Nancy Grewal
Nancy Grewal ਦਾ ਚਾਕੂ ਮਾਰ ਕੇ ਕਤਲ, ਕੀ ਇਹ ਵੀਡੀਉ ਬਣੀ ਕਾਰਨ?
ਲਸਾਲ ਪੁਲਿਸ ਨੇ ਵਿੰਡਸਰ (ਓਂਟਾਰੀਓ) ਦੇ ਘਰ ‘ਚ ਚਾਕੂ ਮਾਰ ਕੇ ਕਤਲ ਕੀਤੀ ਗਈ 45 ਸਾਲਾ ਔਰਤ ਦੀ ਪਛਾਣ ਨੈਂਸੀ ਗਰੇਵਾਲ ਵਜੋਂ ਕੀਤੀ ਹੈ।
ਕੈਨੇਡਾ ਦੇ ਲਾਸਾਲੇ (ਵਿੰਡਸਰ) ਵਿੱਚ ਵਾਪਰੀ ਘਟਨਾ ‘ਚ ਪੰਜਾਬੀ ਮੂਲ ਦੀ ਨੈਂਨਸੀ ਗਰੇਵਾਲ (45) ਦੀ ਹੱਤਿਆ ਕਰ ਦਿੱਤੀ ਗਈ ਹੈ। ਵਾਰਦਾਤ ਤੋਂ ਬਾਅਦ ਬਹੁਤ ਸਾਰੀਆ ਕਿਆਸ ਅਰਾਈਆ ਲਗਾਈਆ ਜਾ ਰਹੀਆਂ ਹਨ?
ਪ੍ਰੰਤੂ ਮੁੱਢਲੀਆ ਰਿਪੋਰਟਾਂ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ।

ਨੈਂਨਸੀ ਗਰੇਵਾਲ ਇੱਕ ਨਿੱਜੀ ਸਹਾਇਤਾ ਵਰਕਰ (Personal Support Worker) ਵਜੋਂ ਕੰਮ ਕਰਦੀ ਸੀ।
ਇਹ ਘਟਨਾ ਲਾਸਾਲੇ ਦੀ ਟੌਡ ਲੇਨ (Todd Lane) ਸਥਿਤ ਇੱਕ ਘਰ ਵਿੱਚ ਵਾਪਰੀ, ਜਿੱਥੇ ਉਹ ਆਪਣੀ ਡਿਊਟੀ ਨਿਭਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਘਰ ਵਿੱਚ ਉਹ ਕੰਮ ਕਰਦੀ ਸੀ, ਉੱਥੇ ਰਹਿਣ ਵਾਲੀ ਬਜ਼ੁਰਗ ਮਹਿਲਾ ਡੇਮੈਂਸ਼ੀਆ (ਯਾਦਦਾਸ਼ਤ ਦੀ ਬਿਮਾਰੀ) ਤੋਂ ਪੀੜਤ ਹੈ।
ਲਾਸਾਲ ਪੁਲੀਸ ਨੇ ਇੱਕ ਤਾਜ਼ਾ ਮਾਮਲੇ ਵਿੱਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਲਾ ਦੀ ਪਛਾਣ ਵਿੰਡਸਰ ਦੀ 45 ਸਾਲਾ ਨੈਂਸੀ ਗਰੇਵਾਲ ਵਜੋਂ ਕੀਤੀ ਹੈ। ਵਿੰਡਸਰ ਸਟਾਰ ਦੀ ਰਿਪੋਰਟ ਦੇ ਅਨੁਸਾਰ ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ,”ਲਾਸਾਲ ਪੁਲੀਸ ਸਰਵਿਸ ਸ਼੍ਰੀਮਤੀ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ। ਜਨਤਕ ਚਿੰਤਾ ਨੂੰ ਘੱਟ ਕਰਨ ਲਈ,ਅਸੀਂ ਸਾਂਝਾ ਕਰ ਰਹੇ ਹਾਂ ਕਿ ਜਾਂਚਕਰਤਾ ਇਸ ਨੂੰ ਇੱਕ ਅਲੱਗ ਘਟਨਾ ਵਜੋਂ ਦੇਖ ਰਹੇ ਹਨ।” ਹਾਲਾਂਕਿ ਜਾਂਚਕਰਤਾਵਾਂ ਨੇ ਇਸ ਮਾਮਲੇ ਨੂੰ ਇੱਕ ਵੱਖਰੀ ਘਟਨਾ ਦੇ ਤੌਰ ’ਤੇ ਦੱਸਿਆ ਹੈ,ਪਰ ਉਨ੍ਹਾਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕੋਈ ਸ਼ੱਕੀ ਹਿਰਾਸਤ ਵਿੱਚ ਹੈ ਜਾਂ ਨਹੀਂ।
ਪੁਲੀਸ ਅਤੇ ਪੈਰਾਮੈਡਿਕਸ ਮੰਗਲਵਾਰ ਰਾਤ 9:30 ਵਜੇ ਤੋਂ ਕੁਝ ਸਮਾਂ ਪਹਿਲਾਂ ਟੌਡ ਲੇਨ ਦੇ 2400 ਬਲਾਕ ਵਿੱਚ ਚਾਕੂ ਮਾਰਨ ਦੀ ਸੂਚਨਾ ਮਿਲਣ ‘ਤੇ ਪਹੁੰਚੇ ਸਨ। ਬਚਾਅ ਕਰਮਚਾਰੀਆਂ ਨੂੰ ਉੱਥੇ ਇੱਕ ਮਹਿਲਾ ਮਿਲੀ ਜੋ ਚਾਕੂ ਦੇ ਜ਼ਖ਼ਮਾਂ ਨਾਲ ਜੂਝ ਰਹੀ ਸੀ। ਪੁਲੀਸ ਨੇ ਦੱਸਿਆ ਕਿ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦੇ ਮੈਂਬਰਾਂ ਨੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ,ਜਿੱਥੇ ਉਸ ਨੇ “ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ।”
ਹੁਣ ਤੱਕ ਦੀ ਪੁਲਿਸ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ,ਕਿ ਪੀੜਤਾ ਦਾ ਪਿੱਛਾ ਕਰ ਰਹੇ ਉਸ ਦੇ ਕਥਿਤ ਬੁਆਏਫ੍ਰੈਂਡ ਨੇ ਉਸ ਘਰ ਦੇ ਡਰਾਇਵੇ ਵਿੱਚ ਨੈਨਸੀ ਤੇ ਚਾਕੂ ਨਾਲ ਹਮਲਾ ਕਰ ਦਿੱਤਾ,ਨੈਨਸੀ ਨੇ ਜਾਨ ਬਚਾਉਣ ਲਈ ਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ,ਪਰ ਕਥਿਤ ਦੋਸ਼ੀ ਨੇ ਲਗਾਤਾਰ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਉਸ ਨੂੰ ਇਲਾਜ ਲਈ ਐਬੂਲੈਂਸ ਰਾਹੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਇਸ ਕੇਸ ਦੀ ਅਹਿਮੀਅਤ ਨੂੰ ਵੇਖਦੇ ਹੋਏ ਲਾਸਾਲੇ ਪੁਲਿਸ ਵੱਲੋਂ 5 ਮਾਰਚ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਜਾ ਸਕਦੀ ਹੈ?
