Transfer of Sacrilege cases out of Punjab.
ਬੇਅਦਬੀ ਦੇ ਕੇਸਾਂ ਵਿੱਚ ਦੋਸ਼ੀਆਂ ਦੀ ਸ਼ਰੇਆਮ ਪੁਸ਼ਤਪਨਾਹੀ ਤੇ ਐਨਆਈਏ ਅਦਾਲਤ
ਭਗਵੰਤ ਮਾਨ-ਕੇਜਰੀਵਾਲ ਸਰਕਾਰ ਵਲੋਂ ਬੇਅਦਬੀ ਕੇਸਾਂ ਵਿੱਚ ਬਲਾਤਕਾਰੀ ਸਾਧ ਅਤੇ
ਉਸਦੇ ਚੇਲਿਆਂ ਨੂੰ ਬਚਾਉਣ ਦੀ ਸਾਜਿਸ਼ ਦਾ ਐਡਵੋਕੇਟ ਫੂਲਕਾ ਵਲੋਂ ਪਰਦਾਫਾਸ਼
ਬੇਅਦਬੀ ਦੇ ਕੇਸਾਂ ਵਿੱਚ ਦੋਸ਼ੀਆਂ ਦੀ ਸ਼ਰੇਆਮ ਪੁਸ਼ਤਪਨਾਹੀ ਤੇ ਐਨਆਈਏ ਅਦਾਲਤ
ਭਗਵੰਤ ਮਾਨ-ਕੇਜਰੀਵਾਲ ਸਰਕਾਰ ਦੀ ਬੇਅਦਬੀ ਕੇਸਾਂ ਵਿੱਚ ਬਲਾਤਕਾਰੀ ਸਾਧ ਅਤੇ ਉਸਦੇ ਚੇਲਿਆਂ ਨੂੰ ਬਚਾਉਣ ਦੀ ਨੰਗੀ ਚਿੱਟੀ ਬੇਈਮਾਨੀ ਸੀਨੀਅਰ ਐਡਵੋਕੇਟ ਐਚ ਐਸ ਫੂਲਕਾ ਨੇ ਇੱਕ ਵਾਰ ਫਿਰ ਨੰਗੀ ਕਰ ਦਿੱਤੀ ਹੈ। ਪਹਿਲੀ ਵਾਰ ਉਨ੍ਹਾਂ ਇਹ ਸਾਜ਼ਿਸ਼ ਪਿਛਲੇ ਸਾਲ ਜਨਵਰੀ ਦੇ ਪਹਿਲੇ ਹਫਤੇ ਨੰਗੀ ਕੀਤੀ ਸੀ।
ਫੂਲਕਾ ਸਾਹਿਬ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਕੇਸ ਪੰਜਾਬ ਤੋਂ ਬਾਹਰ ਇਸ ਬਿਨਾਅ ‘ਤੇ ਤਬਦੀਲ ਕੀਤੇ ਕਿ ਪੰਜਾਬ ਵਿੱਚ ਮਾਹੌਲ ਠੀਕ ਨਹੀਂ। ਹਾਈਕੋਰਟ ਦੀ ਇਹ ਟਿੱਪਣੀ ਆਪਣੇ ਆਪ ਵਿੱਚ ਪੰਜਾਬ ਸਰਕਾਰ ਦੇ ਮੂੰਹ ‘ਤੇ ਥੱਪੜ ਸੀ।
ਪਰ ਕੇਜਰੀਵਾਲ ਭਗਵੰਤ ਮਾਨ ਦੀ ਸਰਕਾਰ ਨੇ ਪੂਰੀ ਬੇਸ਼ਰਮੀ ਵਰਤਦਿਆਂ ਇਸ ਹੁਕਮ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਤੱਕ ਨਹੀਂ ਪਾਈ।
ਇੱਕ ਪਾਸੇ ਭਾਜਪਾ ਅਤੇ ਕੇਂਦਰੀ ਤੰਤਰ ਬਲਾਤਕਾਰੀ ਸਾਧ ਦੀ ਸ਼ਰੇਆਮ ਸਰਪ੍ਰਸਤੀ ਕਰ ਰਹੇ ਨੇ ਤੇ ਦੂਜੇ ਪਾਸੇ ਆਪ ਸਰਕਾਰ ਉਸ ਨੂੰ ਬੇਅਦਬੀ ਅਤੇ ਮੌੜ ਧਮਾਕੇ ਵਾਲੇ ਕੇਸਾਂ ਵਿੱਚ ਬਚਾ ਰਹੀ ਹੈ।
ਕੀ ਇਸ ਗੱਲ ਤੋਂ ਇਹ ਸਾਬਿਤ ਨਹੀਂ ਹੋ ਜਾਂਦਾ ਕਿ ਭਾਜਪਾ ਅਤੇ ਆਪ ਇਕੱਠੇ ਚੱਲ ਰਹੇ ਨੇ?
ਇੱਕ ਪਾਸੇ ਮੌੜ ਧਮਾਕੇ ਵਰਗੀ ਵੱਡੀ ਅੱਤਵਾਦੀ ਕਾਰਾ ਕਰਾਉਣ ਵਾਲੇ ਬਲਾਤਕਾਰੀ ਸਾਧ ਨੂੰ ਬਚਾਇਆ ਜਾ ਰਿਹਾ ਹੈ, ਦੂਜੇ ਪਾਸੇ ਮੁਹਾਲੀ ਵਿੱਚ ਸਪੈਸ਼ਲ ਐਨਆਈਏ ਅਦਾਲਤ ਸਥਾਪਿਤ ਕੀਤੀ ਜਾ ਰਹੀ ਹੈ।
ਵੀਡੀਓ ਦਾ ਲਿੰਕ ਕਮੈਂਟ ਵਿੱਚ ਹੈ।
#Unpopular_Opinions
#Unpopular_Ideas
#Unpopular_Facts
You must be logged in to post a comment.