Breaking News

Australia : ਆਸਟ੍ਰੇਲੀਆ ਤੋਂ ਮੰਦਭਾਗੀ ਖ਼ਬਰ, 25 ਸਾਲਾ ਪ੍ਰਭਜੋਤ ਸਿੰਘ ਦੀ ਰੂਹ ਕੰਬਾਊ ਹਾਦਸੇ ‘ਚ ਮੌਤ

Sirsa Youth Died in Australia : ਆਸਟ੍ਰੇਲੀਆ ਵਿੱਚ 25 ਸਾਲਾ ਭਾਰਤੀ ਵਿਦਿਆਰਥੀ ਦੀ ਇੱਕ ਦਰਦਨਾਕ ਹਾਦਸੇ ਵਿੱਚ ਮੌਤ ਹੋਣ ਦੀ ਸੂਚਨਾ ਹੈ। ਭਾਰਤੀ ਵਿਦਿਆਰਥੀ ਦੀ ਉਮਰ 25 ਸਾਲ ਸੀ, ਜੋ ਕਿ ਕੰਪਨੀ ਦੀ ਸਾਈਟ ‘ਤੇ ਕੰਮ ਕਰ ਰਿਹਾ ਸੀ, ਜਦੋਂ ਉਸ ਨਾਲ ਹਾਦਸਾ ਵਾਪਰਿਆ।

 

 

 

Haryana Youth Died in Australia : ਆਸਟ੍ਰੇਲੀਆ ਵਿੱਚ 25 ਸਾਲਾ ਭਾਰਤੀ ਵਿਦਿਆਰਥੀ ਦੀ ਇੱਕ ਦਰਦਨਾਕ ਹਾਦਸੇ ਵਿੱਚ ਮੌਤ ਹੋਣ ਦੀ ਸੂਚਨਾ ਹੈ। ਭਾਰਤੀ ਵਿਦਿਆਰਥੀ ਦੀ ਉਮਰ 25 ਸਾਲ ਸੀ, ਜੋ ਕਿ ਕੰਪਨੀ ਦੀ ਸਾਈਟ ‘ਤੇ ਕੰਮ ਕਰ ਰਿਹਾ ਸੀ, ਜਦੋਂ ਉਸ ਨਾਲ ਹਾਦਸਾ ਵਾਪਰਿਆ।

 

 

 

 

ਜਾਣਕਾਰੀ ਅਨੁਸਾਰ, ਪ੍ਰਭਜੋਤ ਸਿੰਘ, ਸਿਰਸਾ ਦੇ ਪਿੰਡ ਹੀਰਾਪੁਰਾ ਦਾ ਰਹਿਣ ਵਾਲਾ ਸੀ, ਜੋ ਕਿ 3 ਸਾਲ ਪਹਿਲਾਂ ਵਿਦਿਆਰਥੀ ਵੀਜ਼ਾ ‘ਤੇ ਵਿਦੇਸ਼ ਹੋਇਆ ਸੀ। ਇਥੇ ਉਹ ਪੜ੍ਹਾਈ ਦੇ ਨਾਲ-ਨਾਲ ਆਪਣੀਆਂ ਫ਼ੀਸਾਂ ਤੇ ਖਰਚੇ ਕੱਢਣ ਲਈ ਟਰਾਂਸਪੋਰਟ ਕੰਪਨੀ ‘ਚ ਵੀ ਕੰਮ ਕਰਦਾ ਸੀ।

 

 

 

 

 

ਦੱਸਿਆ ਜਾ ਰਿਹਾ ਹੈ ਕਿ ਲੰਘੀ ਸ਼ੁੱਕਰਵਾਰ ਨੂੰ ਵੀ ਕੰਪਨੀ ਦੀ ਸਾਈਟ ‘ਤੇ ਕੰਮ ਕਰ ਰਿਹਾ ਸੀ, ਇਸ ਦੌਰਾਨ ਕੰਮ ਖਤਮ ਹੋਣ ਤੋਂ ਬਾਅਦ ਉਹ ਲੋਡਰ ਦਾ ਗੇਟ ਬੰਦ ਕਰ ਰਿਹਾ ਸੀ, ਜਿਸ ਦੌਰਾਨ ਲੋਡਰ ਦੇ ਪਿਛੇ ਆਉਂਦੇ ਸਮੇਂ ਟ੍ਰੇਲਰ ਦੇ ਵਿਚਕਾਰ ਫਸ ਗਿਆ। ਇਸ ਦੌਰਾਨ ਉਹ ਬੁਰੀ ਤਰ੍ਹਾਂ ਫਸ ਗਿਆ ਅਤੇ ਨਿਕਲ ਨਹੀਂ ਸਕਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

 

 

 

 

 

 

 

ਪ੍ਰਭਜੋਤ ਦੇ ਮਿੱਤਰ ਐਸਪੀ ਸੰਧੂ ਨੇ ਹੁਣ ਦੁਖੀ ਪਰਿਵਾਰ ਦੀ ਸਹਾਇਤਾ ਲਈ ਇੱਕ ਕਮਿਊਨਿਟੀ ਫੰਡਰੇਜ਼ਰ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, “ਪ੍ਰਭਜੋਤ ਇੱਕ ਦਿਆਲੂ, ਮਿਹਨਤੀ ਅਤੇ ਪਿਆਰ ਕਰਨ ਵਾਲੀ ਆਤਮਾ ਸੀ ਜਿਸਨੇ ਆਪਣੇ ਆਲੇ ਦੁਆਲੇ ਦੇ ਹਰ ਕਿਸੇ ਦੇ ਜੀਵਨ ਨੂੰ ਛੂਹਿਆ।”