ਬੁੱਧਵਾਰ ਸਵੇਰੇ,ਅਧਿਕਾਰੀਆਂ ਨੇ ਟੌਡ ਲੇਨ ‘ਤੇ ਕੈਨੇਡਾ ਸਟ੍ਰੀਟ ਅਤੇ ਬਿਸ਼ਪ ਸਟ੍ਰੀਟ ਦੇ ਵਿਚਕਾਰ ਦੋ ਘਰਾਂ ਨੂੰ ਘੇਰ ਲਿਆ ਸੀ। ਇੱਕ ਘਰ ਦੇ ਸਾਹਮਣੇ ਵਾਲੇ ਦਰਵਾਜ਼ੇ ਤੱਕ ਜਾਣ ਵਾਲੇ ਕੰਕਰੀਟ ਦੇ ਰਸਤੇ ਅਤੇ ਪੌੜੀਆਂ ‘ਤੇ ਕਈ ਸਬੂਤ ਮਾਰਕਰ ਵੀ ਲਗਾਏ ਗਏ ਸਨ। ਅਧਿਕਾਰੀਆਂ ਨੇ ਲਗਪਗ ਇੱਕ ਕਿਲੋਮੀਟਰ ਦੂਰ ਟੌਡ ਲੇਨ ‘ਤੇ ਹੀ ਇੱਕ ਜੰਗਲੀ ਖੇਤਰ ਦੇ ਆਲੇ-ਦੁਆਲੇ ਪੀਲੀ ਪੁਲੀਸ ਟੇਪ ਵੀ ਲਗਾਈ ਸੀ,ਜਿੱਥੇ ਹਰਬ ਗ੍ਰੇ ਪਾਰਕਵੇਅ ਦੇ ਨੇੜੇ ਪੈਦਲ ਚੱਲਣ ਵਾਲੇ ਰਸਤਿਆਂ ਦਾ ਪ੍ਰਵੇਸ਼ ਦੁਆਰ ਹੈ।
ਨੈਨਸੀ ਗਰੇਵਾਲ ਦੇ ਕਤਲ ਦੇ ਸੰਬੰਧ ਵਿੱਚ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਚੈਨਲ ਜਾਂ ਭਾਂਤ ਭਾਂਤ ਦੇ ਫੇਸਬੁੱਕ ਪੇਜ ਆਪਣੀਆਂ ਖਬਰਾਂ ਜਾਂ ਪੋਸਟਾਂ ਵਿੱਚ ਉਸ ਦੇ ਦਰਿਆ ਲਾਗਲੇ ਡੇਰੇ ਖਿਲਾਫ ਪਾਈਆਂ ਬੇਹੱਦ ਤਿਖੀਆਂ ਵੀਡੀਓਜ਼ ਦਾ ਜ਼ਿਕਰ ਕਰਨਗੇ?
ਹਾਲਾਂਕਿ ਪੁਲਿਸ ਵਾਲੇ ਪਾਸਿਓਂ ਕੁਝ ਪਤਾ ਨਹੀਂ ਲੱਗਾ ਕਿ ਉਸ ਦਾ ਕਤਲ ਕਿਸਨੇ ਕੀਤਾ ਜਾਂ ਕਿਸ ਕਾਰਨ ਹੋਇਆ ਪਰ ਪ੍ਰਚਾਰ ਸ਼ੁਰੂ ਹੋ ਗਿਆ ਹੈ।
ਮੀਡੀਆ ‘ਤੇ ਉਸ ਦੀਆਂ ਪਿਛਲੀਆਂ ਵੀਡੀਓਜ਼ ਦਾ ਜ਼ਿਕਰ ਤਾਂ ਕੀਤਾ ਜਾ ਰਿਹਾ ਹੈ ਪਰ ਉਸ ਡੇਰੇ ਦਾ ਜ਼ਿਕਰ ਗਾਇਬ ਹੈ, ਜਿਸ ‘ਤੇ ਉਹ ਸਭ ਤੋਂ ਤਿੱਖੇ ਹਮਲੇ ਕਰ ਰਹੀ ਸੀ। ਉਹ ਸੱਚ ਵੀ ਬੋਲ ਰਹੀ ਸੀ, ਜਿਹੜੀਆਂ ਸਿਆਸੀ ਪਾਰਟੀਆਂ ਡੇਰੇ ਤੋਂ ਡਰਦਿਆਂ ਨਹੀਂ ਬੋਲਦੀਆਂ।
ਜੇ ਸ਼ੱਕ ਦੇ ਅਧਾਰ ਤੇ ਖਬਰਾਂ ਚਲਾਉਣੀਆਂ ਨੇ ਜਾਂ ਪੋਸਟਾਂ ਪਾਉਣੀਆਂ ਨੇ ਤਾਂ ਫਿਰ ਉਸਦੀਆਂ ਪਿਛਲੇ ਕੁਝ ਹਫਤਿਆਂ ਦੀਆਂ ਵੀਡੀਓਜ ਦਾ ਜ਼ਿਕਰ ਕਰਨ ਦਾ ਹੌਸਲਾ ਵੀ ਕਰੋ।
Nancy Grewal ਦਾ ਚਾਕੂ ਮਾਰ ਕੇ ਕਤਲ, ਕੀ ਇਹ ਵੀਡੀਉ ਬਣੀ ਕਾਰਨ? ਕੋਮਿੰਟ ਬਾਕਸ ਵਿਚ ਦੇਖੋ ਵੀਡੀਉ ਤੇ ਪੂਰੀ ਖਬਰ
Punjab Spectrum
You must be logged in to post a comment.