13-year-old confronts District Magistrate, video goes viral
ਲਖੀਮਪੁਰ ਖੀਰੀ ਦੇ 13 ਸਾਲਾ ਅਮਿਤਾਭ ਦੀ ਵੀਡੀਓ ਵਾਇਰਲ
8ਵੀਂ ਜਮਾਤ ਦੇ ਵਿਦਿਆਰਥੀ ਨੇ ਡੀਐਮ ਅੱਗੇ ਰੱਖੀ ਪਰਿਵਾਰ ਦੀ ਸਮੱਸਿਆ; ਕਿਹਾ – “ਕਰਵਾ ਦੇਵਾਂਗੇ ਨਹੀਂ… ਕਰਵਾ ਦਿਓ ਜੀ”
ਘਰ ਦੇ ਪੁਸ਼ਤੈਨੀ ਮਕਾਨ ਦਾ ਤਾਲਾ ਖੁਲਵਾਉਣ ਦੀ ਕੀਤੀ ਅਪੀਲ; 50 ਰੁਪਏ ਦੀ ਸਬਜ਼ੀ ਵਾਲੀ ਗੱਲਬਾਤ ਵੀ ਚਰਚਾ ਵਿੱਚ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ 13 ਸਾਲਾ ਅਮਿਤਾਭ ਗੁਪਤਾ, ਜੋ 8ਵੀਂ ਜਮਾਤ ਦਾ ਵਿਦਿਆਰਥੀ ਹੈ, ਸੰਪੂਰਨ ਸਮਾਧਾਨ ਦਿਵਸ ਦੌਰਾਨ ਖੁਦ ਡੀਐਮ ਅੰਜਨੀ ਕੁਮਾਰ ਸਿੰਘ ਕੋਲ ਆਪਣੀ ਸ਼ਿਕਾਇਤ ਲੈ ਕੇ ਪਹੁੰਚਿਆ।
ਅਮਿਤਾਭ ਨੇ ਦੱਸਿਆ ਕਿ ਉਸਦੇ ਪਰਿਵਾਰ ਦੇ ਪੁਸ਼ਤੈਨੀ ਮਕਾਨ ਦੇ ਇੱਕ ਹਿੱਸੇ ‘ਤੇ ਤਾਲਾ ਲੱਗਾ ਹੋਇਆ ਹੈ, ਜਿਸ ਕਾਰਨ ਉਹ ਹਿੱਸਾ ਕਿਰਾਏ ‘ਤੇ ਨਹੀਂ ਦੇ ਸਕਦੇ ਅਤੇ ਘਰ ਦਾ ਖਰਚ ਚਲਾਉਣ ਵਿੱਚ ਮੁਸ਼ਕਲ ਆ ਰਹੀ ਹੈ।
ਵੀਡੀਓ ਵਿੱਚ ਉਹ ਕਹਿੰਦਾ ਹੈ ਕਿ “ਘਰ ਵਿੱਚ 50 ਰੁਪਏ ਦੀ ਸਬਜ਼ੀ ਆਉਂਦੀ ਹੈ, ਉਸ ਨਾਲ ਕੀ ਬਣਦਾ ਹੈ?” ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ।
ਜਦੋਂ ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਅੱਜ ਤੁਹਾਡਾ ਕੰਮ ਕਰਵਾ ਦੇਵਾਂਗੇ,” ਤਾਂ ਅਮਿਤਾਭ ਨੇ ਤੁਰੰਤ ਜਵਾਬ ਦਿੱਤਾ:
“ਕਰਵਾ ਦੇਵਾਂਗੇ ਨਹੀਂ… ਕਰਵਾ ਦਿਓ ਜੀ।”
ਇਹੀ ਗੱਲ ਸਭ ਤੋਂ ਵੱਧ ਵਾਇਰਲ ਹੋ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਬੱਚੇ ਦੀ ਸ਼ਿਕਾਇਤ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ।
ਪੂਰੀ ਖਬਰ ਦਾ ਲਿੰਕ ਕੋਮਿੰਟ ਬਾਕਸ ‘ਚ
Punjab Spectrum