਂਗਰਸੀਆਂ ਅਤੇ ਜਨ ਸੰਘੀਆਂ ਨੇ ਪੈਦਾ ਕੀਤਾ।
#Unpopular_Opinions
#Unpopular_Ideas
#Unpopular_Facts

On October 1, 2025, former Akali leader Anil Joshi joined the Congress party in Chandigarh, criticizing the Shiromani Akali Dal (SAD) for losing its secular appeal under Sukhbir Singh Badal. Joshi, welcomed by Congress leaders including Bhupesh Baghel, Amrinder Raja Warring, and Partap Singh Bajwa, cited the BJP’s misjudgment of Punjabi sentiments and praised Congress’s credentials. Baghel accused the BJP of being exposed by recent revelations. Meanwhile, the Congress launched a “Vote Theft” campaign aiming to collect 15 lakh signatures in Punjab by October 10, with a nationwide target of 5 crore, to be submitted to the Election Commission on October 15. Leader of Opposition Rahul Gandhi announced a state-wide “yatra” to raise awareness against vote theft.